ਕਹਾਣੀ- ਇਕੱਲਤਾ (1947)  - ਸੰਦੀਪ ਕੁਮਾਰ ਨਰ ( ਸੰਜੀਵ )

ਸਵੇਰ ਹੋਈ ਆਸ ਪਾਸ  ਦੇ ਲੋਕ ਆਪਣੇ ਘਰਾ ਦਾ ਸਮਾਨ ਬੰਨ੍ਹਣ ਲੱਗੇ । ਜਿਨ੍ਹਾ ਉਠਾ ਸਕਦੇ ਸਨ ਓਨਾ ਬੰਨ੍ਹ ਲਿਆ । ਕਰਮਾ ਆਪਣੀ ਪਤਨੀ ਨੂੰ ਇਹ ਕਹਿ ਰਿਹਾ ਸੀ, "ਜਦੋਂ ਤੱਕ ਸਾਰੇ ਚੱਲਣ ਲਈ ਤਿਆਰ ਹੋਣਗੇ ।  ਮੈਂ ਖੇਤ  ਦੇ ਕੋਨੇ 'ਚੋ' ਜਾ ਕੇ ਦੱਬੇ ਹੋਏ, ਚਾਂਦੀ  ਦੇ ਸਿੱਕੇ ਕੱਢਕੇ ਲੈ ਆਉਂਦਾ ਹਾਂ । 200 ਸੌ  ਦੇ ਸਿੱਕੇ ਹੋਣਗੇ ਸਾਡੇ ਕੰਮ ਆਉਣਗੇ" । ਸੁਰਜੀਤ ਆਪਣੇ ਬੱਚਿਆਂ  ਨੂੰ ਲੈ ਕੇ ਚੱਲਣ ਵਾਲੀ ਸੀ, ਜੋ  ਇੱਕ 5 ਸਾਲ ਦਾ ਦੂਸਰਾ 7 ਸਾਲ  ਦੇ ਸਨ ।

ਕਰਮਾ ਜਦੋਂ ਖੇਤ ਵਿੱਚ ਲੱਭਣ ਗਿਆ । ਉਸ ਨੂੰ ਸਿੱਕੇ ਲੱਭਦੇ-ਲੱਭਦੇ ਖੇਤਾਂ ਵਿੱਚ ਦੇਰ ਹੋ ਗਈ। ਸੁਰਜੀਤ ਉਸਦਾ ਇੰਤਜਾਰ ਕਰ ਰਹੀ ਸੀ । ਸਾਰੇ ਲੋਕ ਬੰਟਵਾਰੇ ਦੀਆਂ ਗੱਲਾਂ ਕਰ ਰਹੇ ਸਨ।  ਕੁੱਝ ਗੁਆਂਢੀ ਹਰਦੀਪ ਨੂੰ ਕਹਿ ਰਹੇ ਸਨ "ਕਰਮੇ ਨੂੰ ਹੁਣ ਤਾਂ ਬਹੁਤ ਦੇਰ ਹੋ ਗਈ ਹੈ ਆ ਜਾਣਾ ਚਾਹੀਦਾ ਸੀ" ।
 
ਸੁਰਜੀਤ  ਨੂੰ ਲੋਕ ਕਹਿਣ ਲਗੇ, "ਅਸੀ ਹੌਲੀ-ਹੌਲੀ  ਚਲਦੇ ਹਾਂ , ਜਦੋਂ ਤੱਕ ਅਸੀ ਪਿੰਡ ਦੇ  ਬਾਹਰ ਜਾਵਾਂਗੇ ,  ਕਰਮਾ ਆ ਜਾਵੇਗਾ, ਤੁਸੀਂ  ਸਾਡੇ ਨਾਲ ਪਿੰਡ ਦੇ ਬਾਹਰ ਆ ਕੇ ਮਿਲ ਜਾਣਾ , ਅਸੀ ਤੁਹਾਡਾ ਪਿੰਡ  ਦੇ ਬਾਹਰ ਇੰਤਜਾਰ ਕਰਨਗੇ.....


ਜਦੋਂ ਕਰਮਾ ਪਰਤਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ । ਸੁਰਜੀਤ ਨੇ ਉਸਨੂੰ ਦੱਸਿਆ,  ਖਤਰੇ  ਦੇ ਕਾਰਨ ਸਭ ਆਪਣਾ ਸਾਮਾਨ ਲੈ ਕੇ ਚਲੇ ਗਏ । ਪਿੰਡ ਬਾਹਰ ਸਾਡਾ ਇੰਤਜਾਰ ਕਰ ਰਹੇ ਹੋਣਗੇ । 


ਉਹ ਕਹਿ ਰਹੇ ਸਨ " ਕਿ ਸਿੱਖ ਲੋਕਾਂ ਨੂੰ ਮੁਸਲਮਾਨ ਲੋਕਾਂ ਤੋਂ ਜ਼ਿਆਦਾ ਖ਼ਤਰਾ ਹੈ , ਅਸੀ ਸਾਰੇ ਆਪਣੀ ਭਾਈਚਾਰੇ  ਦੇ ਵੱਡੇ ਕਾਫਿਲੇ ਵਿੱਚ ਮਿਲ ਜਾਂਵਾਗੇ , ਸਾਡੇ ਦੁਸ਼ਮਨ ਜ਼ਿਆਦਾ ਗਿਣਤੀ ਵਿੱਚ ਹੋਏ ਤਾਂ ਸਾਨੂੰ ਮਾਰ ਦੇਣਗੇ"। 


ਇਹ ਗੱਲਾਂ ਸੁਣਦੇ - ਸੁਣਦੇ ਕਰਮਾਂ  ਆਪਣੇ ਬੱਚਿਆਂ ਅਤੇ ਪਤਨੀ  ਦੇ ਨਾਲ ਪਿੰਡ  ਦੇ ਬਾਹਰ ਆਇਆ ।


ਕਰਮੇ ਨੂੰ ਪਿੰਡ ਤੋਂ ਬਾਹਰ ਕੋਈ ਵਿਖਾਈ ਨਹੀਂ ਦਿੱਤਾ ।  ਉਸਨੇ ਆਪਣੀ ਸੁਰੱਖਿਆ ਲਈ ਘਰ  ਤੋਂ ਇੱਕ ਤਲਵਾਰ ਲਈ ਸੀ, ਕੁੱਝ ਬਰਤਨ ਅਤੇ ਕੱਪੜੇ ਸਨ। ਉਹ ਖਾਣ ਪੀਣ ਵਾਲਾ ਸਮਾਨ ਤਾਂ ਉਹ ਘਰ  ਹੀ ਭੁੱਲ ਗਏ ਸੀ। ਉਹ ਆਪਣੇ ਭਾਈਚਾਰੇ  ਦੇ ਲੋਕਾਂ  ਦੇ ਪੈਰਾਂ  ਦੇ ਨਿਸ਼ਾਨ ਖੋਜ ਦੇ - ਖੋਜ ਦੇ ਪਿੱਛੇ-ਪਿਛੇ ਚੱਲ ਰਹੇ ਸਨ । ਉਨ੍ਹਾਂ ਨੂੰ ਉਸ ਰਾਤ ਬਹੁਤ ਦੂਰ ਤੱਕ ਕੋਈ ਵਿਖਾਈ ਨਹੀਂ ਦਿੱਤਾ ।
 
ਸਵੇਰ ਹੋਣ ਵਾਲੀ ਸੀ ਉਹ ਚੱਲਦੇ ਜਾ ਰਹੇ ਸਨ......
ਦੂਜੇ ਦਿਨ ਉਨ੍ਹਾਂ ਨੂੰ ਆਪਣਾ ਕੋਈ ਸਾਥੀ ਨਾ ਮਿਲਿਆ ।


ਦੁਪਹਿਰ ਹੋਈ ਤਾਂ ਬੱਚਿਆਂ ਨੂੰ ਬਹੁਤ ਪਿਆਸ ਅਤੇ ਭੁੱਖ ਲੱਗੀ ਸੀ ।  ਬੱਚੇ ਵਾਰ - ਵਾਰ ਪਾਣੀ ਮੰਗ ਰਹੇ ਸਨ ।  ਬੱਚੇ ਭੁੱਖ - ਪਿਆਸ ਨਾਲ ਵਿਲਕ ਰਹੇ ਸਨ  । ਕਰਮੇ ਤੋ ਹੁਣ ਉਨ੍ਹਾਂ ਦਾ ਵਿਲਕਨਾ ਵੇਖਿਆ ਨਾ ਜਾ ਸਕਿਆ ।  ਉਨ੍ਹਾਂ ਨੂੰ ਵਾਰ - ਵਾਰ ਤਸੱਲੀ  ਦੇ ਰਿਹੇ ਸੀ ਕਿ ਥੋੜ੍ਹੀ ਦੂਰ ਉਹਨਾਂ ਨੂੰ ਖੇਤ ਵਿੱਚ ਖੂਹ ਵਿਖਾਈ ਦਿੱਤਾ ਜਿਸ ਉੱਤੇ ਦੋ ਤਿੰਨ ਟਾਹਲੀ ਅਤੇ ਤੂਤ ਦੇ  ਦਰੱਖਤ ਸਨ। ਉਹ ਪਾਣੀ ਦੀ ਭਾਲ ਵਿੱਚ ਉੱਥੇ ਪੁੱਜ ਗਏ ।


ਕਰਮਾਂ ਪਾਣੀ ਕੱਢਣ ਦੀ ਤਰਤੀਬ ਸੋਚਣ ਲਗਾ ।  ਉਸਨੇ ਆਪਣੀ ਬਾਲਟੀ ਨੂੰ ਚੁੱਕਿਆ ਅਤੇ ਪਗਡ਼ੀ ਖੋਲ ਕੇ ਇੱਕ ਪਾਸਾ ਬਾਲਟੀ ਨੂੰ ਬੰਨ੍ਹ ਦੂਜਾ ਹੱਥਾ ਵਿੱਚ ਫੜ ਲਿਆ । ਪਾਣੀ ਦੀ ਬਾਲਟੀ ਖੂਹ ਚੋ ਬਾਹਰ ਕੱਢ ਲਈ ।


ਕੁੱਝ ਮੁਸਲਮਾਨ ਲੋਕ ਉਹਨਾਂ ਵੱਲ ਨੂੰ ਆ ਰਹੇ ਸਨ......


ਸੁਰਜੀਤ ਨੇ ਵੇਖਿਆ ਕਿ ਕੁੱਝ ਲੋਕ ਤਲਵਾਰਾਂ ਹੱਥ ਵਿੱਚ ਲਈ  ਉਨ੍ਹਾਂ ਦੀ ਵੱਲ ਵੱਧ ਰਹੇ ਹਨ । ਉਸੇ ਸਮੇਂ ਸੁਰਜੀਤ ਨੇ ਆਪਣੇ ਬੱਚਿਆਂ  ਨੂੰ ਨਾਲ ਲੈ ਕੇ ਕਰਮੇ  ਦੇ ਪਿੱਛੇ ਚਿੰਮੜ ਗਈ  ਅਤੇ ਕਹਿਣ ਲੱਗੀ "ਇੱਥੇ  ਕੁੱਝ ਲੋਕ ਸਾਡੀ ਤਰਫ ਵੱਧ ਰਹੇ ਹਨ , ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਹਨ , ਉਹ  ਅੱਠ - ਦਸ ਲੋਕ ਹਨ "। ਉਹ ਡਰਦੀ ਹੋਈ ਕਹਿ ਰਹੀ ਸੀ "ਤੂੰ ਇਕੱਲਾ ਹੈ, ਇਹ ਲੋਕ ਤੈਨੂੰ ਮਾਰ ਦੇਣਗੇ , ਮੇਰਾ ਅਤੇ ਸਾਡੇ ਬੱਚਿਆਂ  ਦਾ ਨਾਲ ਨਹੀਂ ਕੀ ਕੀ ਕਰਨਗੇ" ।


ਕਰਮੇ ਨੇ ਵੇਖਿਆ ਕਿ ਉਹ ਜਲਦੀ - ਜਲਦੀ ਉਨ੍ਹਾਂ ਦੀ ਵੱਲ ਵੱਧ ਰਹੇ ਸਨ।


ਸੁਰਜੀਤ ਕਰਮੇ ਅੱਗੇ ਤਰਲੇ ਕਰਨ ਲੱਗੀ.....


ਉਸ ਦੀ ਪਤਨੀ ਕਹਿ ਰਹੀ ਸੀ ਕਿ "ਤੂੰ ਸਾਨੂੰ ਆਪਣੇ ਹੱਥਾਂ ਨਾਲ ਆਪ ਹੀ ਮਾਰ ਦੇ ਤੂੰ ਇਕੱਲਾ ਏ"।


ਕੁੱਝ ਪਲ ਕਰਮਾਂ ਸੋਚਣ ਲੱਗਾ ਕੀ ਕਰਾਂ.....


ਕਰਮਾਂ ਪੱਥਰ ਦਿੱਲ ਬਣ ਚੁੱਕਾ ਸੀ ਕਰਮੇ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਪਹਿਲਾਂ ਪਤਨੀ ਦਾ ਗਲਾ ਕੱਟ ਦਿੱਤਾ । ਫਿਰ ਇੱਕ-ਇੱਕ ਕਰਕੇ ਆਪਣੇ ਬੱਚੀਆਂ ਦਾ ਗਲਾ ਕੱਟ ਦਿੱਤਾ ।


ਹੁਣ ਦੁਸ਼ਮਣ ਕੋਲ ਆ ਪੁੱਜੇ.....


ਤਲਵਾਰ ਦੇ ਇੱਕ ਵਾਰ ਨਾਲ  ਦੁਸ਼ਮਨ ਦਾ ਸਿਰ ਧੜ ਨਾਲੋਂ ਵੱਖ ਕਰ ਦਿੰਦਾ । ਉਸਨੇ ਇੱਕ - ਇੱਕ ਕਰਕੇ ਪੰਜ-ਛੇ ਦੁਸ਼ਮਨਾਂ ਨੂੰ ਖਤਮ ਕਰ ਦਿੱਤਾ,ਰਹਿੰਦੇ ਦੁਸ਼ਮਣ ਕਮਰੇ ਤੋਂ ਜਾਨ ਬਚਾ ਕੇ ਭੱਜ ਗਏ।


ਉਸਦੀਆਂ  ਅੱਖਾਂ ਵਾਂਗ ਨਾਲ ਲਾਲ ਹੋ ਗਈਆ । ਉਹ ਪੂਰੀ ਤਰ੍ਹਾਂ ਹੋਸ਼ ਭੁਲਾ ਬੈਠਾ ਸੀ, ਹੁਣ ਉਹ ਆਪਣੇ ਪਰਿਵਾਰ  ਵਾਲੀਆ ਅਤੇ ਦੁਸ਼ਮਨਾਂ ਨੂੰ ਮਾਰ ਚੁੱਕਿਆ ਸੀ ।


ਕਰਮੇ  ਅਪਣੀ ਲਹੂ ਨਾਲ ਲੱਥਪੱਥ ਤਲਵਾਰ ਨਾਲ ਅੱਖਾਂ ਤੋ ਦੂਰ ਚਲਾ ਗਿਆ.....




ਇੱਥੇ ਉਹਨੂੰ ਕੋਈ ਜਾਣਦਾ ਨਹੀਂ ਸੀ । ਕਰਮੇਂ ਲਈ ਸਭ ਅਜਨਬੀ ਸਨ ।ਕਰਮਾ ਖਾਮੋਸ਼ ਬੈਠਾ ਰਹਿੰਦਾ ।


ਹੁਣ ਜਦੋਂ ਵੀ ਉਸਦੇ ਸਾਹਮਣੇ ਕੋਈ ਦੇਸ਼ ਦੇ ਬਟਵਾਰੇ ਦੀ ਗੱਲ ਕਰਦਾ ਤਾਂ ਉਹ ਅੱਖਾਂ ਵਿੱਚ ਅਥਰੂ ਲੈ ਕੇ, ਉਨ੍ਹਾਂ ਕੋਲੋਂ ਉੱਠ ਕੇ, ਚਲੇ ਜਾਂਦਾ।


ਹੁਣ ਕਰਮਾ  ਇਕੱਲਾ ਹੀ ਰਹਿੰਦਾ.....




ਨਫਰਤ ਦੀ ਅੱਗ ਇੱਕ ਖੁਸ਼ਹਾਲ ਮਾਹੌਲ ਨੂੰ ਹਨ੍ਹੇਰੇ ਵਿੱਚ ਬਦਲ ਦਿੰਦੀ ਹੈ ।ਸਾਧੂ - ਸੰਤਾਂ ਦਾ ਕਹਿਣਾ ਹੈ ਕਿ ਜੋ ਇਕੱਲਾ ਰਹਿ ਜਾਂਦਾ ਹੈ। ਉਸਦਾ ਜੀਵਨ ਹਮੇਸ਼ਾ ਹਨ੍ਹੇਰੇ ਨਾਲ ਭਰ ਜਾਂਦਾ ਹੈ।


ਧਰਮ ਪਿਆਰ-ਮੇਲ-ਮਿਲਾਪ ਵਧਾਉਣ ਲਈ ਬਣਾਏ ਜਾਂਦੇ ਹਨ ਨਫਰਤ ਵਧਾਉਣ ਲਈ ਨਹੀਂ। ਕੀ ਦੇਸ਼ ਬੰਟਵਾਰੇ ਤੋਂ ਪਹਿਲਾਂ ਹਿੰਦੂ, ਸਿੱਖ ਅਤੇ ਮੁਸਲਮਾਨ ਹੋਰ ਧਰਮਾਂ ਦੇ ਲੋਕ ਕੀ ਭਰਾ ਦੀ ਤਰ੍ਹਾਂ ਨਹੀਂ ਰਹਿੰਦੇ ਸਨ ?


ਸੰਦੀਪ ਕੁਮਾਰ ਨਰ ( ਸੰਜੀਵ )
ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)
ਵਿੱਦਿਆਰਥੀ. ਐਮ.ਏ (ਲ.ਪੀ.ਯੂ)
Email id : sandeepnar22@yahoo.Com
ਮੋਬਾਈਲ ਨੰਬਰ. 9041543692