MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਾ ਕੰਮ ਪੂਰਾ ਕਰਨ ਲਈ ਘਟੋ ਘੱਟ ਸਮਾਂ ਨਿਸਚਿਤ ਕਰੇ -ਕਰਨੈਲ ਸਿੰਘ ਜੀਤ



ਮੋਰਿੰਡਾ 4 ਅਕਤੁਬਰ (ਸੁਖਵਿੰਦਰ ਸਿੰਘ ਹੈਪੀ) -ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਸਮੂਹ ਪੰਜਾਬੀਆਂ ਦੀ ਅਹਿਮ ਮੰਗ ਪੰਜਾਬ ਵਿਚੋ ਲਾਲ ਲਕੀਰ ਨੂੰ ਖਤਮ ਕਰਨ ਦੇ ਐਲਾਨ ਦਾ ਸਮੂਹ ਪੰਜਾਬੀਆਂ ਅਤੇ ਸੰਵਿਧਾਨ ਬਚਾੳ ਸੰਘਰਸ ਕਮੇਟੀ ਪੰਜਾਬ ਸਮੇਤ ਵੱਖ- ਵੱਖ ਸਮਾਜਿਕ ਜਥੇਬੰਦੀਆਂ ਨੇ ਭਰਵਾਂ ਸਵਾਗਤ ਕੀਤਾ ਹੈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸੰਵਿਧਾਨ ਬਚਾੳ ਸੰਘਰਸ ਕਮੇਟੀ ਪੰਜਾਬ ਦੇ ਕਨਵੀਨਰ ਕਰਨੈਲ ਸਿੰਘ ਜੀਤ ਤੇ ਸੁਖਵਿੰਦਰ ਸਿੰਘ ਦੁੱਮਣਾ, ਸੀਨੀਅਰ ਕਾਂਗਰਸੀ ਨੇਤਾ ਬੰਤ ਸਿੰਘ ਕਲਾਰਾਂ, ਦਰਸ਼ਨ ਸਿੰਘ ਸੰਧੂ, ਆਦਿ ਧਰਮ ਸਮਾਜ, ਆਧਸ ਪੰਜਾਬ ਦੇ ਪ੍ਰਧਾਨ ਮੋਹਨ ਲਾਲ ਕਾਲਾ, ਆਲ ਇੰਡੀਆ ਬਾਜ਼ੀਗਰ ਸਭਾ ਦੇ ਆਗੂ ਕਸ਼ਮੀਰ ਸਿੰਘ ਬਲਦੇਵ ਨਗਰ, ਪੰਜਾਬ ਪ੍ਰਦੇਸ ਵਾਲਮੀਕ ਸਭਾ ਦੇ ਆਗੂ ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਸਲ ਮੋਰਿੰਡਾ, ਰਾਮਦਾਸੀਆ ਵੈਲਫੇਅਰ ਸੋਸਾਇਟੀ ਪੰਜਾਬ ਦੇ ਆਗੂ ਪ੍ਰਿੰਸੀਪਲ ਬਾਵਾ ਸਿੰਘ ਲੱਧੜ , ਐਡਵੋਕੇਟ ਪਰਮਿੰਦਰ ਸਿੰਘ ਤੂਰ, ਜਗਦੇਵ ਸਿੰਘ ਬਿੱਟੂ, ਰਜੇਸ਼ ਕੁਮਾਰ, ਰਾਜਪ੍ਰੀਤ ਸਿੰਘ ਰਾਜੀ, ਰਿੰਪੀ ਕੁਮਾਰ, ਜਰਨੈਲ ਕੌਰ, ਗੁਰਪ੍ਰੀਤ ਕੌਰ, ਦਲਜੀਤ ਕੌਰ, ਬਬੀਤਾ ਰਾਣੀ, ਮੋਨਿਕਾ ਰਾਣੀ, ਹਰਜੀਤ ਸਿੰਘ ਸੋਢੀ ਸਾਰੇ ਕੌਂਸਲਰ, ਬਲਵੀਰ ਸਿੰਘ ਲਾਲਾ ਪ੍ਰਧਾਨ ਰਾਸ਼ਟਰੀਆ ਰਵੀਦਾਸ ਸੇਵਾ ਦਲ, ਐਡਵੋਕੇਟ ਕਮਲਜੀਤ ਕੌਰ ਦੁੱਮਣਾ ਅਤੇ ਐਡਵੋਕੇਟ ਕੁਲਵੀਰ ਸਿੰਘ ਬਿੱਟੂ, ਸੰਦੀਪ ਕੁਮਾਰ ਸੋਨੂੰ, ਸੰਗਤ ਸਿੰਘ ਭਾਮੀਆ, ਨੰਬਰਦਾਰ ਅਮਰਜੀਤ ਸਿੰਘ, ਨੰਬਰਦਾਰ ਹਰਦੀਪ ਸਿੰਘ, ਜਗਤਾਰ ਸਿੰਘ ਘੋਲਾ, ਗੁਰਮੀਤ ਸਿੰਘ ਬੜਾ ਆਦਿ ਸਮੇਤ ਅਨੇਕਾਂ ਸਰਪੰਚ, ਪੰਚਾਂ ਅਤੇ ਪਤਵੰਤੇ ਸੱਜਣਾਂ ਨੇ ਆਖਿਆ ਕਿ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਅਤੇ ਮਾਲ ਮੰਤਰੀ ਬੀਬੀ ਅਰੁਨਾ ਚੌਧਰੀ ਨੇ ਪੰਜਾਬ ਵਿਚੋ ਲਾਲ ਲਕੀਰ ਖਤਮ ਕਰਕੇ ਇਨਕਲਾਬੀ ਫੈਸਲਾ ਕੀਤਾ ਹੈ । ਇਸ ਨਾਲ ਪੰਜਾਬ ਦੇ ਲੱਖਾਂ ਲੋਕ ਅਪਣੇ ਘਰਾਂ ਦੇ ਕਾਨੂੰਨੀ ਮਾਲਕ ਬਣ ਜਾਣਗੇ, ਜੋ ਪਿਛਲੇ  70 ਸਾਲ ਤੋ  ਇਸ ਲਈ ਸੰਘਰਸ਼ ਕਰ ਰਹੇ ਸਨ । ਲਾਲ ਲਕੀਰ ਖਤਮ ਕਰਵਾਉਣ ਲਈ ਲੰਮੇ ਸਮੇ ਤੋ ਸੰਘਰਸ਼ ਕਰ ਰਹੀ ਸੰਵਿਧਾਨ ਬਚਾੳ ਸੰਘਰਸ ਕਮੇਟੀ ਦੇ ਕਨਵੀਨਰ ਕਰਨੈੇਲ ਸਿੰਘ ਜੀਤ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਇਸ ਫੈਸਲੇ ਤੇ ਧੰਨਵਾਦ ਕਰਦਿਆਂ ਜੋਰਦਾਰ ਮੰਗ ਕੀਤੀ ਕਿ ਲਾਲ ਲਕੀਰ ਦੇ ਕੰਮ ਨੂੰ ਪੁਰਾ ਕਰਨ ਲਈ ਘੱਟੋ ਘੱਟ ਸਮਾਂ ਨਿਸਚਤ ਕੀਤਾ ਜਾਵੇ ਅਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਖਾਸ ਕਰ ਪਟਵਾਰੀਆਂ ਨੂੰ ਇਹ ਕੰਮ ਪਹਿਲ ਦੇ ਅਧਾਰ ਤੇ ਕਰਨ ਲਈ ਹਦਾਇਤਾਂ ਜਾਰੀ ਕੀਤੀਆ ਜਾਣ ।