MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਫਾਈ ਸੇਵਕ ਯੂਨੀਅਨ ਵੱਲੋਂ ਸੂਬਾ ਸਰਕਾਰ ਖਿਲਾਫ਼ ਅਰਥੀ ਫੂਕ ਮੁਜਾਹਰਾ ਅਤੇ ਰੋਸ ਪ੍ਰਦਰਸ਼ਨ

ਸਫਾਈ ਸੇਵਕਾਂ ਦਾ ਸੀਟੂ ਵੱਲੋਂ ਲਗਾਤਾਰ  ਸਮਰਥਨ  ਰੱਖਾਂਗੇ ਜਾਰੀ - ਸਾਥੀ ਕੂੰਮਕਲਾਂ, ਕਾਮਰੇਡ ਨੀਲੋਂ
ਸੰਗਰੂਰ,14 ਜੂਨ (ਜਗਸੀਰ ਲੌਂਗੋਵਾਲ ) - ਸਫਾਈ ਸੇਵਕ ਯੂਨੀਅਨ ਪੰਜਾਬ ਦੀ ਇਕਾਈ ਮਾਛੀਵਾੜਾ ਸਾਹਿਬ ਵੱਲੋਂ ਯੂਨੀਅਨ ਦੇ ਰੀਜਨਲ ਸੀਨੀਅਰ ਮੀਤ ਪ੍ਰਧਾਨ ਰੋਸ਼ਨ ਲਾਲ ਹੰਸ ਅਤੇ  ਪ੍ਰਧਾਨ ਧਰਮਜੀਤ,ਅਨੂਬਾਲਾ, ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਚੁੱਕ ਕੇ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਇਸ ਮੌਕੇ 
ਸਫਾਈ ਸੇਵਕ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਸੀਟੂ ਦੇ ਸੂਬਾ ਮੀਤ ਪ੍ਰਧਾਨ ਸਾਥੀ ਪਰਮਜੀਤ ਨੀਲੋਂ, ਨੇ ਕਿਹਾ ਕਿ ਡਾ. ਭੀਮ ਅੰਬੇਦਕਰ ਵਲੋਂ ਬਣਾਏ ਸੰਵਿਧਾਨ ਨੂੰ ਲਾਗੂ ਸਰਕਾਰਾਂ ਵੱਲੋਂ ਲਾਗੂ ਨਹੀਂ ਕੀਤਾ ਗਿਆ, ਮਾਰਕਸ ਦੇ ਸਿਧਾਂਤ ਅਨੁਸਾਰ ਕੰਮ ਕਰਨ ਵਾਲੇ ਉਪਰ ਅਤੇ ਵੇਹਲੜ੍ਹ ਲਾਣਾ ਹੇਠਾਂ ਚਾਹੀਦਾ ਸੀ ਪ੍ਰੰਤੂ ਅੱਜ ਵੀ ਗਰੀਬ ਲੋਕਾਂ ਦਾ ਸ਼ੋਸਨ ਕੀਤਾ ਜਾ ਰਿਹਾ ਹੈ, ਸਮਾਜਿਕ ਵਰਤਾਰੇ ਵਿਚ ਗ਼ਰੀਬ ਲੋਕਾਂ ਦੀਆਂ ਸੱਜ ਵਿਆਹੀਆਂ ਧੀਆਂ ਬੇਟੀਆਂ ਲੋਕਾਂ ਦੀ ਗੰਦਗੀ ਚੁੱਕਣ ਲਈ ਮਜਬੂਰ ਹਨ। ਆਗੂਆਂ ਨੇ ਇਸ ਨਾਂ ਬਰਾਬਰੀ ਦੇ ਵਰਤਾਰੇ ਵਿਰੁੱਧ ਦਲਿਤ ਭਾਈਚਾਰੇ ਨੂੰ ਤਿੱਖੇ ਘੋਲ, ਅਤੇ ਰਾਜਸ਼ੀ ਚੇਤਨਾ ਵਧਾਉਣ ਦੀ ਜ਼ਰੂਰਤ ਨਾਲ ਆਪਣੀਆਂ ਮੰਗਾਂ ਪ੍ਰਤੀ ਤੀਖਣ ਬੁੱਧੀ ਅਪਨਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਸਫਾਈ ਸੇਵਕਾਂ ਦੀਆਂ ਮੰਗਾਂ ਜਿਨ੍ਹਾਂ ਵਿਚ ਠੇਕੇਦਾਰੀ ਸਿਸਟਮ ਦੇ ਮੁਕੰਮਲ ਖਾਤਮੇ ਲਈ, ਕੱਚੇ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਅਤੇ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਅਨੁਸਾਰ 21000/ਰੁਪਏ ਮਹੀਨਾ ਤਨਖਾਹ  ਦੇਣ ਦੀ ਮੰਗ ਦਾ ਪੁਰਜ਼ੋਰ ਸਮਰਥਨ ਕੀਤਾ। ਅਤੇ ਸੀਟੂ ਲਗਾਤਾਰ ਸਮਰਥਨ ਜਾਰੀ ਰੱਖਣ ਦਾ ਐਲਾਨ ਕੀਤਾ।
ਇਸ ਮੌਕੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਾਛੀਵਾੜਾ ਦੇ ਸੱਕਤਰ ਬੀਬੀ ਕੁਲਵੰਤ ਕੌਰ ਨੀਲੋਂ, ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰੀ ਰਾਮ ਭੱਟੀ, ਸਿਕੰਦਰ ਬਖ਼ਸ਼ ਮੰਡ ਚੌਂਤਾ,ਖੇਤ ਮਜਦੂਰ ਆਗੂ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ ਦੇ ਸਾਥੀ ਭਜਨ ਸਿੰਘ, ਅਤੇ ਸੀ੍ ਜਸਵੀਰ ਸਿੰਘ ਜੱਸੀ,ਆਮ ਆਦਮੀ ਪਾਰਟੀ ਦੇ ਆਗੂ ਜਗਜੀਵਨ ਸਿੰਘ ਖੀਰਨੀਆਂ, ਅਕਾਲੀ ਆਗੂ ਪਰਮਜੀਤ ਢਿੱਲੋਂ, ਬਹੁਜਨ ਆਗੂ ਦਲਵੀਰ ਸਿੰਘ ਮੰਡਿਆਲਾ ਅਤੇ ਸ਼ੰਕਰ ਕਲਿਆਣ, ਨੇ ਵੀ ਮਜ਼ਦੂਰਾਂ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਮੰਨਕੇ ੳੁਨ੍ਹਾਂ ਨੂੰ ਜਲਦੀ ਇਨਸਾਫ ਦੇਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਲਾਲ ਮਿਆਣੀ,ਰਵੀ ਬਾਲੀ, ਸੁਖਦਰਸ਼ਨ ਲਾਲ, ਜਸਪਾਲ ਸਿੰਘ ਜੱਜ, ਰਘਵੀਰ ਬੈਂਸ ਸੁਖਦੇਵ ਸਿੰਘ ਸਾਹਨੇਵਾਲ,ਬੁਧਰਾਮ ਪਾਇਲ,ਲਾਲੀ ਦੋਰਾਹਾ ਵੀ ਹਾਜਰ ਸਨ। ਨਬੀ ਖਾਂ,ਗਨੀ ਖਾਂ ਚੌਕ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਅਤੇ ਪਿੱਟ ਸਿਆਪਾ ਕੀਤਾ ਗਿਆ ।