MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਰਬੱਤ ਦਾ ਭਲਾ ਟਰੱਸਟ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੀ ਗਈ ਮਹੀਨਾਵਾਰ ਪੈਨਸ਼ਨ ਸਹਾਇਤਾ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 21 ਜੂਨ (ਸੁਰਿੰਦਰ ਸਿੰਘ ਚੱਠਾ)-ਸਮਾਜ ਭਲਾਈ ਕੰਮਾਂ ਵਿਚ ਨਵੇਂ ਮੀਲ ਪੱਥਰ ਸਾਬਤ ਕਰ ਰਹੀ ਨੇਕ ਸ਼ਖ਼ਸੀਅਤ ਮਾਣਯੋਗ ਡਾ. (ਪ੍ਰੋ) ਐਸ ਪੀ ਸਿੰਘ ਉਬਰਾਏ ਜੀ ਦੀ ਸੁਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਹੀਨਾਵਾਰ ਪੈਨਸ਼ਨ ਸਮਾਰੋਹ ਦੌਰਾਨ ਡੇਰਾ ਭਾਈ ਮਸਤਾਨ ਸਿੰਘ ਜੀ ਕੰਪਲੈਕਸ ਵਿਖੇ ਲਗਭਗ 200 ਪਰਿਵਾਰਾਂ ਨੂੰ ਪੈਨਸ਼ਨ ਦੇ ਚੈੱਕ ਤਕਸੀਮ ਕੀਤੇ ਗਏ। ਇਸ ਸਮੇਂ ਤੇ ਮਹੰਤ ਕਸ਼ਮੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਵੱਲੋਂ ਆਪਣੇ ਕਰ ਕਮਲਾਂ ਨਾਲ ਚੈੱਕ ਪ੍ਰਦਾਨ ਕੀਤੇ ਗਏ। ਇਸ ਸਮੇਂ ਤੇ ਗੁਰਬਿੰਦਰ ਸਿੰਘ ਬਰਾੜ ਮਾਲਵਾ ਜੋਨ ਇੰਚਾਰਜ ਨੇ ਦੱਸਿਆ ਕਿ 'ਟਰੱਸਟ ਵੱਲੋਂ ਪੰਜਾਬ ਅੰਦਰ ਲਗਭਗ 12000 ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਸਕੀਮ ਤਹਿਤ ਵਿੱਤੀ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਸਮੇਂ ਤੇ ਜ਼ਿਲ੍ਹਾ ਪ੍ਰਧਾਨ ਅਰਵਿੰਦਰਪਾਲ ਸਿੰਘ ਵੱਲੋਂ ਡਾ ਐੱਸ ਪੀ ਸਿੰਘ ਜੀ ਉਬਰਾਏ ਤੇ ਮਹੰਤ ਕਸ਼ਮੀਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਗੁਰਪਾਲ ਸਿੰਘ, ਮਾ ਰਾਜਿੰਦਰ ਸਿੰਘ, ਜਸਵਿੰਦਰ ਸਿੰਘ ਮਣਕੂ, ਰਣਧੀਰ ਸਿੰਘ, ਗੁਰਚਰਨ ਸਿੰਘ, ਸੋਮਨਾਥ ਜੀ, ਗੁਰਜੀਤ ਸਿੰਘ ਜੀਤਾ ਅਤੇ ਅੰਮ੍ਰਿਤਪਾਲ ਸਿੰਘ ਵੀ ਹਾਜ਼ਰ ਸਨ।