MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

0 ਤੋਂ 18 ਸਾਲ ਦੇ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਜਿਲ੍ਹਾ ਤਰਨ ਤਾਰਨ ਵਿੱਚ ਬਾਲ ਭਲਾਈ ਕਮੇਟੀ ਨੇ ਸੰਭਾਲੀ ਕਮਾਨ

ਤਰਨ ਤਾਰਨ, 27 ਅਗਸਤ  : (ਬਲਜੀਤ ਸਿੰਘ ਰਾਜਪੂਤ, ਹਰਜਗਜੀਤ ਸਿੰਘ) ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 0 ਤੋਂ 18 ਸਾਲ ਦੇ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ ਜਿਲ੍ਹਾ ਤਰਨ ਤਾਰਨ ਵਿੱਚ ਸ਼੍ਰੀਮਤੀ ਅਮਨਪ੍ਰੀਤ ਕੌਰ, ਚੇਅਰਪਰਸਨ ਅਤੇ ਸਰਬਜੀਤ ਕੌਰ ਮੈਂਬਰ, ਬਾਲ ਭਲਾਈ ਕਮੇਟੀ ਤਰਨ ਤਾਰਨ ਨੇ ਮਾਨਯੋਗ ਸ਼੍ਰੀ ਕੁਲਵੰਤ ਸਿੰਘ, ਡਿਪਟੀ  ਕਮਿਸ਼ਨਰ ਤਰਨ ਤਾਰਨ  ਨੂੰ ਆਪਣੀ ਹਾਜ਼ਰੀ ਦੇ ਦਿੱਤੀ ਹੈ।
ਸ੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਤਰਨ ਤਾਰਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 0 ਤੋੰ18 ਸਾਲ ਦੇ ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਸਬੰਧੀ ਕੋਈ ਵੀ ਕੇਸ ਆਉਂਦਾ ਹੈ ਜਿਵੇ ਕਿ ਲਾਵਾਰਿਸ, ਅਨਾਥ, ਬੇਸਹਾਰਾ, ਜਾਂ ਉਹ ਬੱਚੇ ਜਿਨ੍ਹਾਂ ਨੂੰ ਸਰੀਰਿਕ ਜਨ ਮਾਨਸਿਕ ਤੌਰ ਤੇ ਕਿਸੇ ਵੱਲੋ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ । ਬੱਚਿਆਂ ਸਬੰਧੀ ਕੋਈ ਵੀ ਕੇਸ ਹੋਵੇ ਤਾਂ ਉਹ  ਬਾਲ ਭਲਾਈ ਕਮੇਟੀ ਸਾਮਣੇ ਜੁਵਨਾਇਲ ਜਸਟਿਸ ਐਕਟ 2015 ਅਧੀਨ ਪੇਸ਼ ਕਰਨਾ ਜ਼ਰੂਰੀ ਹੈ ਤਾਂ ਜੋ ਬਾਲ ਭਲਾਈ ਕਮੇਟੀ ਵਲੋਂ ਉਨ੍ਹਾਂ ਦੇ ਭਵਿੱਖ ਵਿੱਚ ਸਹੀ ਫੈਸਲਾ ਲਿਆ ਜਾ ਸਕੇ । ਬਾਲ ਭਲਾਈ ਕਮੇਟੀ ਵਿੱਚ ਇੱਕ ਚੇਅਰਪਰਸਨ ਅਤੇ 4 ਮੈਂਬਰ ਹੁੰਦੇ ਹਨ ਜਿਨ੍ਹਾਂ ਕੋਲ ਪਹਲੀ ਕਲਾਸ ਦੇ ਮਜਿਸਟਰੇਟ ਦੇ ਅਧਿਕਾਰ ਹੁੰਦੇ ਹਨ। ਨਵੀ ਹੋੰਦ ਵਿੱਚ ਆਈ ਬਾਲ ਭਲਾਈ ਕਮੇਟੀ ਵੱਲੋਂ ਜਿਲ੍ਹੇ ਵਿੱਚ ਹੁਣ ਤਕ 10 ਕੇਸਾਂ ਦਾ ਨਿਪਟਾਰਾ ਕੀਤਾ ਹੈ, ਜਿਸ ਵਿੱਚ ਲਾਵਾਰਿਸ ਮਿਲੇ ਬੱਚੇ ਦੇ ਘਰ ਦੀ ਭਾਲ ਕੀਤੀ ਗਈ ਅਤੇ ਉਸਨੂੰ ਬਾਲ ਘਰ ਭੇਜਿਆ ਗਿਆ ਹੈ, ਇੱਕ ਮੰਦਬੁੱਧੀ ਬੱਚੀ ਨੂੰ ਬਾਲ ਘਰ ਭੇਜਿਆ ਅਤੇ ਹੋਰ ਆਏ ਕੇਸਾਂ  ਦਾ ਜਲਦ ਨਿਪਟਾਰਾ ਕੀਤਾ । ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਨੇ ਅਪੀਲ ਕੀਤੀ ਕਿ ਜੇਕਰ ਜਿਲ੍ਹੇ ਵਿੱਚ ਬੱਚਿਆਂ ਦੇ ਅਧਿਕਾਰਾਂ ਦਾ ਕੋਈ ਹਨਨ ਕਰ ਰਿਹਾ ਹੈ ਜਾਂ ਉਨ੍ਹਾਂ ਦੇ ਪਾਲਣ ਪੋਸ਼ਣ ਵਿੱਚ ਕੋਈ ਔਕੜਾਂ ਆ ਰਹੀਆਂ ਹਨ ਤਾਂ ਤੁਰੰਤ ਕਮਰਾ ਨੰ 307 ,ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿੱਖੇ ਸੂਚਨਾ ਦਿੱਤੀ ਜਾਵੇ । ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ । ਮਾਨਯੋਗ ਡਿਪਟੀ ਕਮਿਸ਼ਨਰ ਨੇ ਵੀ ਬਾਲ ਭਲਾਈ ਕਮੇਟੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਲ੍ਹੇ ਵਿੱਚ ਕਮੇਟੀ ਵੱਲੋਂ ਹਰ ਕੇਸ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਜਲਦ ਨਿਪਟਾਰੇ ਕੀਤੇ ਹਨ ਜਿਸ ਨਾਲ ਬੱਚਿਆਂ ਨੂੰ ਵੀ ਆਪਣੇ ਹੱਕਾਂ ਲਈ ਆਪਣੀ ਗੱਲ ਰੱਖਣਾ ਸੌਖਾ ਹੋਇਆ ਹੈ । ਜਿਲ੍ਹੇ ਵਿੱਚ ਕਿਸੀ ਵੀ ਬੱਚੇ ਦੇ ਬਾਲ ਅਧਿਕਾਰਾਂ ਦਾ ਕੋਈ ਹਨਨ ਹੋ ਰਿਹਾ ਹੋਵੇ ਤਾਂ ਤੁਰੰਤ ਬਾਲ ਸਹਾਇਤਾ ਨੰ 1098 'ਤੇ ਕਾਲ ਕੀਤੀ ਜਾਵੇ । ਇਸ ਮੌਕੇ ਸੁਖਮਜੀਤ ਸਿੰਘ ਬੱਲ ਸੁਰੱਖਿਆ ਅਫ਼ਸਰ ਵੀ ਹਾਜਰ ਸਨ ।