MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਾਤਾ ਗੁਜਰੀ ਕਾਲਜ ਨੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

, ਫਤਿਹਗੜ੍ਹ ਸਾਹਿਬ 28 ਫਰਵਰੀ (ਹਰਪ੍ਰੀਤ ਕੋਰ ਟਿਵਾਣਾ  ) ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਦੀ ਸਟਾਰ ਕਾਲਜ ਯੋਜਨਾ ਤਹਿਤ ਮਾਤਾ ਗੁਜਰੀ ਕਾਲਜ ਨੇ ਰਾਸ਼ਟਰੀ ਵਿਗਿਆਨ ਦਿਵਸ ਨੂੰ ਭਾਰਤ ਅਤੇ ਵਿਸ਼ਵ ਦੇ ਸਭ ਤੋਂ ਉੱਘੇ ਵਿਗਿਆਨੀਆਂ ਵਿਚੋਂ ਇਕ ਡਾ. ਸੀ. ਵੀ. ਰਮਨ ਦੇ ਸਨਮਾਨ ਦਿਵਸ ਵਜੋਂ ਮਨਾਇਆ। ਰਾਸ਼ਟਰੀ ਵਿਗਿਆਨ ਦਿਵਸ 2021 ਦਾ ਵਿਸ਼ਾ 'ਐਸ.ਟੀ.ਆਈ ਦਾ ਭਵਿੱਖ: ਸਿੱਖਿਆ, ਹੁਨਰ ਅਤੇ ਕਾਰਜਾਂ ਤੇ ਪ੍ਰਭਾਵ' ਸੀ।  
ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਹਰ ਕੰਮ ਨੂੰ ਸਿਰਜਣਾਤਮਕ ਤਰੀਕੇ ਨਾਲ ਕਰਨ ਲਈ ਉਤਸ਼ਾਹਤ ਕੀਤਾ ਅਤੇ ਉਨ੍ਹਾਂ ਸੁਝਾਅ ਦਿੱਤਾ ਕਿ ਰਾਸ਼ਟਰੀ ਵਿਗਿਆਨ ਦਿਵਸ ਨੂੰ ਪ੍ਰੇਰਣਾ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ।
ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਵਿਗਿਆਨ ਦਿਵਸ ਦਾ ਵਿਸ਼ਾ ਵੀ ਸਿੱਖਿਆ ਦੇ ਵਿਕਾਸ ਨਾਲ ਮਨੁੱਖਤਾ ਦਾ ਵਿਕਾਸ ਕਰਨਾ ਹੈ ਖਾਸ ਕਰਕੇ ਮੌਜੂਦਾ ਸਮੇਂ ਚੱਲ ਰਹੀ ਕਰੋਨਾ ਮਹਾਂਮਾਰੀ ਤੋਂ ਮਨੁੱਖਤਾ ਦੇ ਬਚਾਅ ਕਰਨ ਸਬੰਧੀ ਹੈ।
ਕੈਮਿਸਟਰੀ ਵਿਭਾਗ ਤੋਂ ਡਾ. ਕਮਲਪ੍ਰੀਤ ਕੌਰ ਨੇ ਮੁੱਖ ਸਪੀਕਰ ਅਤੇ ਮਹਾਨ ਖੋਜਕਰਤਾ ਡਾ. ਪ੍ਰਤਾਪ ਕੁਮਾਰ ਪਤੀ, ਪ੍ਰੋਫੈਸਰ, ਬਾਇਓਟੈਕਨਾਲੌਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਜਾਣ ਪਹਿਚਾਣ ਕਰਵਾਈ।
ਡਾ. ਪ੍ਰਤਾਪ ਕੁਮਾਰ ਪਤੀ ਨੇ ਹਰਬਲ ਪੌਦਿਆਂ ਦੀ ਸੰਭਾਵਨਾ ਦੀ ਪੜਚੋਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਹਰਬਲ ਪੌਦਿਆਂ ਦੀ ਸੰਭਾਵਨਾ ਨੂੰ ਨਵੀਂਆਂ ਦਵਾਈਆਂ ਦੇ ਵਿਕਾਸ ਲਈ ਵਰਤਿਆ ਜਾ ਸਕਦਾ ਹੈ।
ਇਸ ਦਿਵਸ ਦੌਰਾਨ ਸਾਇੰਸ ਕੁਇਜ਼, ਪਾਵਰ ਪੁਆਇੰਟ ਪ੍ਰੇਜ਼ਨਟੇਸ਼ਨ, ਰਚਨਾਤਮਕਤਾ ਮੁਕਾਬਲਾ, ਮੈਜਿਕ ਸਾਇੰਸ, ਸਾਇੰਸ ਟੂਨ, ਵਾਦ ਵਿਵਾਦ ਦਾ ਮੁਕਾਬਲਾ, ਰੰਗੋਲੀ ਅਤੇ ਟਰੈਜ਼ਰ ਹੰਟ ਵਰਗੇ ਕਈ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਕੁੱਲ 232 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।
ਵਿਦਾਇਗੀ ਸਮਾਰੋਹ ਦੌਰਾਨ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਨੇ ਸਾਰੇ ਹੀ ਵਿਦਿਆਰਥੀਆਂ ਅਤੇ ਸਾਇੰਸ ਵਿਭਾਗਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ।
ਸੈਸ਼ਨ ਦੇ ਅੰਤ ਵਿੱਚ ਡੀਨ ਸਾਇੰਸਜ਼ ਪ੍ਰੋ. ਨਮਿਤਾ ਬੇਰੀ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ। ਇਸ ਮੌਕੇ  ਕਾਲਜ ਦੇ ਸਭ ਸਾਇੰਸ ਫੈਕਲਟੀ ਮੈਂਬਰਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਸਮਾਗਮ ਦੀ ਸਫਲਤਾ ਵਿੱਚ ਅਹਿਮ ਯੋਗਦਾਨ ਪਾਇਆ।