MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲੋਕ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਹੋਈ,ਮਜਦੂਰ ਵਿਰੋਧੀ ਕਾਨੂੰਨ ਵੀ ਕੀਤੇ ਜਾਣ ਰੱਦ

ਲੌਂਗੋਵਾਲ,22 ਨਵੰਬਰ (ਜਗਸੀਰ ਸਿੰਘ ) - ਪਿਛਲੇ ਦਿਨੀ ਭਾਰਤ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਅੇਲਾਨ ਨਾਲ ਕਿਸਾਨਾਂ ਮਜਦੂਰਾਂ ,ਦੁਕਾਨਦਾਰਾਂ ਅਤੇ ਆਮ ਅਵਾਮ ਦੇ ਨਾਲ ਜਮਹੂਰੀਅਤ ਅਤੇ ਆਪਸੀ ਭਾਈਚਾਰੇ ਦੀ ਜਿੱਤ ਹੋਈ ਹੈ।ਭਾਵੇ ਸਰਕਾਰੀ ਤੰਤਰ ਵੱਲੋਂ ਕਿਸਾਨੀ ਸੰਘਰਸ਼ ਨੂੰ ਵੱਖਵਾਦੀ ,ਮਾਓਵਾਦੀ ਖਾਲਿਸਤਾਨੀ ਤਾਕਤਾਂ ਦਾ ਸੰਘਰਸ਼ ਕਿਹਾ ਜਾਂਦਾ ਰਿਹਾ ਪਰ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਸੰਸਥਾਵਾਂ ਨੇ ਸੰਜਮ ਤੋ ਕੰਮ ਲੈਕੇ ਮਿਸਾਲੀ ਜਿੱਤ ਦੇ ਝੰਡੇ ਲਹਿਰਾ ਕੇ ਦੱਸ ਦਿੱਤਾ ਕਿ ਲੋਕਾਂ ਦੀ ਤਾਕਤ ਸਭ ਤੋ ਵੱਡੀ ਹੁੰਦੀ ਹੈ।ਅੱਜ ਫਾਸ਼ੀਵਾਦੀ ਤਾਕਤਾਂ ਅਤੇ ਫਿਰਕਾਪ੍ਰਸਤੀ ਦੀ ਹਾਰ ਨੇ ਦਰਸਾ ਦਿੱਤਾ ਹੈ ਕਿ ਲੋਕਾਂ ਨੂੰ ਧਰਮ ਦੇ ਨਾਂ ਨਹੀ ਵੰਡਿਆ ਜਾ ਸਕਦਾ। ਤਿੰਨ ਲੋਕ ਅਤੇ ਕਿਸਾਨ ਵਿਰੋਧੀ  ਕਾਨੂੰਨਾਂ ਦੇ ਰੱਦ ਕਰਨ ਦੇ ਨਾਲ ਹੀ ਮਜਦੂਰ ਵਿਰੋਧੀ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਨੇ ਕਿਹਾ ਹੈ ਕਿ ਮਜਦੂਰਾਂ ਦੀ ਸਮਾਜਿਕ ਸਰੁੱਖਿਆਂ ,ਘੱਟੋ ਘੱਟ ਉਜਰਤਾਂ ,ਕੰਮ ਕਰਨ ਦੇ ਵਧਾਏ ਘੰਟਿਆਂ ਤੇ ਤੁਰੰਤ ਗੌਰ ਕੀਤੀ ਜਾਣੀ ਚਾਹੀਦੀ ਹੈ।ਕਰੋਨਾ ਕਾਲ ਦੌਰਾਨ ਚੁਪ ਚਪੀਤੇ ਸੋਧਾਂ ਦੇ ਨਾਂ ਤੇ ਲਾਗੂ ਕੀਤੇ ਇਨਾਂ ਕਾਨੂੰਨਾਂ ਨੇ ਮਜਦੂਰਾਂ ਦੀ ਜਿੰਦਗੀ ਪਸੂਆਂ ਤੋਂ ਵੀ ਬਦਤਰ ਕਰ ਦਿੱਤੀ ਹੈ ,ਜੋ ਕਿ ਬੇਇਨਸਾਫ਼ੀ ਅਤੇ ਲੋਕਤੰਤਰ ਦਾ ਘਾਣ ਹੈ।ਮੁਲਕ ਲਈ ਹਰ ਖੇਤਰ ਵਿੱਚ ਆਪਣਾ ਖੂਨ ਡੋਲਣ ਵਾਲਿਆਂ ਨਾਲ ਇਹ ਧੱਕਾ ਬਰਦਾਸ਼ਤ ਨਹੀ ਹੋਵੇਗਾ ।ਇਸ ਮੌਕੇ ਮਾਸਟਰ ਬਲਵੀਰ ਲੌਂਗੋਵਾਲ ,ਜੁਝਾਰ ਲੌਂਗੋਵਾਲ , ਦਾਤਾ ਸਿੰਘ ਨਮੋਲ,ਮਾਸਟਰ ਅਨਿਲ ਕੁਮਾਰ,ਮਾਸਟਰ ਪੇ੍ਮ ਸਰੂਪ ਛਾਜਲੀ,ਗੁਰਜੀਤ ਸਿੰਘ ,ਸੁਖਪਾਲ ਸਿੰਘ ਆਦਿ ਆਗੂ ਮੌਜੂਦ ਸਨ।