MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

-ਖੂਨਦਾਨ ਕੈਂਪ ਦੌਰਾਨ 35 ਯੂਨਿਟ ਕੀਤਾ ਗਿਆ ਖੂਨ ਇਕੱਤਰ

ਫਰੀਦਕੋਟ 23 ਮਾਰਚ (ਧਰਮ ਪ੍ਰਵਾਨਾਂ) :- ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ.ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਿਵਲ ਸਰਜਨ ਡਾ. ਸੰਜੇ ਕਪੂਰ ਅਤੇ ਐੱਸ.ਐਮ.ਓ ਡਾ ਚੰਦਰ ਸ਼ੇਖਰ ਕੱਕੜ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਖੂਨਦਾਨ ਕੈਂਪ ਦੌਰਾਨ ਐੱਮ ਡੀ ਗੁਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਟਕਪੂਰਾ ਬਲੱਡ ਬੈਂਕ ਦੀ ਟੀਮ ਵੱਲੋਂ ਖੂਨਦਾਨ ਇਕੱਤਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਰੀਬ 35 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਇਸ ਮੌਕੇ ਖੂਨਦਾਨ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਨੂੰ ਸ.ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਵੱਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਿੰਦਰ ਸਿੰਘ, ਰਾਜਵਿੰਦਰ ਸਿੰਘ, ਕਰਨਪਾਲ, ਲਵਦੀਪ ਸਿੰਘ, ਸੁਖਵੀਰ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਚੰਦਬਾਜਾ, ਭਾਈ ਹਰਵਿੰਦਰ ਸਿੰਘ, ਸਤਵਿੰਦਰ ਸਿੰਘ ਬਰਾੜ, ਰਮਨਦੀਪ ਰੋਮਾਣਾ, ਜਤਿੰਦਰ ਸਰਾਂ ਮਾਈ ਗੋਦੜੀ ਸਾਹਿਬ, ਸਾਹਿਲ, ਚਰਨਪ੍ਰੀਤ, ਪ੍ਰਭਵਿੰਦਰ ਸਿੰਘ ਡਿੰਪੀ, ਅਭੀਸ਼ੇਕ, ਸੁਖਵਿੰਦਰ ਸੇਰਪੁਰੀ, ਗਗਨਦੀਪ ਮੱਤਾ, ਸੁਖਚੈਨ ਸਿੰਘ ਸਾਫੂਵਾਲੀਆਂ, ਬਿੱਲਾ ਸੇਖੋਂ, ਗੁਰਦੀਪ ਕਾਲਾ, ਸੋਨੂੰ, ਸੁਭਮ ਸ਼ਰਮਾਂ, ਅਕਸ਼ੇ ਚੌਧਰੀ ਕੇਨਰਾ ਬੈਂਕ, ਅਸ਼ੋਕ ਭਟਨਾਗਰ, ਹਾਜੀ ਦਿਲਾਵਰ ਹੁਸੈਨ ਸਮੇਤ ਹੋਰ ਵੀ ਦਾਨੀ ਸੱਜਣਾਂ ਨੇ ਖੂਨਦਾਨ ਕੀਤਾ।