ਨਵਾਂ ਸਾਲ - ਚਮਨਦੀਪ ਸ਼ਰਮਾ

ਬੱਚਿਓ ! ਆਇਆ ਨਵਾਂ ਸਾਲ,
ਕਰੀਏ ਸੁਆਗਤ ਖ਼ੁਸ਼ੀ ਨਾਲ।
ਕਿਸੇ ਦਾ ਦਿਲ ਨਾ ਦੁਖਾਈਏ,
ਆਓ ਰਲ ਅੱਜ ਸਹੁੰ ਖਾਈਏ।
ਰੁੱਸੇ ਮਨਾ ਲਓ ਮੁਹੱਬਤਾਂ ਨਾਲ,
ਬੱਚਿਓ ! ਆਇਆ.........
ਜਾਤ ਪਾਤ ਦੀਆਂ ਗੱਲਾਂ ਛੱਡੋ,
ਬੁਰੇ ਖਿਆਲਾਂ ਨੂੰ ਦਿਲੋਂ ਕੱਡੋ।
ਸਮਾਪਤ  ਕਰ ਦਿਓ ਹੰਕਾਰ,
ਬੱਚਿਓ ! ਆਇਆ.........
ਸੱਚ ਦੀ  ਕਰਨਾ ਪਹਿਰੇਦਾਰੀ,
ਚਿੰਤਾ ਮੁੱਕ ਜੂ ਤੁਹਾਡੀ ਸਾਰੀ।
ਸਮਾਜ 'ਚ ਮਿਲੂੰਗਾ ਸਤਿਕਾਰ,
ਬੱਚਿਓ ! ਆਇਆ...........
ਈਸਟ ਏਕਵੀਰਾ ਦੀ ਸਲਾਹ,
ਗਲਤ ਕੰਮਾਂ ਦਾ ਛੱਡੋ ਰਾਹ।
ਪੜ੍ਹਾਈ ਕਰਿਓ ਲਗਨ ਨਾਲ,
ਬੱਚਿਓ ! ਆਇਆ ਨਵਾਂ ਸਾਲ,
ਕਰੀਏ ਸੁਆਗਤ ਖ਼ੁਸ਼ੀ ਨਾਲ।

ਚਮਨਦੀਪ ਸ਼ਰਮਾ,
298 ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ,
ਸੰਪਰਕ- 95010  33005