MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਿਸ਼ਵ ਖ਼ੂਨਦਾਨੀ ਦਿਹਾੜੇ ਤੇ ਬੀ.ਡੀ.ਸੀ.ਬਲੱਡ ਸੈਂਟਰ ਵਿਖੇ 50 ਨੇ ਕੀਤਾ ਖ਼ੂਨਦਾਨ


ਨਵਾਂਸ਼ਹਿਰ 14 ਜੂਨ 2021 ( ਵਿਪਨ ਕੁਮਾਰ       ) ਵਿਸ਼ਵ ਖ਼ੂਨਦਾਨੀ ਦਿਹਾੜੇ, ਤੇ ਬੀ.ਡੀ.ਸੀ ਬਲੱਡ ਸੈਂਟਰ,ਰਾਹੋਂ ਰੋਡ ਨਵਾਂਸ਼ਹਿਰ ਵਿਖੇ ਡਾ.ਅਜੇ ਬੱਗਾ (ਬੀ.ਟੀ.ਓ) ਅਤੇ ਡਾ.ਦਿਆਲ ਸਰੂਪ (ਬੀ.ਟੀ.ਓ) ਦੀ ਦੇਖ ਰੇਖ ਹੇਠ ਬਲੱਡ ਡੋਨਰਜ ਕੌਂਸਲ ਨਵਾਂਸ਼ਹਿਰ ਵਲੋਂ ਪ੍ਰਬੰਧਕ ਕਮੇਟੀ ਗੁਰੂਦੁਆਰਾ ਸਿੰਘ ਸਭਾ ਬੋੜ੍ਹਾ ਵਾਲਾ,ਲੰਗੜੋਆ ਦੇ ਸਹਿਯੋਗ ਨਾਲ ਸਵੈ-ਇਛੁੱਕ ਖ਼ੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ।ਇਸ ਖ਼ੂਨਦਾਨ ਕੈਂਪ ਵਿੱਚ 50 ਖੂਨਦਾਨੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ।ਇਸ ਕੈਂਪ ਦਾ ਉਦਘਾਟਨ ਸ.ਨਰੰਜਨ ਸਿੰਘ ਜੀ ਵਲੋਂ ਫੀਤਾ ਕਟ ਕੇ ਕੀਤਾ ਗਿਆ।ਸ.ਨਰੰਜਨ ਸਿੰਘ ਜੀ ਵਲੋਂ ਆਪਣੀ ਪੂਜਨੀਕ ਭੈਣ ਸਵ:ਮਹਿੰਦਰ ਕੌਰ ਜੀ ਦੀ ਯਾਦ ਵਿੱਚ ਇਸ ਕੈਂਪ ਨੂੰ ਸਪਾਂਸਰ ਕੀਤਾ ਗਿਆ।ਇਸ ਮੌਕੇ ਬੀ.ਡੀ.ਸੀ ਮੈਨੇਜਮੈਂਟ ਕਮੇਟੀ ਵਲੋਂ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਖੂਨਦਾਨ ਜੀਵਨ ਦਾਨ ਹੈ ਅਤੇ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਹਿੱਸਾ ਬਨਾਉਣਾ ਚਾਹਿਦਾ ਹੈ।
ਬਲੱਡ ਬੈਂਕ ਦੇ ਤਕਨੀਕੀ ਮਾਹਿਰ ਡਾ.ਦਿਆਲ ਸਰੂਪ ਨੇ ਖੂਨਦਾਨ ਸੰਬੰਧੀ ਜਾਣਕਾਰੀ ਦਿੰਦਿਆ ਆਖਿਆ ਕਿ 18 ਸਾਲ ਤੋ ਲੈ ਕੇ 65 ਸਾਲ ਤੱਕ ਦਾ ਹਰ ਸਿਹਤਮੰਦ ਵਿਅਕਤੀ ਜਿਸ ਦਾ ਭਾਰ 45 ਕਿਲੋਗਰਾਮ ਤੋ ਵੱਧ ਹੋਵੇ ਅਤੇ ਖੂਨ ਵਿੱਚ ਹੇਮੋਗਲੋਬਿਨ ਦੀ ਮਤਰਾ 12.5 ਗ੍ਰਾਮ ਪ੍ਰਤੀਸ਼ਤ ਤੋ ਜਿਆਦਾ ਹੋਵੇ ਹਰ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਡਾ.ਦਿਆਲ ਸਰੂਪ ਨੇ ਦੱਸਿਆ ਕਿ ਖੂੁਨਦਾਨ ਕਰਨ ਨਾਲ ਕਿਸੇ ਕਿਸਮ ਦੀ ਵੀ ਸ਼ਰੀਰਿਕ ਕਮਜੋਰੀ ਨਹੀ ਆਉਦੀ। ਇਸ ਮੌਕੇ ਤੇ ਬੀ.ਡੀ.ਸੀ ਵਲੋਂ ਸ.ਜਸਪਾਲ ਸਿੰਘ ਗਿੱਦਾ (ਸਕੱਤਰ), ਸ਼੍ਰੀ ਪੀ.ਆਰ.ਕਾਲੀਆ, (ਡਾਇਰੈਕਟਰ) ਸ਼੍ਰੀ ਪ੍ਰਵੇਸ਼ ਕੁਮਾਰ (ਖਜਾਨਚੀ), ਸ਼੍ਰੀ ਓ.ਪੀ.ਸ਼ਰਮਾ (ਚੀਫ ਮੈਨੇਜਰ) ਅਤੇ ਪ੍ਰਬੰਧਕ ਕਮੇਟੀ ਗੁਰੂਦੁਆਰਾ ਸਿੰਘ ਸਭਾ ਬੋੜ੍ਹਾ ਵਾਲਾ,ਲੰਗੜੋਆ ਵਲੋਂ ਸ.ਮਹਿੰਦਰ ਸਿੰਘ (ਪ੍ਰਧਾਨ),ਸ.ਗੁਰਮੁਖ ਸਿੰਘ (ਸਕੱਤਰ),ਸ.ਦੇਵਾ ਸਿੰਘ (ਮੀਤ ਪ੍ਰਧਾਨ),ਸ.ਅਵਤਾਰ ਸਿੰਘ (ਕੈਸ਼ੀਅਰ) ,ਸ.ਰਾਜਵੰਤ ਸਿੰਘ , ਸ.ਮਹਿੰਦਰ ਸਿੰਘ, ਸ.ਗੁਰਸ਼ਰਨ ਪਾਲ ਸਿੰਘ ਆਦਿ ਹਾਜਰ ਸਨ।