ਸਮਾਜ-ਕਹਾਣੀ  - ਸੰਦੀਪ ਕੁਮਾਰ ਨਰ ( ਸੰਜੀਵ )

ਇੱਕ ਪਾਸੇ ਪਹਾੜ ਝਾੜੀਆਂ ਤਿੰਨ ਪਾਸੇ ਮੈਦਾਨੀ ਇਲਾਕਾ, ਉਸ ਪਿੰਡ ਵਿਚ ਕਣਕ ਮੱਕੀ ਤੋਂ ਜਿਆਦਾ ਬਾਗ-ਵਗੀਚੇ,ਕਿਤੇ ਅਮਰੂਦਾਂ ਦੇ ਬੂਟੇ ਵੱਧੀਆ  ਵੱਧੀਆ  ਕਿਸਮ ਦੇ ਬੇਰਾਂ ਦੇ ਬਾਗ ਅਤੇ ਪਿੰਡ ਦੇ ਲੋਕ ਪਾਲਣ ਤੇ ਜਿਆਦਾ ਧਿਆਨ ਦਿੰਦੇ।ਖੁਸ਼ਹਾਲ ਪਿੰਡ ਦੇ ਲੋਕ ਇੱਕ ਦੂਜੇ ਦੀ ਵੱਧ ਤੋ ਵੱਧ ਇੱਜ਼ਤ ਕਰਦੇ I ਜੋ ਪਿੰਡ ਦਾ ਸਰਪੰਚ ਕਹਿ ਦੇਵੇ, ਸਾਰਾ ਪਿੰਡ ਉਸ ਨੂੰ ਖਿੜੇ ਮੱਥੇ ਮੰਨ ਲੈਂਦਾ...

ਪਿੰਡ ਵਿੱਚ ਲੋਕ ਪਸ਼ੂ-ਪਾਲਣਾ ਬੈਲ ਗੱਡੀਆਂ ਰੱਖਣ ਵਿੱਚ ਬੜਾ ਉਤਸ਼ਾਹ ਰੱਖਦੇ ਖੇਤੀ ਲਈ ਵੱਧੀਆ  ਤੋ ਵੱਧੀਆ ਬਲਦ ਲਿਆਉਂਦੇ ਅਤੇ ਵੇਚਦੇ।ਸਰਪੰਚ ਦੀ ਕੁੜੀ ਗੁਰਦੇਵ ਕੋਰ ਦੇ ਵਿਆਹ ਵਿੱਚ ਵੀਂਹ ਦਿਨ ਸਨ।

ਲੋਕ ਬੜੇ ਉਤਸ਼ਾਹ ਨਾਲ ਕਣਕ ਦੀ ਕਟਾਈ ਕਰਕੇ ਵੇਹਲੇ ਹੋ ਗਏ।ਧਰਮਾਂ ਹਰਦੀਪ ਸਿੰਘ ਸਰਪੰਚ ਨੂੰ ਕਹਿ ਰਿਹਾ ਸੀ ਕੀ "ਚਾਚਾ", "ਗੁਰਦੇਵ ਦਾ ਵਿਆਹ ਐਨੀ ਧੂਮ-ਧੂਮ ਨਾਲ ਕਰਨਾ ਹੈ, ਕਿ ਆਲੇ-ਦੁਆਲੇ ਇਲਾਕੇ ਵਿੱਚ ਪਤਾ ਲੱਗ ਜਾਵੇ, ਕਿ ਆਪਾ ਵੀ ਕੋਈ ਵਿਆਹ ਕੀਤਾ ਹੈ," ਅੱਗੋਂ ਹਰਦੀਪ ਕਹਿਣ ਲੱਗਾ "ਕੀ ਧਰਮੇ ਜੇ ਰੱਬ ਨੇ ਚਾਹਿਆ ਤਾਂ ਇਸੇ ਤਰ੍ਹਾਂ ਹੋਵੇਗਾ,ਅਸੀਂ ਬਰਾਤੀਆਂ ਦੀ ਰੱਜ ਕੇ ਸੇਵਾ ਕਰਾਂਗੇ"।


                       ਮਿੱਥੇ ਸਮੇਂ ਸਿਰ ਬਰਾਤੀ ਆਏ।ਕੁੱਝ ਬਰਾਤੀ ਬੈਲ ਗੱਡੀਆਂ ਉੱਤੇ ਤੇ ਕੁੱਝ ਪੈਦਲ ਸਨ।ਬਰਾਤ ਆਉਣ ਦੀ ਸਾਰੇ ਪਿੰਡ ਵਿੱਚ ਖੁਸ਼ੀ ਨਾਲ ਬਰਾਤੀਆਂ ਨੂੰ ਪੰਜ ਦਿਨਾਂ ਲਈ ਬਰਾਤ ਨੂੰ ਰੱਖਿਆ ਗਿਆ।ਵਿਆਹ ਦੇ ਰਿਤੀ-ਰਿਵਾਜ ਪੂਰੇ ਕਰਕੇ ਪੰਜ ਦਿਨਾਂ ਤੋ ਬਾਅਦ.... ਹਰਦੀਪ ਨੇ ਕਿਹਾ "ਬਰਾਤ ਕੱਲ ਸਵੇਰੇ ਵਿਦਾ ਕਰ ਦੇਵਾਂਗੇ".....


                     ਪਰ ਬਰਾਤੀਆਂ ਦੇ ਵਿੱਚੋਂ ਇੱਕ ਅਵਾਜ਼ ਸੁਣੀਂ, ਇੱਕ ਬੰਦਾ ਕਹਿ ਰਿਹਾ ਸੀ। "ਯਾਰ ਜੇ ਅਸੀ ਪੱਕੇ ਹੋਏ ਅੰਬਾ ਦੇ ਮੋਸਮ ਵਿੱਚ ਆਉਂਦੇ, ਅਸੀਂ ਅੰਬ ਚੂਪ ਕੇ ਜਾਂਦੇ।

ਇਹ ਗੱਲ ਹਰਦੀਪ ਸਿੰਘ (ਸਰਪੰਚ) ਨੇ ਸੁਣੀ, ਬੜੀ ਨਿਰਮਾਤਾ ਨਾਲ ਕਿਹਾ ਕੀ" ਅਸੀਂ ਬਰਾਤੀਆਂ ਨੂੰ ਦੋ ਮਹੀਨਾਂ ਹੋਰ ਰੱਖਾਂਗੇ"।

ਮੁੰਡੇ ਦੇ ਪਿਓ ਦਾਦਾ ਨੇ ਬਰਾਤੀਆਂ ਨੂੰ ਪੁੱਛਿਆ ਤੇ ਉਹ ਮੰਨ ਗਏ। ੳੁਹਨਾਂ ਨੇ ਪੂਰੇ ਦੋ ਮਹੀਨੇ ਜੀ-ਜਾਨ ਨਾਲ ਸੇਵਾ ਕੀਤੀ।

ਅੰਬ ਪੱਕਣੇ ਸੁਰੂ ਹੋ ਗਏ ਪਿੰਡ ਦੇ ਲੋਕ ਰੋਜ ਚਾਰ ਪੰਜ ਟੋਕਰੇ ਲਿਆੳੁਂਦੇ।ਮਹੀਨੇ ਦੇ ਬੀਤ ਜਾਣ ਤੋ ਬਾਅਦ ਲਾੜੇ ਤੇ ਪਿਓ ਦਾਦਾ ਨੇ ਪੁੱਛਿਆ "ਅਸੀਂ ਹੁਣ ਜਾਣਾ ਚਾਹੁੰਦੇ ਹਾਂ, ਹਰਦੀਪ ਨੇ ਬੜੀ ਨਿਰਮਾਤਾ ਨਾਲ ਗੁਰਦੇਵ ਕੋਰ ਨੂੰ ਵਿਦਾ ਕੀਤਾ।

ਬਰਾਤ ਤੋਰਨ ਤੋ ਬਾਅਦ ਹਰਦੀਪ ਨੂੰ ਯਾਦ ਆਇਆ, ਅੱਗੇ ਕੱਚਾ ਰਸਤਾ ਖਰਾਬ ਹੈ।ਉਹਨਾਂ ਦੀਆਂ ਬੈਲ ਗੱਡੀਆਂ ਫੱਸ ਜਾਣਗੀਆਂ।ਹਰਦੀਪ ਬਰਾਤ ਦੇ ਪਿੱਛੇ ਕਹੀ ਲੈ ਕੇ ਤੁਰ ਪਿਆ, ਹਲੇ ਕੁੱਝ ਕੁ ਦੂਰੀ ਤੇ ਜਾ ਰਿਹਾ ਸੀ ਕਿ ਉਹਨਾਂ ਬੈਲ ਗੱਡੀਆਂ ਅੱਗੇ ਜਾ ਕੇ ਫਸ ਗਈਆਂ...

ਹਰਦੀਪ ਜਦ ਥੋੜਾ ਜਿਹਾ ਕੋਲ ਪਹੁੰਚਣ ਵਾਲਾ ਸੀ ਤਾਂ ਕੁੱਝ ਬਰਾਤੀ ਉੱਚੀ -ਉੱਚੀ ਨਾਲ ਗਾਲਾਂ ਕੱਢ ਰਹੇ ਸਨ " ਸਾਲ੍ਹਿਆਂ ਨੇ ਐਡੇ-ਐਡੇ ਗੱਡੇ ਲੱਦ ਕੇ ਭੇਜ ਦਿੱਤੇ, ਸਾਲ੍ਹਿਆਂ ਨੂੰ ਪਤਾ ਸੀ ਕੀ ਗੱਡੇ ਫੱਸ ਜਾਣਗੇ, ਇੱਕ ਕਹੀ ਤੱਕ ਨਹੀ ਦਿੱਤੀ"

ਹਰਦੀਪ ਇਹ ਸੁਣ ਕੇ ਬੜਾ ਸ਼ਰਮਿੰਦਾ ਹੋਇਆ,ਕਹੀ ਬੈਲ ਗੱਡੀਆਂ ਕੋਲ ਰੱਖ ਵਾਪਸ ਆਇਆ।


ਹੁਣ ਹਰਦੀਪ ਦੇ ਮਨ ਵਿੱਚ ਬਹੁਤ ਤਰ੍ਹਾਂ ਦੇ ਵਿਚਾਰ ਆ ਰਹੇ ਸਨ,ਕਦੇ ਤਾਂ ਇਹ ਸੋਚਦਾ ਕਿ ਇਹ ਕਿੰਨੇ ਘਟੀਆ ਲੋਕ ਹਨ, ਕਦੇ ਉਹ ੲਿਹ ਸੋਚਦਾ ਕਿ ਮੈਨੂੰ ਇੰਨਾ ਕੁੱਝ ਕਰਨ ਦੇ ਪਿਛੋਂ ਵੀ ਗਾਲ੍ਹਾਂ ਹੀ ਪਈਆਂ "।

ਉਹ ਸੋਚਦਾ ਕਿ ਮੇਰੇ ਘਰ ਗੁਰਦੇਵ ਨਾ ਪੈਦਾ ਹੋਈ ਹੁੰਦੀ ਤਾਂ ਮੈਨੂੰ ਅੱਜ ਆਹ ਕੁੱਝ ਨਾ ਸੁਣਨਾ ਤੇ ਵੇਖਣਾ ਨਾ ਪੈਂਦਾ..


ਉਸੇ ਦਿਨ ਹਰਦੀਪ ਨੇ ਸ਼ਾਮ ਨੂੰ ਸਾਰੇ ਪਿੰਡ ਨੂੰ ਇਕੱਠਾ ਕੀਤਾ ਕਹਿਣ ਲੱਗਾ "ਅਸੀਂ ਬਰਾਤੀਆਂ ਦੀ ਐਨੀ ਸੇਵਾ ਕੀਤੀ,ਸਾਨੂੰ ਇੱਕ ਕਹੀ ਬਦਲੇ ਬਰਾਤੀਆ ਨੇ ਰੱਜ ਕੇ ਗਾਲਾਂ ਕੱਢਿਆ।


ਹੁਣ ਸਾਰਿਆਂ ਨੇ ਇਹ ਗੱਲ ਸੁਣ ਕੇ ਬੜਾ ਦੁੱਖ ਮਹਿਸੂਸ ਕੀਤਾ,


ਇੱਕ ਬੰਦੇ ਨੇ ਵਿਚੋਂ ਕਿਹਾ "ਲੜਕੀਆਂ ਹੀ ਸਾਡੀ ਬੇਇੱਜ਼ਤੀ ਦਾ ਕਾਰਨ ਹਨ ਜਦੋ ਵੀ ਕਿਸੇ ਦੇ ਘਰ ਲੜਕੀ ਪੈਂਦਾ ਹੋਈ, ਉਸ ਨੂੰ ਮਾਰ ਕੇ ਸ਼ਮਸ਼ਾਨ ਵਿੱਚ ਦੱਬਣਾ ਸੁਰੂ ਕਰੋ ।


ਸਾਰੇ ਪਿੰਡ ਨੇ ਇਹ ਮੰਨ ਲਿਆ ਅਤੇ ਕਹਿ ਦਿੱਤਾ "ਜੋ ਵੀ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰੇਗਾ,ਉਸ ਨੂੰ ਪਿੰਡ ਚੋਂ ਬੇਦਖਲ ਕਰ ਦਿੱਤਾ ਜਾਵੇਗਾ"।ਪਿੰਡ ਦੇ ਲੋਕਾਂ ਨੇ ਇਹ ਰਿਤੀ ਰਿਵਾਜ ਅਪਣਾਉਣ ਸੁਰੂ ਕਰ ਦਿੱਤਾ।


ਪਰ ਧਰਮਾਂ ਨਾਂ ਦਾ ਵਿਆਕਤੀ ਆਪਣੇ ਮੰਨ ਵਿੱਚ ਸੋਚਦਾ ਕਿ ਜੋ ਪਿੰਡ ਵਿੱਚ ਬਰਾਤ ਲੈ ਕੇ ਆਏ ਸਨIਉਹ ਘਟੀਆ ਕਿਸਮ ਦੇ ਲੋਕ ਹੋਣਗੇ।ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਇੱਜ਼ਤ ਦੇ ਬਦਲੇ ਇੱਜ਼ਤ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ।

ਪਰ ਮਨ ਵਿੱਚ ਸੋਚਦਾ ਸਾਡੇ ਘਟੀਆ ਸਮਾਜ ਦੀ ਸੋਚ ਕਰਨ ਸਾਡੇ ਪਿੰਡ ਦੀਆ ਲੜਕੀਆਂ ਬਲੀ ਚੜ ਰਹੀਆ ਹਨ।ਸਾਡਾ ਪਿੰਡ ਕਿੰਨਾ ਖੁਸ਼ਹਾਲ ਸੀI ਮਨ ਹੀ ਮਨ ਅਾਪਣੇ ਖਿਅਾਲਾਂ ਨੂੰ  ਦਬਾ ਲੈਦਾ।

ਵਕਤ ਆਇਆ, ਕਿ ਧਰਮੇ ਦਾ ਵੀ ਵਿਆਹ ਹੋ ਗਿਆ....

ਕੁੱਝ ਸਮੇਂ ਬਾਅਦ ਧਰਮੇ ਦੀ ਘਰਵਾਲੀ ਮਾਂ ਬਨਣ ਵਾਲਾ ਸੀ। ਹੁਣ ਧਰਮੇ ਦੇ ਮਨ ਵਿੱਚ ਡਰ ਪੈਦਾ ਹੋ ਗਿਆ, ਜੇ ਮੇਰੇ ਘਰ ਲੜਕਾ ਪੈਦਾ ਹੋਈਆਂ ਤਾਂ ਕੋਈ ਗੱਲ ਨਹੀਂ, ਪਰ ਜੇ ਲੜਕੀ ਪੈਦਾ ਹੋਈ ਤਾਂ ਮੈ ਉਸਨੂੰ ਜਿਉਂਦੇ 'ਜੀ' ਕਿਸ ਤਰ੍ਹਾਂ ਆਪਣੇ ਹੱਥਾਂ ਨਾਲ ਮਰਾਗਾਂ ?

"ਜਿੰਦਗੀ ਮੋਤਾਂ ਪੈਦਾ ਕਰਨ ਵਾਲੇ ਦੇ ਹੱਥ ਵਿੱਚ ਹਨ, ਸਾਨੂੰ ਕਿਸੇ ਨੂੰ ਮਾਰਨ ਦਾ ਕੋਈ ਹੱਕ ਨਹੀਂ"।ਹੁਣ ਧਰਮੇਂ ਨੂੰ ੲਿਸ ਗੱਲ ਦਾ ਦਿਨ ਰਾਤ ਫਿਕਰ ਲੱਗਾ ਰਹਿੰਦਾ।

ਦਿਨ ਆੲੀਅਾ,ਜਿਸ ਦਿਨ ਦਾ ਧਰਮੇ ਨੂੰ ਡਰ ਸੀ.....

ਉਸ ਦੇ ਘਰ ਲੜਕੀ ਪੈਂਦਾ ਹੋਈ। ਆਸ-ਪਾਸ ਸਭ ਨੂੰ ਪਤਾ ਲੱਗ ਗਿਆ। ਸਭ ਲੋਕਾਂ  ਨੇ ਧਰਮੇਂ ਨੂੰ ਲੜਕੀ ਮਾਰਨ ਕੇ ਦਬਾਉਣ ਲਈ ਕਿਹਾ......

ਧਰਮੇਂ ਦੀ ਘਰਵਾਲੀ  ਧਰਮੇਂ ਦੇ ਹੱਥ ਵਿੱਚੋਂ ਲੜਕੀ ਨੂੰ ਖੋਹ ਰਹੀ ਸੀ।ਉਸ ਸਮੇਂ ਤਾ ਧਰਮਾਂ ਦੀ ਇੱਕ ਨਾ ਚੱਲੀ, ੳੁਹ ਚੁੱਪ ਕਰ ਗਿਆ।

ਅਗਲੇ ਦਿਨ ਧਰਮਾਂ ਅਪਣੀ ਘਰਵਾਲੀਂ ਤੋ ਅੱਖ ਚੁਰਾ ਕੇ, ਲੋਕਾਂ ਦੇ ਡਰ ਤੋ ਲੜਕੀ ਅਤੇ ਕਹੀ ਲੈ ਕੇ ਸ਼ਮਸ਼ਾਨ ਵੱਲ ਲੈ ਤੁਰ ਪਿਅਾ।

ਪਿੰਡ ਦੇ ਲੋਕ ਗਲਾ ਦਬਾ ਕੇ, ਮਾਰ ਕੇ, ਦਬਾੳੁਦੇ ਸਨ। ਪਰ ਧਰਮਾਂ ਗਲਾ ਅਪਣੇ ਹੱਥ ਨਾਲ ਦਬਾ ਵਿੱਚ ਅਸਮਰੱਥ ਰਿਹਾ।

ਧਰਮਾਂ ਖੜਾ  ਹੋ ਕੇ, ਟੋਅਾਂ ਪੁ਼ੱਟਣ ਲੱਗਾ I ਇੱਕ ਹੱਥ ਵਿੱਚ ਲੜਕੀ, ੲਿੱਕ ਹੱਥ ਵਿੱਚ ਕਹੀ ਨਾਲ ਟੋੲਿਅਾਂ ਪੁਟਣ ਲੱਗਾI

ਲੜਕੀ ਦਾ ਮੁੰਹ ਚੁੰਮਿਅਾਂ, ਉਸ ਦਾ ਸਰੀਰ ਟੋੲੇ 'ਚ' ਰੱਖਿਆ, ਬੇਜਾਨ  ਸਰੀਰ ਨਾਲ ਮਿੱਟੀ ਪਾੳੁ਼ਣ ਲੱਗਾ....

ਥੋੜੇ ਜਿਹੇ ਟੱਕ ਪਾੳੁਣ ਤੋ ਬਾਅਦ ਧਰਮੇ ਨੇ ਦੇਖਿਅਾ...

ੳੁਸ ਨੇ ਜੋ ਤੇੜ ਚਾਦਰ ਲਾਈ ਹੋੲੀ ਸੀI ੳੁਸ ਦਾ ੲਿੱਕ ਸਿਰਾ ਟੋੲੇ ਵਿੱਚ ਦੱਬ ਗਿਅਾ।ਧਰਮੇ ਨੇ ਮਿੱਟੀ ਕੱਢੀੇ, ੳੁਸ ਨੇ ਦੇਖਿਅਾ, ੳੁਸ ਦੀ ਚਾਦਰ ਦਾ ਲੜ, ੳੁਸ ਦੀ ਬੇਟੀ ਨੇ ਮਜਬੂਤੀ ਨਾਲ ਫੜਿਆ ਹੋੲਿਅਾ ਸੀ...                                                      

ਧਰਮਾਂ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋੲੇ ਅਪਣੀ ਲੜਕੀ ਨੂੰ ਘਰੇ ਲੈ ਅਾੲਿਅਾ। ਪਿੰਡ ਦੇ ਲੋਕਾਂ ਨੇ ੳੁਸ ਨਾਲ ਬੋਲਣਾ ਚੱਲਣਾ ਛੱਡ ਦਿੱਤਾ ਅਤੇ ਉਸ ਨੂੰ ਤਾਨੇ ਮਾਰਦੇ ਰਹਿੰਦੇ....

ਧਰਮਾਂ ਮਿਹਨਤ ਨਾਲ ਖੇਤੀ ਕਰਦਾ ਅਤੇ ਅਪਣਾ ਗੁਜਾਰਾ ਕਰਦਾ।

ਸਮਾਂ ਬੀਤਦਾ ਗਿਆ....


ਕੁੜੀ ਹੁਣ ਕਾਫੀ ਵੱਡੀ ਹੁੰਦੀ ਗੲੀ। ਪਿੰਡ ਵਿੱਚ ਬਾਕੀ ਘਰਾਂ 'ਚੋ' ਬਰਕਤ ਵੀ ਜਾਂਦੀ ਲੱਗੀ, ਧਰਮੇ ਦਾ ਘਰ ਪਿੰਡ ਦੇ ਹੋਰ ਘਰਾਂ ਨਾਲੋਂ, ਸਭ ਤੋ ਖੁਸਹਾਲ ਹੁੰਦਾ ਗਿਅਾ.... ਧਰਮਾਂ ਨੇ ਕਿਸੇ ਦੀ ਪਰਵਾਹ ਨਾ ਕੀਤੀ.....


ਜਦ ਥੱਕੀਅਾਂ ਹਾਰੀਅਾ ੳੁਹ ਘਰ ਅਾੳੁਦਾ। ੳੁਸ ਦੀ ਬੇਟੀ ਕਦੇ ਲੱਸੀ ਲੈ ਕੇ ਅਾੳੁਦੀ, ਕਦੇ ੳੁਸ ਨਾਲ ਨਦਾਨੀ ਭਰਿਆ ਗੱਲਾ ਸਾਂਝੀ ਕਰਦੀ।


ੳੁਹ ਅਪਣੀ ਘਰਵਾਲੀ ਨੂੰ ਹਮੇਸ਼ਾ ਅਾਖਦਾ "ੲਿੱਥੇ ਸਭ ਅਾਪਣੀ ਕਿਸਮਤ ਦਾ ਲੈ ਕੇ ਅਾੳੁਦੇ ਹਨ, ਦੇਣ ਵਾਲਾ ਤਾ ਪਰਮਾਤਮਾ ਹੈ, ੲਿਸ ਦਾ ਨਸੀਬ ੲਿਸ ਨਾਲ ਹੈਂ "।

ਹੋਲੀ-ਹੋਲੀ ਧਰਮੇ ਦੀ ਜਿੰਦਗੀ ਦਾ ਲੋਕਾਂ ਦੀ ਖੁਸ਼ਹਾਲ ਭਰੀ ਜਿੰਦਗੀ ਦਾ ਅਸਰ ਪਿੰਡ ਹੋਰ ਲੋਕਾਂ ਤੇ ਹੋਣ  ਲੱਗਾ....

ਹੁਣ ਧਰਮੇ ਦੇ ਘਰ ਦੀ ਨੁਹਾਰ ਹੀ ਬਦਲ ਗੲੀ, ੳੁਸ ਦੇ ਘਰ ਵਿੱਚ ਬਰਕਤ ਤੇ ਖੁਸ਼ਹਾਲੀ ਸੀ।

ਹੁਣ ਪਿੰਡ ਦੇ ਲੋਕ ਨੂੰ ਵੀ ਅਕਲ ਆ ਗਈ।

ਜਿਹੜੇ ਕੁੜੀਆ ਨੂੰ ਮਾਰਦੇ ਸਨ ,ਉਹ ਹੁਣ ਬੰਦੇ ਬਣ ਗਏ....


ਉਹਨਾਂ ਨੂੰ ਪਤਾ ਲੱਗਾ...


ਬੇਟੀਅਾ ਨੂੰ ਮਾਰਨਾ ਕਿੰਨਾ ਗੁਨ੍ਹਾਹ ਹੈ, ਸਮਾਜ ਦੇ ਲੋਕ ਜੋ ਬੇਟੀਅਾ ਨਾਲ ਗਲਤ ਵਿਵਾਰ ਕਰਦੇ ਹਨ।ੳੁਹ ਜ਼ਮੀਰ ਤੋ ਕਿੰਨੇ ਘਟੀਅਾ ਲੋਕ ਹੁੰਦੇ ਹਨI

ਸਾਰੇ ਪਿੰਡ ਨੇ ਧਰਮੇਂ ਤੋ ਪ੍ਰਰੇਨਾ ਲੲੀ ਅਤੇ ਇਕੱਠੇ ਹੋ ਕੇ ਫਿਰ ਤੋਂ ਕਸਮ ਖਾਧੀ "ਅਸੀਂ ਅੱਜ ਤੋਂ ਬਾਅਦ ਕਸਮ ਖਾਦੇਂ ਹਾਂ, ਲੜਕੀ ਨੂੰ ਮਰਨ ਨਹੀਂ ਦੇਵਾਂਗੇ, ਜੋ ਪਿੱਛੇ ਕਰ ਚੁੱਕੇ ਹਾਂ, ਉਹ ਕਦੇ ਨਹੀਂ ਦੁਹਰਾਵਾਗੇਂ"।


ਇਸ ਪਿੰਡ ਦੇ ਲੋਕ ਹੁਣ ਲੜਕੀਆਂ ਵਿੱਚ ਫ਼ਰਕ ਨਹੀਂ ਕਰਦੇ।ੳੁਹਨਾਂ ਦਾ ਪਿੰਡ ਜੋ ੳੁੱਜੜ ਚੁੱਕਿਅਾ ਸੀ, ਖੁਸ਼ੀਅਾ ਦਾ ਖੇੜਾ ਬਣ ਕੇ ਸਾਹਮਣੇ ਆਇਆ....       


        ਲੜਕੀਆਂ ਤੋਂ ਬਿਨਾਂ ਤਾਂ ਸਮਾਜ, ਸਮਾਜ ਨਹੀ।
ਸੰਦੀਪ ਕੁਮਾਰ ਨਰ ( ਸੰਜੀਵ )
ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)
ਵਿੱਦਿਆਰਥੀ. ਐਮ.ਏ (ਲ.ਪੀ.ਯੂ)
Email id : sandeepnar22@yahoo.Com
ਮੋਬਾਈਲ ਨੰਬਰ. 9041543692