ਫੂੱਲ਼ਕਾਰੀ - ਜਸਪ੍ਰੀਤ ਕੌਰ ਮਾਂਗਟ

ਫੁੱਲਕਾਰੀ ਦੇ ਕੀ ਕਹਿਣੇ ............... ਇਹ ਸਾਲਾ ਪਹਿਲਾਂ ਵੀ ਸਭ ਦੀ ਮਨਪਸੰਦ ਸੀ ਅਤੇ ਅੱਜ ਵੀ ਹੈ .....................। ਇਹ ਸਦਾ ਬਹਾਰ ਹੈ.........। ਅੱਜ ਵੀ ਯਾਦ ਏ ਮੈਨੂੰ ਸਕੂਲ-ਕਾਲਜ਼ ਦੇ ਫੰਕਸ਼ਨਾਂ 'ਚ ਜਦੋਂ ਗਿੱਧੇ 'ਚ ਭਾਗ ਲੈਂਦੇ ਸੀ ਤਾਂ ਫੁੱਲਕਾਰੀ ਪਹਿਲਾਂ ਤਿਆਰ ਕਰਦੇ ਸੀ ਅਸੀਂ ......... ਪੜਾਈ ਦੇ ਨਾਲ-ਨਾਲ ਜਿੱਥੇ ਮੈਨੂੰ ਲਿਖਣ ਦਾ ਸ਼ੌਕ ਸੀ, ਉੱਥੇ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਂਦੀ ਸੀ ਮੈਂ .....................। ਮੈਂ ਤੇ ਮੇਰੀਆਂ ਸਹੇਲੀਆਂ ਨੇ ਸ਼ਭ ਗਿੱਧਿਆਂ 'ਚ ਹਿੱਸੇ ਲਏ ...............। ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਏ ਅਸੀਂ ਆਪ ਤੋਂ ਵੱਡੀਆਂ ਭੈਣਾਂ ਨੂੰ ਤੀਆਂ ਮਨਾਉਦੇਂ ਦੇਖਦੀਆਂ ਹੁੰਦੀਆਂ ਸੀ ਤੇ ਸਾਨੂੰ ਉਹਨਾਂ ਤੋਂ ਬੜਾਂ ਕੁਛ ਸਿੱਖਣ ਨੂੰ ਮਿਲਿਆਂ...............। ਉਹ ਵੀ ਫੁੱਲਕਾਰੀ ਦੀਆਂ ਬੜੀਆਂ ਸੌਕੀਨ ਹੁੰਦੀਆਂ ਸੀ.........ਤੇ ਅਸੀਂ ਉਹਨਾਂ ਫੁੱਲਕਾਰੀਆਂ ਲੈ ਕੇ ਸਕੂਲ 'ਚ ਗਿੱਧੇ ਦੇ ਪ੍ਰੋਗਰਾਮ ਕੀਤੇ। ਸਾਨੂੰ ਖੁਸ਼ੀ ਏ ਕਿ ਅਸੀਂ ਪੜ੍ਹਾਈ ਦੇ ਨਾਲ-ਨਾਲ ਆਪਣੇ ਸ਼ੋਂਕ ਪੂਰੇ ਕੀਤੇ............। ਉਹਨਾਂ ਵੇਲਿਆਂ 'ਚ ਤਾਂ ਲਗਦਾ ਸੀ ਕਿ ਸਕੂਲਾਂ-ਕਾਲਜਾਂ ਦੀ ਪੜ੍ਹਾਈ ਤੋਂ ਬਾਅਦ ਵਿਛੜੀਆਂ ਸਹੇਲੀਆਂ ............। ਵਿਆਹ ਤੋਂ ਬਾਅਦ ਮਿਲਣੀਆਂ ਮੁਸ਼ਕਿਲ ਨੇ...............। ਪਰ ਨਹੀਂ ਮੈਨੂੰ ਬਹੁਤ ਖੁਸ਼ੀਏ ਕਿ ਮੇਰੀਆਂ ਕਈ ਸਹੇਲੀਆਂ ਅੱਜ ਵੀ ਮੇਰੇ ਸਪੰਰਕ 'ਚ ਨੇ ...............। ਵੱਟਸਐਪ ਅਤੇ ਫੇਸਬੁੱਕ ਤੇ ਮਿਲ ਗਈ ਕਈ ਸਹੇਲੀਆਂ............। ਕਮਾਲ ਹੋ ਗਿਆ......... ਜਦੋਂ ਵੀ ਗਰੁੱਪ ਚੈਟ ਕਰਦੇ ਹਾਂ ਅਸੀਂ ਸਾਰੀਆਂ ਸਹੇਲੀਆਂ ਤਾਂ ਬੜਾ ਯਾਦ ਕਰਦੀਆਂ ਪੁਰਾਨੀਆਂ ਗੱਲਾ, ਜਿਗਧੇ ਤੇ ਫੁੱਲਕਾਰੀਆਂ ਨੂੰ ...............। ਫੁੱਲਕਾਰੀ ਦਾ ਰਿਵਾਜ਼ ਕਦੇਂ ਨਹੀਂ ਗਿਆ, ਇਹ ਹਰ ਔਰਤ ਦਾ ਬਹੁਤ ਹੀ ਖੂਬਸੁਰਤ ਲਿਬਾਸ ਹੈ ............। ਪੰਜਾਬੀ ਔਰਤਾਂ ਦੀ ਖਾਸ ਪਹਿਚਾਣ ਹੈ, ਫੁੱਲਕਾਰੀ......... ਅੱਜ਼ ਮੇਰੀਆਂ ਕਈ ਸਹੇਲੀਆਂ ਵਿਦੇਸ਼ਾਂ 'ਚ ਨੇ ............ ਪਰ ਉਹਨਾਂ ਨੂੰ ਪੰਜਾਬੀ ਸੂਟ ਅਤੇ ਫੁੱਲਕਾਰੀ ਦੀਆਂ ਗੱਲਾਂ ਕਰਦੇ ਸੁਣੀਦਾ ............... ਤਾਂ ਇਹੀ ਲਗਦਾ ਕਿ ਪੰਜਾਬੀ ਜਿੱਥੇ ਮਰਜ਼ੀ ਰਹਿਣ ............... ਪਰ ਪੰਜਾਬੀਅਤ ਨੂੰ ਨਹੀਂ ਭੁੱਲਦੇ ............। ਫੁੱਲਕਾਰੀ ਕੱਲ ਵੀ ਔਰਤਾ ਦਾ ਸਿੰਗਾਰ ਸੀ ਤੇ ਅੱਜ਼ ਵੀ ਏ .........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)