MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਚੀਨ ਨਾਲ ਤਣਾਅ ਦਰਮਿਆਨ ਅਸਾਮ ਵਿਚ ਸਰਹੱਦ ਦੇ ਕੋਲ 12 ਸੜਕਾਂ ਦਾ ਉਦਘਾਟਨ ਕਰਨਗੇ ਰਾਜਨਾਥ ਸਿੰਘ

ਨਵੀਂ ਦਿੱਲੀ 16 ਜੂਨ (ਮਪ)  ਭਾਰਤ ਨੇ ਹਿੰਦ ਪ੍ਰਸ਼ਾਂਤ ਖੇਤਰ ਤੇ ਦੱਖਣੀ ਚੀਨ ਸਾਗਰ 'ਚ ਮੁਕਤ ਆਵਾਜਾਈ ਦੀ ਮੁੜ ਰੱਜ ਕੇ ਪੈਰੋਕਾਰੀ ਕਰਦੇ ਹੋਏ ਸਿੱਧੇ ਤੌਰ 'ਤੇ ਚੀਨ 'ਤੇ ਨਿਸ਼ਾਨਾ ਵਿੰਨਿ੍ਹਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮੁੰਦਰੀ ਇਲਾਕੇ 'ਚ ਰੂਲ ਆਧਾਰਿਤ ਆਰਡਰ ਦੀ ਪਾਲਣਾ ਕਰਦਿਆਂ ਇਨ੍ਹਾਂ ਸਮੁੰਦਰੀ ਖੇਤਰਾਂ 'ਚ ਸੰਘਰਸ਼ ਦੇ ਬਜਾਏ ਮੁਕਤ ਆਵਾਜਾਈ ਤੇ ਕੌਮਾਂਤਰੀ ਵਪਾਰ ਦੀ ਆਜ਼ਾਦੀ ਦੇ ਭਾਰਤੀ ਰੁਖ਼ ਨੂੰ ਦੁਹਰਾਇਆ। ਆਸਿਆਨ ਤੇ ਉਸ ਦੇ ਭਾਈਵਾਲ ਦੇਸ਼ਾਂ ਦੇ ਰੱਖਿਆ ਮੰਤਰੀ ਦੀ ਬੈਠਕ 'ਚ ਰਾਜਨਾਥ ਦਾ ਦੱਖਣੀ ਚੀਨ ਸਾਗਰ ਦਾ ਮੁੱਦਾ ਉਠਾਉਣਾ ਸੁਭਾਵਿਕ ਤੌਰ 'ਤੇ ਚੀਨ ਨੂੰ ਇਕ ਸਪੱਸ਼ਟ ਸੁਨੇਹਾ ਹੈ। ਵਿਸ਼ੇਸ਼ ਕਰ ਕੇ ਪੂਰਬੀ ਲੱਦਾਖ 'ਚ ਬੀਤੇ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਚੀਨ ਦੀਆਂ ਐੱਲਏਸੀ 'ਤੇ ਜਾਰੀ ਹਮਲਾਵਰ ਫ਼ੌਜੀ ਸਰਗਰਮੀਆਂ ਕਾਰਨ ਕਾਇਮ ਖਿੱਚੋਤਾਣ ਨੂੰ ਦੇਖਦਿਆਂ ਰੱਖਿਆ ਮੰਤਰੀ ਦਾ ਆਸਿਆਨ ਦੇ ਮੰਚ 'ਤੇ ਚੀਨ ਨੂੰ ਘੇਰਨ ਦੇ ਆਪਣੇ ਰਣਨੀਤਕ ਮਾਇਨੇ ਹਨ। ਆਸਿਆਨ ਪਲਸ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਵਰਚੁਅਲ ਬੈਠਕ 'ਚ ਆਪਣੇ ਸੰਬੋਧਨ ਦੌਰਾਨ ਬੁੱਧਵਾਰ ਨੂੰ ਰੱਖਿਆ ਮੰਤਰੀ ਨੇ ਕੌਮਾਂਤਰੀ ਸਮੁੰਦਰੀ ਇਲਾਕੇ ਦੀਆਂ ਵਧੀਆਂ ਸੁਰੱਖਿਆ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ-ਹਿੰਦ ਪ੍ਰਸ਼ਾਂਤ ਖੇਤਰ 'ਚ ਨਿਯਮ ਆਧਾਰਿਤ ਮੁਕਤ ਆਵਾਜਾਈ ਦਾ ਪੁਰਜ਼ੋਰ ਹਮਾਇਤੀ ਹੈ। ਨਾਲ ਹੀ ਇਸ ਲੜੀ 'ਚ ਅਸੀਂ ਖੇਤਰ ਦੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤੇ ਜਾਣ ਦੇ ਹਮਾਇਤੀ ਹਾਂ ਤੇ ਭਾਰਤ ਦਾ ਸਾਫ਼ ਮੰਨਣਾ ਹੈ ਕਿ ਕਿਸੇ ਵੀ ਵਿਵਾਦ ਦਾ ਸ਼ਾਂਤੀਪੂਰਨ ਤੇ ਗੱਲਬਾਤ ਨਾਲ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਹੱਲ ਕੱਢਿਆ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਸੰਯੁਕਤ ਰਾਸ਼ਟਰ ਕਨਵੈਨਸ਼ਨ ਦਾ ਸਮੁੰਦਰੀ ਕਾਨੂੰਨ ਉਨ੍ਹਾਂ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਲਈ ਕਿਆਸ ਅਰਾਈ ਤੋਂ ਪ੍ਰਰੇਰਿਤ ਨਹੀਂ ਹੋਵੇਗਾ ਜੋ ਹਾਲੇ ਇਸ ਕਨਵੈਨਸ਼ਨ 'ਚ ਸ਼ਾਮਲ ਨਹੀਂ ਹੋਏ ਹਨ।
ਰਾਜਨਾਥ ਨੇ ਚੀਨ ਵੱਲ ਇਸ਼ਾਰਾ ਕਰਦਿਆਂ ਇਹ ਵੀ ਕਿਹਾ ਕਿ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਲਈ ਪੈਦਾ ਹੋ ਰਹੇ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਪੁਰਾਣਾ ਸਿਸਟਮ ਕਾਰਗਰ ਨਹੀਂ ਹੋਵੇਗਾ ਤੇ ਇਹ ਗ਼ੈਰ-ਪ੍ਰਸੰਗਿਕ ਹੋ ਚੁੱਕਾ ਹੈ। ਰੱਖਿਆ ਮੰਤਰੀ ਨੇ ਇਸੇ ਲੜੀ 'ਚ ਸਮੁੰਦਰੀ ਸੁਰੱਖਿਆ ਦੇ ਵਧਦੇ ਖ਼ਤਰਿਆਂ ਦੀ ਚਰਚਾ ਵੀ ਕੀਤੀ ਤੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਤੇ ਦੱਖਣੀ ਚੀਨ ਸਾਗਰ 'ਚ ਸਮੁੰਦਰੀ ਸੰਵਾਦ ਦਾ ਬਣਿਆ ਰਹਿਣਾ ਇਸ ਖੇਤਰ 'ਚ ਸ਼ਾਂਤੀ, ਸਥਿਰਤਾ, ਖੁਸ਼ਹਾਲੀ ਤੇ ਵਿਕਾਸ ਲਈ ਬੇਹੱਦ ਅਹਿਮ ਹੈ। ਇਸ ਲਈ ਭਾਰਤ ਸਮੁੰਦਰੀ ਖੇਤਰ 'ਚ ਮੁਕਤ ਆਵਾਜਾਈ ਤੇ ਵਪਾਰ-ਕਾਰੋਬਾਰ ਦੀ ਆਜ਼ਾਦੀ ਦੀ ਹਮਾਇਤ ਕਰਦਾ ਹੈ। ਆਸਿਆਨ ਦੇ 10 ਦੇਸ਼ਾਂ ਤੋਂ ਇਲਾਵਾ ਭਾਰਤ ਸਮੇਤ ਇਸ ਦੇ 60 ਭਾਈਵਾਲ ਦੇਸ਼ਾਂ ਦੇ ਰੱਖਿਆ ਮੰਤਰੀ ਇਸ ਬੈਠਕ 'ਚ ਮੌਜੂਦ ਸਨ। ਆਸਿਆਨ ਦੇ ਭਾਈਵਾਲ ਦੇਸ਼ਾਂ 'ਚ ਭਾਰਤ ਤੋਂ ਇਲਾਵਾ ਅਮਰੀਕਾ, ਚੀਨ, ਜਾਪਾਨ, ਆਸਟ੍ਰੇਲੀਆ, ਰੂਸ, ਦੱਖਣੀ ਕੋਰੀਆ ਤੇ ਨਿਊਜ਼ੀਲੈਂਡ ਸ਼ਾਮਲ ਹਨ। ਆਸਿਆਨ ਦੇਸ਼ਾਂ ਨਾਲ ਭਾਰਤ ਦੇ ਡੂੰਘੇ ਹੁੰਦੇ ਰਿਸ਼ਤਿਆਂ ਦੀ ਚਰਚਾ ਕਰਦਿਆਂ ਰੱਖਿਆ ਮੰਤਰੀ ਨੇ ਅੱਤਵਾਦੀ ਨੈੱਟਵਰਕ ਦੇ ਖ਼ਤਰਿਆਂ ਦੀ ਗੱਲ ਉਠਾਈ ਤੇ ਕਿਹਾ ਕਿ ਜੋ ਲੋਕ ਅੱਤਵਾਦੀ ਜਥੇਬੰਦੀਆਂ ਦੇ ਨੈੱਟਵਰਕ ਨੂੰ ਉਤਸ਼ਾਹਿਤ ਕਰਦੇ ਹਨ ਤੇ ਉਨ੍ਹਾਂ ਨੂੰ ਪੈਸੇ ਤੇ ਸ਼ਰਨ ਦਿੰਦੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ। ਰੱਖਿਆ ਮੰਤਰੀ ਨੇ ਇਸ ਰਾਹੀਂ ਸਿੱਧੇ ਤੌਰ 'ਤੇ ਅੱਤਵਾਦੀ ਜਥੇਬੰਦੀਆਂ ਨੂੰ ਪਨਾਹ ਦੇਣ ਦੀ ਪਾਕਿਸਤਾਨ ਦੀ ਨੀਤੀ 'ਤੇ ਨਿਸ਼ਾਨਾ ਸਾਧਦੇ ਹੋਏ ਉਸ ਨੂੰ ਘੇਰਿਆ। ਨਾਲ ਹੀ ਕਿਹਾ ਕਿ ਅੱਤਵਾਦ ਤੇ ਕੱਟੜਵਾਦ ਇਸ ਸਮੇਂ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਅੱਤਵਾਦੀ ਨੈੱਟਵਰਕ ਨੂੰ ਮਿਲ ਰਹੇ ਪੈਸਿਆਂ 'ਤੇ ਲਗਾਮ ਕੱਸਣ ਲਈ ਰੱਖਿਆ ਮੰਤਰੀ ਨੇ ਭਾਰਤ ਦੇ ਐੱਫਏਟੀਐੱਫ ਦੇ ਮੈਂਬਰ ਨਾਤੇ ਇਸ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਤੇ ਸਮੂਹਿਕ ਨਜ਼ਰੀਆ ਅਪਣਾਉਣ ਦੀ ਗੱਲ ਕਹੀ।