MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜਵਾਹਰ ਨਵੋਦਿਆ ਵਿਦਿਆਲਾ  ਕਲਾਸ ਛੇਵੀਂ ਸ਼ੈਸਨ 2021 ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਮਿਤੀ ਜਾਰੀ

ਤਰਨ ਤਾਰਨ, 23 ਜੁਲਾਈ  : (ਬਲਜੀਤ ਸਿੰਘ ਰਾਜਪੂਤ, ਹਰਜਗਜੀਤ ਸਿੰਘ) ਜਵਾਹਰ ਨਵੋਦਿਆ ਵਿਦਿਆਲਾ ਪ੍ਰਵੇਸ਼ ਪ੍ਰੀਖਿਆ ਕਲਾਸ਼ ਛੇਵੀਂ ਸ਼ੈਸਨ 2021 ਦੇ ਰੋਲ ਨੰਬਰ ਡਾਊਨ ਕਰਨ ਲਈ ਦਾਖਲਾ ਪ੍ਰੀਖਿਆ ਮਿਤੀ 11 ਅਗਸਤ 2021 ਨੂੰ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ੍ਰੀਮਤੀ ਸਵਰਨਜੀਤ ਕੌਰ ਨੇ ਦਸਿਆ ਕਿ ਭਾਰਤ ਸਰਕਾਰ ਵੱਲੋਂ ਜ਼ਿਲਾ ਤਰਨ ਤਾਰਨ ਵਿੱਚ ਚਲਾਏ ਜਾ ਰਹੇ ਜਵਾਹਰ ਨਵੋਦਿਆ ਵਿਦਿਆਲਾ  ਗੋਇੰਦਵਾਲ ਸਾਹਿਬ ਵਿਖੇ ਕਲਾਸ ਛੇਵੀਂ ਸ਼ੈਸਨ 2021 ਦੀ  ਪ੍ਰਵੇਸ਼ ਪੀਖਿਆ ਲਈ ਰੋਲ ਨੰਬਰ ਜਾਰੀ ਹੋ ਗਏ ਹਨ, ਜਿਹਨਾਂ ਵਿਦਿਆਰਥੀਆਂ ਨੇ ਇਸ ਪ੍ਰਵੇਸ਼ ਪ੍ਰੀਖਿਆ ਲਈ  ਫਾਰਮ ਭਰੇ ਸਨ, ਉਹ ਆਪਣੇ  ਰੋਲ ਨੰਬਰ ਆਨਲਾਈਨ https://cbseitms.nic.in/index.aspx   ਜਾਂ  ਵਿਦਿਆਲਾ ਦੀ ਵੈੱਬਸਾਈਟ  ਤੋਂ ਡਾਊਨਲੋਡ ਕਰ ਸਕਦੇ ਹਨ। ਸ਼ੈਸਨ 2020-21 ਵਿੱਚ ਪੰਜਵੀ ਕਲਾਸ ਵਿੱਚ ਪੜਦੇ ਵਿਦਿਆਰਥੀ, ਜਿੰਨਾਂ  ਨੇ ਆਨਲਾਇਨ ਫਾਰਮ ਭਰੇ ਸੀ ਉਹ ਆਪਣਾ ਰਜਿਸ਼ਟਰੇਸ਼ਨ ਨੰਬਰ ਅਤੇ ਜਨਮ ਮਿਤੀ ਦੇ ਰਾਹੀ ਆਪਣਾ ਰੋਲ ਨੰਬਰ ਆਨਲਾਈਨ ਕੱਢ ਸਕਦੇ ਹਨ। ਇਹ ਇਮਤਿਹਾਨ 11 ਅਗਸਤ 2021 ਨੂੰ ਤਰਨ ਤਾਰਨ ਜ਼ਿਲ੍ਹੇ ਦੇ 21 ਸੈਂਟਰਾਂ ਤੇ ਹਵੇਗਾ।