MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤਵੰਸ਼ੀ ਨੌਰੀਨ ਫੈਡਰਲ ਰਿਜ਼ਰਵ ਦੀ ਸੀਈਓ ਬਣੀ, 15 ਮਾਰਚ ਤੋਂ ਸ਼ੁਰੂ ਹੋਵੇਗਾ ਕਾਰਜਕਾਲ

ਨਿਊਯਾਰਕ  6  ਮਾਰਚ ( ਸਿੰਘ ) ਫਾਇਨੈਂਸ਼ੀਅਲ ਸਰਵਿਸਿਜ਼ ਇੰਡਸਟਰੀ ਵਿਚ ਅਨੁਭਵ ਰੱਖਣ ਵਾਲੀ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨੌਰੀਨ ਹਸਨ ਨਿਊਯਾਰਕ ਦੇ ਫੈਡਰਲ ਰਿਜ਼ਰਵ ਬੈਂਕ ਦੀ ਵਾਈਸ ਪ੍ਰਰੈਜ਼ੀਡੈਂਟ ਅਤੇ ਮੁੱਖ ਸੀਈਓ ਨਿਯੁਕਤ ਕੀਤੀ ਗਈ ਹੈ। ਉਹ ਬੈਂਕ ਦੀ ਪਹਿਲੀ ਵਾਈਸ ਪ੍ਰਰੈਜ਼ੀਡੈਂਟ ਹੋਵੇਗੀ। ਉਨ੍ਹਾਂ ਦਾ ਕਾਰਜਕਾਲ 15 ਮਾਰਚ ਤੋਂ ਸ਼ੁਰੂ ਹੋਵੇਗਾ। ਬੈਂਕ ਨੇ ਦੱਸਿਆ ਕਿ ਨੌਰੀਨ ਦੀ ਨਿਯੁਕਤੀ 'ਤੇ ਫੈਡਰਲ ਰਿਜ਼ਰਵ ਸਿਸਟਮ ਦੇ ਬੋਰਡ ਆਫ ਗਵਰਨਰਸ ਨੇ ਮੋਹਰ ਲਗਾ ਦਿੱਤੀ ਹੈ। ਪਹਿਲੇ ਵਾਈਸ ਪ੍ਰਰੈਜ਼ੀਡੈਂਟ ਦੇ ਰੂਪ ਵਿਚ ਨੌਰੀਨ ਫੈਡਰਲ ਰਿਜ਼ਰਵ ਦੀ ਦੂਜੀ ਸਭ ਤੋਂ ਵੱਡੀ ਅਧਿਕਾਰੀ ਹੋਵੇਗੀ। ਨਾਲ ਹੀ ਉਹ ਫੈਡਰਲ ਓਪਨ ਮਾਰਕੀਟ ਕਮੇਟੀ ਦੀ ਆਲਟਰਨੇਟ ਵੋਟਿੰਗ ਮੈਂਬਰ ਵੀ ਹੋਵੇਗੀ। ਨੌਰੀਨ ਨੂੰ ਵੱਖ-ਵੱਖ ਫਾਇਨੈਂਸ਼ੀਅਲ ਕੰਪਨੀਆਂ ਵਿਚ 25 ਸਾਲਾਂ ਦਾ ਤਜਰਬਾ ਹੈ। ਇਸ ਨਿਯੁਕਤੀ ਤੋਂ ਪਹਿਲੇ ਉਹ ਮਾਰਗਨ ਸਟੇਨਲੀ ਵੈਲਥ ਮੈਨੇਜਮੈਂਟ ਦੇ ਚੀਫ ਡਿਜੀਟਲ ਅਫਸਰ ਦੇ ਅਹੁਦੇ 'ਤੇ ਸੀ।