ਪੰਜਾਬੀ ਸ਼ਾਨ ਗਿੱਧਾ (ਇਕਬਾਲ ਮੁਹੰਮਦ) - ਜਸਪ੍ਰੀਤ ਕੌਰ ਮਾਂਗਟ


ਪੰਜਾਬੀ ਮੁਟਿਆਰਾਂ ਜਦੋਂ ਗਿੱਧਾ ਪਾਉਂਦੀਆਂ ਨੇ ਤਾਂ ਧਰਤੀ ਦਾ ਹਿੱਲਣਾਂ ਸੁਭਾਵਿਕ ਹੈ............। ਗਿੱਧੇ ਦੀ ਧਮਕ ਦੂਰ-ਦੂਰ ਤੱਕ ਆਪਣਾ ਅਦਰ ਛੱਡਦੀ ਏ...............। ਜਦੋਂ ਗਿੱਧੇ ਨੂੰ ਸਹੀ ਸੇਧ ਦੇਣ ਵਾਲਾ ਕੋਈ ਕਲਾਕਾਰ ਨਾਲ ਹੋਵੇ ਤਾਂ ਹੋਰ ਵੀ ਕਮਾਲ ਕਰਨ ਵਾਲੀ ਗੱਲ ਏ .........। ਮੈਂ ਦੱਸਣਾ ਚਾਹੁੰਦੀ ਹਾਂ, ਉਸ ਕਲਾਕਾਰ ਬਾਰੇ ਜੋ ਇਸ ਸਮੇਂ, ''ਪਿੰਡ ਬੇਗੋਵਾਲ ਨੇੜੇ ਦੋਰਾਹਾ (ਲੁਧਿਆਣਾ) ਵਿਖੇ ਆਪਣੇ ਪਰਿਵਾਰ ਨਾਲ ਰਹਿ ਰਿਹਾ, ''ਇਕਬਾਲ ਮੁਹੰਮਦ ਜੀ''। ਪੰਜ ਭੈਣਾਂ ਦਾ ਭਰਾ ਅਤੇ ਇਹਨਾਂ ਨੂੰ ਵੱਡੇ ਬਜ਼ੁਰਗਾ ਦੇ ਨਾਲ-ਨਾਲ ਆਪ ਤੋਂ ਬੜੇ ਵੀਰ ਰੂਹੀ ਰਾਮ ਦਾ ਆਸ਼ਰੀਵਾਦ ਪ੍ਰਾਪਤ ਹੈ। ਇਹਨਾਂ ਦਾ ਛੋਟਾ ਭਰਾ, '' ਐੱਮ ਰਹਿਮਾਨ ਬਹੁਤ ਵਧੀਆਂ ਗਾਇਕ ਹੈ। ਖਾਨਦਾਨੀ ਗੁਣਾਂ ਨਾਲ ਭਰੇ ਹਨ ਇਹ ਵੀਰ............। ਇੱਕਬਾਲ ਮੁਹੰਮਦ ਗਿੱਧੇ 'ਚ ਬਹੁਤ ਮਾਹਿਰ ਨੇ। ਵੱਖ-ਵੱਖ ਸਕੂਲਾਂ-ਕਾਲਜਾਂ 'ਚ ਗਿੱਧੇ ਦੇ ਪ੍ਰੋਗਰਾਮ ਕਰਵਾਅ ਚੁੱਕੇ ਨੇ ਹੁਣ ਤੱਕ ............। ਬਹੁਤ ਹੀ ਖੂਬਸੁਰਤੀ ਨਾਲ ਗਿੱਧੇ ਨੂੰ ਪੇਸ਼ ਕਰਦੇ ਨੇ .........। ਵੱਖੋ-ਵੱਖਰੇ ਸਕੂਲਾਂ-ਕਾਲਜਾਂ 'ਚ ਗਿੱਧੇ ਦੇ ਪ੍ਰੋਗਰਾਮ ਕਰਵਾਅ ਚੁੱਕੇ ਹਨ............। ਅਲੱਗ-ਅਲੱਗ ਯੂਨੀਵਰਸਟੀਆਂ 'ਚ ਇਕਬਾਲ ਮੁਹੰਮਦ ਜੀ ਦਾ ਗਿੱਧਾ ਗਰੁੱਪ ਧੂੰਮਾਂ ਪਾ ਚੁੱਕਾ ਹੈ। ਬਹੁਤ ਵਾਰ ਮਾਨ-ਸ਼ਨਮਾਨ ਪ੍ਰਾਪਤ ਕਰ ਚੁੱਕੇ ਹਨ ਇਕਬਾਲ ਮੁਹੰਮਦ ਜੀ............। ਆਪਣੇ ਪਿੰਡ ਬੇਗੋਵਾਲ 'ਚ ਨਿਮਰਤਾ ਅਤੇ ਸਾਂਝ ਬਣਾ ਕੇ ਚੱਲਣ ਵਾਲੇ ਇਕਬਾਲ ਜੀ ਬਹੁਤ ਹੀ ਸਹਿਮਤਾ ਨਾਲ ਪੇਸ਼ ਆਉਂਦੇ ਹਨ............। ਵੱਡੇਂ ਬਜ਼ੁਰਗਾ ਤੋਂ ਖਾਨਦਾਨੀ ਗੁਣਾਂ ਸਦਕਾ ਹੀ ਇਹ ਤਿੰਨ ਭਰਾ ਸੰਗੀਤ ਖੇਤਰ ਨਾਲ ਜੁੜੇ ਹੋਏ ਹਨ।
ਪ੍ਰਮਾਤਮਾਂ ਕਰੇ ਇਹਨਾਂ ਦੇ ਅੰਦਰ ਦੀ ਕਲਾਕਾਰੀ ਨੂੰ ਕਦਮ-ਕਦਮ ਤੇ % ਫ਼ਲ ਮਿਲਦਾ ਰਹੇ............। ਮਿਹਨਤ ਦਾ ਮੁੱਲ ਪੈਂਦਾ ਰਹੇ.........। ਇਹਨਾਂ ਦੇ ਸਿਖਾਏ ਜਾਂਦੇ ਗਿੱਧੇ ਨਾਲ ਮੁਟਿਆਰਾਂ ਅਪਣੇ ਰੰਗ ਬਿਖੇਰਦੀਆਂ ਰਹਿਣ ............। ਬੱਚੀਆਂ ਇਹਨਾਂ ਦਾ ਬਹੁਤ ਸਤਿਕਾਰ ਕਰਦੀਆਂ ਨੇ ............ ਹਮੇਸ਼ਾ ਏਦਾ ਹੀ ਇਕਬਾਲ ਮੁਹੰਮਦ ਨੂੰ ਸਤਿਕਾਰ ਮਿਲਦਾ ਰਹੇ ......। ਇਹਨਾਂ ਦੇ ਸਿਖਾਏ ਗਿੱਧੇ ਦੀਆਂ ਗੂੰਜਾ ਇਉਂ ਪੈਦੀਆਂ ਰਹਿਣ.........। ਮੁਟਿਆਰਾਂ ਗਿੱਧੇ ਨਾਲ ਪੰਜ਼ਾਬੀ ਸ਼ਾਨ ਬਣਾਈ ਰੱਖਣ.........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246