ਆ ਗੱਲਾਂ ਕਰੀਏ, 'ਪ੍ਰੀਤ' - ਜਸਪ੍ਰੀਤ ਕੌਰ ਮਾਂਗਟ

ਕੀ ਕਹਿਣੇ ਲੇਖਿਕਾ, 'ਗੁਰਪ੍ਰੀਤ ਕੌਰ ਦੇ' ਇਹਨਾਂ ਦੀਆਂ ਰਚਨਾਵਾਂ ਵਿੱਚ ਸੰਜੀਦਗੀ ਵੀ ......... ਦੀਵਾਨਗੀ ਵੀ ............। ਅੰਬਾਲਾ ਸ਼ਹਿਰ ਵਿਖੇ ਆਪਣੇ ਪਤੀ ਅਤੇ ਬੇਟੇ ਨਾਲ ਖੂਬਸੁਰਤ ਜੀਵਨ ਬਿਤਾ ਰਹੀ ਇਸ ਪੰਜਾਬੀ ਕਵਿਤਰੀ' ''ਪ੍ਰੀਤ'' ਦੀ ਕਲਮ 'ਚ ਲਿਖਤ ਨੂੰ ਚਾਰ-ਚੰਨ ਲਾਉਣ ਦੀ ਤਾਕਤ ਹੈ .........। ਸਕੂਲ ਟੀਚਰ ਹੈ ਗੁਰਪ੍ਰੀਤ ਕੌਰ। ਉਹ ਆਪਣਾ ਟੀਚਰ ਦਾ ਫਰਜ਼ ਨਿਭਾਉਣ ਦੇ ਨਾਲ-ਨਾਲ ਘਰ ਦੇ ......... ਪਰਿਵਾਰ ਦੇ ਸਾਰੇ ਕੰਮ-ਕਾਜ਼ ਸੰਭਾਲਦੀ ਹੈ ਤੇ ਨਾਲ-ਨਾਲ ਲਿਖਣ ਦਾ ਸੌਕ ਵੀ ਪੂਰਾ ਕਰਦੀ ਹੈ ............। ਬਹੁਤ ਹੀ ਮਾਣ ਵਾਲੀ ਗੱਲ ਏ, ਇੱਕ ਔਰਤ ਹੋ ਕੇ ਇੰਨੇਂ ਕੰਮਾਂ ਚੋਂ ਲੰਘਣਾ ............। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੜਕੀਆਂ ਵਿਆਹ ਤੋਂ ਬਾਅਦ ਘਰੇਲੂ ਜ਼ਿੰਮੇਵਾਰੀਆਂ 'ਚ ਉਲਜ ਜਾਂਦੀਆਂ ਨੇ ......... ਪਰ ਜੋ ਵਿਆਹ ਤੋਂ ਬਾਅਦ ਵੀ ਪਰਿਵਾਰਿਕ ਕੰਮਾਂ ਦੇ ਨਾਲ-ਨਾਲ ਆਪਣੇ ਮੰਨ ਦੀ ਰੀਜ਼ ਪੁਗਾਉਂਦੀਆਂ ਨੇ, ਉਹਨਾਂ ਤੋਂ ਦੂਜ਼ੀਆਂ ਲੜਕੀਆਂ ਨੂੰ ਕੁਛ ਸਿੱਖਣਾ ਚਾਹੀਦਾ .........। ਗੁਰਪ੍ਰੀਤ ਕੌਰ ਦੀਆਂ ਰਚਨਾਵਾਂ ਵਿੱਚ ਨਾਰੀ-ਮਨ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਗਿਆ ਹੈ .........। ਕੁਛ ਦਿਨ ਪਹਿਲਾਂ ਹੀ ਆਈ ਕਿਤਾਬ, ''ਆ ਗੱਲਾਂ ਕਰੀਏ'' ਪੜ੍ਹੀ ਤਾਂ ਇੱਕ-ਇੱਕ ਰਚਨਾਂ ਬਾਹ-ਕਮਾਲ ਸੀ .........। ਬਹੁਤ ਹੀ  ਭਾਵਨਾਤਮ ਨਾਰੀ ਦੇ ਅੰਤਰ-ਮੰਨ ਦੀਆਂ ਗੱਲਾਂ ਨੂੰ ਖੂਬਸੁਰਤੀ ਨਾਲ ਪੇਸ਼ ਕੀਤਾ ਗਿਆ ਹੈ, ਕਿਤਾਬ ''ਆ ਗੱਲਾਂ ਕਰੀਏ'' ਵਿੱਚ ............। ਦਿਲ ਨੂੰ ਛੂਹਦੀਆਂ ਰਚਨਾਵਾਂ ਵਾਲੀ ਇਸ ਕਿਤਾਬ ਨੂੰ ਪੜ੍ਹੋਗੇ ਤਾਂ ਇਊ ਲੱਗੇਗਾਂ ਕਿ ਵਾਰ-ਵਾਰ ਪੜ੍ਹੀ ਜਾਈਏ ...............। ਜਮਾਨੇ ਦੇ ਦੋਗਲੇ ਕਿਰਦਾਰਾਂ 'ਚ ਕਿੰਝ ਨਾਰੀ ਸੰਤਾਪ ਭੋਗਦੀ ਏ ............ ਅਜਿਹੀਆਂ ਬਹੁਤ ਹੀ ਭਾਵਨਾਤਮਿਕ ਗੱਲਾਂ ਤੋਂ ਜਾਣੂ ਕਰਵਾਉਂਦੀ ਹੈ ਕਿਤਾਬ, '' ਆ ਗੱਲਾ ਕਰੀਏ'' .........। ਗੁਰਪ੍ਰੀਤ ਕੌਰ 'ਪ੍ਰੀਤ' ਦੀ ਕਲਮ ਨੂੰ ਪ੍ਰਮਾਤਮਾਂ ਚੱਲਦੀ ਰੱਖੇ ......... ਜਿਸ ਕਲਮ ਨਾਲ ਉਹ ਏਨੀਆਂ ਸੋਹਣੀਆਂ ਰਚਨਾਵਾਂ ਲਿਖ ਕੇ ਸਜਾਉਂਦੀ ਹੈ .........। ਜਿੱਥੇ ਚੰਗਾ ਲਿਖਿਆ ਜਾਦਾ ਹੋਵੇ ............ਉਧਰ ਸਭ ਦੀਆਂ ਨਜਰਾਂ ਟਿਕਦੀਆ ਜਿੱਥੇ ਚੰਗਾ ਲਿਖਿਆ ਜਾਂਦਾ ਹੋਵੇ .........। ਅੱਜ-ਕੱਲ੍ਹ ਦਿੱਲੀ 'ਚ ਹੋ ਰਹੇ ਕਾਵਿ ਸੰਮੇਲਨ 'ਚ ਹਿੱਸਾ ਲੈ ਰਹੀ ਏ ਗੁਰਪ੍ਰੀਤ ਕੌਰ 'ਪ੍ਰੀਤ' ...... ਆਪਣੀਆਂ ਕਾਵਿਤਾਵਾਂ ਤੇ ਗਜ਼ਲਾਂ ਦਾ ਮੁਜ਼ਾਹਰਾ ਕਰੇਗੀ ............। ਬਾਹ ਕਮਾਲ .........


ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246

17 Dec. 2018