MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ


ਸੰਗਰੂਰ,3 ਨਵੰਬਰ ( ਜਗਸੀਰ ਲੌਂਗੋਵਾਲ  ) -  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਹੋਰਾਂ ਨੂੰ ਚਾਨਣ ਦੇਣ,ਮਾਨਵੀ ਮਰਿਯਾਦਾ,ਦਿਆਲਤਾ,ਸੇਵਾ ਤੇ ਹਮਦਰਦੀ ਦੀ ਸਾਂਝੀ ਪ੍ਰਤੀਬੱਧਤਾ ਯਾਦ ਕਰਵਾਉਦਾ ਹੈ। ਉਹਨਾਂ ਜਿਥੇ ਖੁਸ਼ੀਆਂ ਖੇੜਿਆਂ ਤੇ ਰੋਸ਼ਨੀਆਂ ਦੇ ਇਸ ਤਿਉਹਾਰ ਨੂੰ ਰਲ ਮਿਲਕੇ ਪ੍ਰਦੁਸ਼ਣ ਰਹਿਤ ਮਨਾਉਣ ਦਾ ਸੱਦਾ ਦਿੱਤਾ ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਤਿਉਹਾਰ ਮੌਕੇ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਕੇ ਸਮੂਹ ਕਿਸਾਨ ਪਰਿਵਾਰਾਂ ਨੂੰ ਖੁਸ਼ੀਆਂ ਦਾ ਹਿੱਸਾ ਬਣਾਉਣ।