MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਹੁਲ ਗਾਂਧੀ ਨੇ ਆਸਾਮ-ਮਿਜ਼ੋਰਮ ਸੰਘਰਸ਼ 'ਤੇ ਪ੍ਰਗਟਾਇਆ ਦੁੱਖ, ਕੇਂਦਰ 'ਤੇ ਲਾਇਆ ਨਫ਼ਰਤ ਫੈਲਾਉਣ ਦਾ ਦੋਸ਼

ਨਵੀਂ ਦਿੱਲੀ, 27 ਜੁਲਾਈ (ਮਪ) ਹਾਲ ਹੀ ਵਿਚ ਆਸਾਮ-ਮਿਜ਼ੋਰਮ ਝੜਪਾਂ 'ਚ ਜਾਨ ਗਵਾਉਣ ਵਾਲਿਆਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਂਦਰ 'ਤੇ ਲੋਕਾਂ ਦੇ ਜੀਵਨ 'ਚ ਨਫਰਤ ਫੈਲਾਉਣ ਦਾ ਦੋਸ਼ ਲਾਇਆ ਹੈ। ਆਸਾਮ-ਮਿਜ਼ੋਰਮ 'ਚ ਹੋਈ ਖੂਨੀ ਸੰਘਰਸ਼ 'ਚ 6 ਪੁਲਿਸਕਰਮੀਆਂ ਦੀ ਮੌਤ ਹੋ ਗਈ ਹੈ ਜਦਕਿ 50 ਤੋਂ ਜ਼ਿਆਦਾ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਕਾਂਗਰਸ ਆਗੂ ਨੇ ਟਵੀਟ ਕੀਤਾ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ। ਮੈਨੂੰ ਉਮੀਦ ਹੈ ਕਿ ਜ਼ਖ਼ਮੀ ਜਲਦ ਠੀਕ ਹੋ ਜਾਣਗੇ। ਲੋਕਾਂ ਦੇ ਜੀਵਨ 'ਚ ਨਫ਼ਰਤ ਫੈਲਾ ਕੇ ਗ੍ਰਹਿ ਮੰਤਰੀ ਨੇ ਇਕ ਵਾਰ ਫਿਰ ਦੇਸ਼ ਨੂੰ ਅਸਫਲ ਕਰ ਦਿੱਤਾ ਹੈ। ਭਾਰਤ ਹੁਣ ਇਸ ਦੇ ਭਿਆਨਕ ਨਤੀਜੇ ਭੁਗਤ ਰਿਹਾ ਹੈ। ਸਰਹੱਦ ਸੰਘਰਸ਼ 'ਤੇ ਕਾਂਗਰਸ ਆਗੂ ਮਲਿਕਾਜੁਰਨ ਖਡਗੇ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਲਈ ਪਹਿਲਾਂ ਤੋਂ ਹੀ ਕਹਿਣਾ ਚਾਹੀਦਾ ਸੀ ਕਿ ਇਹ ਕੌਮਾਂਤਰੀ ਸਰਹੱਦ ਦਾ ਮਾਮਲਾ ਨਹੀਂ ਹੈ ਕਿ ਬਲਕਿ ਸੂਬਾਈ ਸਰਹੱਦਾਂ ਦਾ ਮਾਮਲਾ ਹੈ ਜੇਕਰ ਉਹ ਇਸ ਮਾਮਲੇ ਨੂੰ ਪਹਿਲਾਂ ਹੱਲ ਕਰਦੇ ਤਾਂ ਇਹ ਘਟਨਾ ਟਲ਼ ਸਕਦੀ ਸੀ। ਕਾਂਗਰਸ ਸੰਸਦ ਮੈਂਬਰ ਰਿਪੁਨ ਬੋਰਾ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਆਸਾਮ-ਮਿਜ਼ੋਰਮ ਸਰਹੱਦ ਸੰਘਰਸ 'ਤੇ ਚਰਚਾ ਦੀ ਮੰਗ ਕੀਤੀ ਹੈ। ਆਸਾਮ ਦੇ ਭਾਜਪਾ ਵਿਧਾਇਕ ਕੌਸ਼ਿਕ ਰਾਏ ਮੰਗਲਵਾਰ ਨੂੰ ਹਿੰਸਾ 'ਚ ਜ਼ਖ਼ਮੀ ਲੋਕਾਂ ਨਾਲ ਸਿਲਚਰ ਮੈਡੀਕਲ ਕਾਲਜ 'ਚ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਕਿਹਾ ਕਿ ਮਿਜ਼ੋਰਮ 'ਚ ਗੋਲ਼ੀਬਾਰੀ 'ਚ ਆਸਾਮ ਪੁਲਿਸ ਦੇ ਛੇ ਜਵਾਨਾਂ ਦੀ ਮੌਤ ਹੋਈ ਹੈ ਤੇ ਤਿੰਨ ਤੋਂ ਚਾਰ ਨਾਗਰਿਕਾਂ ਸਣੇ ਘੱਟ ਤੋਂ ਘੱਟ 40 ਲੋਕ ਜ਼ਖਮੀ ਹੋ ਗਏ ਹਨ। ਮੁੱਖ ਮੰਤਰੀ ਨੇ ਸੂਬਾ ਮੰਤਰੀ ਪੀਯੂਸ਼ ਹਜਾਰਿਕਾ ਨੂੰ ਸਰਹੱਦ ਖੇਤਰ ਦਾ ਦੌਰਾ ਕਰਨ ਦਾ ਨਿਰਦੇਸ਼ ਦਿੱਤਾ ਹੈ।