
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
ਬਟਾਲਾ 15 ਜੂਨ (ਬਲਦੇਵ ਸਿੰਘ ਖਾਲਸਾ) - ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਦਿਹਾੜਾ ਪਿੰਡ ਕੱਥੂ ਨੰਗਲ ਦੇ ਗੁਰਦੁਆਰਾ ਸਿੰਘ ਸਭਾ ਜੀ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ।ਜਿਸ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਭਾਈ ਮਨਦੀਪ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਤੇ ਚਾਨਣਾ ਪਾਉਦਿਆ ਕਿਹਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੱਚ ਦਾ ਪ੍ਰਚਾਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਹੋਈ ਕਿਉਂਕਿ ਵਿਰੋਧੀ ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾਂ ਤੇ ਸੱਚ ਦਾ ਪ੍ਰਚਾਰ ਬਰਦਾਸ਼ਤ ਨਾ ਕਰ ਸਕੇ। ਜਿਸ ਕਾਰਨ ਸਤਿਗੁਰੂ ਜੀ ਨੂੰ (ਯਾਸਾ) ਦੇ ਕਾਨੂੰਨ ਮੁਤਾਬਕ ਤੱਤੀ ਤਵੀ ਤੇ ਬਿਠਾ ਕੇ ਸੀਸ ਵਿੱਚ ਤੱਤੀ ਰੇਤਾ ਪਾ ਕੇ ਅਖੀਰ ਰਾਵੀ ਦਰਿਆ ਵਿੱਚ ਰੋੜ ਦਿੱਤਾ।ਇਸ ਤਰ੍ਹਾਂ ਸਤਿਗੁਰੂ ਜੀ ਨੂੰ ਸੰਨ 1606 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਪਰ ਤੱਤੀ ਤੱਵੀ ਤੇ ਬੈਠ ਕੇ ਵੀ ਸਤਿਗੁਰਾ ਨੇ .ਤੇਰਾ ਕੀਆ ਮੀਠਾ ਲਾਗੇ ਹਰਿ ਨਾਮ ਪਦਾਰਥ ਨਾਨਕ ਮਾਂਗੇ . ਸਬਦ ਉਚਾਰਨ ਕਰਕੇ ਭਾਣੇ ਵਿੱਚ ਰਹੇ। ਇਸ ਮੌਕੇ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।