MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਛਾਂਦਾਰ ਰੁੱਖ ਲਗਾਏ ਅਤੇ ਗਊਸ਼ਾਲਾ ਨੂੰ ਪੱਖੇ ਦਾਨ ਕਰਕੇ ਪੁੱਤਰ ਦਾ ਜਨਮ ਦਿਨ ਮਨਾਇਆ


ਸ਼ਾਹਕੋਟ,21 ਜੂਨ  (ਹਰਦੀਪ ਸਿੰਘ) : ਉੱਘੇ ਸਮਾਜ ਸੇਵਕ ਅਤੇ ਰੈੱਡ ਰਿਬਨ ਵੈਲਫੇਅਰ ਕਲੱਬ ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਨੇ ਆਪਣੇ ਪੁੱਤਰ ਵਤਸਲ ਗੁਪਤਾ ਉਰਫ ਵਾਸੁ ਦਾ ਜਨਮ ਦਿਨ ਅੱਜ ਵਿਲੱਖਣ ਢੰਗ ਨਾਲ ਮਨਾਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗਊਸਾਲਾ ਕਮੇਟੀ ਸਾਹਕੋਟ ਦੇ ਮੈਂਬਰ ਰਾਕੇਸ ਕੁਮਾਰ ਖਹਿਰਾ ਨੇ ਦੱਸਿਆ ਕੇ ਪ੍ਰਧਾਨ  ਰਮਨ ਗੁਪਤਾ ਨੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ  ਗਊਸਾਲਾ ਦੇ ਆਲੇ-ਦੁਆਲੇ ਛਾਂਦਾਰ ਰੁੱਖ ਲਗਾਏ ਅਤੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਗਊਸਾਲਾ ਸਾਹਕੋਟ ਵਿੱਚ ਗਊਆਂ ਲਈ ਤਿੰਨ ਪੱਖੇ ਦਾਨ ਕੀਤੇ। ਇਸ ਤੋਂ ਇਲਾਵਾ ਕੁਝ ਧਾਰਮਿਕ ਮੰਦਰਾਂ ਲਈ ਵੀ ਪੱਖੇ ਦਾਨ ਦਿੱਤੇ ਗਏ। ਗਊਸਾਲਾ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰ ਮੋਹਨ ਮਲਹੋਤਰਾ ਅਤੇ ਰਾਕੇਸ ਕੁਮਾਰ ਖਹਿਰਾ ਨੇ ਦੱਸਿਆ ਕਿ ਗੁਪਤਾ ਪਰਵਾਰ ਵਲੋ ਕੀਤਾ ਗਿਆ ਇਹ ਕਾਰਜ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਐੱਸ ਡੀ ਐਮ ਸਾਹਕੋਟ ਸੰਜੀਵ ਸਰਮਾ, ਤਹਿਸੀਲਦਾਰ ਪ੍ਰਦੀਪ ਕੁਮਾਰ ,ਐਸ ਐਚ ਓ ਸੁਰਿੰਦਰ ਕੁਮਾਰ ਅਤੇ ਸ਼ਾਹਕੋਟ ਦੀਆਂ ਸਮਾਜਿਕ ਸੰਸਥਾਵਾਂ ਵੱਲੋਂ ਤੇ ਸਮੂਹ ਰੈੱਡ ਰਿਬਨ  ਕਲੱਬ ਟੀਮ ਵੱਲੋਂ ਪ੍ਰਧਾਨ ਰਮਨ ਗੁਪਤਾ ਨੂੰ ਵਧਾਈ ਦਿੱਤੀ ਗਈ ਅਤੇ ਉਨਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਪ੍ਰਧਾਨ ਰਮਨ ਗੁਪਤਾ, ਮੈਡਮ ਮਮਤਾ ਗੁਪਤਾ, ਰਾਮ ਗੁਪਤਾ, ਵਤਸਲ ਗੁਪਤਾ,ਆਰਸੀ ਗੁਪਤਾ,ਪੰਕਜ ਗੁਪਤਾ, ਦੀਪਿਕਾ ਗੁਪਤਾ, ਰਾਕੇਸ ਕੁਮਾਰ ਖਹਿਰਾ,ਧਰਮਵੀਰ ਅਰੋੜਾ,ਕੁਲਦੀਪ ਸਚਦੇਵਾ, ਪਵਨ ਕੁਮਾਰ ਅਗਰਵਾਲ ਹਾਜ਼ਰ ਸਨ।