ਅਣਜੰਮੀ ਬੱਚੀ ਦੀ ਮੌਤ - ਹਾਕਮ ਸਿੰਘ ਮੀਤ ਬੌਂਦਲੀ
'' ਮਾਂ ਦੀ ਕੁੱਖ ਵਿੱਚੋਂ ਬੱਚੀ ਬੋਲਦੀ ਹੋਈ ''
ਮੈ ਅਜੇ ਮੈ ਮਾਸ ਦੀ ਗੱਠ ਹੀ ਸੀ ,ਮੈਨੂੰ ਕਤਲ ਕਰਨ ਦੀਆਂ ਚਾਲਾਂ ਸੁਰੂ ਹੋ ਗਈਆਂ ਸੀ । ਅਜੇ ਰੱਬ ਨੇ ਮੈਨੂੰ ਅੱਖਾਂ ਵੀ ਨਹੀ ਬਖਸ਼ੀਆਂ ਸੀ , ਮੈ ਦਿਨ ਰਾਤ ਮਾਂ ਦੀ ਕੁੱਖ ਵਿੱਚ ਸੁੱਤੀ ਰਹਿੰਦੀ , ਮੇਰੀ ਮਾਂ ਹਰ ਰੋਜ ਜ਼ੋਰ ਭਾਰ ਦਾ ਇੱਧਰ ਉੱਧਰ ਚੱਲਕੇ ਕੰਮ ਕਰਦੀ , ਮੈ ਕੁੱਖ ਵਿੱਚ ਬੜੀ ਮਸਤੀ ਨਾਲ ਝੂਟੇ ਲੈਂਦੀ , ਜੇ ਕਿਤੇ ਭੁਲੇਖੇ ਨਾਲ ਕਰਬਟ ਲੈ ਲੈਂਦੀ , ਮਾਂ ਦੇ ਜਾਨ ਨੂੰ ਬਣਦੀ ਦਰਦਾਂ ਦੀਆਂ ਪੀੜਾਂ ਨਾ ਝੱਲੀਆਂ ਜਾਂਦੀਆਂ । ਕੁੱਝ ਸਮਾਂ ਬੀਤਨ ਤੇ ਰੱਬ ਦੀਆਂ ਬਖਸ਼ੀਆਂ ਹੋਈਆਂ ਅੱਖਾਂ ਖੁੱਲ੍ਹਣ ਲੱਗੀਆਂ, ਜਿਆਦਾ ਕਰਬਟਾਂ ਲੈਂਣੀਆਂ , ਲੱਤਾਂ ਬਾਹਾਂ ਚੱਲਣੀਆਂ ਸੁਰੂ ਹੋ ਗਈਆਂ, ਮਾਂ ਮੰਜੇ ਤੇ ਬੈਠੀ ਸਾਰੀਆਂ ਹਰਕਤਾਂ ਬਾਪੂ ਨੂੰ ਦੱਸਦੀ ਹੋਈ ਬਹੁਤ ਹੀ ਖੁਸ਼ ਸੀ । ਜਦੋਂ ਉਹ ਹੱਸਦੀ ਮੈ ਵੀ ਬਹੁਤ ਖੁਸ਼ ਹੁੰਦੀ , ਕਿਉਕਿ ਜੋ ਮੇਰੀ ਮਾਂ ਹੋਈ ਜਨਮ ਦੇਣ ਵਾਲੀ । ਜਦੋ ਖੁਸ਼ ਹੁੰਦੀ ਮੈਨੂੰ ਇੰਝ ਲੱਗਦਾ ਜਿਵੇ ਮਾਂ ਮੈਨੂੰ ਬਹੁਤ ਲਾਡ ਪਿਆਰ ਕਰ ਰਹੀ ਹੋਵੇ । ਇੱਕ ਦਿਨ ਮਾਂ ਰੋ ਰਹੀ ਸੀ , ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਬਾਜ਼ਾਰ ਚੱਲੇ ਹੋਣ ।
ਮਾਂ ਫਿਰ ਰੋ ਕਿਉਂ ਰਹੀ ਸੀ ?
ਕਿਉਕਿ ਉਸਨੂੰ ਧੱਕੇ ਨਾਲ ਬਾਜ਼ਾਰ ਵਿੱਚ ਇੱਕ ਡਾਕਟਰ ਕੋਲ ਲੈਕੇ ਜਾ ਰਹੇ ਸੀ । ਗਰਮੀ ਬਹੁਤ ਜਿਆਦਾ ਸੀ ਉੱਪਰੋਂ ਉਸ ਨਾਲ ਧੱਕਾ ਹੋ ਰਿਹਾ ਸੀ । ਦਿਲ ਦੀ ਧੜਕਣ ਬਹੁਤ ਤੇਜ਼ ਹੋ ਚੁੱਕੀ ਸੀ , ਸਾਹ ਰੁਕਣ ਵੱਲ ਜਾ ਰਿਹਾ ਸੀ ਕਿਓਂ ?
ਡਾਕਟਰ ਦੀ ਦੁਕਾਨ ਵਿੱਚ ਪਹੁੰਚ ਚੁੱਕੇ ਸੀ ਸਾਰੇ ਹੁਣ ਸ਼ਾਂਤ ਬੈਠੇ ਸਨ । ਮਾਂ ਦੇ ਹੱਥ ਪੈਰ ਝੂਠੇ ਪੈ ਰਹੇ ਸੀ ਕੋਈ ਵੀ ਕੰਮ ਨਹੀਂ ਕਰ ਰਹੇ ਸੀ । ਮਾਂ ਦੇ ਅੰਦਰ ਆਉਣ ਵਾਲਾ ਤੂਫਾਨ ਬਹੁਤ ਤੇਜ਼ੀ ਨਾਲ ਦੌੜ ਰਿਹਾ ਸੀ । ਮਾਂ ਨੂੰ ਦੋ ਜਣਿਆਂ ਨੇ ਫੜਿਆ ਬੈਂਚ ਤੇ ਪਾ ਦਿੱਤਾ । ਮਾਂ ਉੱਪਰ ਦਵਾ ਪਾਇਆ ਜਾ ਰਿਹਾ ਸੀ , ਮੈ ਵੀ ਡਰੀ ਹੋਈ ਸੀ ਮੇਰਾ ਵੀ ਦਮ ਘੁੱਟ ਰਿਹਾ ਸੀ । '' ਕੁੱਝ ਚਿਰ ਬਆਦ ਤੂਫਾਨ ਆ ਗਿਆ ।'' ਮਾਂ ਬਹੁਤ ਡਰ ਰਹੀ ,ਅਤੇ ਦੁੱਖੀ ਸੀ । ਜਿਵੇਂ ਉਸਨੂੰ ਕੋਈ ਲੜਾਈ ਕਰਨ ਵਾਸਤੇ ਆਖ ਰਿਹਾ ਹੋਵੇ । '' ਮੈਨੂੰ ਵੀ ਬਹੁਤ ਡਰ ਲੱਗ ਰਿਹਾ ਸੀ ।'' ਮਾਂ ਮੇਰੇ ਨਾਲ, ਸਿਰ ਤੇ ਹੱਥ ਰੱਖਕੇ ਗੱਲਾਂ ਕਰਨ ਲੱਗੀ ।
ਧੀਏ ਮੈ ਮਜਬੂਰ ਹਾਂ, ਮਾ ਇਸ ਤਰ੍ਹਾਂ ਕਿਉ ਰਹੀ ਐ ?
'' ਕੀ ਹੈ ਤੇਰਾ ਕਸੂਰ ਮੇਰੀ ਬੱਚੀਏ ''
''ਬਸ ਇਹੀ ਕਸੂਰ ਹੈ ਤੂੰ ਧੀ ਹੈ ''
'' ਮਾਂ ਕੀ ਕਿਹਾ ?
ਮੈ ਧੀ ਹਾ , ਫਿਰ ਮੇਰਾ ਕੀ ਕਸੂਰ ਹੈ । ਹੁਣ ਮੈਨੂੰ ਲੱਗ ਰਿਹਾ ਸੀ , ਜਿਵੇਂ ਮਾਂ ਨੂੰ ਬੇਹੋਸ਼ ਕਰ ਦਿੱਤਾ ਹੋਵੇ ਉਸ ਦੀਆਂ ਅੱਖਾਂ ਵਿਚੋਂ ਆਪ ਮੁਹਾਰੀ ਦੁਨੀਆਂ ਵਾਂਗ ਅੱਥਰੂ ਜਾ ਰਹੇ ਸੀ । ਜਿਵੇਂ ਉਸ ਨੂੰ ਖਿੱਚੋ ਧੂਹੀ ਕਰ ਰਹੇ ਹੋਣ ,'' ਮੈਨੂੰ ਵੀ ਬਹੁਤ ਡਰ ਲੱਗ ਰਿਹਾ ਸੀ । '' ਜਿਵੇਂ ਮੇਰੇ ਤੇ ਅੱਤਿਆਚਾਰ ਦਾ ਪਹਾੜ ਗਿਰਣ ਵਾਲਾ ਹੈ ।'' ਪਰ ਮਾਂ ਬੇਵੱਸ ਹੋਈ ਵੀ ਉਸ ਅੱਤਿਆਚਾਰ ਦਾ ਵਿਰੋਧ ਕਰ ਰਹੀ ਸੀ । ਮੈਨੂੰ ਇੰਝ ਲੱਗ ਰਿਹਾ ਸੀ ,ਅੱਤਿਆਚਾਰ ਕਰਨ ਵਾਲੇ ਮੇਰੇ ਵੱਲ ਨੂੰ ਵੱਧ ਰਹੇ ਨੇ । ਹਾਂ ਸੱਚ ਇਹ ਅੱਤਿਆਚਾਰ ਦੀ ਅੱਗ ਮੇਰੇ ਤੇ ਵਰਣ ਵਾਲੀ ਸੀ । ਮਾਂ ਨੇ ਫਿਰ ਆਪਣੇ ਵੱਡਿਆਂ ਅੱਗੇ ਤਰਲੇ ਕੱਢੇ , '' ਕਿਸੇ ਤੇ ਕੋਈ ਅਸਰ ਨਾ ਹੋਇਆ ।'' ''ਮਾਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਫਿਰ ਕਿਹਾ ''
ਧੀ ਮੈ ਮਜਬੂਰ ਹਾਂ ?
ਮੇਰੀ ਅਣਜੰਮੀ ਬੱਚੀਏ ਡਾਕਟਰ ਵੱਡਿਆ ਦੇ ਕਹਿਣ ਤੇ ਮੂੰਹ ਮੰਗੇ ਪੈਸਿਆਂ ਦੇ ਲਾਲਚ ਵਿੱਚ, '' ਤੈਨੂੰ ਵੱਢਣ ਲੱਗੇ ਆ ।''
ਮਾ ਇਹ ਤੂੰ ਸੱਚ ਕਹਿ ਰਹੀ ਐ ?
ਨਹੀ ਇਹ ਨਹੀਂ ਇਹ ਨਹੀਂ ਹੋ ਸਕਦਾ ,
ਮੈ ਇਹਨਾਂ ਦਾ ਕੀ ਵਿਗਾੜਿਆ ,
''ਮੇਰਾ ਕੀ ਕਸੂਰ ਹੈ ?''
''ਤੂੰ ਮੇਰੀ ਕੁੱਖ 'ਚ' ਪਲਣ ਵਾਲੀ ਕੁੜੀ ਹੈ ਜੋ ?
'' ਇਹੀ ਤੇਰਾ ਕਸੂਰ ਹੈ ।
ਐਨੇ ਚਿਰ ਨੂੰ ਕੈਂਚੀ ਅੰਦਰ ਆਈ ਜਿਸ ਨੇ ਮੇਰੇ ਸਰੀਰ ਦਾ ਇੱਕ ਅੰਗ ਵੱਢ ਦਿੱਤਾ । ਮੈ ਦਰਦ ਨਾ ਸਹਾਰ ਹੋਈ ਰੋ ਰਹੀ ਅਤੇ ਤੜਫ ਰਹੀ ਸੀ , ਇਸ ਤਰ੍ਹਾਂ ਹੀ ਕੁਝ ਪਲਾਂ ਵਿੱਚ ਮੇਰੇ ਜਿਸਮ ਦੇ ਟੁਕੜੇ - ਟੁਕੜੇ ਕਰਕੇ ਇਕ ਕਚਰੇ ਵਾਲੇ ਡੱਬੇ ਸੁੱਟ ਦਿੱਤੇ । '' ਜਿਸ ਵਿਚੋਂ ਚੱਕ ਕੇ ਕੁੱਤੇ ਬਿੱਲੇ ਖਾ ਰਹੇ ਸੀ ।'' ਮੇਰੀ ਤੜਫ ਅਤੇ ਚੀਕਾਂ ਦਾ ਇਹਨਾਂ ਨਾਰਦ ਲੋਕਾਂ ਤੇ ਕੋਈ ਅਸਰ ਨਾ ਹੋਇਆ । ਮਾਂ ਮੈਨੂੰ ਦੁਨੀਆਂ ਦਿਖਾਉਣਾ ਚਾਹੁੰਦੀ ਸੀ , '' ਪਰ ਪੁੱਤ ਦੀ ਚਾਹਤ ਵਾਲਿਆਂ ਜ਼ਾਲਮ ਲੋਕਾਂ ਨੇ ਸੂਰਜ ਦੀਆਂ ਚਮਕਾਰੇ ਮਾਰ ਦੀਆਂ ਕਿਰਨਾਂ ਦੇਖਣ ਤੋ ਪਹਿਲਾ ਹੀ , ਮੇਰੀ ਦੁਨੀਆਂ ਉਜਾੜ ਕੇ , ਮੇਰੀਆਂ ਅੱਖਾਂ ਸਾਹਮਣੇ ਹਨੇਰਾ ਕਰਕੇ , '' ਮੈਨੂੰ ਸਦਾ ਦੀ ਨੀਂਦ ਸੋਵਾਹ ਦਿੱਤਾ ।'' ਘਰ ਆਕੇ ਆਪਣੇ ਕੀਤੇ ਗੁਨਾਹਾਂ ਤੇ ਪਰਦਾ ਪਾਉਂਦੇ ਹੋਏ ਕਹਿ ਰਹੇ ਸੀ ਵਾਹਿਗੁਰੂ ਤੇਰੇ ਘਰ ਕੋਈ ਘਾਟਾ ਨਹੀਂ ਸਾਨੂੰ ਪੁੱਤਰ ਦੀ ਦਾਤ ਬਖਸ਼ ਦੇਵੀਂ , '' ਪਰ ਰੱਬ ਦੇ ਰੰਗ ਨੇ ਮੁੜ ਕੁੱਖ ਸੁਲੱਖਣੀ ਨਾ ਹੋਈ । ਪੁੱਤਰ ਦੀ ਦਾਤ ਤਾਂ ਇੱਕ ਪਾਸੇ ਰਹੀ ,'' ਹੱਥੀ ਧੀ ਨੂੰ ਕੁੱਖ ਵਿੱਚ ਕਤਲ ਕਰਨ ਵਾਲਿਆ ਨੂੰ , ਮੁੜਕੇ ਧੀ ਦੀ ਦਾਤ ਵੀ ਬਖਸ਼ ਨਹੀਂ ਹੋਈ । ਹੁਣ ਰੱਬ ਵੱਲੋਂ ਦਿੱਤੀ ਗਈ ਗੁਨਾਹਾਂ ਦੀ ਸਜਾ ਭੁਗਤ ਰਹੇ ਸੀ , ''ਆਪਣੀ ਕੀਤੀ ਗਲਤੀ ਤੇ ਪਛਤਾ ਰਹੇ ਸੀ ।''
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
24 Jan. 2019