MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਰਹੱਦਾਂ 'ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹੈ ਭਾਰਤ - ਨਰਵਾਣੇ

ਨਵੀਂ ਦਿੱਲੀ  6 ਅਪ੍ਰੈਲ (ਮਪ) ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਕਿਹਾ ਕਿ ਭਾਰਤ ਆਪਣੀਆਂ ਹੱਦਾਂ ਤੇ ਹਥਿਆਰਬੰਦ ਫ਼ੌਜੀ ਬਲ ਨਿੱਤ ਨਵੀਆਂ-ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਜੋ ਜਵਾਨ ਹਾਲੇ ਸਿਖਲਾਈ ਲੈ ਰਹੇ ਹਨ, ਉਹ ਅਜਿਹੀਆਂ ਸਾਰੀਆਂ ਘਟਨਾਵਾਂ 'ਤੇ ਆਪਣੀ ਪੂਰੀ ਪਕੜ ਬਣਾਈ ਰੱਖਣ। ਭਾਰਤੀ ਫ਼ੌਜ ਨੇ ਆਪਣੇ ਬਿਆਨ 'ਚ ਕਿਹਾ ਕਿ ਫ਼ੌਜ ਮੁਖੀ ਨੇ ਮੰਗਲਵਾਰ ਨੂੰ ਤਾਮਿਲਨਾਡੂ ਦੇ ਵੈਲਿੰਗਟਨ ਸਥਿਤ ਡਿਫੈਂਸ ਸਰਵਿਸ ਸਟਾਫ ਕਾਲਜ (ਡੀਐੱਸਐੱਸਸੀ) ਫ਼ੌਜ ਦੇ ਇਕ ਪ੍ਰੋਗਰਾਮ 'ਚ ਪੱਛਮੀ ਤੇ ਉੱਤਰੀ ਹੱਦਾਂ 'ਤੇ ਜਾਰੀ ਤਬਦੀਲੀਆਂ ਤੇ ਭਾਰਤੀ ਫ਼ੌਜ ਦੇ ਭਵਿੱਖੀ ਰਣਨੀਤਕ ਪ੍ਰਭਾਵਾਂ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਹ ਕਿਹਾ ਹੈ। ਜਨਰਲ ਨਰਵਾਣੇ ਕਾਲਜ ਦੇ ਦੋ ਦਿਨਾ ਦੌਰੇ 'ਤੇ ਸਨ। ਕਾਲਜ 'ਚ 76ਵੀਂ ਸਟਾਫ ਫੋਰਸ 'ਚ ਸ਼ਾਮਲ ਫੈਕਲਿਟੀ ਤੇ ਅਫਸਰਾਂ ਨੂੰ ਦਿੱਤੇ ਆਪਣੇ ਸੰਬੋਧਨ 'ਚ ਫ਼ੌਜ ਮੁਖੀ ਨੇ ਦੇਸ਼ ਦੀਆਂ ਹੱਦਾਂ 'ਤੇ ਬਦਲਦੇ ਹਾਲਾਤ 'ਚ ਪੈਦਾ ਹੋਈਆਂ ਨਵੀਆਂ ਚੁਣੌਤੀਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਘਟਨਾਵਾਂ 'ਤੇ ਆਪਣੀ ਤਿੱਖੀ ਨਜ਼ਰ ਬਣਾਈ ਰੱਖਣ। ਇਸ ਤੋਂ ਬਾਅਦ ਫ਼ੌਜ ਮੁਖੀ ਨੂੰ ਦੱਸਿਆ ਕਿ ਡੀਐੱਸਐੱਸਸੀ ਦੇ ਪ੍ਰੀਖਣ ਪਾਠਕ੍ਰਮ 'ਚ ਕੀ-ਕੀ ਬਦਲਾਅ ਕੀਤੇ ਗਏ ਹਨ ਤੇ ਫ਼ੌਜ ਦੇ ਜਾਰੀ ਬਿਆਨ ਅਨੁਸਾਰ ਡੀਐੱਸਐੱਸਸੀ ਕਮਾਂਡੈਂਟ ਲੈਫਟੀਨੈਂਟ ਜਨਰਲ ਐੱਮਜੇਐੱਸ ਕਲਹਨ ਨੇ ਨਰਵਾਣੇ ਨੂੰ ਤਿੰਨ ਫ਼ੌਜਾਂ ਦੇ ਜਵਾਨਾਂ ਨੂੰ ਸੰਯੁਕਤ ਰੂਪ ਨਾਲ ਦਿੱਤੇ ਜਾਣ ਵਾਲੇ ਵਿਸ਼ੇਸ਼ ਪ੍ਰਰੀਖਣ ਦਾ ਵੇਰਵਾ ਦਿੱਤਾ। ਉਨ੍ਹਾਂ ਕਾਰੋਬਾਰੀ ਫ਼ੌਜੀ ਸਿਖਲਾਈ ਦੀ ਜ਼ਿਕਰ ਕੀਤਾ। ਉਨ੍ਹਾਂ ਨੇ ਡੀਐੱਸਐੱਸਸੀ ਨੂੰ ਬਿਹਤਰੀਨ ਕਾਰੋਬਾਰੀ ਫ਼ੌਜੀ ਸਿਖਲਾਈ ਲਈ ਸ਼ਲਾਘਾ ਕੀਤੀ।