MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜ਼ਿਲ੍ਹੇ ਵਿੱਚ ਦੁਕਾਨਾਂ ਸਵੇਰੇ 9.00 ਵਜੇ ਤੋਂ ਸ਼ਾਮੀ 8.00 ਵਜੇ ਤੱਕ ਰਹਿਣਗੀਆਂ ਖੁੱਲ੍ਹੀਆਂ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੇ ਹੁਕਮਾਂ ਵਿੱਚ  30 ਜੂਨ ਤੱਕ ਕੀਤਾ ਵਾਧਾ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 27 ਜੂਨ (ਸੁਰਿੰਦਰ ਸਿੰਘ ਚੱਠਾ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ ਸ੍ਰੀ ਰਾਜੇਸ਼ ਤ੍ਰਿਪਾਠੀ ਵਧੀਕ ਜਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾ ਜਾਰੀ ਕੀਤੇ ਗਏ ਆਦੇਸ਼ਾ ਨੂੰ 30  ਜੂਨ 2021 ਤੱਕ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ।  ਹੁਕਮਾਂ ਅਨੁਸਾਰ ਰੋਜ਼ਾਨਾ ਨਾਈਟ ਕਰਫਿਊ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਜਦਕਿ ਵੀਕੈਂਡ ਕਰਫਿਊ ਹਰ ਸ਼ਨੀਵਾਰ ਸ਼ਾਮ 8:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਹੋਵੇਗਾ ਅਤੇ ਇਸ ਦੌਰਾਨ ਹਰ ਪ੍ਰਕਾਰ ਦੀਆਂ ਜਰੂਰੀ ਗਤੀਵਿਧੀਆਂ ਛੋਟ ਹੋਵੇਗੀ । ਹੁਕਮਾਂ ਅਨੁਸਾਰ ਹਰ ਪ੍ਰਕਾਰ ਦੇ ਰੈਸਟੋਰੈਂਟਟ(ਸਮੇਤ ਹੋਟਲਾਂ ਦੇ ਅੰਦਰ ਵਾਲੇ ਰੈਸਟੋਰੈਂਟ)ਕੈਫੇ, ਕੋਫੀ ਸ਼ਾਪ, ਫਾਸਟ ਫੂਡ ਦੀਆਂ ਦੁਕਾਨਾਂ, ਢਾਬੇ, ਸਿਨੇਮਾ, ਜਿੰਮ, ਅਜਾਇਬਘਰ 50 ਪ੍ਰਤੀਸ਼ਤ ਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ ਬਸ਼ਰਤੇ ਇਹਨਾਂ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਘੱਟੋ ਘੱਟ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ ਹੋਵੇ।  ਜਿਹੜੇ ਆਈਲੈਟਸ ਸੈਂਟਰਾਂ ਵਲੋਂ ਆਪਣੇ ਸਟਾਫ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਲਗਾ ਲਈ ਹੋਵੇਗੀ, ਉਹਨਾਂ ਸੈਂਟਰਾਂ ਨੂੰ 29 ਜੂਨ  2021 ਤੋਂ ਖੋਲ੍ਹਣ ਦੀ ਆਗਿਆ ਹੋਵੇਗੀ ਅਤੇ ਆਈਲੈਟਸ ਸੈਂਟਰ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਟੀਕਾਕਰਨ ਕਰਵਾਉਣ ਉਪਰੰਤ ਹੀ  ਸੈਂਟਰ ਵਿੱਚ ਆਉਣ ਦੀ ਆਗਿਆ ਹੋਵੇਗੀ। ਵਿਆਹ ਸਮਾਗਮਾਂ, ਮਰਗ, ਅੰਤਮ ਅਰਦਾਸ ਸਮਾਗਮਾਂ ਅਤੇ ਹੋਰ ਕਿਸੇ ਵੀ ਪ੍ਰਕਾਰ ਦੇ ਇਕੱਠ ਵਿੱਚ 50 ਵਿਅਕਤੀਆਂ ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਪਾਬੰਦੀ ਹੋਵੇਗੀ।  ਬਾਰ,ਪੱਬ ਅਤੇ ਅਹਾਤੇ ਬੰਦ ਰਹਿਣਗੇ।  ਸਾਰੇ ਵਿੱਦਿਅਕ ਅਦਾਰੇ ਜਿਵੇਂ ਸਕੂਲ ਕਾਲਜ ਆਦਿ ਬੰਦ ਰਹਿਣਗੇ। ਸਰਕਾਰੀ ਦਫ਼ਤਰਾਂ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਆਨਲਾਈਨ ਮਾਧਿਅਮ ਰਾਹੀਂ ਕੀਤਾ ਜਾਵੇਗਾ ਅਤੇ ਪਬਲਿਕ ਡੀਲਿੰਗ ਕੇਵਲ ਜਰੂਰੀ/ਐਮਰਜੰਸੀ ਸਥਿਤੀ ਵਿੱਚ ਹੀ ਕੀਤੀ ਜਾਵੇ। ਰੈਵਿਨਿਊ ਵਿਭਾਗ ਵਿੱਚ ਵਸੀਕੇ ਰਜਿਸਟਰ ਅਤੇ ਜ਼ਮੀਨ ਦੀ ਵੇਚ ਵੱਟ ਲਈ ਰਜਿਸਟ੍ਰੇਸ਼ਨ ਦੌਰਾਨ ਘੱਟ ਤੋਂ ਘੱਟ ਮੁਲਾਕਾਤ  ਦਿੱਤੀ ਜਾਵੇ। ਹੁਕਮਾਂ ਅਨੁਸਾਰ   ਕਰਫਿਊ ਦੌਰਾਨ ਜਿਹਨਾਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਛੋਟ ਹੋਵੇਗੀ: ਹਸਪਤਾਲ, ਪਸ਼ੂ ਹਸਪਤਾਲ ਅਤੇ ਹਰ ਪ੍ਰਕਾਰ ਦੇ ਸਰਕਾਰੀ ਤੇ ਪ੍ਰਾਈਵੇਟ ਅਦਾਰੇ ਜਿਹੜੇ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਨੂੰ ਬਣਾਉਣ ਜਾਂ ਸਪਲਾਈ ਕਰਨ ਦਾ ਕੰਮ ਕਰਦੇ ਹਨ, ਸਮੇਤ ਮੈਨੂਫੈਕਚਰਿੰਗ, ਡਿਸਟੀਬਿਊਸ਼ਨ, ਡਿਸਪੈਂਸਰੀਆਂ, ਦਵਾਈਆਂ, ਫਾਰਮੈਸੀ ਦੀਆਂ ਦੁਕਾਨਾਂ (ਸਮੇਤ ਜਨ ਔਸ਼ਧੀ ਕੇਂਦਰ), ਲੈਬਾਰਟਰੀਆਂ, ਫਾਰਮਾ ਲੈਬਾਰੇਟਰੀਜ਼, ਕਲੀਨਿਕ, ਨਰਸਿੰਗ ਹੋਮ, ਐਂਬੂਲੈਂਸਾਂ ਆਦਿ ਅਤੇ ਇਨ੍ਹਾਂ ਦੇ ਨੁਮਾਇੰਦਿਆਂ/ਕਰਮਚਾਰੀਆਂ ਨੂੰ ਛੋਟ ਰਹੇਗੀ। ਜਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਜਿਵੇਂ  ਦੁੱਧ, ਡਾਇਰੀ, ਪੋਲਟਰੀ ਪ੍ਰੋਡਕਟ ਜਿਵੇਂ ਆਂਡਾ, ਬਰੈਡ, ਮੀਟ, ਪੀਣ ਵਾਲੇ ਪਾਣੀ ਦੀ ਸਪਲਾਈ,ਸਬਜ਼ੀ ਦੀਆਂ ਰੇਹੜ੍ਹੀਆਂ ਨੂੰ ਹਫਤੇ ਦੇ ਸਾਰੇ ਦਿਨ 24 ਘੰਟੇ  ਖੋਲ੍ਹਣ ਦੀ ਪ੍ਰਵਾਨਗੀ ਰਹੇਗੀ। ਉਦਯੋਗਾਂ ਨਾਲ ਸਬੰਧਤ ਮਟੀਰੀਅਲ/ ਕੱਚਾ ਮਾਲ ਵੇਚਣ ਵਾਲੀਆਂ ਦੁਕਾਨਾਂ/ਅਦਾਰੇ ਅਤੇ ਇਨ੍ਹਾਂ ਦੀ ਟਰਾਂਸਪੋਟੇਸ਼ਨ ਨਾਲ ਸਬੰਧਤ ਅਦਾਰਿਆਂ ਨੂੰ ਛੂਟ ਰਹੇਗੀ। ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਮੱਛੀ, ਮੀਟ ਅਤੇ ਇਸ ਨਾਲ ਬਣੇ ਪ੍ਰੋਡਟ ਅਤੇ ਮੱਛੀ ਦਾਣਾ ਆਦਿ ਦੀ ਸਪਲਾਈ/ਵੇਚ-ਵੱਟ ਦੀ ਆਗਿਆ ਹੋਵੇਗੀ। ਹਵਾਈ, ਰੇਲ ਜਾਂ ਬੱਸਾਂ ਰਾਹੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਵਾਲੇ ਯਾਤਰੀਆਂ ਨੂੰ ਟਰੈਵਲ ਡਾਕੂਮੈਂਟ ਦਿਖਾਉਣ ਤੇ ਜਾਣ ਦੀ ਆਗਿਆ ਹੋਵੇਗੀ। ਜਰੂਰੀ ਸੇਵਾਵਾਂ ਜਿਵੇਂ ਖਾਣਾ, ਔਸ਼ਧੀ ਨਿਰਮਾਣ ਅਤੇ ਮੈਡੀਕਲ ਉਪਕਰਨਾਂ ਦੀ ਈ-ਕਮਰਸ ਮਾਧਿਅਮ ਰਾਹੀਂ ਡਿਲਵਰੀ ਦੀ ਆਗਿਆ ਹੋਵੇਗੀ। ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਨਿਰਮਾਣ  ਕਾਰਜਾਂ ਦੀ ਪ੍ਰਵਾਨਗੀ ਹੋਵੇਗੀ।ਡਜਜਜ. ਖੇਤੀਬਾੜੀ ਸਮੇਤ ਪਰਕਿਉਰਮੈਂਟ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਨਾਲ ਸਬੰਧਤ ਗਤੀਵਿਧੀਆਂ ਦੀ ਆਗਿਆ ਹੋਵੇਗੀ। ਵੈਕਸੀਨ ਕੈਂਪਾਂ ਦੀ ਆਗਿਆ ਹੋਵੇਗੀ। ਮੈਨੂਫੈਕਚਰਿੰਗ ਇੰਡਸਟਰੀਜ਼, ਕਮਰਸ਼ਿਅਲ ਤੇ ਪ੍ਰਾਈਵੇਟ ਅਦਾਰਿਆਂ ਅਤੇ ਹੇਠ ਦਰਸਾਈਆਂ ਗਤੀਵਿਧੀਆਂ ਦੀ ਆਗਿਆ ਹੋਵੇਗੀ, ਅਤੇ ਇਨ੍ਹਾਂ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਆਉਣ ਜਾਣ ਅਤੇ ਮਾਲ ਦੀ ਢੋਆ ਢੁਆਈ ਦੀ ਆਗਿਆ ਹੋਵੇਗੀ: ਟੈਲੀਕਮਨੀਕੇਸ਼ਨ, ਇੰਟਰਨੈਟ ਸੇਵਾਵਾਂ, ਬਰੋਡਕਾਸਟਿੰਗ ਸੇਵਾਵਾਂ, ਕੇਬਲ ਸੇਵਾਵਾਂ, ਆਈ.ਟੀ. ਤੇ ਆਈ.ਟੀ. ਨਾਲ ਸਬੰਧਤ ਸੇਵਾਵਾਂ।ਪੈਟਰੋਲ ਪੰਪ ਅਤੇ ਪੈਟਰੋਲੀਅਮ ਪਦਾਰਥ, ਐਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਰਿਟੇਲ ਆਊਟਲੈਟ, ਸਟੋਰੇਜ਼ ਆਊਟਲੈਟ, ਕੋਲਾ, ਲੱਕੜ ਆਦਿ ਬਾਲਣ। ਬਿਜਲੀ ਉਦਪਾਦਨ, ਵੰਡ (ਸਪਲਾਈ) ਅਤੇ ਸਰਵਿਸ। ਪ੍ਰਾਈਵੇਟ ਸਕਿਊਰਿਟੀ ਸਰਵਿਸ । ਕਿਸਾਨੀ ਨਾਲ ਸਬੰਧਤ ਗਤੀਵਿਧੀਆਂ ਅਤੇ ਕਿਸਾਨਾਂ ਦਾ ਖੇਤਾਂ ਵਿੱਚ ਕੰਮ ਕਰਨ ਦੀਆਂ ਗਤੀਵਿਧੀਆਂ। ਸਾਰੇ ਬੈਂਕ, ਆਰ.ਬੀ.ਆਈ. ਸੇਵਾਵਾਂ, ਏ.ਟੀ.ਐਮ., ਕੈਸ਼ ਵੈਨਾਂ, ਕੈਸ਼ ਹੈਂਡਲਿੰਗ ਅਤੇ ਡਿਸਟੀਬਿਊਟਰ ਸੇਵਾਵਾਂ ਦੀ ਆਗਿਆ ਹੋਵੇਗੀ।