MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼ਾਹੀਨ ਬਾਗ ਦੇ ਕੇਸ ਵਿੱਚ ਬਗੀਚਾ ਸਿੰਘ ਨੂੰ ਨਾਮਜ਼ਦ ਕਰਨਾ ਸਰਕਾਰ ਦੀ ਬੌਖਲਾਹਟ-ਯੂਨਾਈਟਿਡ ਖਾਲਸਾ ਦਲ ਯੂ,ਕੇ

" 26 ਜਨਵਰੀ ਨੂੰ ਕਿਸਾਨ ਕੇਵਲ ਕੇਸਰੀ,ਨੀਲੇ,ਕਾਲੇ ਅਤੇ ਕਿਸਾਨੀ ਝੰਡੇ ਲਗਾ ਕੇ ਟਰੈਕਟਰ ਰੈਲੀ ਦਾ ਹਿੱਸਾ ਬਣਨ "


ਲੰਡਨ- ਸ਼ਹੀਨ ਬਾਗ ਵਿੱਚ ਲੱਗੇ ਮੋਰਚੇ ਦੌਰਾਨ ਦੰਗੇ ਕਰਵਾਉਣ ਦੇ ਦੋਸ਼ ਵਿੱਚ ਸ੍ਰ,ਬਗੀਚਾ ਸਿੰਘ ਵੜੈਚ (ਰੱਤਾ ਖੇੜਾ ) ਨੂੰ ਦਿੱਲੀ ਪੁਲਿਸ ਵਲੋਂ ਝੂਠੇ ਕੇਸ ਨਾਮਜ਼ਦ ਕਰਨ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਨਿਖੇਧੀ ਕਰਦਿਆਂ ਆਖਿਆ ਗਿਆ ਕਿ ਭਾਰਤ ਦੀ ਹਿੰਦੁਤਵੀ ਕੇਂਦਰ ਜਾਂ ਪ੍ਰਾਂਤਕ ਸਰਕਾਰਾਂ ਅਜਿਹੇ ਕੋਝੇ ਹੱਥਕੰਡੇ ਵਰਤ ਕੇ ਕੌਮੀ ਅਜ਼ਾਦੀ ਦੀ ਲਹਿਰ ਨੂੰ ਦਬਾ ਨਹੀਂ ਸਕਦੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਿੱਖ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸਰਕਾਰ ਦੀਆਂ ਅਜਿਹੀਆਂ ਘਿਨਾਉਣੀਆਂ ਚਾਲਾਂ ਨੂੰ ਬੇਨਕਾਬ ਕਰਦਿਆਂ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਅਤੇ ਡੱਟ ਕੇ ਸਮਰਥਨ ਕਰਨ ਦਾ ਸੱਦਾ ਦਿੱਤਾ ਹੈ ।ਜ਼ਿਕਰਯੋਗ ਹੈ ਇੱਕ ਪਾਸੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਧੀਨ ਕਾਰਜਸ਼ੀਲ ਕੇਂਦਰੀ ਜਾਂਚ ਏਜੰਸੀ ਸਿੱਖ ਨੌਜਵਾਨਾਂ ਨੂੰ ਨੋਟਿਸ ਭੇਜ ਰਹੀ ਹੈ ਦੂਜੇ ਪਾਸੇ ਸ੍ਰ, ਬਗੀਚਾ ਸਿੰਘ ਵਰਗੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਨਾਮਜ਼ਦ ਕਰ ਰਹੀ ਹੈ । ਕਾਬਲੇਗੌਰ ਹੈ ਕਿ ਜੋ ਸ਼ਾਹੀਨ ਬਾਗ ਦੇ ਮੋਰਚੇ ਦੌਰਾਨ ਦੰਗੇ ਹੋਏ ਸਨ ਉਹ ਕੇਂਦਰ ਦੀਆਂ ਹਿੰਦੂਤਵੀ ਏਜੰਸੀਆਂ ਨੇ ਕਰਵਾਏ ਸਨ ਤਾਂ ਕਿ ਸਰਕਾਰ ਵਲੋਂ ਬਣਾਏ ਗਏ ਫਿਰਕੂ ਕਨੂੰਨਾ ਖਿਲਾਫ ਲੱਗੇ ਹੋਏ ਮੋਰਚੇ ਨੂੰ ਖਤਮ ਕੀਤਾ ਜਾ ਸਕੇ । ਇਹ ਵਰਤਾਰਾ ਚੱਲ ਰਹੇ ਅਜੋਕੇ ਕਿਸਾਨ ਅੰਦੋਲਨ ਦੇ ਸੰਚਾਲਕਾਂ ਨੂੰ ਵੀ ਧਿਆਨ ਗੋਚਰੇ ਰੱਖਦਿਆਂ ਸੁਚੇਤ ਰਹਿਣ ਦੀ ਜਰੂਰਤ ਹੈ । ਭਾਰਤ ਦੇ ਅਖੌਤੀ ਗਣਤੰਤਰ ਮੌਕੇ ਸਿੱਖ ਕਿਦਾਨਾਂ ਨੂੰ ਕੇਸਰੀ,ਨੀਲੇ ,ਕਾਲੇ ਅਤੇ ਕਿਸਾਨੀ ਝੰਡੇ ਲਗਾ ਕੇ ਟਰੈਕਟਰ ਰੈਲੀ ਵਿੱਚ ਹਿਸਾ ਲੈਣ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਪੀਲ ਕੀਤੀ ਗਈ ਹੈ ।ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਨੂੰਨਾਂ ਖਿਲਾਫ ਪੰਜਾਬ ਸਮੇਤ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਵਲੋਂ ਅਰੰਭਿਆ ਹੋਇਆ ਚਰਮ ਸੀਮਾ ਤੇ ਪਹੁੰਚ ਚੁੱਕਾ ਹੈ । ਅੰਤਰਰਾਸ਼ਟਰੀ ਪੱਧਰ ਤੋਂ ਕਿਸਾਨਾਂ ਦੇ ਇਸ ਹੱਕੀ ਸੰਘਰਸ਼ ਨੂੰ ਹਿਮਾਇਤ ਹਾਸਲ ਹੋ ਚੁੱਕੀ ਹੈ ਜੋ ਕਿ ਆਏ ਦਿਨ ਵਧਦੀ ਜਾ ਰਹੀ ਹੈ । ਅਖੀਰ ਭਾਰਤ ਦੀ ਹਿੰਦੂਤਵੀ ਕੇਂਦਰ ਸਰਕਾਰ ਨੂੰ ਇਹ ਕਾਲੇ ਕਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪੈਣਾ ਹੈ ।ਉਸ ਵਲੋਂ ਕਿਸਾਨ ਅੰਦੋਲਨ ਵਿੱਚ ਹਿੱੱਸਾ ਲੈ ਰਹੇ ਸਿੱਖਾਂ ਨੂੰ ਸੰਮਨ ਭੇਜੇ ਜਾ ਰਹੇ ਹਨ ਜੋ ਕਿ ਅਧਾਰਹੀਣ ਅਤੇ ਬੇਬੁਨਿਆਦ ਕਾਰਵਾਈ ਹੈ । ਕੇਂਦਰ ਸਰਕਾਰ ਜੋ ਕਿ ਹਿੰਦੂ,ਹਿੰਦੀ,ਹਿੰਦੋਸਤਾਨ ਦਾ ਸੁਪਨਾ ਲੈ ਕੇ ਅਤੇ ਹਿੰਦੂਤਵੀਆਂ ਨੂੰ ਇਹ ਸੁਪਨਾ ਦਿਖਾ ਕੇ ਹੋਂਦ ਵਿੱਚ ਆਈ ਸੀ ਉਸ ਖਿਲਾਫ ਪੈਦਾ ਹੋਇਆ ਰੋਸ ਅਤੇ ਰੋਹ ਉਸ ਨੂੰ ਆਪਣਾ ਇਹ ਸੁਪਨਾ ਚਕਨਾਚੂਰ ਕਰਦਾ ਨਜਰ ਆ ਰਿਹਾ ਹੈ । ਇਸੇ ਕਰਕੇ ਹੀ ਕਿਸਾਨ ਅੰਦੋਲਨ ਵਿੱਚ ਹਿੱਸਾ ਪਾਉਣ ਵਾਲਿਆਂ ,ਅੰਦੋਲਨ ਦੀ ਕਵਰੇਜ਼ ਕਰਨ ਵਾਲੇ ਪੱਤਰਕਾਰਾਂ ਨੂੰ ਕੇਂਦਰੀ ਜਾਂਚ ਏਜੰਸੀ ਵਲੋਂ ਨੋਟਿਸ ਭਿਜਵਾਏ ਜਾ ਰਹੇ ਹਨ ।ਯੂਨਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਰਤ ਸਰਕਾਰ ਦੇ ਇਸ ਫ੍ਰਿਕਾਪ੍ਰਸਤ ਅਤੇ ਹਿੱਟਲਰ ਸ਼ਾਹੀ ਵਰਤਾਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ ।ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਰਤ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਭਾਰਤ ਦੇ ਅਖੌਤੀ ਗਣਤੰਤਰ ਦਿਵਸ ਤੇ 26 ਜਨਵਰੀ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਦਾ ਸਥਾਈ ਹੱਲ ਕੇਵਲ ਸੰਪੂਰਨ ਖੁਦਮੁਖਤਿਆਰੀ ਹੈ । ਸਿੱਖ ਕੌਮ ਇਸੇ ਹੀ ਧਾਰਨਾ ਤਹਿਤਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ਸ਼ੀਲ ਹੈ । ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕਰਨਾ ਅਤੇ ਕਿਸਾਨਾਂ ਦੀਆਂ ਜਮੀਨਾਂ ਹਥਿਆਉਣ ਲਈ ਪਾਸ ਕੀਤੇ ਗਏ ਕਨੂੰਨਾਂ ਖਿਲਾਫ ਪ੍ਰਚੰਡ ਹੋ ਚੁੱਕੇ ਸੰਘਰਸ਼ ਨੂੰ ਦਬਾਉਣ ਲਈ ਭਾਰਤ ਦੀ ਹਿੰਦੂਤਵੀ ਸੋਚ ਦੀਆਂ ਧਾਰਨੀ ਸਰਕਾਰਾਂ ਅਤੇ ਇਹਨਾਂ ਦੇ ਕਰਿੰਦਿਆਂ ਵਲੋਂ ਅਜਿਹੀਆਂ ਚਾਲਾਂ ਦੀ ਤੋਂ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਕੌਮ ਨੂੰ ਪੂਰੀ ਤਰਾਂ ਸੁਚੇਤ ਰਹਿ ਕੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅਤੇ ਦਮਦਮੀ ਟਕਸਾਲ ਦੇ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਹੋਏ ਸੰਘਰਸ਼ ਵਿੱਚ ਪੂਰੀ ਦ੍ਰਿੜਤਾ।ਲਗਨ ਅਤੇ ਨਿਸ਼ਕਾਮਨਾ ਤਹਿਤ ਨਾਲ ਸਾਰਥਕ ਅਤੇ ਉਸਾਰੂ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ ।