ਮੈਂ - ਸੰਦੀਪ ਕੁਮਾਰ ਨਰ ਬਲਾਚੌਰ

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਹਰ ਘਰ 'ਟਰਾਫ਼ੀ' ਜਿੱਤ ਦੀ, ਮੇਰੇ ਘਰ ਤਾਂ ਮੇਰੀ ਤਸਵੀਰ ਏ,
ਕਿਵੇਂ 'ਹਰ' ਕੇ ਹਿੰਮਤ ਹਾਰ ਜਾਂ, ਜਦ 'ਹਾਰਾਂ' ਮੇਰੀ ਤਕਦੀਰ ਏ।
ਮੇਰਾ ਦੁਨੀਆਂ 'ਨਾਂ' ਨਾ ਜਾਣਦੀ, ਪਰ ਘਰ ਤਾਂ ਮੇਰਾ ਵੀ 'ਨਾਂ' ਏ,
ਹਰ ਦਿਨ ਮੈਂ ਵਿਕਣੋ ਰਹਿ ਜਾਂਵਾ, ਵਿੱਚ ਬਜ਼ਾਰਾਂ ਮੇਰਾ ਥਾਂ ਏ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਕੁੱਝ 'ਖੁਆਸ਼ਾਂ' ਰੋਜ ਮੈਂ ਦੱਬ ਲਾਂ, ਸੰਤ ਕਹਿੰਦੇ 'ਚਾਹਤ' ਨੀਚ ਹੈ,
ਇੱਕ 'ਚਾਹਤ' ਉਸਦੇ ਜਾਣ ਦੀ, ਕਿੱਦਾਂ ਮੈਂ ਮਨ 'ਚੋਂ ਕੱਢ ਦਿਆਂ।
ਕੋਈ 'ਕੱਚਾ' ਮੱਤੋ ਛੱਡ ਕੇ, ਜਦੋ ਅੱਖੋਂ ਉਹਲੇ ਹੋ ਜਾਏ,
ਜਿੰਦਗੀ ਏ ਲੰਮੀ 'ਰਾਗ' ਜਿਹੀ, ਕਿੱਥੋ 'ਸੁਰਾਂ' ਅਗਲੀਆਂ ਲੱਭ ਲਿਆਂ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਜੋ ਵੀ ਮੈਂ ਅੱਜ ਹਾਂ, ਕਿਉਂ ਇਸ ਵਿੱਚ ਮੈਨੂੰ 'ਸੰਤੋਸ਼' ਨਾ,
ਕੱਲ੍ਹ ਬਾਰੇ ਮੈਂ ਡਰਦਾ, ਜੋ ਅੱਜ ਕਰਦਾ ਵਿੱਚ 'ਹੋਸ਼' ਨਾ।
ਉਹਨੂੰ ਕੋਣ ਬਚਾਊ 'ਬਾਜ਼ਾਂ' ਤੋਂ, ਜਿਹਦੀ ਮਾਂ ਕਿਸੇ ਨੂੰ ਮਾਰ ਜਾਏ,
ਕਿੱਦਾਂ 'ਪਿਆਰ' ਰਹੇਗਾ ਭਾਈਆਂ ਦਾ, ਜੇ ਮਾਂ 'ਵਿੱਤਕਰੇ' ਕਰਕੇ ਪਾੜ ਦਏ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਰੁਚੀ ਨਾ ਰੱਖੀ ਸਕੂਲ ਦੀ, ਜੋ ਪੜ੍ਹਿਆ ਕੀਤਾ ਗੌਰ ਨਾ,
ਹੁਣ ਮਾਸਟਰ ਵੀ ਕੁੱਝ ਬਦਲ ਗਏ, ਪਹਿਲਾਂ ਜਿਹਾ ਹੁਣ ਹੋਰ ਨਾ।
ਅਨਪੜ੍ਹ ਜਿਹਾ ਮੈਂ ਜਾਪਦਾ, ਜੋ ਪੜ੍ਹਿਆ ਉਹਦੀ ਪਈ ਲੋੜ ਨਾ,
ਉਹ ਆਏ, ਆ ਕੇ ਚਲੇ ਗਏ, ਕਿਉਂ ਉਹਨਾਂ ਵਰਗਾ ਕੋਈ ਹੋਰ ਨਾ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਇਹ ਜੱਗ ਜਿਉਂਦਾ ਆਸ ਤੇ, ਫਿਰ ਮੈਂ ਵੀ ਆਸਾਂ ਰੱਖ ਲਾਂ,
ਸ਼ਾਇਦ ਪੜ੍ਹਿਆ ਕੰਮ ਮੇਰੇ ਆ ਜਾਵੇ, ਜੋ ਸਿੱਖਿਆ ਪਿੱਛੇ, ਤੱਕ ਲਾਂ।
ਇਹ 'ਦੁਨੀਆਂ' ਹੱਸਦੀ ਹੋਰਾਂ ਤੇ, ਮੈ 'ਆਪਾ' ਦੇਖ ਕੇ ਹੱਸ ਲਾਂ,
ਸੁਭਾਅ ਬਦਲ ਕੇ ਆਪਣਾ, ਇਹ ਹਾਰਾਂ ਤੇ ਮੈਂ ਨੱਚ ਲਾਂ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।