
ਵੋਟਰ ਇਲੈਕਟ੍ਰਾਨਿਕ ਵੋਟਰ ਫੋਟੋ ਪਛਾਣ ਪੱਤਰ ਘਰ ਬੈਠੇ ਹੀ ਹਾਸਲ ਕਰ ਸਕਦੇ ਹਨ-ਵਧੀਕ ਡਿਪਟੀ ਕਮਿਸ਼ਨਰ ਸੰਧੂ
ਗੁਰਦਾਸਪੁਰ, 22 ਫਰਵਰੀ ( ) ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਐਪਿਕ, ਇਲੈਕਟ੍ਰਾਨਿਕ ਵੋਟਰ ਫੋਟੋ ਪਛਾਣ ਪੱਤਰ ਹਾਸਲ ਕਰਨਾ ਸੁਖਾਲਾ ਹੋ ਗਿਆ ਅਤੇ ਵੋਟਰ ਘਰ ਬੈਠੇ ਹੀ ਵੋਟਰ ਕਾਰਡ ਹਾਸਲ ਕਰ ਸਕਦੇ ਹਨ। ਉਨਾਂ ਦੱਸਿਆ ਕਿ ਈ-ਐਪਿਕ ਕਾਰਡ ਲੈਣ ਲਈ ਵੋਟਰ ਪੋਰਟਲ https://voterportal.eci.gov.in, https://nvsp.in/ ’ਤੇ ਆਪਣੀ ਰਜਿਸ਼ਟਰੇਸ਼ਨ ਕਰੋ। ਉਪਰੰਤ ਡਾਊਨਲੋਡ ਈ-ਐਪਿਕ ’ਤੇ ਕਲਿੱਕ ਕਰੋ। ਉਪਰੰਤ ਆਪਣਾ ਵੋਟਰ ਕਾਰਡ ਵੰਬਰ ਜਾਂ ਫਾਰਮ ਨੰਬਰ 6 ਤੋਂ ਹਵਾਲਾ ਨੰਬਰ ਭਰੋ। ਰਜਿਸਟਰਡ ਮੋਬਾਇਲ ਨੰਬਰ ’ਤੇ ਆਏ ਓ.ਟੀ.ਪੀ ਨੂੰ ਭਰੋ ਅਤੇ ਡਾਊਨਲੋਡ ਕਰੇ। ਉਨਾਂ ਅੱਗੇ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਈ-ਐਪਿਕ ਦੀ ਸਹੂਲਤ ਉਚੇਚੇ ਤੋਰ ’ਤੇ ਸਿਰਫ ਨਵੇਂ ਵੋਟਰਾਂ ਲਈ ਹੀ ਉਪਲੱਬਧ ਹੈ। ਬਾਕੀ ਆਮ ਵੋਟਰਾਂ ਲਈ ਇਸ ਸਹੂਲਤ ਦੀ ਸ਼ੁਰੂਆਤ ਦੀ ਮਿਤੀ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਉਪਰੋਕਤ ਬਾਰੇ ਕੋਈ ਵੀ ਸਵਾਲ ਹੋਵੇ ਤਾਂ 1950 ਟੋਲ ਫ੍ਰੀ ਨੰਬਰ ’ਤੇ ਫ਼ੋਨ ਕਰੋ।