ਜੇਹੋ ਜਿਹਾ ਕਰਮ ਓਹੋ ਜਿਹਾ ਫਲ - ਸੰਦੀਪ ਕੁਮਾਰ ਨਰ ( ਸੰਜੀਵ )

ਕੁੱਝ ਲੋਕ ਕਹਿੰਦੇ ਹਨ ਕਿ ਹਰ ਆਦਮੀ ਦਾ ਜਨਮ-ਜਨਮ ਦਾ ਸੰਬੰਧ ਆਪਣੇ ਕਰਮ ਨਾਲ ਹੁੰਦਾ ਹੈ।ਆਓ ਪੜ੍ਹਏ ਇੱਕ ਕਹਾਣੀ ਕਿ ਇਸ ਤਰ੍ਹਾਂ ਹੀ ਹੁੰਦਾ ਹੈ !


ਇੱਕ ਰਾਜ ਦਰਬਾਰ ਵਿੱਚ ਉੱਥੇ  ਦੇ ਮੰਤਰੀ ਅਤੇ ਰਾਜਕੁਮਾਰ ਨੂੰ ਅਚਾਨਕ ਇਹ ਖਬਰ ਮਿਲਦੀ ਹੈ ਕਿ ਉਨ੍ਹਾਂ ਦੇ ਰਾਜੇ ਦੀ ਲੜਾਈ ਵਿੱਚ ਜਿੱਤ ਉਪਰੰਤ ਚੰਦ-ਕੂ ਮਿੰਟਾਂ ਵਿੱਚ ਹੀ ਮੌਤ ਹੋ ਗਈ। ਸਭ ਦਰਬਾਰੀ ਹੈਰਾਨ ਸਨ। ਉਨ੍ਹਾਂ ਦਾ ਰਾਜਾ ਤਾਂ ਬਹੁਤ ਬਹਾਦੁਰ ਸੀ,ਲੜਾਈ ਜਿੱਤਣ ਉਪਰੰਤ ਹੀ ਕਿਵੇਂ ਮਰ ਗਿਆ !


ਉਨ੍ਹਾਂ ਨੂੰ ਹੁਣ ਇਸ ਗੱਲ ਦੀ ਚਿੰਤਾ ਹੋਣ ਲੱਗੀ ਕਿ ਰਾਜਕੁਮਾਰ ਤਾਂ ਸਿਰਫ ਪੰਜ ਸਾਲ ਦਾ ਹੈ ਹੁਣ   ਰਾਜਾ ਕਿਸ ਨੂੰ ਘੋਸ਼ਿਤ ਕਰੀਏ....


ਦਰਬਾਰੀਆਂ ਅਤੇ ਪ੍ਰਜਾ ਦੀ ਰਾਏ ਲੈ ਕੇ ਵੱਡੇ ਮੰਤਰੀ ਨੇ ਇਹ ਐਲਾਨ ਕੀਤਾ, ਕਿ "ਰਾਜਕੁਮਾਰ  ਜਦੋਂ ਤੱਕ ਵੱਡਾ ਨਹੀਂ ਹੋ ਜਾਂਦਾ, ਉਦੋਂ ਤੱਕ ਰਾਜੇ ਦਾ ਛੋਟਾ ਭਰਾ ਰਾਜ ਗੱਦੀ ਉੱਤੇ ਬੈਠੇਗਾ"।


ਰਾਜਕੁਮਾਰ ਨੂੰ ਸਿੱਖਿਆ ਲਈ ਸਾਧੂਆ  ਦੇ ਕੋਲ ਆਸ਼ਰਮ ਵਿੱਚ ਭੇਜ ਦਿੱਤਾ ਗਿਆ।


ਸਮਾਂ ਬੀਤਦਾ ਗਿਆ ਰਾਜਕੁਮਾਰ ਵੱਡਾ ਹੋ ਚੁੱਕੇਆ ਸੀ।


ਲੱਗਭਗ ਨੌ ਸਾਲ  ਦੇ ਬਾਅਦ ਰਾਜੇ ਦੇ ਭਰਾ ਦੀ ਵੀ ਬੁਢੇਪੇ ਨਾਲ ਮੌਤ ਹੋ ਗਈ।


ਹੁਣ ਫਿਰ ਲੋਕਾਂ ਨੂੰ ਰਾਜੇ ਦੀ ਲੋੜ ਸੀ.....


ਰਾਜਕੁਮਾਰ ਨੂੰ ਸਾਧੂਆਂ ਤੋਂ ਆਗਿਆ ਲੈ ਕੇ, ਰਾਜਕੁਮਾਰ ਨੂੰ ਰਾਜ ਵਿੱਚ ਲਿਆਇਆ ਗਿਆ।


ਰਾਜਕੁਮਾਰ ਸਾਧੂਆਂ ਕੋਲੋਂ ਗਿਆਨ ਪ੍ਰਾਪਤ ਕਰਕੇ ਹੁਣ ਗਿਆਨੀ ਬਣ ਚੁੱਕਿਆ ਸੀ।ੳਸ ਨੂੰ ਗਿਆਨ ਹੋਇਆ, ਕੌਣ ਚੰਗਾ ਹੈ, ਕੋਣ ਭੈੜਾ।
ਰਾਜਾ ਸਭ ਨੂੰ ਇੱਕ ਨਜ਼ਰੀਏ ਨਾਲ ਵੇਖਦਾ ਸੀ।ਰਾਜਾ ਦਾ ਕੋਈ ਵੀ ਦੁਸ਼ਮਨ ਨਹੀਂ ਸੀ।


ਕਈ ਦੂਜੇ ਰਿਆਸਤਾਂ  ਦੇ ਰਾਜੇ ਵੀ ਉਸਦੇ ਮਿੱਤਰ ਬਣ ਗਏ।ਉਹ ਭੇਸ਼ ਬਦਲ ਕੇ ਅਪਣੀ ਪ੍ਰਜਾ ਦੀਆਂ ਮੁਸ਼ਕਲਾਂ ਨੂੰ ਨਿੱਪਟਾਣ ਲਈ ਨਿਕਲਦਾ.....


ਉਸ ਦੇ ਰਾਜ ਦੀ ਜਨਤਾ ਬਹੁੱਤ  ਖੁਸ਼ਹਾਲ ਸੀ। ਰਾਜ ਮਹਿਲ ਵਿੱਚ ਨਾਚ-ਗਾਉਣੇ ਤੇ ਜਸ਼ਨ ਹੁੰਦੇ ਸਨ।
ਰਾਜਾ ਨੂੰ ਹੌਲੀ - ਹੌਲੀ ਅਹਿਸਾਸ ਹੋਇਆ " ਕਿ ਮੈਂ ਤਾਂ ਜਿੰਦਗੀ ਵਿੱਚ,ਅਜਿਹਾ ਕੋਈ ਕਾਰਜ ਨਹੀ ਕੀਤਾ, ਜਿਸਦੇ ਬਦਲੇ ਮੈਨੂੰ ਇੰਨੀਆਂ ਖੁਸ਼ੀਆਂ ਮਿਲ ਰਹੀਆਂ ਹਨ, ਮੈਂ ਤਾਂ ਸਾਧੂਆਂ ਦੇ ਨਾਲ ਰਿਹਾ ਜੋ ਮਿਲਿਆ ਉਹੋ ਜਿਹਾ ਖਾਧਾ ਤੇ ਸਧਾਰਣ ਪਹਿਨਾਵਾਂ ਪਹਿਨਿਆ, ਮੈਂ ਤਾਂ ਅਜਿਹਾ ਕੋਈ  ਕੰਮ  ਨਹੀਂ ਕੀਤਾ, ਜਿਸ ਨਾਲ ਮੈਨੂੰ ਇੰਨਾ ਆਰਾਮ ਮਿਲ ਰਿਹਾ"।


ਇਸ ਗੱਲ ਨੂੰ ਰਾਜਾ ਕਈ ਵਾਰ ਸੋਚਦਾ।
ਇੱਕ ਦਿਨ ਰਾਜਾ ਨੇ ਜਾਣਨਾ ਚਾਹਿਆ, ਇਸ ਦਾ ਕਾਰਨ ਕੀ ਹੈ.....                                    
ਰਾਜਾ ਨੇ ਜੋਤੀਸ਼ ਨੂੰ ਬੁਲਾਇਆ, ਜੋਤੀਸ਼ੀ ਨੇ ਪੰਜ ਦਿਨ ਮੰਗੇ।ਪੰਜਵੇ ਦਿਨ ਰਾਏ  ਦਿੱਤੀ "ਹੇ ਰਾਜਨ , ਤੈਨੂੰ ਇੱਥੋਂ ਦੂਰ ਅਜਨਬੀ ਇਲਾਕੇ ਵਿੱਚ ਜਾਣਾ ਹੋਵੇਗਾ, ਤੈਨੂੰ ਤੇਰੇ ਸਵਾਲਾ ਦੇ ਜਵਾਬ ਮਿਲ ਜਾਣਗੇ"।
            
ਹੁਣ ਰਾਜਾ ਘੋੜਾ ਨਾਲ ਲੈ ਕੇ ਆਪਣੇ ਰਾਜ ਤੋਂ ਭੇਸ਼ ਬਦਲ ਕੇ ਅਜਨਬੀ ਰਸਤੇ  ਦੇ ਵੱਲ ਤੁਰ ਪਿਆ।


ਕੁੱਝ ਦਿਨ ਬਾਅਦ.....
 
ਜੋਤਸ਼ੀ ਦੇ ਦੱਸੇ ਅਨੁਸਾਰ ਉਸਨੇ ਇੱਕ ਸੁੰਦਰ ਬਾਗ ਵੇਖਿਆ, ਜੋ ਫਲਾਂ ਨਾਲ ਭਰਿਆ ਹੋਈਆ ਸੀ। ਰਾਜੇ ਨੂੰ ਬੜੀ ਭੁੱਖ ਲੱਗੀ ਹੋਈ ਸੀ।ਉਸ ਦੇ ਵੇਖਦੇ-ਵੇਖਦੇ, ਇੱਕ ਵਿਅਕਤੀ ਬਾਗ ਅੰਦਰੋਂ ਆਇਆ ਅਤੇ ਕਹਿਣ ਲੱਗਾ, " ਹੇ ਰਾਜਨ! ਤੁਹਾਨੂੰ ਅੰਦਰ ਬੁਲਾਇਆ ਹੈ"।


ਰਾਜਾ ਹੈਰਾਨ ਸੀ, ਇਸਨੂੰ ਕਿਵੇਂ ਪਤਾ ਕਿ ਮੈਂ ਰਾਜਾ ਹਾਂ ਅਤੇ ਅੰਦਰ ਕਿਸਨੇ ਬੁਲਾਇਆ ਹੈ।


ਉਸ ਆਦਮੀ  ਦੇ ਕਹਿਣ ਤੇ ਰਾਜਾ ਅੰਦਰ ਚਲਾ ਗਿਆ।ਉੱਥੇ ਉਸਦਾ ਦੋ ਔਰਤਾਂ ਨੇ ਸਵਾਗਤ ਕੀਤਾ।ਸਭ ਤੋਂ ਪਹਿਲਾਂ ਉਸਦਾ ਘੋੜਾ ਫੜਿਆ ਕੋਲ ਦੱਰਖਤ ਨਾਲ  ਬੰਨ੍ਹ ਦਿੱਤਾ।ਰਾਜੇ ਦੇ ਅੱਗੇ ਅੱਗੇ ਔਰਤਾਂ ਚੱਲ ਪਈਆ, ਬਹੁਤ ਸ਼ਾਨਦਾਰ ਕੁਟੀਆ ਦੇ ਅੰਦਰ ਲੈ ਗਈਆਂ....                                                                                                    
ਰਾਜਾ ਇਹ ਸਭ ਵੇਖਕੇ  ਹੈਰਾਨ ਸੀ ! ਇੰਨਾ ਹਰਾ-ਭਰਿਆ ਬਾਗ ਜੋ ਸਵਰਗ ਵਰਗਾ ਸੀ, ਇੰਨੀ ਖੂਬਸੂਰਤੀ ਝੋਪੜੀ ਵਰਗਾ ਮਕਾਨ ਪਹਿਲਾਂ, ਉਸ ਨੇ ਕਦੇ ਨਹੀਂ ਵੇਖਿਆ ਸੀ।
      
ਰਾਜਾ ਨੂੰ ਨਹਾਉਣ ਨੂੰ ਪਹਿਲਾਂ ਗਰਮ ਪਾਣੀ ਦਿੱਤਾ ਗਿਆ। ਉਸ ਨੂੰ ਖਾਣਾ-ਖਾਣ ਦੇ ਬਾਅਦ ਔਰਤਾਂ ਨੇ ਇਹ ਬੋਲ ਦਿੱਤਾ, " ਹੇ ਰਾਜਨ ਪਹਿਲਾਂ ਆਪਨੀ ਥਕਾਵਟ ਉਤਾਰ ਲਵੋ, ਸਵੇਰੇ ਤੈਨੂੰ ਪ੍ਰਸ਼ਨਾਂ ਦਾ ਜਵਾਬ ਮਿਲ ਜਾਵੇਗਾ, ਜਿਹੜੇੇ ਤੂੰ ਲੈਣ ਆਇਆ"। ਸਵੇਰ ਹੋਈ ਤੇ ਰਾਜਾ ਉੱਠ ਕੇ ਖਿਡ਼ਕੀ  ਦੇ ਕੋਲ ਜਾਕੇ ਸੋਚਣ ਲਗਾ।"ਇਨ੍ਹਾਂ ਨੂੰ ਕਿਵੇਂ ਪਤਾ ਹੈ,ਮੈ ਰਾਜਾ ਹਾਂ ,ਤੇ ਕਿਵੇਂ ਪਤਾ ਹੈ ਮੈ ਸਵਾਲ ਦੇ ਹੱਲ ਭਾਲਣ ਆਇਆ ਹਾਂ"।                                                                                 
ਰਾਜਾ ਨੂੰ ਸਵੇਰੇ ਦਾ ਖਾਣਾ ਦਿੱਤਾ ਗਿਆ।ਉਹਨਾਂ ਔਰਤਾਂ ਨੇ ਕਿਹਾ,"ਇੱਥੋਂ 20 ਕਿ.ਮੀ ਦੀ ਦੂਰੀ ਉੱਤੇ ਇੱਕ ਕਾਲੇ ਰੰਗ ਦੀ ਔਰਤ ਇਸ ਸੜਕ ਦੇ ਕੰਡੇ ਝੋਪੜੀ ਬਣਾਕੇ ਇਕੱਲੀ ਰਹਿੰਦੀ ਹੈ, ਜਦੋਂ ਤੂੰ ਉੱਥੇ ਦੀ ਲੰਘੇਗਾ, ਉਹ ਤੈਨੂੰ ਪਹਿਚਾਣ ਲਵੇਂਗੀ, ਜੋ ਲੋਕਾਂ ਦੇ ਘਰਾਂ ਵਿੱਚ ਮਜਦੂਰੀ ਕਰਕੇ ਲਿਆਉਂਦੀ ਹੈ, ਉਹ  ਸਵਾਲਾਂ ਦੇ ਜਵਾਬ ਦੇਵੇਗੀ "।ਰਾਜਾ ਉਨ੍ਹਾਂ ਦੀਆਂ ਗੱਲਾਂ ਸੁਣਦੇ ਹੀ ਵਿਦਾਈ ਲੈ ਕੇ ਆਪਣੇ ਘੋੜੇ  ਦੇ ਨਾਲ ਉਥੋਂ ਚੱਲ ਪਿਆ।


ਚਲਦੇ-ਚਲਦੇ ਦੁਪਹਿਰ ਦਾ ਵਕਤ ਹੋ ਗਿਆ.....
 
ਥੋੜ੍ਹੀ ਦੇਰ ਬਾਅਦ ਰਾਜੇ ਦੇ ਨਾਲ ਅਜਿਹਾ ਹੀ ਹੁੰਦਾ ਹੈ।ਉਸਨੂੰ ਨੂੰ ਇੱਕ ਬੂੜੀ ਔਰਤ ਨੇ ਅਵਾਜ ਦਿੱਤੀ," ਹੇ ਰਾਜਨ ਰੁੱਕ ਜਾ "।ਰਾਜਾ ਨੇ ਵੇਖਿਆ ਤਾਂ ਠੀਕ ਕਾਲੇ ਰੰਗ ਦੀ ਔਰਤ ਸੀ।ਰਾਜਾ ਉਸ ਨੂੰ ਤਰਸ ਨਿਗਾਹਾਂ ਨਾਲ ਦੇਖਣ ਲਗਾ,ਅਤੇ ਘੋੜਾ ਬੰਨ੍ਹਣ ਲੱਗਾ।                        


ਉਹ ਔਰਤ ਰਾਜਾ ਨੂੰ ਖਾਣ ਨੂੰ ਦਿੰਦੀ ਹੈ ਅਤੇ ਕਹਿੰਦੀ ਹੈ " ਜਿਸ ਗੱਲ ਦਾ ਜਵਾਬ ਤੂੰ ਜਾਣ ਨੇ ਆਇਆ ਹੈ, ਉਹ ਜਵਾਬ ਤੈਨੂੰ 20ਕਿ.ਮੀ ਦੂਸਰੇ ਰਾਜਾ ਦੀ ਇੱਕ ਰਿਆਸਤ ਹੈ, ਉਸ ਰਾਜ  ਦੇ ਲੋਕ ਬਹੁਤ ਖੁਸ਼ ਰਹਿੰਦੇ ਹਨ ਅਤੇ ਉਸ ਰਾਜਾ ਨੂੰ ਬਹੁਤ ਸਨਮਾਨ ਮਿਲਦਾ ਹੈ, ਜਦੋਂ ਤੂੰ ਉੱਥੇ ਜਾਵੇਗਾ, ਰਾਜਾ ਖੁਦ ਤੈਨੂੰ ਲੈਣ ਲਈ ਆਵੇਗਾ ਅਤੇ ਰਾਤ ਭਰ ਕੋਲ ਰੱਖੇਗਾ, ਤੂੰ ਹੇਂ ਰਾਜ਼ਨ ਉੱਥੇ ਤੈਨੂੰ ਤੇਰੇ ਸਵਾਲਾਂ  ਦੇ ਜਵਾਬ ਮਿਲ ਜਾਣਗੇ "।


ਹੁਣ ਰਾਜਾ ਪੂਰੀ ਤਰ੍ਹਾਂ ਦੁਵਿਧਾ ਵਿੱਚ ਫਸ ਚੁੱਕਿਆ ਸੀ। ਉਹ ਸੋਚਦਾ ਹੈ "ਜੋ ਵੀ ਮੈਨੂੰ ਮਿਲਦਾ ਹੈ, ਉਹ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ, ਮੈਨੂੰ ਅੱਗੇ ਵਲੋਂ ਅੱਗੇ ਭੇਜਿਆ ਜਾਂਦਾ ਹੈ"। ਉਹ ਕਹਿੰਦਾ, ਮੈ ਇੱਥੇ ਆਇਆ ਕਿਉਂ ਹਾਂ ? ਕਦੇ ਸੋਚਦਾ ਮੇਰੇ ਸਵਾਲਾਂ ਹੱਲ ਕਦੇ ਮਿਲ ਵੀ ਜਾਣਗੇ।           


ਇਹ ਸਭ ਸੋਚਦੇ ਸੋਚਦੇ ਰਾਜਾ ਅਗਲੇ ਰਾਜ ਵਿੱਚ ਪੁੱਜ ਗਿਆ....                             


ਉਹ ਕਾਲੀ ਔਰਤ ਦਾ ਜੋ ਕਹਿਣਾ ਸੀ, ਉਸੇ ਤਰ੍ਹਾਂ ਰਾਜਾ ਆਪਣੇ ਦੋ ਸਿਪਾਹੀ ਦੇ ਨਾਲ ਦਰਵਾਜੇ ਉੱਤੇ ਖਡ਼ਾ ਰਾਜੇ ਦਾ  ਇੰਤਜਾਰ ਕਰ ਰਿਹਾ ਸੀ।ਰਾਜੇ ਦੇ ਉਤਰਦੇ ਹੀ ਇੱਕ ਸਿਪਾਹੀ ਨੇ ਘੋੜਾ ਫੜਿਆ।ਉਹ ਘੋੜੇ ਨੂੰ ਲੈ ਕੇ ਤਬੇਲੇ ਵੱਲ ਚੱਲ ਪਿਆ।                                                                
ਰਾਜਾ ਨੇ ਰਾਜਾ ਦਾ ਹੱਥ ਫੜਿਆ, ਰਾਜਮੱਹਲ ਵੱਲ ਨੂੰ ਲੈ ਗਿਆ, ਰਾਜਾ ਨੂੰ ਵੇਖਕੇ ਉੱਥੇ ਦਾ ਰਾਜਾ ਬਹੁਤ ਖੁਸ਼ ਸੀ। ਉਸਨੂੰ ਮਹਿਲ ਵਿੱਚ ਘੁੰਮਾਇਆ ਗਿਆ।ਘੁੰਮਦੇ-ਘੁੰਮਦੇ ਰਾਤ ਹੋ ਗਈ। ਫਿਰ ਦੋਨਾਂ ਨੇ ਇੱਕਠੀਆ ਨੇ ਖਾਣਾ-ਖਾਧਾ।


ਰਾਤ ਹੋਈ ਦੋਵੇਂ  ਸੋਂਣ ਲਈ ਦੋਨਾਂ ਕਮਰੇ ਵਿੱਚ ਗਏ....


ਅਪਣੇ ਪਲੰਘ ਤੇ ਰਾਜਾ ਪਿਆ-ਪਿਆ ਉਥੋਂ ਦੇ ਰਾਜੇ ਨੂੰ ਪੁੱਛਣ ਲੱਗਾ, "ਰਾਜਨ ਤੈਨੂੰ ਆਪਣੇ ਪਿਛਲੇ ਜਨਮ ਦਾ ਪਤਾ ਹੈ, ਤਾਂ ਰਾਜਾ ਅੱਗੇ ਵਲੋਂ ਬੋਲਿਆ "ਹਾਂ ਮੈ ਇੱਕ ਲੱਕੜਹਾਰਾ ਸੀ, ਤੁਹਾਨੂੰ ਇਹ ਵੀ ਪਤਾ ਹੋਵੇਗਾ,ਤੁਸੀ ਕਿੰਨੇ ਭਰਾ ਭੈਣ ਸੀ"।ਉਥੋਂ ਦੇ ਰਾਜਾ ਨੇ ਕਿਹਾ,"ਅਸੀ ਦੋ ਭਰਾ ਅਤੇ ਸਾਡੀ ਇੱਕ ਭੈਣ ਸੀ, ਅਤੇ ਸਾਡੀਆਂ ਦੋ ਔਰਤਾਂ ਸੀ"।ਉਥੋਂ ਦੇ ਰਾਜੇ ਨੇ ਅੱਗੇ ਵੱਧਦੇ ਕਿਹਾ, "ਤੂੰ ਮੇਰੇ ਪਿਛਲੇ ਜਨਮ  ਦੇ ਭਰਾ ਹੈ , ਸਾਡੀ ਇੱਕ ਭੈਣ ਸੀ, ਸਾਡਾ ਕੰਮ ਲੱਕੜੀ ਲੈ ਕੇ ਆਉਣਾ ਤੇ ਵੇਚਣਾ ਸੀ ਅਤੇ ਜੋ ਪੈਸਾ ਮਿਲਦੇ ਉਸ ਦਾ ਆਟਾ ਅਤੇ ਲੂਣ ਲੈ ਕੇ ਆਉਂਦੇ ਸਨ, ਇਸ  ਦੇ ਇਲਾਵਾ ਸਾਡੇ ਕੋਲ ਜ਼ਿਆਦਾ ਪੈਸਾ ਨਹੀਂ ਸਨ,ਕਦੇ ਕਦੇ ਲੱਕੜੀ ਵਿੱਕਦੀ ਨਹੀਂ ਸੀ ਭੁੱਖੇ ਹੀ ਸੋਂ ਜਾਇਆ ਕਰਦੇ ਸਨ, ਤੂੰ ਮੇਰਾ ਵੱਡਾ ਭਰਾ ਸੀ,
                                          
                                ਇੱਕ ਦਿਨ ਸਾਡੇ ਜਿੱਥੇ ਘਰ ਸੇਠ ਆਇਆ ਉਸ ਦੇ ਘਰ ਵਿਆਹ ਸੀ।ਸਾਨੂੰ ਲਕੜ ਲਈ ਕਿਹਾ ਗਿਆ।ਅਸੀ ਸਭ ਲੱਕੜੀ ਸੁੱਟ ਦਿੱਤੀਆਂ, ਪੈਸਿਆਂ ਦਾ ਇੰਤਜਾਰ ਕਰਨ  ਲੱਗੇ। ਉੱਥੇ ਪਕ ਰਹੇ ਪਕਵਾਨਾਂ ਦੀ ਮਹਿਕ ਆ ਰਹੀ ਸੀ। ਇੱਕ ਦੂਜੇ ਨੂੰ ਕਹਿ ਰਹੇ ਸੀ। ਇਹ  ਖਾਣਾ  ਕਿੰਨਾ ਸਵਾਦਿਸ਼ਟ ਹੋਵੇਂਗਾ, ਅਸੀਂ ਆਪਸ ਵਿੱਚ  ਇੱਕ ਦੂਜੇ ਨੂੰ ਕਹਿ ਰਹੇ ਸੀ।ਸਾਨੂੰ ਮਜਦੂਰੀ ਨਹੀਂ ਚਹਿਦੀ ਸਾਨੂੰ ਤਾਂ ਇੱਕ ਦਿਨ ਦਾ ਖਾਣਾ ਮਿਲ ਜਾਵੇਂ।


ਸੇਠ ਨੇ ਪੈਸੇ ਦਿੱਤੇ ਅਸੀ ਪੈਸੇ ਲੈ ਕੇ ਖੁਸ਼ ਨਹੀਂ ਸੀ, ਤਾਂ ਉਦੋਂ ਸੇਠ ਨੇ ਖਾਣਾ ਦੇਣ ਲਈ ਆਪਣੇ  ਕਿਸੇ ਵਿਅਕਤੀ ਨੂੰ ਕਹਿ ਦਿੱਤਾ, ਅਸੀ ਘਰ ਆਏ ਅਤੇ ਖਾਣਾ ਵੰਡ ਲਿਆ।


ਜਦੋਂ ਘਰ ਪਰਤੇ ਖਾਣਾ ਖਾਣ ਤੋਂ ਪਹਿਲਾਂ, ਉਸੇ ਸਮੇਂ ਦੋ ਸਾਧੂ ਆ ਗਏ....
    
ਸਾਧੂਆ ਨੂੰ ਭੁੱਖ ਲੱਗੀ ਸੀ ਤੇ ਕਹਿਣ ਲੱਗੇ "ਸਾਨੂੰ ਕੁੱਝ ਖਾਣੇ ਨੂੰ ਮਿਲ ਸਕਦਾ ਹੈ ", ਤੂੰ ਆਪਣੇ ਹਿੱਸਾ ਦਾ ਖਾਣਾ ਦੇ ਦਿੱਤਾ, ਸਾਰੇ ਇੰਤਜਾਰ ਕਰਣ ਲੱਗੇ ਕਿ ਸਾਧੂ ਹੋਰ ਨਾ, ਖਾਣ ਨੂੰ ਮੰਗ ਲੈਣ ਸਾਧੂ ਖਾਂਦੇ ਗਏ,ਅਸੀ ਸਭ ਆਪਣਾ ਹਿੱਸਾ ਦਿੰਦੇ ਗਏ।                                                                              
ਸਾਡੀ ਜੋ ਇੱਕ ਭੈਣ ਸੀ।ਉਸ ਨੇ ਸੋਚਿਆ ਸਾਧੂ ਤਾਂ ਸਾਰਾ ਖਾਣਾ ਖਾਈ ਜਾਂਦੇ ਨੇ, ਮੈਂ ਆਪਣੇ ਖਾਣੇ ਦਾ ਥੋੜ੍ਹਾ ਜਿਹਾ ਸਵਾਦ ਤਾਂ ਚੱਖ ਲਵਾਂ, ਸਾਡੀ ਭੈਣ ਨੇ ਥੋੜ੍ਹਾ ਜਿਹਾ ਮੂੰਹ ਵਿੱਚ ਪਾ ਲਿਆ, ਉਸੇ ਸਮੇਂ ਸਾਧੂੁਆ ਨੇ ਕਿਹਾ "ਹੁਣ ਨਹੀਂ ਖਾਵਾਂਗੇ, ਸਾਡੀ ਭੁੱਖ ਮਿਟ ਚੁੱਕੀ  ਹੈ, ਹੁਣ ਸਾਧੂ ਕਹਿੰਦੇ ਹੋਏ ਚਲੇ ਗਏ, ਅਸੀਂ ਤੁਹਾਡਾ ਜੋ ਖਾਦਾ ਹੈ,ਇਹ ਹਜਾਰਾਂ ਗੁਣਾਂ ਵਧੇਗਾ"।


ਇਸ ਦਾ ਨਤੀਜਾ ਇਹ ਨਿਕਲਿਆ......


ਤੂੰ ਰਾਜਾ ਬਣ ਗਿਆ, ਸਾਡੀਆ ਉਹ ਔਰਤਾਂ ਸੀ ਜੋ ਉਹ ਬਾਗਾਂ ਦੀਆ ਮਾਲਿਕਾਨਾਂ ਹਨ। ਜਿਸਦੇ ਕੋਲ ਤੂੰ ਬਾਅਦ ਵਿੱਚ ਗਿਆ, ਜੋ ਕਾਲੀ ਔਰਤ ਹੈ, ਜੋ ਮਜਦੂਰੀ ਕਰਕੇ ਖਾਂਦੀ ਹੈ ਉਹ ਸਾਡੀ ਪਿਛਲੇ ਜਨਮ ਦੀ ਭੈਣ ਹੈ।ਇਹ ਉਸ ਦੇ ਕਰਮ ਦਾ ਫਲ ਹੈ ਅਸੀਂ ਅੱਜ ਰਾਜੇ ਹਾਂ, ਪਰ ਉਸ ਨੂੰ ਅੱਜ ਵੀ ਮਜਦੂਰੀ ਕਰਕੇ ਖਾਣਾ ਪੈਂਦਾ ਹੈ"।
      
                 ਕਿਸੇ ਭੁੱਖੇ ਨੂੰ ਖੁਲਾਉਣਾ ਭਲਾ ਹੁੰਦਾ ਹੈ , ਅਜਿਹਾ ਸਾਧੂ ਕਹਿੰਦੇ ਹਨ।


    
ਸੰਦੀਪ ਕੁਮਾਰ ਨਰ ( ਸੰਜੀਵ )
ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)
ਵਿੱਦਿਆਰਥੀ. ਐਮ.ਏ (ਲ.ਪੀ.ਯੂ)
Email id : sandeepnar22@yahoo.Com
ਮੋਬਾਈਲ ਨੰਬਰ. 9041543692