MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੀ-ਪਾਈਟ ਸ਼ਹੀਦਗੜ੍ਹ, ਬਸੀ ਪਠਾਣਾਂ ਵਿਖੇ ਟਰੇਨਿੰਗ ਮਿਤੀ 01 ਜੁਲਾਈ 2021 ਤੋਂ

ਫ਼ਤਹਿਗੜ੍ਹ ਸਾਹਿਬ, 21 ਜੂਨ (ਹਰਪ੍ਰੀਤ ਕੋਰ ਟਿਵਾਣਾ) ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ)  ਸ਼ਹੀਦਗੜ੍ਹ (ਬਸੀ ਪਠਾਣਾ) ਵਿਖੇ ਜਿਲ੍ਹਾ ਰੂਪਨਗਰ,ਮੋਹਾਲੀ ਅਤੇ ਫਤਹਿਗੜ੍ਹ ਸਹਿਬ ਨਾਲ ਸਬੰਧਿਤ ਆਰਮੀ ਵਿੱਚ ਮੈਡੀਕਲ ਫਿੱਟ ਯੁਵਕਾਂ ਲਈ ਪੇਪਰ ਦੀ ਤਿਆਰੀ ਲਈ ਕੋਚਿੰਗ ਕਲਾਸਾਂ  ਸ਼ੁਰੂ ਹੋ ਗਈਆ ਹਨ, ਜਿਸ ਦਾ ਕਿ ਮਿਤੀ 25 ਜੁਲਾਈ 2021 ਨੂੰ ਲਿਖਤੀ ਪੇਪਰ ਹੋ ਰਿਹਾ ਹੈ।
ਇਸ ਤੋ ਇਲਾਵਾ ਸੈਨਾ ਪੁਲਿਸ ਵਿੱਚ ਭਰਤੀ ਹੋਣ ਵਾਲੀਆ ਲੜਕੀਆਂ ਦੀ ਟਰੇਨਿੰਗ ਮਿਤੀ 01 ਜੁਲਾਈ 2021 ਤੋਂ ਸੀ-ਪਾਈਟ ਕੈਂਪ ਸਹੀਦਗੜ੍ਹ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ ਚਾਹਵਾਨ ਲੜਕੀਆ ਆਪਣੇ ਫਾਰਮ ਆਨਲਾਇਨ ਭਰ ਕੇ ਟਰੇਨਿੰਗ ਲਈ ਸੀ-ਪਾਈਟ ਕੈਂਪ ਸ਼ਹੀਦਗੜ੍ਹ ਵਿਖੇ 29 ਜੂਨ 2021 ਨੂੰ ਸਵੇਰੇ 09 ਵਜੇ ਆਪਣੇ ਸਰਟੀਫਿਕੇਟ,ਇੱਕ ਫੋਟੋ,ਆਨਲਾਇਨ ਫਾਰਮ ਦੀ ਫੋਟੋ ਕਾਪੀ ਸਮੇਤ ਸੰਪਰਕ ਕਰਨ, ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੀ ਭਰਤੀ ਜੋ ਕਿ ਅਗਸਤ 2021 ਵਿੱਚ ਆਉਣ ਵਾਲੀ ਹੈ ਉਸ ਲਈ ਜਿਹਨਾਂ ਯੁਵਕਾਂ ਨੇ ਆਨਲਾਇਨ ਅਪਲਾਈ ਕੀਤਾ ਹੈ ਜਾਂ ਕਰਨਗੇ ਉਹ ਵੀ ਵਧੇਰੇ ਜਾਣਕਾਰੀ ਵਾਸਤੇ  ਸ੍ਰੀ ਗੁਰਿੰਦਰ ਸਿੰਘ, ਮਾਸਟਰ    98033-69068 , ਸ੍ਰੀ ਬਲਜੀਤ ਸਿੰਘ ਢਿੱਲੋ , ਪੀ.ਟੀ.ਆਈ-95493 - 00001 ਨਾਲ ਸੰਪਰਕ ਕਰ ਸਕਦੇ ਹਨ।