ਕਮਾਲ ਦਾ ਸ਼ਿੰਗਾਰ 'ਐੱਮ ਰਹਿਮਾਨ' - ਜਸਪ੍ਰੀਤ ਕੌਰ ਮਾਂਗਟ

ਮਾੜਾ-ਮੋਟਾ ਗਾਇਕ ਨਹੀਂ, ਪਰਿਵਾਰਿਕ ਵਿਰਸੇ ਤੋਂ ਮਿਲੀ ਗਾਇਕੀ ਦਾ ਕਮਾਲ ਹੈ ਐੱਮ ਰਹਿਮਾਨ ਦੀ ਗਾਇਕੀ 'ਚ ....... ਸਕੂਲ ਪੜ੍ਹਦਿਆਂ ਛੇਵੀਂ ਕਲਾਸ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ.......। ਪਿੰਡ ਬੇਗੋਵਾਲ (ਦੋਰਾਹਾ, ਲੁਧਿਆਣਾ) ਵਿਖੇ ਮਾਤਾ ਮੁਖਤਿਆਰ ਕੌਰ ਪਿਤਾ ਸਦੀਕ ਮੁਹੰਮਦ ਦੇ ਘਰ ਜਨਮ ਲੈਣ ਵਾਲਾ ਇਹ ਹੋਣਹਾਰ ਗਾਇਕ ਆਪਣੇ ਪਰਿਵਾਰ ਦਾ ਦਿਲੋਂ ਪਿਆਰ ਕਰਦਾ ਹੈ.........। ਪੰਜ ਭੈਣ-ਭਰਾਵਾਂ 'ਚ ਸਭ ਤੋਂ ਛੋਟਾ ਹੈ, ਪਰ ਭਰਾਵਾਂ 'ਚੋਂ ਰੂਹੀ ਰਾਮ ਅਤੇ ਇਕਬਾਲ ਮੁਹੰਮਦ ਦੀ ਹੱਲਾਸ਼ੇਰੀ ਸਦਕਾ ਅੱਗੇ ਵਧਿਆ...........। ਸਕੂਲ ਪੜ੍ਹਦਿਆਂ ਪਹਿਲੀ ਵਾਰ ''ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ'' ਵਿਖੇ ਗਾਇਆ............। ਸਕੂਲ ਵਿੱਚ ਕਰਵਾਏ ਜਾਂਦੇ ਵਿਦਿਅਕ ਮੁਕਾਬਲਿਆਂ 'ਚ 1 ਤੇ 2 ਨੰਬਰ ਤੇ ਰਿਹਾ ਐੱਮ ਰਹਿਮਾਨ ........... ਉਸਤਾਦ ਅਮਰਜੀਤ ਮਾਂਗਟ ਕੋਲੋਂ ਸਿੱਖਿਆ ਲਈ.....। ਪਹਿਲੀ ਟੇਪ ਆਈ, ''ਸਾਰੇ ਕਾਲਜ 'ਚੋਂ ਸੋਹਣੀ'' ..........। ਸੁਪਰ-ਡੁਪਰ ਹਿੱਟ ਰਹੀ। ਦੂਜੀ ਟੇਪ ''ਗਲਤੀ ਅੱਖੀਆਂ ਦੀ'' ..........। ਇਸ ਟੇਪ ਵਿੱਚ ਦੋ ਗੀਤ ਮਿਸ ਪੂਜਾ ਨਾਲ ਸਾਂਝੇ ਗਾਏ.................। ઠਤੀਜੀ ਟੇਪ ਵੀ ਹਿੱਟ ਰਹੀ, ''ਕੀ ਗਲ ਸੋਹਣਿਆ'' .....................। ਇਸ ਕਾਮਯਾਬੀ ਤੋਂ ਬਾਅਦ ਆਈ ਕੈਸਿਟ, 'ਐੱਡਰੈਸ (ਪਤਾ)'। ਇੰਨਾ ਹੀ ਨਹੀਂ ਕੁਲਦੀਪ ਮਾਣਕ ਜੀ ਨਾਲ, ''ਮਨਸਾ ਦੇਵੀ ਦੇ ਦੁਆਰੇ (ਭੇਂਟਾਂ) ਵੀ ਗਾਈਆਂ'' .................। ਏਨੀਆਂ ਬੁਲੰਦੀਆਂ ਨੂੰ ਛੂਹਦਿਆਂ-ਛੂਹਦਿਆਂ ਇਸ ਨਾਮਵਰ ਗਾਇਕ ਨੇ ਸਿੰਗਲ ਟਰੈਕ ਕੱਢਿਆ, ''ਮੇਰੀ ਜਾਨ'' ......। ਇਸ ਤੋਂ ਬਾਅਦ ਫਿਰ ਸਿੰਗਲ ਟਰੈਕ, ''ਤੇਰਾ ਪਿੰਡ ਤੇਰੇ ਨਾਨਕੇ ਨੇ ਕਮਾਲ૴૴૴ਕਰਤੀ.........''। ਗੋਲਡਨ ਰਿਕੋਰਡ, ''ਗੁਰੀ ਮਾਂਗਟ ਤੇ ਪੋਲੂ ਮਾਂਗਟ ਦੇ ਅਮਨਮੱਤੇ ਸਾਥ ਦਾ ਨਤੀਜਾ ਵੀ ਹੈ'' ......। ਇਸ ਗਾਇਕ ਨੇ ਸਭ ਦਾ ਦਿਲੋਂ ਸਤਿਕਾਰ ਕੀਤਾ ਹੈ ........... ਤੇ ਕਰਦਾ ਰਹੂਗਾ ...........। ਹੁਣੇ ਕੁਛ ਦਿਨ ਪਹਿਲਾਂ ਆਇਆ ਨਿਊ ਗੀਤ, ''ਝੂਠੀਏ'' ਦਿਲ ਨੂੰ ਛੂਹ ਲੈਣ ਵਾਲਾ ਗੀਤ ਏ........। ਬਹੁਤ ਹੀ ਵਧੀਆ ਢੰਗ ਨਾਲ ਪੋਲੂ ਮਾਂਗਟ ਜੀ ਨੇ ਲਿਖਿਆ ਤੇ ਉਸ ਤੋਂ ਸੋਹਣੇ ਢੰਗ ਨਾਲ ਐੱਮ ਰਹਿਮਾਨ ਨੇ ਇਹ ਗੀਤ ਗਾਇਆ..........। ਐਮ ਰਹਿਮਾਨ ਦੇ ਗੀਤ ਸਦਾ ਸੁਣਨ ਨੂੰ ਮਿਲਦੇ ਰਹਿਣ............।
ਜਸਪ੍ਰੀਤ ਕੌਰ ਮਾਂਗਟ ਬੇਗੋਵਾਲ(ਦੋਰਾਹਾ)
ਮੋਬਾਇਲ ਨੰਬਰ:- 9914348246