ਕਹਾਣੀ - ਤਕਦੀਰ....ਇੱਕ ਆਤਮ ਕਥਾ  - ਸੰਦੀਪ ਕੁਮਾਰ (ਸੰਜੀਵ)

ਉੱਝ ਤਾਂ ਲੋਕਾਂ ਦਾ ਵਿਚਾਰ ਹੈ ਕਿ ਭਗਵਾਨ ਹਰ ਕਿਸੇ ਦੀ ਤਕਦੀਰ ਲਿਖਦਾ ਹੈ ।ਜਿਸ ਤਰ੍ਹਾਂ ਦਾ ਉਸਦੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ ।ਉਸਦੀ ਜਿੰਦਗੀ ਉਂਝ-ਉਂਝ ਹੀ ਬਤੀਤ ਹੁੰਦੀ ਹੈ । ਪਰ ਮੈਂ ਮੰਨਦਾ ਹਾਂ, ਕਿ ਜੇਕਰ ਕਿਸੇ ਦੀ ਜਿੰਦਗੀ ਵਿੱਚ ਪੂਰਨ ਸਾਧੂ ਨਾਲ ਮੁਲਾਕਾਤ ਹੋ ਜਾਵੇ ਤਾਂ ਪੂਰਨ ਸਾਧੂ ਉਸਦੀ ਤਕਦੀਰ ਬਦਲ ਸਕਦਾ ਹੈ । ਅਜਿਹੀ ਹੀ ਕਹਾਣੀ ਮੈਂ ਸੁਨਾਣ ਜਾ ਰਿਹਾ ਹਾਂ, ਕਿ ਸਾਡੀ ਕਹਾਣੀ ਦੇ ਕਿਰਦਾਰ ਦੀ ਜਿੰਦਗੀ ਵਿੱਚ ਪੂਰਨ ਸਾਧੂ (ਬਾਬਾ) ਆਉਣ ਤੇ ਉਸਦੀ ਜਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਹੈ।
 
ਹਰਜਿੰਦਰ ਪੜੇ - ਲਿਖੇ ਪਰਿਵਾਰ ਦਾ ਮੁੰਡਾ ਅਤੇ ਨਾ ਜ਼ਿਆਦਾ ਅਮੀਰ ਨਾ ਜ਼ਿਆਦਾ ਗਰੀਬ, ਉਸਨੂੰ ਵਿੱਚਕਾਰ ਜਿਹਾ ਸਮਝ ਲੈਣਾ ਚਾਹੀਦਾ ਹੈ ।ਉਹ  ਉਰਦੂ ਅਖਬਾਰ ਨੂੰ ਚੰਗੀ ਤਰ੍ਹਾਂ ਨਾਲ ਪੜ੍ਹ ਲੈਂਦਾ ਸੀ । ਉਸਨੇ ਦਸਵੀਂ ਕਰਨ ਦੇ ਬਾਅਦ ਪੜਾਈ ਛੱਡ ਦਿੱਤੀ ।


ਉਹ ਬੁਰੀ ਸੰਗਤ ਵਿੱਚ ਪੈਰ ਰੱਖਦਾ ਗਿਆ।ਉਹ ਚਰਸ ਵੇਚਦਾ ,ਚਰਸ ਪੀਂਦਾ ਅਤੇ ਚੋਰੀ ਨਾਲ ਅਫ਼ੀਮ ਨੂੰ ਵੀ ਵੇਚਣਾ । ਉਸਦੀ ਇਹ ਆਦਤ ਬਣ ਚੁੱਕੀ ਸੀ।
ਉਸ ਨੇ ਵਿਖਾਵੇ ਲਈ ਬੀੜੀ ਸਿਗਰਟ ਦੀ ਦੁਕਾਨ ਖੋਲ ਰੱਖੀ ਸੀ।ਉਸਦਾ ਗਲਤ ਔਰਤਾਂ  ਦੇ ਨਾਲ ਘੁੰਮਣਾ ਫਿਰਨਾ, ਉਸਦੀ ਇਹ ਆਦਤ ਬਣ ਚੁੱਕੀ ਸੀ ।
ਇੱਕ ਦੋ ਵਾਰ ਉਸਨੂੰ ਪੁਲਿਸ ਫੜ ਕੇ ਵੀ ਲੈ ਗਈ, ਪਰ ਕਿਵੇਂ ਵੀ ਇੰਤਜ਼ਾਮ ਕਰਕੇ ਉਸਦੇ ਪਿਤਾ ਨੇ ਉਸਨੂੰ ਛੁੜਵਾਇਆ।ਉਹ ਜੇਲ੍ਹ ਤੋਂ ਬਾਹਰ ਆ ਕੇ ਫਿਰ ਤੋਂ ਅਜਿਹੇ ਹੀ ਕੰਮ ਕਰਦਾ ਅਤੇ ਫਿਰ ਤੋਂ ਵਿੱਚ ਜੇਲ੍ਹ ਚਲਾ ਜਾਂਦਾ ।


ਉਸਦੀ ਆਦਤ ਤੋਂ ਤੰਗ ਆ ਕੇ ਉਸਦੇ ਮਾਂ-ਬਾਪ ਅਤੇ  ਭੈਣ ਭਰਾ ਨੇ ਉਸਨੂੰ ਕਾਨੂੰਨੀ ਤੌਰ ਉੱਤੇ  ਘਰੋਂ ਬੇਦਖ਼ਲ ਕਰ ਦਿੱਤਾ।ਉਸ ਦੇ ਨਾਲ ਸਾਰੇ ਰਿਸ਼ਤੇ-ਨਾਤੇ ਉਹਨਾਂ ਨੇ ਤੋੜ ਲਏ।


ਕੁੱਝ ਕੂ ਸਮੇਂ ਬਾਅਦ..... 


ਹਰਜਿੰਦਰ ਦੀ ਇੱਕ ਮਾਸਟਰਨੀ ਨਾਲ ਮੁਲਾਕਾਤ ਹੋਈ।ਜਿਸ ਦਾ ਨਾਂਅ ਸੀਰਤ ਸੀ। ਉਹ ਵੀ ਵਿਧਵਾ ਹੋ ਚੁੱਕੀ ਸੀ ।ਉਸਦੇ ਦੋ ਬੱਚੇ  ਮੁੰਡਾ ਅਤੇ ਕੁੜੀ ਜੋ ਉਮਰ ਵਿੱਚ ਕਾਫੀ ਛੋਟੇ ਸਨ।ਉਹ ਸੀਰਤ ਨਾਲ ਉਸ ਦਾ ਚਾਰ ਜਾਂ ਪੰਜ ਵਾਰ ਮਿਲਣ ਦੇ ਬਾਅਦ ਹੀ, ਹਰਜਿੰਦਰ ਦਾ ਉਸਦੇ ਘਰ ਆਉਣਾ-ਜਾਣਾ ਜਿਆਦਾ ਹੋ ਗਿਆ ।ਉਹਨਾਂ ਦਾ ਆਪਸ ਵਿੱਚ ਰਿਸ਼ਤਾ ਬਣਨ ਲੱਗਾ।


ਸੀਰਤ ਇੱਕ ਖੂਬਸੂਰਤ ਅਤੇ ਜਵਾਨ ਔਰਤ ਸੀ । ਹੁਣ ਉਹ ਦੋਨ੍ਹੋਂ ਪਤੀ-ਪਤਨੀ  ਦੇ ਰੂਪ ਵਿੱਚ ਰਹਿਣ ਲੱਗੇ । ਲੋਕ ਵੀ ਸਾਰੇ ਉਨ੍ਹਾਂ  ਦੇ ਬਾਰੇ ਵਿੱਚ ਜਾਣ ਚੁੱਕੇ ਸਨ ।ਸੀਰਤ ਦੇ ਮਨਾਂ ਕਰਨ  ਦੇ ਬਾਅਦ ਵੀ ਹਰਜਿੰਦਰ ਆਪਣੀ ਮਾੜੀਆ ਹਰਕਤਾਂ ਤੋਂ ਬਾਜ ਨਾ ਆਇਆ।


ਉਸਦਾ ਜੋ ਦੋ ਨੰਬਰੀ ਪੈਸਾ ਕਮਾਣ ਦਾ ਸਾਧਨ ਸੀ।ਉਹ ਕੰਮ ਚੱਲਦਾ ਹੀ ਰਹਿੰਦਾ। ਹਰਜਿੰਦਰ ਇੱਕ ਹੋਸ਼ਿਆਰ ਅਤੇ ਚਲਾਕ ਆਦਮੀ ਸੀ । ਹਰਜਿੰਦਰ  ਦੇ ਮਨ ਵਿੱਚ ਲਾਲਸਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਕੋਈ ਮੁਕਾਮ ਹਾਸਲ ਕਰੇਗਾ ।ਉਸ ਨੂੰ ਪਤਾ ਸੀ ਕਿ ਕੋਈ ਮੁਕਾਮ ਹਾਸਲ ਕਰਨ  ਲਈ ਕੁੱਝ ਪੈਸੇ ਵੀ ਜਰੂਰੀ ਚਹੀਦੇ ਸਨ ਜੋ ਉਸਦੇ ਕੋਲ ਨਹੀਂ ਸਨ । 


ਇੱਕ ਦਿਨ ਦੀ ਗੱਲ ਹੈ..... ਹਰਜਿੰਦਰ ਆਪਣੇ ਨੂੰ ਦੋਸਤ ਨਾਲ ਮਿਲਿਆ। ਉਸਨੇ ਉਸਨੂੰ ਕਿਹਾ ਕਿ ਮੈਂ ਇੱਕ ਸਾਧੂ  ਦੇ ਬਾਰੇ ਵਿੱਚ ਸੁਣਿਆ ਹੈ ਜੋ ਹਰ ਇੱਕ ਦੀ ਮੁਸ਼ਕਲ ਨੂੰ ਹੱਲ ਕਰ ਦਿੰਦਾ ਹੈ ਅਤੇ ਮੈਂ ਇਹ ਵੀ ਸੁਣਿਆ ਹੈ । ਜਿਸਦੇ ਕੋਲ ਪੈਸਾ ਨਹੀਂ ਹੁੰਦਾ, ਉਹ ਜਾਣ ਲੈਂਦਾ ਹੈ ਜਾਂ ਤਾਂ ਉਸਨੂੰ ਸੱਟਾ ਬਾਜ਼ਾਰ ਦਾ ਨੰਬਰ ਦੇ ਦਿੰਦੇ ਹਨ ਜਾਂ ਫਿਰ ਕੰਮ ਦੀ ਅਜਿਹੀ ਦਿਸ਼ਾ ਦੇ ਦਿੰਦੇ ਹੈ ਜਿਸ ਕੰਮ ਨਾਲ ਆਦਮੀ ਨੂੰ ਕਾਮਯਾਬੀ ਮਿਲ ਜਾਂਦੀ ਹੈ । ਉਹਨਾਂ ਦੋਨਾਂ ਦੋਸਤ ਨੇ ਸਾਧੂ  ਦੇ ਕੋਲ ਜਾਣ ਦਾ ਇਰਾਦਾ ਕਰ ਲਿਆ ਅਤੇ ਦਿਨ ਵੀ ਤੈਅ ਹੋ ਗਿਆ।


ਉਹ ਦੋਵੇਂ  ਦੋਸਤ ਉਸ ਸਾਧੂ ਦਾ ਪਤਾ ਕਰਦੇ ਹੋਏ ਸਾਧੂ ਦੇ ਕੋਲ ਪਹੁੰਚ ਗਏ । ਉਨ੍ਹਾਂ ਨੇ  ਵੀ ਦੂਸਰੀਆਂ ਦੀ ਤਰ੍ਹਾਂ ਸਾਧੂ ਨੂੰ ਨਮਸਕਾਰ ਕੀਤਾ ਅਤੇ ਉੱਥੇ ਸਰਧਾਲੂਆਂ ਨਾਲ ਬੈਠ ਗਏ ।


ਕੁੱਝ ਦੇਰ ਦੇ ਬਾਅਦ......


ਸਾਧੂ ਉੱਥੋਂ ਉੱਠ ਕੇ ਚੱਲ ਪਿਆ, ਸਾਧੂ ਕਿਸੇ ਨਾਲ ਬਹੁਤੀ ਜ਼ਿਆਦਾ ਕੋਈ ਗੱਲ ਨਹੀਂ ਕਰਦੇ ਸਨ ।
ਵੀਹ - ਪੱਚੀ ਲੋਕ ਉਨ੍ਹਾਂ ਦੇ ਪਿੱਛੇ ਚੱਲ ਪਏ, ਲਗਭਗ ਦੋ ਕਿਲੋਮੀਟਰ ਦੂਰੀ ਦੇ ਬਾਅਦ ਸਾਧੂ ਇੱਕ ਅੰਬ ਦੇ ਦਰਖਤ  ਦੇ ਹੇਠਾਂ ਬੈਠ ਗਿਆ।


ਸਾਧੂ ਦੇ ਸਾਥੀਆਂ ਨੇ ਚਾਹ ਬਣਾਈ ।ਸਾਧੂ ਨੇ ਚਾਹ ਪੀਤੀ, ਫਿਰ ਤੋਂ ਉਹੀ ਜਗ੍ਹਾ ਚੱਲ ਕੇ ਉਹੀ  ਜਗ੍ਹਾ ਉੱਤੇ ਆ ਗਏ, ਜਿੱਥੇ ਉਹ ਪਹਿਲਾਂ ਬੈਠੇ ਸਨ।


ਕੁੱਝ ਦੇਰ ਉੱਥੇ ਬੈਠਣ ਦੇ ਬਾਅਦ...... ਸਾਧੂ ਫਿਰ ਤੋਂ ਉੱਥੋਂ ਉਠ ਕੇ ਚੱਲ ਪਿਆ । 


ਹਰਜਿੰਦਰ ਦਾ ਦੋਸਤ ਹਰਜਿੰਦਰ ਨੂੰ ਕਹਿਣ ਲਗਾ "ਇਹ ਕੀ ਸਾਨੂੰ ਲਾਟਰੀ ਦਾ ਨੰਬਰ ਦੇਵੇਗਾ , ਮੁੰਹੋਂ  ਤਾਂ ਕੋਈ ਗੱਲ ਬੋਲਦੇ ਹੀ ਨਹੀਂ" ।


ਕੁੱਝ ਚਿਰ ਜੰਗਲ ਵਿੱਚ ਘੁੰਮਣ ਤੋਂ ਬਾਅਦ ਫਿਰ ਉਹੀ ਅੰਬ ਵਾਲੀ ਥਾਂ ਉੱਤੇ ਆ ਕੇ ਬੈਠ ਗਿਆ,ਜਿੱਥੇ ਉਹ ਸੁਰੂ ਵਿੱਚ ਬੈਠਾ ਸੀ।


ਹਰਜਿੰਦਰ  ਦੇ ਮਨ ਵਿੱਚ ਇੱਕ ਗੱਲ ਸੀ ਕਿ ਇੱਥੋਂ ਮੈਨੂੰ ਨੰਬਰ ਮਿਲੇ ਜਾਂ ਨਾ ਮਿਲੇ, ਇੱਥੋਂ ਮੈਂ ਕੁੱਝ ਨਾ ਕੁੱਝ ਲੈ ਕੇ ਹੀ ਜਾਵਾਂਗਾ । ਅਜਿਹਾ ਸਾਧੂ ਤਾਂ ਮੈਂ ਜਿੰਦਗੀ ਕਦੇ ਵਿੱਚ ਵੀ ਨਹੀਂ ਵੇਖਿਆ ।


ਹਰਜਿੰਦਰ ਨੇ ਉਹ ਰਾਤ ਵੀ ਸਾਧੂ  ਦੇ ਕੋਲ ਰਹਿਣ ਲਈ ਮਨ ਬਣਾ ਲਿਆ । ਹਰਜਿੰਦਰ ਨੂੰ ਸਾਧੂ ਦੇ ਕੋਲ ਰਹਿਣ ਉੱਤੇ ਅਜਿਹਾ ਸਕੂਨ ਮਿਲਿਆ ਕਿ ਅਜਿਹਾ ਸਕੂਨ ਕਦੇ ਉਸਦੀ ਜਿੰਦਗੀ ਵਿੱਚ ਨਾ ਮਿਲਿਆ ਹੋਵੇ । ਹਰਜਿੰਦਰ ਉਸ ਥਾਂ ਉੱਤੇ ਰਾਤ ਬੜੀ ਹੀ ਚੈਨ ਦੀ ਨੀਂਦ ਵੀ ਸੁੱਤਾ। 


ਸਵੇਰੇ ਉੱਠਣ ਤੇ, ਸਾਧੂ ਦੇ ਨਾਲ ਜੋ ਲੋਕ ਸਨ  ਉਨ੍ਹਾਂ ਨੇ ਚਾਹ ਬਣਾਈ । ਰਾਤ ਦੀ ਤਰ੍ਹਾਂ ਹੀ ਉਹਨੂੰ ਲੰਗਰ ਮਿਲਿਆ । ਜਦੋਂ ਦਿਨ  ਦੇ ਦੱਸ ਵੱਜੇ ਤਾਂ ਬਾਬੇ ਦੇ ਸਾਹਮਣੇ 'ਪੱਚੀ - ਤੀਹ' ਆਦਮੀ ਬੈਠੇ ਸਨ ।


ਬਾਬਾ ਹਰ ਇੱਕ ਦੀਆਂ ਮੁਸ਼ਕਲਾਂ ਦੇ ਬਾਰੇ ਵਿੱਚ ਗੱਲਾਂ ਕਰਦੇ ਗਏ ਅਤੇ ਵਿੱਚ-ਵਿੱਚ ਨੰਬਰ ਵੀ ਬੋਲਦੇ ਸਨ।ਉਨ੍ਹਾਂ ਦਾ ਸਮਝਾਉਣਾ ਅਜਿਹਾ ਲੱਗਦਾ ਸੀ ਕਿ ਜਿਵੇਂ  ਹਰ ਕੋਈ ਬੰਦਾ ਆਪਣੀ-ਆਪਣੀ  ਗੱਲ ਸਮਝ ਰਿਹਾ ਸੀ।


ਹਰਜਿੰਦਰ ਅਤੇ ਕੁੱਝ ਹੋਰ ਆਦਮੀ ਵੀ ਆਪਣੀ-ਆਪਣੀ ਗੱਲ ਸਮਝ ਚੁੱਕੇ ਸਨ ਕਿ ਬਾਬਾ ਸਾਡੇ ਵਰਗੇ ਲਾਚਾਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਹੀ ਸੱਟੇ ਦੇ ਨੰਬਰ ਬੋਲ ਰਹੇ ਸਨ ।ਵਕਤ ਕਿਵੇਂ ਬਤੀਤ ਹੋਇਆ ਹਰਜਿੰਦਰ ਨੂੰ ਪਤਾ ਹੀ ਨਾ ਲੱਗਾ।


ਸ਼ਾਮ ਦੇ ਚਾਰ ਵੱਜ ਗਏ...
ਹੁਣ ਹਰਜਿੰਦਰ ਨੇ ਬਾਬਾ ਨੂੰ ਨਮਸਕਾਰ ਕੀਤਾ । ਉਹ ਅਪਣੇ  ਘਰ  ਵੱਲ ਨੂੰ ਚੱਲ ਪਿਆ ।


ਪਹਿਲਾਂ ਦਿਨ ਹਰਜਿੰਦਰ ਨੇ 'ਹਜ਼ਾਰ ₹ ' ਦਾਓ ਉੱਤੇ ਲਗਾ ਦਿੱਤੇ । ਦੂਜੇ ਦਿਨ ਉਸ  ਦੇ ਸੱਟੇ  ਦਾ ਨੰਬਰ ਮਿਲ ਜਾਣ  ਦੇ ਬਾਅਦ ਉਹਨੂੰ  'ਸੱਤਰ ਹਜ਼ਾਰ ₹' ਮਿਲ ਗਿਆ । 


ਹਰਜਿੰਦਰ ਪੈਸਿਆਂ ਨਾਲ ਦਾਰੂ ਪੀਣ ਲਗਾ ਅਤੇ ਦੋਸਤਾਂ ਨੂੰ ਵੀ ਖੂਬ ਦਾਰੂ ਪਿਲਾਉਣ  ਲਗਾ । ਦਾਰੂ  ਦੇ ਨਸ਼ੇ ਵਿੱਚ ਉਹ ਦੂਜਾ ਨੰਬਰ ਲਗਾ ਹੀ ਨਹੀਂ ਪਾਇਆ । ਤੀਸਰੇ ਰੋਜ ਹਰਜਿੰਦਰ ਨੇ ਸੱਟੇ ਉੱਤੇ ' ਚਾਰ-ਹਜ਼ਾਰ ₹' ਦਾਓ ਉੱਤੇ ਲਗਾ ਦਿੱਤੇ ਤੀਸਰੇ ਅਤੇ ਆਖਰੀ ਨੰਬਰ ਉੱਤੇ ਉਹਨੂੰ 'ਦੋ ਲੱਖ ਅੱਸੀ-ਹਜ਼ਾਰ ₹' ਮਿਲ ਗਿਆ ।


ਹਰਜਿੰਦਰ ਸੋਚ ਰਿਹਾ ਸੀ ਕਿ ਇਨ੍ਹੇ ਪੈਸੇ ਦਾ ਕੀ ਕਰਾਂਗਾ।  ਉਸਦੇ ਇੱਕ ਦੋਸਤ ਨੇ ਦੱਸਿਆ ਕਿ ਰੂਟ ਉੱਤੇ ਚੱਲ ਰਹੀ ਇੱਕ ਮਿੰਨੀ ਬਸ ਮਿਲ ਰਹੀ ਹੈ ਹਰਜਿੰਦਰ ਨੇ 'ਤਿੰਨ- ਲੱਖ ₹' ਮਿੰਨੀ ਬੱਸ ਨੂੰ ਖਰੀਦ ਲਈ ਅਤੇ ਉਹ ਉਸਦਾ ਮਾਲਿਕ ਬਣ ਗਿਆ ।


ਹੁਣ ਉਹ ਉਹੀਂ ਮਾਸਟਰਨੀ ਨੂੰ ਪੈਸੇ ਕਮਾ-ਕਮਾ ਕੇ ਦਿੰਦਾ ਅਤੇ ਉਸਦੇ  ਦੇ ਨਾਲ ਰਹਿੰਦਾ । 


ਉਹ ਹਫ਼ਤੇ ਵਿੱਚ ਐਤਵਾਰ ਨੂੰ ਬਾਬੇ ਦੇ ਕੋਲ ਜਾਂਦਾ ਅਤੇ ਨਮਸਕਾਰ ਕਰਕੇ ਵਾਪਸ ਮੁੜ ਆਉਂਦਾ । 


ਹੁਣ ਹਰਜਿੰਦਰ ਲੋਕਾਂ ਦੀਆਂ ਨਜਰਾਂ ਵਿੱਚ ਕੁੱਝ ਚੰਗਾ ਵਿਅਕਤੀ ਜਿਹਾ ਵਿਖਾਈ ਦੇਣ ਲਗਾ । ਉਹ ਨਸ਼ੇ ਨੂੰ ਵੇਚਣਾ ਵੀ ਛੱਡ ਚੁੱਕਿਆ ਸੀ । 


ਹਰਜਿੰਦਰ  ਦੇ ਮਾਤਾ - ਪਿਤਾ ਜਿਨ੍ਹਾਂ ਨੇ ਉਸਨੂੰ ਬੇਦਖ਼ਲ ਕੀਤਾ ਸੀ । ਉਹ ਵੀ ਉਸ ਨੂੰ ਇੱਜਤ ਨਾਲ ਮਿਲਣ ਲੱਗੇ । ਹਰਜਿੰਦਰ  ਦੇ ਘਰ  ਦੇ ਕੋਲ ਹੀ ਦੱਸ ਲੱਖ ਦੀ ਜ਼ਮੀਨ 'ਤਿੰਨ ਲੱਖ ਰੁਪਏ ' ਦੀ  ਵਿੱਚ ਮਿਲ ਰਹੀ ਸੀ । ਹਰਜਿੰਦਰ ਨੇ ਮਿੰਨੀ ਬੱਸ  ਨੂੰ ਵੇਚਕੇ ਜ਼ਮੀਨ ਖਰੀਦ ਲਈ ।


ਹੁਣ ਹਰਜਿੰਦਰ  ਕਈ ਕਈ ਦਿਨ ਲਈ ਬਾਬੇ ਦੇ ਕੋਲ ਚਲਾ ਜਾਂਦਾ ਅਤੇ ਸੇਵਾ ਕਰਦਾ । ਜਦੋਂ ਦਿਲ ਕਰਦਾ ਉਹ ਬਾਬੇ ਤੋਂ ਛੁੱਟੀ ਪੁੱਛ ਕੇ ਵਾਪਸ  ਅਧਿਆਪਕਾ  ਦੇ ਕੋਲ ਆ ਕੇ ਰਹਿੰਦਾ ਅਤੇ ਬਾਬਾ ਦੀਆਂ ਗੱਲਾਂ ਸੁਣਾਉਂਦਾ ਰਹਿੰਦਾ,"ਪਰਖ ਕਰਨ ਨਾਲ ਤਾਂ ਰੱਬ ਵੀ ਮਿਲ ਜਾਂਦਾ ਹੈ" ।




ਇੱਕ ਰੋਜ ਦੀ ਗੱਲ ਹੈ...


ਹਰਜਿੰਦਰ ਨੂੰ ਬਾਬੇ ਦੇ ਕੋਲ ਆਏ ਕਈ ਦਿਨ ਹੋ ਗਏ ਸਨ।ਹਰਜਿੰਦਰ ਬਾਬੇ ਦੇ ਕਹਿਣ ਲੱਗਾ  ਕਿ "ਬਾਬਾ ਮੈਂ ਘਰ ਜਾਂਵਾ, ਬਾਬਾ ਮਾਸਟਰਨੀ(ਸੀਰਤ) ਮੇਰਾ ਇੰਤਜਾਰ ਕਰ ਰਹੀ ਹੋਵੇਗੀ" ।


ਬਾਬਾ ਨੇ ਕਿਹਾ " ਇੱਥੇ ਕੋਈ ਕਿਸੇ ਦਾ ਇੰਤਜਾਰ ਨਹੀਂ ਕਰਦਾ" ਹਰਜਿੰਦਰ  ਦੇ ਮਨ ਵਿੱਚ ਬਾਬਾ ਦੀ ਗੱਲ ਦਾ ਅਸਰ ਨਾ ਹੋਇਆ ।ਕਿਉਂਕਿ ਉਸਦੇ ਮਨ ਵਿੱਚ ਤਾਂ ਸੀਰਤ ਹੀ ਸੀ ਉਸਨੂੰ  ਭਰੋਸਾ  ਸੀ ਕਿ  ਸੀਰਤ ਉਸ ਨਾਲ  ਬਹੁਤ ਪ੍ਰੇਮ ਕਰਦੀ ਹੈ ਅਤੇ ਉਸਦੇ ਬੱਚੇ ਵੀ ਉਹਾਨੂੰ ਬਾਪ ਦੀ ਤਰ੍ਹਾਂ ਮੰਣਦੇ ਸਨ। 


ਅਗਲੇ ਦਿਨ ਹਰਜਿੰਦਰ ਸੀਰਤ ਦੇ ਘਰ ਆਇਆ ।ਜਿਸ ਘਰ ਵਿੱਚ ਉਹ ਸੀਰਤ  ਦੇ ਨਾਲ ਰਹਿੰਦਾ ਸੀ । ਉਸ ਘਰ  ਦੇ ਸਾਹਮਣੇ ਇੱਕ ਕਾਰ ਖੜੀ ਸੀ ।ਉਸ ਦੇ ਘਰ ਨੂੰ ਬਾਹਰੋਂ  ਤੋਂ ਤਾਲਾ ਲਗਾ ਹੋਇਆ ਸੀ ।


ਉਸ ਦੇ ਘਰ ਬਾਹਰ ਇੱਕ ਕਾਰ ਵਿੱਚ ਇੱਕ ਆਦਮੀ ਬੈਠਾ ਸੀ ਹਰਜਿੰਦਰ ਨੂੰ ਸ਼ੱਕ ਹੋਇਆ । ਜਦੋਂ ਪਿਛਲੇ ਪਾਸੋਂ ਉਸ ਨੇ ਕੰਧ ਉੱਤੇ ਚੜ੍ਹ ਕੇ ਅੰਦਰ ਗਿਆ ਤਾਂ ਉਸਨੂੰ ਉਸਨੇ ਮਾਸਟਰਨੀ  ਦੇ ਨਾਲ ਦੋ ਆਦਮੀ ਅਤੇ ਮਿਲੇ ਹੋਏ ਸਨ । ਹਰਜਿੰਦਰ ਉਥੋਂ ਉਸੇ ਸਮੇਂ ਵਾਪਸ ਆ ਗਿਆ ।


ਉਸ ਸਮੇਂ ਉਸਨੂੰ ਅਹਿਸਾਸ ਹੋਇਆ ਕਿ ਬਾਬਾ ਸੱਚ ਬੋਲਦੇ ਸੀ । ਇਹ ਔਰਤ ਮੈਨੂੰ ਉੱਤੋਂ ਉੱਤੋਂ  ਮਿੱਠੀਆਂ - ਮਿੱਠੀਆਂ ਗੱਲਾਂ ਕਰਦੀ ਸੀ । ਪਰ  ਇਹ ਔਰਤ ਤਾਂ ਤਨ ਦੀ ਵਪਾਰਨ ਨਿਕਲੀ । ਹਰਜਿੰਦਰ ਉਥੋਂ ਉਸੇ ਸਮੇਂ ਵਾਪਸ ਆ ਗਿਆ ।


ਹੁਣ ਉਸ ਦੇ ਮਨ ਵਿੱਚ ਸੀਰਤ ਲਈ ਨਫਰਤ ਪੈਦਾ ਹੋ ਗਈ । ਉਹ ਦੁਨੀਆਂ ਵਿੱਚ ਘੱਟ ਹੀ ਰਹਿੰਦਾ ਬਾਬੇ ਦੇ ਕੋਲ ਜ਼ਿਆਦਾ ਰਹਿਣ ਲਗਾ ਕੁੱਝ ਦਿਨ  ਬਾਬੇ ਦੇ ਕੋਲ ਰਹਿਣ  ਦੇ ਬਾਅਦ  ਉਹ ਆਉਣ ਵਾਲੀ ਸੰਗਤ ਲਈ ਦੂਸਰੀਆਂ  ਦੇ ਨਾਲ ਲੰਗਰ ਤਿਆਰ ਕਰਨ ਵਿੱਚ ਮਦਦ ਕਰਦਾ ।




ਕਈ ਮਹਿਨੀਆਂ ਦੇ ਬਾਅਦ....


ਇੱਕ ਦਿਨ ਬਾਬੇ ਦੇ ਕੋਲ ਇੱਕ ਵੱਡੇ ਸ਼ਹਿਰ ਤੋਂ ਤਕਰੀਬਨ 'ਪੰਦਰਾਂ - ਵੀਹ' ਸੰਗਤ  ਦੇ ਆਦਮੀ ਅਮੀਰ ਜਿਹੇ ਜਾਪਦੇ ਆਏ ਹੋਏ ਸਨ, ਜੋ ਕੁੱਝ ਦਿਨਾਂ ਲਈ ਬਾਬੇ ਦੇ ਕੋਲ ਰਹਿ ਰਹੇ ਸਨ ।ਉਨ੍ਹਾਂ ਵਿੱਚ ਇੱਕ ਔਰਤ ਵੀ ਸੀ ਜਿਸ ਦਾ ਛੋਟਾ ਜਿਹਾ ਪੁੱਤਰ ਸੀ। ਉਹ ਹਰਜਿੰਦਰ ਨੂੰ ਮਨ ਹੀ ਮਨ ਵਿੱਚ ਹੀ ਚਾਹੁੰਦੀ ਸੀ ਪਰ ਉਸਨੂੰ ਕਹਿੰਦੀ ਕੁੱਝ ਨਾ ਪਰ ਵਾਰ ਵੇਖਦੀ ਰਹਿੰਦੀ ਜਿਵੇਂ ਕੁੱਝ ਉਸਨੇ ਹਰਜਿੰਦਰ ਨੂੰ ਕੁੱਝ ਕਹਿਣਾ ਹੋਵੇਂ ।


ਇੱਕ ਦਿਨ ਦੀ ਗੱਲ ਹੈ ਉਸ ਔਰਤ ਨੇ ਜਿਸਦਾ ਨਾਮ ਮਨੂ ਸੀ ਆਪਣੇ ਬੇਟੇ ਨੂੰ  ਜਾਣ - ਬੁੱਝ ਕੇ ਸਕਾਲ ਕੇ ਭੇਜਿਆਂ  "ਪਾਪਾ ਤੁਹਾਨੂੰ ਮੰਮੀ ਸੱਦ ਰਹੀ ਹੈ" ਹਰਜਿੰਦਰ  ਦੇ ਕੋਲ ਭੇਜ ਦਿੱਤਾ,ਜਿਸ ਤਰ੍ਹਾਂ ਉਸ ਬੱਚੇ ਨੂੰ ਉਸਦੀ ਮਾਂ ਨੇ ਕਿਹਾ ਸੀ, ਉਹ ਉਸ ਨੂੰ ਜਾ ਕੇ ਉਸੇ ਤਰ੍ਹਾਂ ਕਹਿਣਾ ਲੱਗਾ " ਪਾਪਾ ਤੁਹਾਨੂੰ ਮੰਮੀ ਸੱਦ ਰਹੀ ਹੈ " ।


ਜਦੋਂ ਹਰਜਿੰਦਰ ਨੇ ਮੁੰਡੇ ਦੇ ਮੁੰਹੋਂ ਤੋਂ ਇਹ ਗੱਲ ਸੁਣੀਂ ਉਸਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ  । ਉਹ ਜਾਣ ਚੁੱਕਿਆ ਸੀ ਕਿ ਇਸ ਛੋਟੇ ਜਿਹੇ ਮੁੰਡੇ ਨੂੰ ਉਸ ਔਰਤ ਨੇ ਜਾਨ ਬੁੱਝ ਕੇ  ਕਹਿ ਕੇ  ਭੇਜਿਆ ਹੈ । ਹਰਜਿੰਦਰ  ਦੇ ਮਨ ਵਿੱਚ ਬਹੁਤ ਖਿਆਲ ਆ ਰਹੇ ਸਨ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਬਾਬੇ ਦੇ ਇੱਥੇ ਰਹਿੰਦੇ ਹੋਏ, ਅਜਿਹਾ ਕੋਈ ਗਲਤ ਕੰਮ ਕਰਾਂ ਜਾਂ ਕੋਈ ਮੇਰੇ ਨਾਲ ਕੋਈ ਗਲਤ ਹੋ ਜਾਵੇ ।


ਪਰ ਉਸ ਔਰਤ ਦੇ ਕਹਿਣ ਲੋਚਣ ਉੱਤੇ ਹਰਜਿੰਦਰ  ਦੇ ਮਨ ਵਿੱਚ ਵੀ ਉਸਦੇ ਲਈ ਪਿਆਰ ਭਰੇ ਵਿਚਾਰ ਆਉਣ ਲੱਗੇ ।


ਇੱਕ ਦਿਨ ਦੀ ਗੱਲ ਹੈ ਹਰਜਿੰਦਰ ਨੂੰ ਮਨੂ ਨੇ ਉੱਥੇ ਹੀ ਕਿਹਾ, ਕਿ ਨਜਦੀਕ ਸ਼ਹਿਰ ਵਿੱਚ ਜਾ ਕੇ ਅਸੀਂ ਦੋਵੇ ਇੱਕ ਸੋਹਣੀ ਜਹੀ ਫੋਟੋ ਬਣਵਾ ਲੈਦੇ ਹਾਂ ।


ਹਰਜਿੰਦਰ ਬਾਬਾ ਕੋਲੋਂ ਕੋਈ ਵੀ ਗੱਲ ਗੁਪਤ ਨਹੀਂ ਰੱਖਣਾ ਚਾਹੁੰਦਾ ਸੀ । ਉਸਨੇ ਬਾਬਾ ਨੂੰ ਦੱਸਿਆ ਕਿ ਮਨੂ ਤਸਵੀਰ ਖਿਚਵਾਨਾ ਚਾਹੁੰਦੀ ਹੈ ਤਾਂ ਬਾਬਾ ਨੇ ਕਿਹਾ "ਓਏ ਤੂੰ ਉਸ ਦੇ ਨਾਲ ਹੀ ਚਲੇ ਜਾਣਾ,ਤਸਵੀਰ ਕੀ ਬਣਵਾਉਣੀ ਹੈ" । ਹਰਜਿੰਦਰ ਬਾਬੇ ਕੋਲੋਂ ਆਗਿਆ ਲੈ ਕੇ ਉਹੀ ਔਰਤ ਨੂੰ ਲੈ ਕੇ ਇੱਕ ਵੱਡੇ ਸ਼ਹਿਰ ਵਿੱਚ ਚਲਾ ਗਿਆ ।


ਉਹ ਔਰਤ ਇੱਕ ਅਮੀਰ ਘਰ ਦੀ ਸੀ ।ਜਿਸਦਾ ਪਤੀ ਉਸਨੂੰ ਛੱਡ ਕੇ ਚਲਾ ਗਿਆ ਸੀ।ਉਹ ਆਪਣੇ ਛੋਟੇ ਜਿਹੇ ਬੇਟੇ  ਦੇ ਨਾਲ ਰਹਿੰਦੀ ਸੀ।ਹਰਜਿੰਦਰ ਉਸਦੇ ਨਾਲ ਰਹਿਣ ਲੱਗਾ ।ਉਸਦੇ ਨਾਲ ਰਹਿਣ  ਦੇ ਬਾਅਦ ਦੋਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ।ਹੁਣ ਮਨੂ ਨਾਲ ਲੜਾਈ ਕਰਕੇ ਉਹ ਘਰੋਂ ਬਾਹਰ ਦੂਰ ਨੂੰ ਨਿਕਲ ਆਇਆ । 


ਦੂਜੇ ਸ਼ਹਿਰ ਵਿੱਚ.....


ਉੱਥੇ ਉਸਨੂੰ ਇੱਕ ਟਰਾਂਸਪੋਰਟ ਦੇ ਕਰਮਚਾਰੀ ਨੇ ਹਰਜਿੰਦਰ ਨੂੰ ਪੁੱਛਿਆ 'ਤੂੰ ਟਰੱਕ ਚਲਾਉਣ' ਦੀ ਨੌਕਰੀ ਕਰਨੀ।ਹਰਜਿੰਦਰ  ਦੇ ਕੋਲ ਮਿਨੀ ਜੋ ਬੱਸ ਸੀ। ਉਹ ਉਸਨੂੰ ਪਹਿਲਾਂ ਵੇਚ ਚੁੱਕਾ ਸੀ।ਇਸ ਲਈ ਉਹ ਪੱਕਾ ਡਰਾਇਵਰ ਸੀ।ਉਸ ਕੋਲ ਕੋਈ ਕੰਮ ਨਾ ਹੋਣ ਕਰਕੇ ਉਸਨੇ 'ਹਾਂ' ਕਰ ਦਿੱਤੀ।ਇੱਕ ਟਰੱਕ ਡਰਾਇਵਰ ਦੀ ਨੌਕਰੀ ਕਰਨ ਲੱਗਾ।


ਇੱਕ ਮਹੀਨੇ ਵਿੱਚ ਡਰਾਇਵਰੀ ਕਰਨ  ਦੇ ਬਾਅਦ ਇੱਕ ਦਿਨ ਉਹ ਫੈਕਟਰੀ ਦਾ ਮਾਲ ਭਰ ਕੇ ਟਰੱਕ ਵਿੱਚ ਲੈ ਕੇ ਜਾ ਰਿਹਾ ਸੀ । ਇੱਕ ਕਾਰ ਉਸਦਾ ਪਿੱਛਾ ਕਰਨ ਲੱਗੀ ।ਇੱਕ ਕਾਰ ਉਸਦੇ ਅੱਗੇ ਜਾ ਕੇ ਰੁਕ ਗਈ ਆਦਮੀ ਕਾਰ ਚੋਂ ਉਤਰਿਆ ਅਤੇ ਗੱਡੀ ਨੂੰ ਹੱਥ ਇਸ਼ਾਰੇ ਨਾਲ ਰੁਕ ਜਾਣ ਲਈ ਕਹਿ ਰਿਹਾ ਸੀ । ਹਰਜਿੰਦਰ ਨੇ ਟਰੱਕ ਰੋਕ ਦਿੱਤਾ ।


ਉਸ ਕਾਰ ਵਿੱਚੋਂ  ਦੋ ਆਦਮੀ ਨਕਲੇ ਅਤੇ ਕਹਿਣ ਲੱਗੇ ਕਿ ਤੇਰੀ ਗੱਡੀ ਵਿੱਚੋਂ ਦੋ ਡੱਬੇ ਕੱਢਣੇ ਹਨ ਅਤੇ ਅਸੀ ਤੈਨੂੰ ਉਸਦੇ ਬਦਲੇ ਵਿੱਚ, 'ਡੇਢ ਲੱਖ ₹ ' ਦੇ ਦੇਵਾਂਗੇ । ਜਿਸ ਫੈਕਟਰੀ ਵਿੱਚ ਤੁਹਾਡਾ ਮਾਲ ਜਾਵੇਗਾ ਉੱਥੇ ਪਹੁਂਚ ਦੇਣ ਵਾਲਾ ਆਦਮੀ ਸਾਡਾ ਹੀ ਹੈ  । ਹਰਜਿੰਦਰ ਅਤੇ ਉਨ੍ਹਾਂ ਬੰਦਿਆ  ਦੇ ਨਾਲ ਇਹ ਸੌਦਾ ਹੋ ਗਿਆ।


ਉਨ੍ਹਾਂ ਨੇ ਦੋ ਡੱਬੇ ਬੰਦ ਮਾਲ ਦੇ ਕੱਢੇ । ਹਰਜਿੰਦਰ ਨੂੰ 'ਡੇਢ ਲੱਖ ₹' ਦੇ ਦਿੱਤਾ ।ਜਿਸ ਫੈਕਟਰੀ ਦਾ ਮਾਲ ਸੀ ਹਰਜਿੰਦਰ ਨੇ ਉੱਥੇ  ਪੂਰੇ ਮਾਲ ਦੀ ਪਹੁੰਚ ਕਰ ਦਿੱਤੀ ।


ਉਸਨੇ ਵਾਪਸ ਆ ਕੇ ਮਾਲ  ਦੀ ਰਸੀਦ ਟਰਾਂਸਪੋਰਟ ਵਿੱਚ ਆ ਕੇ  ਦੇ ਦਿੱਤੀ ਅਤੇ 'ਡੇਢ ਲੱਖ ₹' ਮਿਲ ਗਿਆ । 'ਪੈਂਤੀ-ਹਜਾਰ ₹' ਕੈਲਿੰਡਰ ਨੂੰ ਦੇ ਕੇ ਆਪਣੇ ਘਰ ਜਾਣ ਦੀ ਕਹਿ ਦਿੱਤਾ।


ਆਪਣੇ ਨਾਲ ਬਾਕੀ ਪੈਸੇ ਲੈ ਕੇ  ਮਨੂ  ਦੇ ਘਰ ਨੂੰ ਫਿਰ ਤੋਂ  ਚਲਾ ਗਿਆ । ਮਨੂ ਨੂੰ 'ਇੱਕ ਲੱਖ ₹' ਦੇ ਕੇ ਇਹ ਕਹਿ ਦਿੱਤਾ ,  "ਮੈਂ ਤੇਰਾ ਇੰਨਾ ਹੀ ਇੱਕ ਸਾਲ ਵਿੱਚ ਨਾਲ ਰਹਿ ਕੇ ਖਾਧਾ ਹੋਣਾ, ਆ ਚੱਕ"  । 


ਉਹ ਆਪਣੇ ਆਪ 'ਵੀਹ-ਹਜਾਰ ₹' ਲੈ ਕੇ ਬੱਸ ਵਿੱਚ ਬੈਠਕੇ ਆਪਣੇ ਪਿੰਡ ਵਾਪਸ ਆ ਗਿਆ  ।


ਤਿੰਨ ਮਹੀਨੇ ਬਾਅਦ....


ਮਨੂ ਦਾ ਫਿਰ ਉਹ ਨੂੰ ਫੋਨ ਆਉਂਦਾ ਹੈ ਕਹਿੰਦੀ ਹੈ " ਤੁਸੀ ਮੇਰੇ ਕੋਲ ਪਰਤ ਆਓ, ਮੇਰੇ ਕੋਲੋਂ ਗਲਤੀ ਹੋ ਗਈ ਹੈ,  ਮੈਂ ਤੁਹਾਨੂੰ  ਪਿਆਰ ਕਰਦੀ ਹਾਂ, ਮੈ ਅੱਗੇ ਤੋਂ ਕਦੇ ਪੈਸਿਆਂ ਕਰਕੇ ਨਹੀਂ ਲੜਾਂਗੀ, ਤੁਸੀ ਵਾਪਸ ਆ ਜਾਵੋਂ"।


ਪਰ  ਹਰਜਿੰਦਰ ਜਾਣ ਵਿੱਚ ਜਲਦਬਾਜੀ ਨਹੀਂ ਕਰਨਾ ਚਾਹੁੰਦਾ ਸੀ ।ਹਰਜਿੰਦਰ ਫਿਰ ਬਾਬੇ ਦੇ ਕੋਲ ਜਾਂਦਾ ਹੈ ਬਾਬਾ ਕੋਲੋਂ ਇੱਕ ਮਹੀਨੇ ਲਈ ਮਨੂ ਦੇ ਕੋਲ ਜਾਣ ਦੀ ਆਗਿਆ ਮੰਗਦਾ ਹੈ ਕਹਿੰਦਾ ਹੈ ਕਿ "ਬਾਬਾ ਮਨੂ ਦੇ ਕੋਲ ਜਾਣਾ ਚਾਹੁੰਦਾ ਹਾਂ ਮੈਂ, ਉਹ ਮੈਨੂੰ ਆਉਣ ਲਈ ਕਹਿ ਰਹੀ ਹੈ "। 


ਜਦੋਂ ਵੀ ਹਰਜਿੰਦਰ  ਬਾਬਾ ਪੁੱਛਦਾ ਬਾਬੇ ਅੱਗੋਂ  ਹਰਜਿੰਦਰ ਨੂੰ ਕਹਿ  ਦਿੰਦਾ "ਤੂੰ ਇੱਕ ਮਹੀਨਾ ਹੋਰ ਮੇਰੇ ਕੋਲ ਨੀ ਰੁਕ ਜਾ " ।


ਹਰਜਿੰਦਰ ਹੁਣ ਆਉਣ ਵਾਲੀ ਸੰਗਤ ਦੀ ਸੇਵਾ ਕਰਦਾ, ਚਾਹ ਬਣਾਉਂਦਾ, ਲੰਗਰ ਬਣਾਉਣ, ਵਰਤਾਉਣ ਵਿੱਚ ਸੇਵਾ ਕਰਦਾ, ਉਸ ਨੂੰ ਜਦੋਂ ਕਦੇ ਵੀ ਫੁਰਸਤ ਮਿਲਦੀ ਤਾਂ ਬਾਬੇ ਦੇ ਕੋਲ ਬੈਠ ਜਾਂਦਾ ।


ਹਰਜਿੰਦਰ ਇੱਕ ਦਿਨ ਬਾਬੇ ਦੇ ਪੈਰ ਦਬਾਅ ਰਿਹਾ ਸੀ ਅਤੇ ਬਾਬਾ ਨੂੰ ਪੈਰ ਦਬਾਉਦੇ - ਦਬਾਉਦੇ ਕਹਿਣ ਲੱਗਾ "ਬਾਬਾ ਮੇਰਾ ਵੀ ਵਿਆਹ ਕਰਵਾ ਦੇ" ਬਾਬਾ ਨੇ ਅੱਗੋਂ ਕਿਹਾ  "ਤੇਰੇ ਤਾਂ ਇੰਨੇ ਵਿਆਹ  ਕਰਵਾਏ"। 


ਹਰਜਿੰਦਰ ਕਹਿੰਦਾ ਹੈ ਕਿ "ਬਾਬਾ ਅਜਿਹੀਆਂ ਔਰਤਾਂ ਹੀ ਦਿੰਦੇ ਰਹੇ ਹੋ , ਕੋਈ ਚੰਗੀ ਔਰਤ ਤਾਂ ਮੇਰੇ ਕਰਮਾਂ ਵਿੱਚ ਲਿੱਖੀ  ਹੀ ਨਹੀਂ, ਜੋ ਸੱਤ-ਜਨਮ ਤੱਕ ਮੇਰਾ ਨਾਲ ਸੱਤ ਜਨਮਾਂ ਦਾ ਰਿਸ਼ਤਾ ਨਿਭਾ ਸਕੇ "। 


ਉਹ ਬਾਬੇ ਕੋਲੋਂ ਛੁੱਟੀ ਪੁੱਛ ਕੇ ਕਹਿਣ ਲੱਗਾ "ਫਿਰ ਬਾਬਾ ਮੈਂ ਆਪਣੇ ਪਿੰਡ ਤਾਂ ਜਾ ਸਕਦਾ ਹਾਂ, ਜੇਕਰ ਮੈਂ ਮਨੂ ਕੋਲ ਨਹੀਂ ਜਾ ਸਕਦਾ, ਉਹ ਤਾਂ ਹੁਣ ਪਤਾ ਨੀ ਕਿੱਥੇ ਹੋਵੇ "।


ਉਹ ਬਾਬੇ ਕੋਲੋਂ ਛੁਟੀ ਲੈ ਕੇ ਆਪਣੇ ਪਿੰਡ ਪਰਤ ਆਇਆ।


ਜਦੋਂ ਹਰਜਿੰਦਰ ਪਿੰਡ ਗਿਆ ਤਾਂ ਇੱਕ ਵੀਹ ਸਾਲ ਦੀ ਕੁੜੀ ਸੀ ਆਪਣੇ ਪਿਤਾ ਨੂੰ ਨਾਲ ਲੈ ਕੇ ਹਰਜਿੰਦਰ  ਦੇ ਘਰ ਆਈ । ਕੁੜੀ ਨੇ ਆਪਣੇ ਪਿਤਾ  ਦੇ ਹਰਜਿੰਦਰ  ਦੇ ਸਾਹਮਣੇ ਕਿਹਾ "ਕਿ ਮੈਂ ਬਹੁਤ ਸਾਲਾਂ ਤੋਂ ਤੁਹਾਡੇ ਨਾਲ ਪਿਆਰ ਕਰਦੀ ਹਾਂ, ਤੇਰੇ ਨਾਲ ਵਿਆਹ ਕਰਉਣਾ ਚਾਹੁੰਦੀ ਹਾਂ"। ਹੁਣ ਹਰਜਿੰਦਰ ਨੇ ਉਸ ਕੁੜੀ ਦੇ ਨਾਲ ਵਿਆਹ ਕਰਾਉਣ ਦੀ ਬਾਬੇ ਕੋਲੋਂ ਆਗਿਆ ਲੈ ਲਈ ।ਹਰਜਿੰਦਰ ਉਸ ਕੁੜੀ ਨਾਲ ਵਿਆਹ ਕਰਕੇ ਇੱਕ ਚੰਗੀ ਜਿੰਦਗੀ ਬਤੀਤ ਕਰ ਰਿਹਾ ਹੈ ।


ਬਾਬੇ  ਦਾ ਉਹ ਅੱਜ ਵੀ  ਧੰਨਵਾਦ ਕਰ ਰਿਹਾ ਹੈ ।


ਹਰਜਿੰਦਰ ਦਾ ਮੰਨਣਾ ਇਹ ਵੀ ਹੈ, ਕਿ ਜੇਕਰ ਕਿਸੇ ਦੀ ਜਿੰਦਗੀ ਵਿੱਚ ਪੂਰਨ ਸਾਧੂ ਆ ਜਾਵੇ।ਉਸ ਦੀ ਜਿੰਦਗੀ ਵਿੱਚ ਇੱਕ ਨਵਾਂ ਮੋੜ ਆ ਸਕਦਾ ਹੈ, ਪੂਰਨ ਸਾਧੂ ਬੁਰਾਈ ਤੋਂ ਕੱਢ ਕੇ ਇੱਕ ਚੰਗਿਆਈ ਦਾ ਰਸਤਾ ਦਿਖਾਉਂਦਾ ਹੈ।ਪੂਰਨ ਸਾਧੂ ਦਾ ਮਿਲਣਾ ਜਿੰਦਗੀ ਵਿੱਚ ਬਹੁਤ ਹੀ ਮੁਸ਼ਕਲ ਹੁੰਦਾ ਹੈ ।




ਸੰਦੀਪ ਕੁਮਾਰ (ਸੰਜੀਵ) (ਐਮ.ਏ ਥਿਏਟਰ ਐਂਡ ਟੈਲੀਵਿਜ਼ਨ )ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)
ਈ-ਮੇਲ: sandeepnar22@yahoo.Comਮੋਬਾਈਲ- 9041543692