MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਿਆਂਮਾਰ ਵਿਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮੁੜ ਬਲ ਦੀ ਵਰਤੋਂ, ਵੱਡੀ ਗਿਣਤੀ 'ਚ ਲੋਕ ਜ਼ਖ਼ਮੀ

ਯੰਗੂਨ   6 ਮਾਰਚ (ਮਪ) ਮਿਆਂਮਾਰ 'ਚ ਸ਼ਨਿਚਵਾਰ ਨੂੰ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਮੁੜ ਬਲ ਦੀ ਵਰਤੋਂ ਕੀਤੀ ਹੈ। ਦੇਸ਼ 'ਚ ਇਸ ਹਫ਼ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ 'ਚ 50 ਲੋਕਾਂ ਦੀ ਜਿਥੇ ਮੌਤ ਹੋਈ ਹੈ ਉਥੇ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਇਕ ਦਿਨ ਪਹਿਲਾਂ ਅਰਥਾਤ ਸ਼ੁੱਕਰਵਾਰ ਨੂੰ ਹੀ ਮਿਆਂਮਾਰ 'ਚ ਸੰਯੁਕਤ ਰਾਸ਼ਟਰ ਦੀ ਸਫ਼ੀਰ ਨੇ ਸੁਰੱਖਿਆ ਪ੍ਰਰੀਸ਼ਦ ਤੋਂ ਫ਼ੌਜ ਵੱਲੋਂ ਕੀਤੇ ਗਏ ਬਲ ਦੀ ਵਰਤੋਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੁਨ 'ਚ ਸ਼ਨਿਚਰਵਾਰ ਨੂੰ ਤਾਜ਼ਾ ਵਿਰੋਧ ਹੋਇਆ। ਇਥੇ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ ਲਈ ਸਟਨ ਗ੍ਨੇਡ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਬੁੱਧਵਾਰ ਨੂੰ ਇਥੇ 38 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਉੱਤਰੀ ਸੂਬੇ ਕਚਿਨ ਦੀ ਰਾਜਧਾਨੀ ਮਿਟਕਿਨਾ, ਦੱਖਣ 'ਚ ਸਥਿਤ ਮਾਇਕ ਤੇ ਦੱਖਣ-ਪੂਰਬੀ 'ਚ ਦਾਵੇਈ 'ਚ ਵੀ ਵਿਰੋਧ ਪ੍ਰਦਰਸ਼ਨ ਹੋਏ, ਜਿਥੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਵਿਦਿਆਰਥੀਆਂ 'ਤੇ ਅੱਥਰੂ ਗੈਸ ਦੇ ਗੋਲ਼ਿਆਂ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਮਿਆਂਮਾਰ ਦੇ ਹੋਰ ਸ਼ਹਿਰਾਂ 'ਚ ਵੀ ਪ੍ਰਦਰਸ਼ਨ ਹੋਏ। ਦੇਸ਼ ਦੀ ਫ਼ੌਜ ਨੇ ਆਂਗ ਸਾਨ ਸੂ ਕੀ ਦੀ ਚੁਣੀ ਸਰਕਾਰੀ ਨੂੰ ਪਹਿਲੀ ਫਰਵਰੀ ਨੂੰ ਹਟਾ ਕੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਇਸ ਤਖ਼ਤਾ ਪਲਟ ਖ਼ਿਲਾਫ਼ ਪੂਰੇ ਦੇਸ਼ 'ਚ ਲਗਾਤਾਰ ਪ੍ਰਦਸ਼ਨ ਹੋ ਰਹੇ ਹਨ। ਹੁਣ ਤਕ ਇਕ ਹਜ਼ਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਓਧਰ, ਮਿਆਂਮਾਰ 'ਚ ਹੋ ਰਹੇ ਪ੍ਰਦਰਸ਼ਨਾਂ ਇਕਜੁੱਟਤਾ ਪ੍ਰਦਰਸ਼ਿਤ ਕਰਦਿਆਂ ਆਸਟ੍ਰੇਲੀਆ ਦੇ ਸਿਡਨੀ 'ਚ ਵੀ ਸੈਂਕੜੇ ਲੋਕਾਂ ਨੇ ਵਿਰੋਧ ਦਰਜ ਕਰਵਾਇਆ। ਵਿਰੋਧ ਕਰਨ ਵਾਲਿਆਂ ਨੇ ਕਿਹਾ, 'ਅਸੀਂ ਮਿਆਂਮਾਰ ਦੇ ਫ਼ੌਜੀ ਤਾਨਸ਼ਾਹਾਂ ਖ਼ਿਲਾਫ਼ ਆਸਟ੍ਰੇਲਿਆਈ ਸਰਕਾਰ ਤੋਂ ਯੂਐੱਸ, ਯੂਕੇ ਤੇ ਯੂਰਪੀ ਸੰਘ ਦੀਆਂ ਸਰਕਾਰਾਂ ਨਾਲ ਰਲ ਕੇ ਕੰਮ ਕਰਨ ਦੀ ਅਪੀਲ ਕਰਨਾ ਚਾਹੁੰਦੇ ਹਾਂ।
ਮਿਆਂਮਾਰ 'ਚ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਾਜਦੂਤ ਕ੍ਰਿਸਟੀਨ ਸ਼ੇ੍ਨਰ ਬਰਗਨਰ ਨੇ ਬੱੁਧਵਾਰ ਨੂੰ ਕਿਹਾ ਕਿ ਸੁਰੱਖਿਆ ਪ੍ਰਰੀਸ਼ਦ ਨੂੰ ਫ਼ੌਜ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ ਤੇ ਹਿੰਸਾ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨੀ ਚਾਹੀਦੀ। ਇਹ ਮਿਆਂਮਾਰ ਦੀ ਲੋਕਤੰਤਰੀ ਸੰਸਥਾਨਾਂ ਦੀ ਬਹਾਲੀ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਮੈਂਬਰ ਦੇਸ਼ਾਂ ਨੂੰ ਫ਼ੌਜ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਨਿੰਦਾ ਕਰਨੀ ਚਾਹੀਦੀ। ਫਿਲਹਾਲ ਸੁਰੱਖਿਆ ਪ੍ਰਰੀਸ਼ਦ ਵੱਲੋਂ ਕੋਈ ਤੱਤਕਾਲ ਪ੍ਰਤੀਕਰਮ ਨਹੀਂ ਦਿੱਤਾ ਹੈ। ਮਾਹਰਾਂ ਮੁਤਾਬਕ ਸੁਰੱਖਿਆ ਪ੍ਰਰੀਸ਼ਦ 'ਚ ਕਿਸੇ ਵੀ ਤਰ੍ਹਾਂ ਦੀ ਸਾਂਝੀ ਕਾਰਵਾਈ ਬਹੁਤ ਮੁਸ਼ਕਲ ਹੋਵੇਗੀ, ਕਿਉਂਕਿ ਪ੍ਰਰੀਸ਼ਦ ਦੇ ਦੋ ਸਥਾਈ ਮੈਂਬਰ ਚੀਨ ਤੇ ਰੂਸ ਵੱਲੋਂ ਕਿਸੇ ਪ੍ਰਸਤਾਵ 'ਤੇ ਵੀਟੋ ਕਰਨ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਰਗਨਰ ਨੇ ਫ਼ੌਜ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਸ ਦੀ ਕਾਰਵਾਈ ਜਾਰੀ ਰਹੀ ਤਾਂ ਉਸ 'ਤੇ ਪਾਬੰਦੀ ਲਾਈ ਜਾ ਸਕਦੀ ਹੈ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਤੇ ਰੈੱਡ ਕ੍ਰਿਸੈਂਟ ਸੁਸਾਇਟੀਜ਼ ਨੇ ਰੈੱਡ ਕਰਾਸ ਸਵੈ-ਸੇਵਕਾਂ ਲਈ ਸੁਰੱਖਿਆ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਯੰਗੁਨ 'ਚ ਐਂਬਲੂੈਂਸ ਚਾਲਕ ਦੇ ਮੈਂਬਰਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਬਿਆਨ ਸਾਹਮਣੇ ਆਇਆ ਹੈ।