MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੈਰਿਸ ਦਾ ਡਿਸਨੀ ਲੈਂਡ ਮਹਾਂਮਾਰੀ ਕਾਰਨ ਦੋ ਅਪ੍ਰੈਲ ਤੱਕ ਬੰਦ ਰਹੇਗਾ


ਫਰਾਂਸ 21 ਜਨਵਰੀ (ਸੁਖਵੀਰ ਸਿੰਘ ਸੰਧੂ) ਕੋਵਿਡ 19 ਨਾਂ ਦੀ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਖੌਫ਼ ਵਿੱਚ ਡੋਬਿਆ ਹੋਇਆ ਹੈ।ਇਸ ਦੇ ਨਾਲ ਵਪਾਰਕ ਤਬਕਾ ਵੀ ਲੰਬੇ ਸਾਹ ਭਰ ਰਿਹਾ ਹੈ।ਫਰਾਂਸ ਵਿੱਚ ਵੀ ਡਿਸਨੀ ਲੈਂਡ ਨੂੰ ਪ੍ਰਬੰਧਕਾਂ ਨੇ ਦੋ ਅਪ੍ਰੈਲ ਤੱਕ ਬੰਦ ਰੱਖਣ ਦਾ ਨਿਰਣਾ ਕੀਤਾ ਹੈ।ਜਿਸ ਦੀ ਤੇਰਾਂ ਫਰਵਰੀ ਨੂੰ ਖੁਲਣ ਦੀ ਉਮੀਦ ਲਾਈ ਹੋਈ ਸੀ।ਇਹ ਜਾਣਕਾਰੀ ਡਿਸਨੀ ਲੈਂਡ ਨੇ ਟਵਿਟਰ ਉਪਰ ਵੀ ਸਾਝੀ ਕੀਤੀ ਹੋਈ ਹੈ।ਉਹਨਾਂ ਇਹ ਵੀ ਕਿਹਾ ਹੈ ਕਿ ਜਿਹੜੇ ਵੀ ਵਿਜ਼ਟਰਾਂ ਨੇ 13 ਫਰਵਰੀ ਤੋਂ 1 ਅਪ੍ਰੈਲ ਤੱਕ ਹੋਟਲ ਆਦਿ ਦੀ ਬੁਕਿੰਗ ਕੀਤੀ ਹੋਈ ਹੈ।ਉਹ ਦੋ ਅਪ੍ਰੈਲ ਤੋਂ ਬਾਅਦ ਵੀ ਆ ਸਕਦੇ ਹਨ।ਹੋਟਲ ਨਾਂ ਮਿਲਣ ਦੀ ਸੂਰਤ ਵਿੱਚ ਡਿਸਨੀ ਲੈਂਡ ਹੋਟਲ ਵਿੱਚ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ।ਯਾਦ ਰਹੇ ਕਿ ਕਰੋਨਾ ਨਾਂ ਦੀ ਮਹਾਂਮਾਰੀ ਕਾਰਨ ਡਿਸਨੀ ਲੈਂਡ ਨੂੰ ਲੋਕਾਂ ਲਈ ਪਿਛਲੇ 29 ਅਕਤੂਬਰ ਤੋਂ ਬੰਦ ਕੀਤਾ ਹੋਇਆ ਹੈ।