ਨਵੇਂ ਸਾਲ 2019 ਦੇ ਸਬੰਧ ਵਿੱਚ - ਵਿਨੋਦ ਫ਼ਕੀਰਾ

ਨਵੀਆਂ ਖੁੱਸ਼ੀਆਂ ਤੇ ਨਵੀਆਂ ਰੀਝਾਂ ਲੈ ਕੇ ਆਵੀਂ,
ਨਵਾਂ ਸਾਲ ਨਵੀਆਂ ਉਮੀਦਾਂ ਲੈ ਕੇ ਆਵੀਂ।
ਪੜੇ ਲਿਖੇ ਬੇਰੁਜਗਾਰਾਂ ਲਈ ਰੁਜਗਾਰਆਵੀਂ।

ਇਨਸਾਫ਼ ਲਈ ਜੋ ਰੁਲਦੇ ਨੇ ਸੁੱਖ ਸੁਨੇਹਾ ਉਨ੍ਹਾਂ ਲਈ ਲੈ ਕੇ ਆਵੀਂ,
ਮੱਘਦਾ ਰਹੇ ਸਭ ਘਰਾਂ ਦਾ ਚੁੱਲ੍ਹਾ ਚੌਂਕਾਂ ਐਨਾ ਕੁ ਲੈ ਕੇ ਆਵੀਂ,
ਦੋ ਟੁੱਕ ਹੋਣ ਨਸੀਬੀਂ ਸਭ ਦੇ, ਰੱਜਵਾਂ ਖਾ ਕੇ ਸੋਣ ਜੋਗਾ ਤੂੰ ਲੈ ਕੇ ਆਵੀਂ,
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।

ਰਿਜ਼ਕ ਦੀ ਖ਼ਾਤਰ ਹੋਏ ਜੋ ਪ੍ਰਦੇਸ਼ੀ ਮੁੜ ਵਤਨੀ ਖੁਸ਼ੀ'ਚ ਲੈ ਕੇ ਆਵੀਂ,
ਤਕਲੀਫ ਝੱਲਦੇ ਜੋ ਸਰੀਰ ਤੰਦਰੁਸਤੀ ਦੀ ਨਿਆਮਤ ਉਨ੍ਹਾਂ ਲਈ ਲੈ ਕੇ ਆਵੀਂ,
ਵੱਡਿਆਂ ਨੂੰ ਮਿਲੇ ਸਤਿਕਾਰ ਇੱਕੋ ਜਿਹਾ, ਪਿਆਰ ਦਾ ਸੰਦੇਸ਼ ਤੂੰ ਲੈ ਕੇ ਆਵੀ,
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।

ਬਾਲਾਂ ਨੇ ਕੀਤੀ ਦਿਨ ਰਾਤ ਹੈ ਮਿਹਨਤ, ਮਿਹਨਤ ਦਾ ਰੰਗ ਲੈ ਕੇ ਆਵੀਂ,
ਰਿਹ ਗਈਆਂ ਜੋ ਕਮੀਆਂ ਹੁਣ ਦ੍ਰਿੜਤਾ ਵਾਲਾ ਉਤਸ਼ਾਹ ਲੈ ਕੇ ਆਵੀਂ,
ਖੁਸ਼ਹਾਲ ਵਸੇ ਜਗ ਸਾਰਾ ਐਸੀ ਖੁਸ਼ਹਾਲੀ ਤੂੰ ਲੈ ਕੇ ਆਵੀਂ,
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।

ਤੇਰੇ ਭਾਣੇ ਵਿਚ ਹਰ ਪੱਲ ਮੈਂ ਗੁਜਾਰਾਂ ਇਹੋ ਜਿਹਾ ਸਮਾਂ ਲੈ ਕੇ ਆਵੀਂ,
'ਫ਼ਕੀਰਾ' ਮੰਗਦਾ ਦੁਆਵਾਂ ਤੂੰ ਸਬਰ ਸਬੂਰੀ ਲੈ ਕੇ ਆਵੀਂ,
ਵਿਸਰਾਂ ਨਾ ਤੇਰੀ ਯਾਦ ਸਦਾਂ, ਐਸੇ ਮੇਰੇ ਭਾਗ ਤੂੰ ਲੈ ਕੇ ਆਵੀਂ,
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।
ਨਵਾਂ ਸਾਲ ਨਵੀਆਂ ਉਮੀਦਾਂ ਤੂੰ ਲੈ ਕੇ ਆਵੀਂ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com