MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੋਰੋਨਾ ਨਾਲ ਜੰਗ ਵਿੱਚ ਸੂਬਾ ਸਰਕਾਰਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਲਈ ਫ਼ੌਜ ਦੀ ਪੂਰਬੀ ਕਮਾਨ ਤੱਤਪਰ

ਕੋਲਕਾਤਾ 12 ਮਈ (ਮਪ) ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ 'ਚ ਸੂਬਾ ਸਰਕਾਰਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਨ ਲਈ ਫ਼ੌਜ ਦੀ ਪੂਰਬੀ ਕਮਾਨ ਤੱਤਪਰਤਾ ਨਾਲ ਰੁੱਝੀ ਹੋਈ ਹੈ। ਇਸ ਤਹਿਤ ਪੂਰਬੀ ਕਮਾਨ ਨੇ ਵੱਖ-ਵੱਖ ਸੂਬਿਆਂ 'ਚ ਮੈਡੀਕਲ ਸਾਜੋ-ਸਾਮਾਨ ਨਾਲ ਹੀ ਵੱਡੀ ਗਿਣਤੀ 'ਚ ਆਪਣੇ ਡਾਕਟਰਾਂ, ਨਰਸਿੰਗ ਅਧਿਕਾਰੀਆਂ ਤੇ ਪੈਰਾਮੈਡੀਕਲ ਮੁਲਾਜ਼ਮਾਂ ਨੂੰ ਭੇਜਿਆ ਹੈ। ਕੋਲਕਾਤਾ 'ਚ ਮੁੱਖ ਦਫ਼ਤਰ ਵੱਲੋਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਪਿਛਲੇ ਦੋ ਹਫ਼ਤਿਆਂ 'ਚ ਭਾਰਤੀ ਹਵਾਈ ਫ਼ੌਜ ਦੇ ਤਾਲਮੇਲ 'ਚ ਇਸ ਕਮਾਨ ਨੇ ਕੁਲ 17 ਮੈਡੀਕਲ ਮਾਹਿਰਾਂ, 67 ਮੈਡੀਕਲ ਅਧਿਕਾਰੀ, ਅੱਠ ਨਰਸਿੰਗ ਅਧਿਕਾਰੀ ਤੇ 226 ਨਰਸਿੰਗ ਸਹਾਇਕਾਂ ਨੂੰ ਰਲਾ ਕੇ ਚਾਰ ਮੈਡੀਕਲ ਟੀਮਾਂ ਨੂੰ ਏਅਰਲਿਫਟ ਕਰ ਕੇ ਮੈਡੀਕਲ ਦੇ ਵੱਖ-ਵੱਖ ਸਾਜੋ-ਸਾਮਾਨ ਨਾਲ ਪਟਨਾ, ਲਖਨਊ, ਵਾਰਾਨਸੀ ਤੇ ਰਾਂਚੀ ਭੇਜਿਆ ਹੈ। ਪੂਰਬੀ ਕਮਾਨ ਦੀ ਇਸ ਪਹਿਲ ਨਾਲ ਇਨ੍ਹਾਂ ਸ਼ਹਿਰਾਂ 'ਚ ਮੈਡੀਕਲ ਸਹੂਲਤਾਂ 'ਚ ਵਾਧਾ ਹੋਇਆ ਹੈ।