MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਿਛਲੇ 15 ਸਾਲਾਂ ਤੋਂ ਪੁਰਾਤਨ ਮਰਿਆਦਾ ਅਨੁਸਾਰ ਰਾਗਾਂ ਵਿੱਚ ਕੀਰਤਨ ਕਰਨ ਵਾਲੀ ਇਟਲੀ ਦੀ ਡਾ, ਫਰਾਂਚੇਸਕਾ ਕਾਸੀਓ   ਉਰਫ਼ ਬੀਬੀ ਬਲਿਹਾਰੀ ਕੌਰ ਮਿਊਜ਼ਕ ਟੀਚਰ ਦਾ ਗੁਰਦੁਆਰਾ ਸਾਹਿਬ ਵੱਲੋਂ ਸਨਮਾਨ

* ਰਾਗਾਂ ਦਾ ਕੀਰਤਨ ਰੂਹ ਨੂੰ ਦਿੰਦਾ ਹੈ ਸਕੂਨ - ਬੀਬੀ ਬਲਿਹਾਰੀ ਕੌਰ

ਰੋਮ ਇਟਲੀ, 11 ਫਰਵਰੀ (ਕੈਂਥ) ਸਾਡਾ ਮਹਾਨ ਸਿੱਖ ਧਰਮ ਜਿੱਥੇ ਸਭ ਨੂੰ ਬਿਨ੍ਹਾਂ ਭੇਦ-ਭਾਵ ਜੀ ਆਇਆ ਆਖਦਾ ਹੈ ਉੱਥੈ ਕਿਰਤ ਕਰਨ ,ਵੰਡ ਛੱਕਣ ਤੇ ਨਾਮ ਜਪੱਣ ਲਈ ਵੀ ਪ੍ਰੇਰਦਾ ਹੈ।ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਹ ਮਿਸ਼ਨ ਜਿਸ ਨੂੰ ਸਮਝ ਆ ਗਿਆ ਉਹੀ ਸਿੱਖ ਬਣ ਜਾਂਦਾ ਹੈ ਅਤੇ ਫਿਰ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰਨਾ ਸੁਰੂ ਕਰ ਦਿੰਦਾ ਹੈ । ਬੇਸ਼ੱਕ ਕੂਝ ਵਿਦੇਸ਼ੀ ਪੰਜਾਬੀ ਅੱਜ ਸਿੱਖੀ ਤੋਂ ਕਿਨਾਰਾ ਕਰ ਪੱਛਮੀ ਸੱਭਿਆਚਾਰ ਵਿੱਚ ਮਾਡਰਨ ਸਿੱਖ ਬਣ ਗਏ ਹਨ ਪਰ ਦੁਨੀਆਂ ਵਿੱਚ ਅੱਜ ਵੀ ਵਿਦੇਸ਼ੀ ਅਜਿਹੇ ਲੋਕ ਹਨ ਜਿਹਨਾਂ ਦੀਆਂ ਕਾਰਵਾਈਆਂ ਉਪੱਰ ਪੂਰੀ ਸਿੱਖ ਕੌਮ ਨੂੰ ਮਾਣ ਹੋਵੇਗਾ।ਅਜਿਹੀ ਹੀ ਸਖ਼ਸੀਅਤ ਹੈ ਇਟਲੀ ਦੀ ਡਾ, ਫਰਾਂਸਚੇਸਕਾ ਕਾਸੀਓ ਮਿਊਜ਼ਕ ਟੀਚਰ  ਉਰਫ਼ ਬੀਬੀ ਬਲਿਹਾਰੀ ਕੌਰ ਜਿਹੜੀ ਕਿ ਪਿਛਲੇ 15 ਸਾਲਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਜੁੜਕੇ ਪੁਰਾਤਨ ਮਰਿਆਦਾ ਅਨੁਸਾਰ ਰਾਗਾਂ ਵਿੱਚ ਕੀਰਤਨ ਕਰਦੇ ਹਨ ਅਤੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਯੂਨੀਵਰਸੀ ਦੇ ਵਿੱਦਿਆਰਥੀਆਂ ਨੂੰ ਪੁਰਾਤਨ ਮਰਿਆਦਾ ਵਿੱਚ ਕੀਰਤਨ ਕਰਨ ਦੀ ਸਿੱਖਲਾਈ ਦੇ ਰਹੇ ਹਨ।ਬੀਬੀ ਬਲਿਹਾਰੀ ਕੌਰ ਮਹਾਨ ਸਿੱਖ ਧਰਮ ਨੂੰ ਸਮਝਣ ਲਈ 15 ਸਾਲ ਭਾਰਤ ਵਿੱਚ ਵੀ ਰਹੇ।ਬੀਬੀ ਬਲਿਹਾਰੀ ਅਨੁਸਾਰ  ਰਾਗਾਂ ਦਾ ਕੀਰਤਨ ਰੂਹ ਨੂੰ ਦਿੰਦਾ ਹੈ ਸਕੂਨ । ਇਟਲੀ ਫੇਰੀ  ਮੌਕੇ ਬੀਬੀ ਬਲਿਹਾਰੀ ਕੌਰ ਹੁਰਾਂ ਆਪਣੇ ਸਾਥੀ ਸੰਤ ਸੁਭਾਗ ਕੋਰ ਅਤੇ ਗਿਆਨੀ ਪਰਮਿੰਦਰ ਸਿੰਘ ਨਾਲ ਇਲਾਕੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਲਾਤੀਨਾ ਵਿਖੇ ਆਪਣੀ ਮਧੁਰ ਅਤੇ ਸ਼ੁਰੀਲੀ ਆਵਾਜ਼ ਰਾਹੀ ਪੁਰਾਤਨ ਮਰਿਆਦਾ ਅਨੁਸਾਰ ਪੂਰੇ ਰਾਗਾਂ ਵਿੱਚ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਕੀਰਤਨ ਕੀਤਾ।ਜਿਸ ਨੂੰ ਸੁਣਨ ਲਈ ਰੋਮ ਤੋਂ ਮੈਡਮ ਰੀਤਨ ਸੰਧੂ ਰਾਜਦੂਤ ਭਾਰਤੀ ਅੰਬੈਂਸੀ ਰੋਮ ਨੇ ਸ਼ਿਰਕਤ ਕੀਤੀ।ਇਸ ਮੌਕੇ ਮੈਡਮ ਸੰਧੂ ਨੇ ਕਿਹਾ ਕਿ ਜੋ ਬੀਬੀ ਬਲਿਹਾਰੀ ਕੌਰ ਕਰ ਰਹੇ ਹਨ ਉਹ ਭਾਰਤ ਅਤੇ ਇਟਲੀ ਦੇ ਆਪਸੀ ਪਿਆਰ ਨੂੰ ਪਹਿਲਾਂ ਨਾਲੋ ਹੋਰ ਵੀ ਗੂੜਾ ਅਤੇ ਮਜ਼ਬੂਤ ਕਰਦਾ ਹੈ।ਇਸ ਮੌਕੇ ਪ੍ਰਬੰਧਕਾਂ ਵੱਲੋਂ ਬੀਬੀ ਬਲਿਹਾਰੀ ਕੌਰ ਅਤੇ ਉਹਨਾਂ ਦੇ ਸਾਥੀਆਂ ਦਾ ਗੁਰੂ ਦੀ ਬਖ਼ਸੀਸ ਸਿਰੋਪਾਓ ਨਾਲ ਵਿਸੇਸ ਸਨਮਾਨ ਵੀ ਕੀਤਾ ਗਿਆ।ਇਸ ਮੋਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਹਰਪਾਲ ਸਿੰਘ,ਗੁਰਮੁੱਖ ਸਿੰਘ ਹਜ਼ਾਰਾ ,ਤੋਂ ਇਲਾਵਾ ਭਾਈ ਰਾਜਵਿੰਦਰ ਸਿਘ ਰਾਜਾ ਲਵੀਨਿਓ,ਹਰਭਜਨ ਸਿੰਘ ਬੁੱਲੋਚੱਕ ਆਦਿ ਵੀ ਮੌਜੂਦ ਸਨ।