MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਫਰੈਂਚ ਵੈਕਸੀਨ ਲੱਗਣ ਨਾਲ ਪੰਜ ਫਰਾਂਸੀਸੀ ਵਿਅਕਤੀਆਂ ਦੀ ਮੌਤ ਮਾਕਰੋਨ ਸਰਕਾਰ ਵਾਸਤੇ ਚਿੰਤਾ ਦਾ ਵਿਸ਼ਾ

ਪੈਰਿਸ 19 ਜਨਵਰੀ (ਭੱਟੀ ਫਰਾਂਸ ) ਫਰੈਂਚ ਮੀਡੀਏ ਦੀਆਂ ਰਿਪੋਰਟਾਂ ਮੁਤਾਬਿਕ , ਫਰਾਂਸ ਸਰਕਾਰ ਨੇ ਜਿਹੜਾ ਇੰਜੈਕਸ਼ਨ ਕੋਰੋਨਾਂ ਤੋਂ ਬਚਾਅ ਵਾਸਤੇ ਤਿਆਰ ਕੀਤਾ ਸੀ , ਡਾਕਟਰਾਂ ਨੇ  ਉਸ ਟੀਕੇ ਨੂੰ ਕਰੋਨਾਂ ਮਰੀਜਾਂ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ , ਜਦਕਿ ਹੁਣ ਤੱਕ ਉਸ ਟੀਕੇ ਨਾਲ ਪੰਜ ਫਰੈਂਚ ਨਾਗਰਿਕਾਂ ਦੀ ਮੌਤ ਵੀ ਹੋ ਚੁੱਕੀ ਹੈ | ਫਰਾਂਸ ਦੇ ਸਿਹਤ ਮੰਤਰੀ ਵਲੋਂ ਦਿੱਤੇ ਬਿਆਨ ਮਗਰੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਇਹ ਮੌਤਾਂ ਟੀਕੇ ਦੀ ਸਾਈਡ ਇੰਫੈਕਸ਼ਨ ਕਾਰਨ ਹੋਈਆਂ ਹਨ | ਇਹ ਮੌਤਾਂ ਫਰਾਂਸ ਦੇ ਸ਼ਹਿਰ ਨੈਂਸੀ ਅਤੇ ਓਲੀਵੈਰ ਬਿਓਨੇਕ ਵਿਖੇ ਹੋਈਆਂ ਹਨ | ਇਨ੍ਹਾਂ ਮੌਤਾਂ ਨੂੰ ਲੈ ਕੇ ਫਰਾਂਸ ਦੇ ਰਾਸ਼ਟਰਪਤੀ ਅਤੇ ਸਿਹਤ ਮੰਤਰੀ ਸ਼ੋਕ 'ਚ ਦੱਸੇ ਜਾ ਰਹੇ ਹਨ , ਕਿਉਂਕਿ ( ਫ਼੍ਰਿਜਰ- ਬੀਉਣ ਟੈਕ )  ਨਾਮ ਦਾ ਜਿਹੜਾ ਟੀਕਾ ਫਰਾਂਸ ਦੇ ਡਾਕਟਰਾਂ ਨੇ ਤਿਆਰ ਕੀਤਾ ਹੈ , ਹੋ ਸਕਦੈ ਉਸ ਵਿੱਚ ਕੋਈ ਕਮੀ ਹੋਵੇ | ਸਰਕਾਰ ਦਾ ਕਹਿਣਾ ਹੈ ਕਿ ਜੇਕਰ ਇਸ ਟੀਕੇ ਨਾਲ ਕੁਝ ਹੋਰ ਮੌਤਾਂ ਹੋਣ ਦਾ ਖਦਸ਼ਾ ਪੈਦਾ ਹੋਇਆ ਤਾਂ , ਇਸ ਟੀਕੇ ਉੱਪਰ ਬੈਨ ਵੀ ਲਾਇਆ ਜਾ ਸਕਦਾ ਹੈ , ਜਾਂ ਇਸ ਵਿੱਚ ਪੈਣ ਵਾਲੇ ਕੈਮੀਕਲਾਂ ਦੀ ਦੁਬਾਰਾ ਜਾਂਚ ਹੋਵੇਗੀ |