MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਫਰੀਦਕੋਟ ਪੂਰਨ ਤੌਰ ਤੇ ਰਿਹਾ ਬੰਦ

ਫਰੀਦਕੋਟ 26 ਮਾਰਚ (  ਧਰਮ ਪ੍ਰਵਾਨਾਂ  ) ਸੰਯੁਕਤ ਭਾਰਤੀ ਕਿਸਾਨ ਯੂਨੀਅਨ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਦਿੱਤੀ ਗਈ ਕਾਲ ਅਨੁਸਾਰ ਫਰੀਦਕੋਟ ਸ਼ਹਿਰ ਦੇ ਬਾਜ਼ਾਰ ਅਤੇ ਇਸ ਪਾਸੇ ਦੇ ਸ਼ਹਿਰ,ਕਸਬਿਆ ਦੇ ਬਾਜ਼ਾਰ ਅਤੇ ਪਿੰਡਾਂ ਵਿਚਲੀਆਂ ਦੁਕਾਨਾਂ ਸੰਪੂਰਨ ਤੌਰ ਤੇ ਬੰਦ ਰਹੀਆਂ, ਫਰੀਦਕੋਟ ਸ਼ਹਿਰ ਦੇ ਮੇਨ ਬਾਜ਼ਾਰ, ਘੰਟਾ ਘਰ ਚੌਂਕ, ਮਾਲ ਰੋਡ, ਕੰਮੇਆਣਾ ਚੌਕ ਬਾਬਾ ਸ਼ੈਦੂ ਸ਼ਾਹ ਮਾਰਕੀਟ, ਘਨੱਈਆ ਚੌਂਕ,ਆਦਿ ਵਿੱਚ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਕਿਸਾਨਾਂ ਦਾ ਪੂਰਾ ਪੂਰਾ ਸਮਰਥਨ ਦਿੱਤਾ ਗਿਆ, ਏਥੋਂ ਤੱਕ ਕਿ ਜ਼ਰੂਰੀ ਸੇਵਾਵਾਂ ਵਾਲੀਆਂ  ਦਵਾਈਆਂ ਦੀਆਂ ਦੁਕਾਨਾਂ ਅਤੇ ਮੈਡੀਕਲ ਸੇਵਾਵਾਂ ਵੀ ਕੁੱਝ ਕੁ ਨੂੰ ਛੱਡ  ਕੇ ਬਾਕੀ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਰਹੀਆਂ ਬਜ਼ਾਰਾਂ ਵਿੱਚ ਇੱਕਾ ਦੁੱਕਾ ਲੋਕ ਹੀ ਤੁਰਦੇ ਫਿਰਦੇ ਨਜ਼ਰ ਆਏ, ਉੱਥੇ ਹਾਜ਼ਰ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕਿਸਾਨ ਹੀ ਨਹੀਂ ਰਹਿਣਗੇ ਤਾਂ ਲੋਕ ਰੋਟੀ ਕਿੱਥੋਂ ਖਾਣਗੇ,ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ । ਉਹ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਤੋਂ ਵੀ ਕਾਫੀ ਖ਼ਫ਼ਾ ਦਿਖਾਈ ਦੇ ਰਹੇ ਸਨ। ਅੱਜ ਸਰਕਾਰਾਂ ਦੇ ਨਾਦਰਸ਼ਾਹੀ ਫੈਸਲੇ ਲੈਣ  ਕਰਕੇ ਹਰ ਵਰਗ ਦੇ ਲੋਕ ਹੀ ਦੁੱਖੀ ਹਨ  ਇਸ ਲਈ ਕਿਸਾਨਾਂ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ।