MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣੇ ਅਤੇ ਉਨਾਂ ਦੀ ਸਾਂਭ-ਸੰਭਾਲ ਬੇਹੱਦ ਜ਼ਰੂਰੀ.ਡੀਐਸਪੀ ਰਜਿੰਦਰ ਕੁਮਾਰ ਸਹੋਤਾ

ਵਾਤਾਵਰਣ ਦੀ ਸ਼ੁੱਧਤਾ ਲਈ ਲਕ ਸਟੋਨ ਵੈਲਫੇਅਰ ਫਾਊਂਡੇਸ਼ਨ ਨੇ ਲਗਾਏ ਛਾਂਦਾਰ ਅਤੇ ਫਲਦਾਰ ਬੂਟੇ 
ਕਪੂਰਥਲਾ 31 ਦਸੰਬਰ (ਹਰਜੀਤ ਸਿੰਘ ਵਿਰਕ. ਮੀਨਾ ਗੋਗਨਾ ) ਲਕ ਸਟੋਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਵਾਤਾਵਰਨ ਬਚਾਓ ਅਤੇ ਹੋਰਨਾਂ ਨੂੰ ਸਮਝਾਓ ਮੁਹਿੰਮ ਤਹਿਤ ਚੇਅਰਮੈਨ ਸੰਜੀਵ ਤਲਵਾੜ ਤੇ ਪ੍ਰਧਾਨ ਦਿਵਆਂਸ਼ੂ ਭੋਲਾ ਦੀ ਅਗਵਾਈ ਹੇਠ ਵੱਧਦੇ ਪ੍ਰਦੂਸ਼ਣ ਤੋਂ ਵਾਤਾਵਰਣ ਨੂੰ ਬਚਾਉਣ ਅਤੇ ਪ੍ਰਦੂਸ਼ਣ ਮੁਕਤ ਕਰਨ ਦੇ ਉਦੇਸ਼ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਬੂਟੇ ਲਗਾਏ ਗਏ। ਫਾਊਂਡੇਸ਼ਨ ਦੇ ਪ੍ਰਧਾਨ ਦਿਵਆਂਸ਼ੂ ਭੋਲਾ ਦੀ ਪ੍ਰਧਾਨਗੀ 'ਚ ਕਰਵਾਏ ਗਏ ਸਮਾਰੋਹ ਦੌਰਾਨ ਗੋਬਿੰਦ ਗਊਧਾਮ ਗਊਸ਼ਾਲਾ ਚ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਕਰੀਬ 15 ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਇਸ ਮੌਕੇ ਡੀਐਸਪੀ ਰਜਿੰਦਰ ਕੁਮਾਰ ਸਹੋਤਾ,ਟਰੈਫਿਕ ਐਜੂਕੇਸ਼ਨ ਸੇਲ ਦੇ ਇੰਚਾਰਜ ਗੁਰਬਚਨ ਸਿੰਘ,ਆਰਐਸਐਸ ਦੇ ਸੀਨੀਅਰ ਨੇਤਾ ਸੁਭਾਸ਼ ਮੁਕਰੰਦੀ,ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਯਗਦਤ ਐਰੀ,ਸ਼ਿਵ ਸੈਨਾ ਹਿੰਦ ਯੂਥ ਵਿੰਗ ਦੇ ਰਾਸ਼ਟਰੀ ਉਪ ਪ੍ਰਧਾਨ ਦੀਪਕ ਛਾਬੜਾ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।ਡੀਐਸਪੀ ਰਜਿੰਦਰ ਕੁਮਾਰ ਸਹੋਤਾ ਨੇ ਬੂਟੇ ਲਾਉਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਦਿਨੋ-ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਅਤੇ ਉਨਾਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ।ਉਨਾਂ ਕਿਹਾ ਕਿ ਇਹ ਸਾਡਾ ਸਭ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਇਸ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੀਏ।ਉਨਾਂ ਵਾਤਾਵਰਨ ਨੂੰ ਬਚਾਉਣ ਅਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਲਈ ਲਕ ਸਟੋਨ ਵੈਲਫੇਅਰ ਫਾਊਂਡੇਸ਼ਨ ਦੀ ਭਰਪੂਰ ਸ਼ਲਾਘਾ ਕੀਤੀ।ਚੇਅਰਮੈਨ ਸੰਜੀਵ ਤਲਵਾੜ ਤੇ ਪ੍ਰਧਾਨ ਦਿਵਆਂਸ਼ੂ ਭੋਲਾ ਨੇ ਕਿਹਾ ਕਿ ਸਾਡੇ ਦੇਸ਼ ਦਾ ਵਾਤਾਵਰਨ ਦਿਨੋ-ਦਿਨ ਗੰਧਲਾ ਹੁੰਦਾ ਹੋਇਆ ਪ੍ਰਦੂਸ਼ਿਤ ਹੋ ਰਿਹਾ ਹੈ।ਇਸ ਦੇ ਕਈ ਕਾਰਨ ਹਨ,ਜਿਨ੍ਹਾਂ ਚ ਦਿਨੋਂ-ਦਿਨ ਵਧ ਰਹੀ ਮਸ਼ੀਨਰੀ ਤੇ ਉਸ ਤੋਂ ਹੋ ਰਿਹਾ ਪ੍ਰਦੂਸ਼ਣ ਤੇਜ਼ੀ ਨਾਲ ਦਰੱਖਤਾਂ ਦਾ ਘਟਣਾ ਤੇ ਵਾਤਾਵਰਨ ਪ੍ਰਤੀ ਮਨੁੱਖੀ ਅਣਗਹਿਲੀ ਆਦਿ ਵੱਡੇ ਕਾਰਨ ਹਨ।ਜਿਸ ਕਾਰਨ ਸਾਡਾ ਵਾਤਾਵਰਨ ਦਿਨੋਂ-ਦਿਨ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ।ਜੇਕਰ ਵਾਤਾਵਰਨ ਨੂੰ ਨਾ ਸਾਂਭਿਆ ਗਿਆ ਤਾਂ ਆਉਣ ਵਾਲੇ ਸਮੇਂ ਚ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਦਰੁਸਤ ਜੀਵਨ ਜਿਊਣਾ ਕਲਪਨਾ ਕਰਨ ਦੇ ਬਰਾਬਰ ਹੋਵੇਗਾ।ਦਿਵਆਂਸ਼ੂ ਭੋਲਾ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣਾ ਸਭ ਤੋਂ ਵੱਡੀ ਲੋੜ ਬਣ ਚੁੱਕਾ ਹੈ,ਕਿਉਂਕਿ ਇਸ ਤੋਂ ਬਿਨਾਂ ਤੰਦਰੁਸਤ ਜੀਵਨ ਜਿਊਣਾ ਅਸੰਭਵ ਹੈ ਤੇ ਦਿਨੋਂ-ਦਿਨ ਵਧ ਰਹੀਆਂ ਬਿਮਾਰੀਆਂ ਵੀ ਵਾਤਾਵਰਨ ਪ੍ਰਦੂਸ਼ਤ ਹੋਣ ਕਾਰਨ ਹੀ ਫੈਲ ਰਹੀਆਂ ਹਨ।ਸਾਨੂੰ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸੰਭਾਲਣ ਦਾ ਜ਼ਿੰਮਾ ਵੀ ਚੁੱਕਣਾ ਚਾਹੀਦਾ ਹੈ।ਦਿਵਆਂਸ਼ੂ ਭੋਲਾ ਨੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਸਾਨੂੰ ਸਭ ਨੂੰ ਜਾਗਰੂਕ ਹੋਣਾ ਪਵੇਗਾ,ਤਾਂ ਕਿ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਜੀਵਨ ਜਿਉਂ ਸਕੀਏ।ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰਾਂ ਨੂੰ ਜਾਗਰੂਕਤਾ ਮੁਹਿੰਮ ਵੱਡੀ ਪੱਧਰ ਤੇ ਵਿੱਢਣ ਦੀ ਲੋੜ ਹੈ।ਉੱਥੇ ਕਾਨੂੰਨ ਵੀ ਸਖ਼ਤ ਹੋਣਾ ਚਾਹੀਦਾ ਹੈ। ਦਿਵਆਂਸ਼ੂ ਭੋਲਾ ਨੇ ਕਿਹਾ ਕਿ ਵਾਤਾਵਰਨ ਦੂਸ਼ਿਤ ਹੋਣ ਕਾਰਨ ਸਾਡੇ ਦੇਸ਼ ਦੀ ਹਵਾ ਏਨੀ ਦੂਸ਼ਿਤ ਹੋ ਚੁੱਕੀ ਹੈ,ਕਿ ਅਸੀਂ ਬਿਮਾਰੀਆਂ ਨਾਲ ਜੂਝ ਰਹੇ ਹਾਂ।ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵਿਕਸਤ ਦੇਸ਼ਾਂ ਦੀ ਤਰਜ਼ ਤੇ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਤੰਦਰੁਸਤ ਜੀਵਨ ਜਿਉਂ ਸਕੀਏ ਤੇ ਬਿਮਾਰੀਆਂ ਦੀ ਜਕੜ ਤੋਂ ਬਚ ਸਕੀਏ।ਦਿਵਆਂਸ਼ੂ ਭੋਲਾ  ਨੇ ਕਿਹਾ ਕਿ ਤੇਜ਼ੀ ਨਾਲ ਦੂਸ਼ਿਤ ਹੋ ਰਿਹਾ ਵਾਤਾਵਰਨ ਵੱਡੀ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏਂ ਦੇ ਨਾਲ-ਨਾਲ ਪ੍ਰਦੂਸ਼ਣ ਫੈਲਾ ਰਹੀਆਂ ਫੈਕਟਰੀਆਂ ਤੇ ਵੀ ਸਰਕਾਰਾਂ ਨੂੰ ਸ਼ਿਕੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦੇ ਡੰਡੇ ਦੇ ਡਰ ਤੋਂ ਡਰਦਾ ਮਾਰਾ ਕੋਈ ਵੀ ਵਾਤਾਵਰਨ ਨੂੰ ਦੂਸ਼ਿਤ ਕਰਨ ਦੀ ਜੁਅਰਤ ਨਾ ਕਰ ਸਕੇ।ਦਿਵਆਂਸ਼ੂ ਭੋਲਾ ਨੇ ਕਿਹਾ ਕਿ ਲਕ ਸਟੋਨ ਵੈਲਫੇਅਰ ਫਾਊਂਡੇਸ਼ਨ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਦੇ ਲਈ  ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚ ਬੂਟੇ ਲਗਾਕੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਸੰਬੰਧੀ ਕੋਸ਼ਿਸ਼ ਕੀਤੀ ਗਈ ਹੈ।ਫਾਊਂਡੇਸ਼ਨ ਵੱਲੋਂ ਨਵੇਂ ਸਾਲ ਦੀ ਸੁਰਵਾਤ ਤੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਸੰਬੰਧੀ ਅਤੇ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਤੇ ਲਗਾਮ ਲਗਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਆਦਾ ਤੋਂ ਜਿਆਦਾ ਬੂਟੇ ਲਗਾਉਣੇ ਚਾਹੀਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਦਰੱਖਤਾਂ ਦੀ ਅੰਨੇਵਾਹ ਕੀਤੀ ਜਾ ਰਹੀ ਕਟਾਈ ਕਾਰਨ ਜੰਗਲਾਂ ਚ ਕਮੀ ਆ ਰਹੀ ਹੈ, ਜੋ ਕਿ ਪ੍ਰਦੂਸ਼ਣ ਵੱਧਣ ਦਾ ਮੁੱਖ ਕਾਰਨ ਹੈ।ਇਸੇ ਕਾਰਨ ਮੌਸਮ ਚ ਬਦਲਾਅ,ਗਲੋਬਲ ਵਾਰਮਿੰਗ, ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਜਿਸਦਾ ਸਿੱਧਾ ਅਸਰ ਇਨਸਾਨ ਦੀ ਸਿਹਤ ਤੇ ਪੈ ਰਿਹਾ ਹੈ।ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਲਈ ਹਰੇਕ ਵਿਅਕਤੀ ਨੂੰ ਆਪਣੇ ਆਲੇ ਦੁਆਲੇ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ।ਇਸ ਮੌਕੇ ਤੇ ਸ਼ਿਵ ਸੈਨਾ ਹਿੰਦ ਯੁਥ ਵਿੰਗ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਰਾਜੇਸ਼ ਭਾਰਗਵ,ਪ੍ਰਦੇਸ਼ ਉਪ ਪ੍ਰਧਾਨ ਨਿਲਮ ਸ਼ਰਮਾ,ਪੰਜਾਬ ਉਪ ਪ੍ਰਧਾਨ ਸੰਜੀਵ ਸੋਨੂੰ ਸੋਨੂ,ਬਿਹਾਰੀ ਲਾਲ,ਭਾਜਪਾ ਨੇਤਾ ਤਰੁਣ ਕਟਾਰੀਆ,ਲਕ ਸਟੋਨ ਵੈਲਫੇਅਰ ਫਾਊਂਡੇਸ਼ਨ ਦੇ ਪ੍ਰਦੇਸ਼ ਪ੍ਰਧਾਨ ਰਾਜਕੁਮਾਰ ਜਵੰਦਾ,ਜ਼ਿਲਾ ਪ੍ਰਧਾਨ ਰਨਵੀਰ ਪੂਰੀ,ਨੇਂਸੀ ਭੋਲਾ,ਅਭੀ ਸ਼ਰਮਾ,ਕਰਿਸ਼ ਸ਼ਰਮਾ,ਪਰਮਪ੍ਰੀਤ ਸਿੰਘ,ਪੁਲਕਿਤ ਜੈਨ,ਅਨੰਨਿਆ ਸ਼ਰਮਾ,ਸਕਸ਼ਮ ਅਰੋੜਾ,ਪ੍ਰਾਂਜਲ ਭੋਲਾ,ਨਵਿਆ ਸੂਦ,ਈਸ਼ਾ ਭੱਲਾ,ਨੈਂਸੀ ਭੋਲਾ,ਅਪੂਰਵ ਮਹਾਜਨ,ਗੌਰਵ ਰਤਨ,ਸੋਨੂ ਯਾਦਵ,ਰਿਤੀਕ,ਜਤੀਨ,ਅਚਿਤਿਅ ਬਜਾਜ਼,ਏਲਬਰਟ, ਹਰਜੀ ਅਰੋੜਾ,ਅਨਮੋਲ ਸ਼ਰਮਾ, ਅਰਜੁਨ ਮਲਹੋਤਰਾ,ਦਿਵਾਂਸ਼ੁ ਭੋਲਾ, ਹਰਸ਼ਦੀਪ ਕੌਰ,ਰਾਘਵ ਕੁੰਦਰਾ,ਦਿਆ ਮਹਿਰਾ,ਨੀਤੀਸ਼ ਧਵਨ ਆਦਿ ਤੋਂ ਇਲਾਵਾ ਹੋਰ ਲੋਕ ਮੌਜੂਦ ਸਨ।