ਇੱਕ ਵਿਚਾਰਾ - ਸੰਦੀਪ ਕੁਮਾਰ ਨਰ ( ਬਲਾਚੌਰ )

ਇੱਕ ਵਿਚਾਰਾ ਤਕਦੀਰ ਦਾ ਮਾਰਾ, ਇੱਕ ਅੱਖ ਨਾਲ ਵੇਹਦਾ ਏ,
ਟੁੱਚਾ ਯਾਰ,  ਇੱਕ ਔਖੇ ਵੇਲੇ, ਅੱਖ ਫੇਰ ਲੈਂਦਾ ਹੈ
ਇਕ ਹਸੀਨਾ, ਛੈਲਾ ਗੱਭਰੂ, ਟੇਢੀ ਗੱਲ ਨਾਲ ਵੇਹਦਾ ਏ,
ਕੋਈ ਕਾਂ ਵਾਂਗ, ਇਕ ਅੱਖ ਵੇਖੇ, ਦੂਰੋ ਹੁੜਕਾ ਲੈਂਦਾ ਏ,
ਸ਼ਰਮ ਨਾਲ ਕੋਈ, ਨੱਢੀ ਅੱਗੇ, ਨਿਵੀ ਕਰ ਬਹਿੰਦਾ ਏ,
ਕਿਸੇ ਨੂੰ ਕੋਈ ਵਸ ਵਿੱਚ ਕਰਨ ਲਈ, ਅੱਖ ਵਿੱਚ ਅੱਖ ਪਾ ਲੈਂਦਾ ਏ,
ਅਣਪਛਾਤਾ ਸਮਝ ਕੇ ਕੋਈ ਦੂਰੋਂ ਅੱਖ ਫੇਰ ਲੈਂਦਾ ਏ,
ਤੂੰ ਤੇ 'ਸੰਦੀਪਾ' ਰੱਬ ਵੇਖਿਆ,ਜੋ ਸਭ ਨੂੰ ਇੱਕ ਅੱਖ ਨਾਲ ਵੇਹਦਾ ਏ,

ਕੋਈ ਇੱਕ

ਕਰਦੇ ਧੋਖਾ ਸਾਂਈ ਕਹਿੰਦਾ ਭਰਨਾ ਪੈਣਾ ਏ,
ਕਰਗਾ ਹੱਸ ਕੇ, ਔਖਾ ਹੋ ਕੇ ਸਹਿਣਾ ਪੈਣਾ ਏ,

ਪੜ੍ਹ ਲਈ ਤੂੰ ਵੀ, ਰੋਈਂ ਨਾ....

ਜੇ ਮੁਰਸ਼ਦ ਮਿਲਜੇ ਉਹ ਵੀ ਪੜਾਈ ਸੱਜਣਾ ਡਾਢੀ ਔਖੀ ਏ ,
ਫੱਕਰ ਜੇ ਮਿਲਜੇ ਜਿੰਦਗੀ ਜਿਊਣੀ ਐਵੇਂ ਸੋਖੀ ਏ,
ਭੁੱਲ ਰੱਬ ਜੇ ਮਿਲਜੇ ਦਰ ਨਹੀਂਓ ਛੱਡੀ ਦਾ,
ਤੁਰਦਿਆਂ ਤੁਰਦਿਆਂ ਦਰਦ ਦੇ ਹੋ ਜੇ ਦਿੱਲ ਚੋ ਕੱਢੀ ਦਾ,
ਮੇਹਰ ਨਾਲ ਉਹ ਹੱਟ ਜਾਉ, ਤੇਰੀ ਅੱਡੀ ਦਾ,


ਇੱਕ ਸੁਨੇਹਾ

ਮੇਰੀ ਕਬਰ ਉੱਤੇ ਤੇਰਾ ਵੀ ਨਾਂ ਲਿਖਿਆ ਜਾਊਂਗਾ,
ਬੁਝਿਆ ਹੋਇਆ ਚਿਰਾਗ਼ ਫਿਰ ਜਗ ਜਾਊਂਗਾ,
ਤੂੰ ਖੜ੍ਹੀ ਵੇਖੇਗੀ.....
ਤੈਨੂੰ ਮੇਰਾ ਪਰਛਾਵਾਂ ਹਰ ਥਾਂ ਫਿਰ ਨਜ਼ਰ ਆਉਗਾ,
ਜਦ ਮੈਂ ਇਸ ਦੁਨੀਆਂ ਨੂੰ ਸੱਜਦਾ ਕਰ ਜਾਊਂਗਾ,

ਸੰਦੀਪ ਕੁਮਾਰ ਨਰ ( ਬਲਾਚੌਰ )