MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲਾਲੇਆਣਾ ਅਤੇ ਮਾਹੀਨੰਗਲ ਵਿੱਚ ਤਿੰਨ ਦਰਜ਼ਨ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ।

ਤਲਵੰਡੀ ਸਾਬੋ, 3 ਅਗਸਤ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਮੇਂ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਐਲਾਨੇ ਜਾ ਚੁੱਕੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਵੱਲੋਂ ਬੀਤੇ ਦਿਨਾਂ ਤੋਂ ਹਲਕੇ ਅੰਦਰ ਆਰੰਭੀ ਧੂੰਆਧਾਰ ਜਨ ਸੰਪਰਕ ਮੁਹਿੰਮ ਨੂੰ ਅੱਜ ਉਸ ਸਮੇਂ ਫਿਰ ਇੱਕ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਲਾਲੇਆਣਾ ਅਤੇ ਮਾਹੀਨੰਗਲ ਵਿੱਚ ਕਰੀਬ ਤਿੰਨ ਦਰਜ਼ਨ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
     ਪਿੰਡ ਲਾਲੇਆਣਾ ਅਤੇ ਮਾਹੀਨੰਗਲ ਵਿੱਚ ਰੱਖੀਆਂ ਵਰਕਰ ਮਿਲਣੀਆਂ ਅਤੇ ਜਨ ਸੰਪਰਕ ਪ੍ਰੋਗਰਾਮਾਂ ਵਿੱਚ ਉਕਤ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਸਾਬਕਾ ਵਿਧਾਇਕ ਸਿੱਧੂ ਨੇ ਉਕਤ ਪਰਿਵਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕਰਦਿਆਂ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਜਨ ਸੰਪਰਕ ਪ੍ਰੋਗਰਾਮਾਂ ਵਿੱਚ ਸਾਬਕਾ ਵਿਧਾਇਕ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ।ਵਰਕਰ ਮਿਲਣੀਆਂ ਨੂੰ ਸੰਬੋਧਨ ਦੌਰਾਨ ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਲੋਕ ਜਿੱਥੇ ਕਾਂਗਰਸ ਦੀ ਮੌਜੂਦਾ ਸੂਬਾ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਹਨ ਕਿ ਉਨਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀ ਕੀਤਾ ਉੱਥੇ ਲੋਕ ਇਸ ਗੱਲੋਂ ਵੀ ਨਿਰਾਸ਼ ਹਨ ਕਿ ਜਿਸ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦਿਆਂ ਉਨਾਂ ਨੇ ਉਸਨੂੰ ਮੁੱਖ ਵਿਰੋਧੀ ਧਿਰ ਬਣਾਇਆ ਉਹ ਵੀ ਵਿਧਾਨ ਸਭਾ ਵਿੱਚ ਲੋਕ ਮੁੱਦੇ ਉਠਾਉਣ ਵਿੱਚ ਨਾਕਾਮ ਰਹੀ।ਉਨਾਂ ਕਿਹਾ ਕਿ ਇਸਲਈ ਪੰਜਾਬ ਦੇ ਲੋਕ ਹੁਣ ਫੈਸਲਾ ਕਰ ਚੁੱਕੇ ਹਨ ਕਿ ਉਹ 2022 ਵਿੱਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਾਉਣਗੇ।
     ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਬੀਰ ਸਿੰਘ ਚੱਠਾ, ਅਮਰਜੀਤ ਚੀਮਾ, ਜਸਵਿੰਦਰ ਜ਼ੈਲ਼ਦਾਰ, ਸਤਿੰਦਰ ਸਿੱਧੂ, ਹਨੀ ਢਿੱਲੋਂ ਰਾਮਾਂ, ਗੁਰਪਾਲ ਨੰਬਰਦਾਰ ਲਾਲੇਆਣਾ, ਤਰਸੇਮ ਲਾਲੇਆਣਾ, ਹਰਭਗਤ ਗਿਆਨਾ, ਗੁਰਤੇਜ ਜੋਗੇਵਾਲਾ, ਲੱਕੀ ਸੰਗਤ, ਪਾਲ ਲਾਲੇਆਣਾ, ਗੁਰਮੇਲ ਲਾਲੇਆਣਾ, ਗੋਰਾ ਲਾਲੇਆਣਾ, ਮਨਜੀਤ ਸਿੰਘ ਸ਼ਿੰਪੀ ਸਾਬਕਾ ਚੇਅਰਮੈਨ, ਜਥੇਦਾਰ ਹਰਦੀਪ ਸਿੰਘ ਬੰਗੀ, ਰਮਨ ਬੰਗੀ ਆਦਿ ਆਗੂ ਮੌਜੂਦ ਸਨ।