
ਬੱਬਰ ਆਕਾਲੀ ਲਹਿਰ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ 'ਬੱਬਰ ਆਕਾਲੀ ਲਹਿਰ ਸ਼ਤਾਬਦੀ ਹਫਤਾ' ਤਹਿਤ ਪੁਸਤਕ ਪ੍ਰਦਰਸ਼ਨੀ ਲਗਾਈ ਗਈ

ਗੁਰਦਾਸਪੁਰ 29 ਨਵੰਬਰ ( ਅਸ਼ਵਨੀ ) :- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬੱਬਰ ਆਕਾਲੀ ਲਹਿਰ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ 'ਬੱਬਰ ਆਕਾਲੀ ਲਹਿਰ ਸ਼ਤਾਬਦੀ ਹਫਤਾ' ਤਹਿਤ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਬੱਬਰ ਆਕਾਲੀਆਂ ਸਮੇਤ ਸ਼ਹੀਦਾਂ ਨਾਲ ਸੰਬੰਧੀ ਸਾਹਿਤ ਦੀ ਸਟਾੱਲ ਲਗਾਈ ਗਈ।
> ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ ਅਤੇ ਜ਼ਿਲ੍ਹਾ ਆਗੂ ਮਨੀ ਭੱਟੀ ਨੇ ਕਿਹਾ ਕਿ ਬੱਬਰ ਆਕਾਲੀ ਲਹਿਰ ਬ੍ਰਿਿਟਸ਼ ਸਾਮਰਾਜ ਖਿਲਾਫ ਉੱਠੀ ਲਹਿਰ ਦਾ ਇੱਕ ਸੁਨਹਿਰੀ ਹਿੱਸਾ ਹੈ।ਉਹਨਾਂ ਕਿਹਾ ਕਿ ਬੱਬਰ ਆਕਾਲੀ ਲਹਿਰ ਦਾ ਮਕਸਦ ਮਹਿਜ਼ ਵਿਅਕਤੀਗਤ ਕਤਲ ਨਹੀਂ ਸੀ, ਸਗੋਂ ਮੁਲਕ ਵਿੱਚ ਹਰ ਕਿਸਮ ਦੀ ਲੁੱਟ ਨੂੰ ਖਤਮ ਕਰਨਾ ਉਹਨਾਂ ਦਾ ਅਸਲ ਮਕਸਦ ਸੀ।ਜਿਸ ਤੋਂ ਖੌਫਜ਼ਦਾ ਹੋਏ ਬ੍ਰਿਿਟਸ਼ ਸਾਮਰਾਜ ਨੇ ਬੱਬਰਾਂ ਆਕਾਲੀਆਂ ਦੇ ਸਿਰਕੱਢ ਯੋਧਿਆਂ ਨੂੰ 27 ਫਰਵਰੀ 1926 ਨੂੰ ਫਾਂਸੀ ਦੇ ਦਿੱਤੀ ਸੀ।ਉਹਨਾਂ ਦੱਸਿਆਂ ਕਿ ਉਹਨਾਂ ਦੀ ਇਸ ਕੁਰਬਾਨੀ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਵੀ ਪ੍ਰਭਾਵਿਤ ਹੋਇਆ ਸੀ ਤੇ ਉਸ ਸਮੇਂ ਪ੍ਰਤਾਪ ਨਾਮੀਂ ਅਖਬਾਰ ਵਿੱਚ ਆਪਣਾ ਇੱਕ ਲੇਖ ਵੀ ਛਪਵਾਇਆ ਸੀ।
> ਪੰਜਾਬ ਸਟੂਡੈਂਟਸ ਯੂਨੀਅਨ ਇਕਾਈ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਧਾਨ ਰਵੀ ਸਿੱਧੂ, ਮੀਤ ਪ੍ਰਧਾਨ ਮਾਰਵੀ, ਪ੍ਰਿਆ ਅਤੇ ਦੀਪਕ ਨੇ ਕਿਹਾ ਕਿ ਬੱਬਰਾਂ ਦੀ ਲਾਮਿਸਾਲ ਕੁਰਬਾਨੀ ਨੂੰ ਛੋਟਿਆਂ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ।ਜਿਸ ਵਿੱਚ ਸਮੇਂ ਸਮੇਂ ਤੇ ਰਹੀਆਂ ਸਰਕਾਰਾਂ ਦਾ ਪੂਰਾ ਰੋਲ ਹੈ।ਉਹਨਾਂ ਦੱਸਿਆਂ ਕਿ ਅਜੇ ਵੀ ਬੱਬਰ ਅਕਾਲੀ ਲਹਿਰ ਨੂੰ ਸਕੂਲਾਂ/ਕਾਲਜਾਂ ਦੇ ਸਿਲੇਬਸ ਵਿੱਚ ਇੱਕ ਹਿੰਸਕ ਲਹਿਰ ਦੇ ਰੂਪ ਵਿੱਚ ਪੜਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਬੱਬਰਾਂ ਦੀ ਅਸਲ ਕੁਰਬਾਨੀ ਤੋਂ ਰੂਬਰੂ ਕਰਵਾਉਣ ਲਈ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ 'ਬੱਬਰ ਆਕਾਲੀ ਲਹਿਰ ਸ਼ਤਾਬਦੀ ਹਫਤਾ' ਮਨਾਇਆ ਜਾ ਰਿਹਾ ਹੈ।ਜਿਸ ਤਹਿਤ ਕਾਲਜ ਵਿੱਚ ਲੜੀਵਾਰ ਪ੍ਰੋਗਰਾਮ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਅੱਜ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਉਣ ਦਾ ਮਕਸਦ ਵਿਿਦਆਰਥੀਆਂ ਨੂੰ ਸ਼ਹੀਦਾਂ ਦੀ ਵਿਰਾਸਤ ਨਾਲ ਜੋੜਨਾ ਹੈ।ਵਿਿਦਆਰਥੀ ਵਰਗ ਵਿੱਚ ਕਿਤਾਬਾਂ ਹੀ ਚੇਤਨਾ ਲਿਆ ਸਕਦੀਆਂ ਹਨ।ਜਿਸ ਰਾਹੀਂ ਵਿਿਦਆਰਥੀ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਤਰਦੱਦ ਕਰ ਸਕਦੇ ਹਨ।ਉਹਨਾਂ ਕਿਹਾ ਕਿ ਅੱਜ ਸੂਚਨਾ ਦੀ ਕ੍ਰਾਂਤੀ ਨੇ ਵਿਿਦਆਰਥੀਆਂ ਨੂੰ ਕਿਤਾਬਾਂ ਤੇ ਸ਼ਹੀਦਾਂ ਦੀ ਵਿਰਾਸਤ ਤੋਂ ਦੂਰ ਕਰ ਦਿੱਤਾ ਹੈ।
> ਉਹਨਾਂ ਵਿਿਦਆਰਥੀਆਂ ਨੂੰ ਅਪੀਲ ਕੀਤੀ ਕਿ 2 ਦਸੰਬਰ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ 'ਬੱਬਰ ਆਕਾਲੀ ਲਹਿਰ ਅਤੇ ਮੌਜੂਦਾ ਸਮੇਂ ਵਿੱਚ ਉਸਦੀ ਭੂਮਿਕਾ ਬਾਰੇ' ਵਿਸ਼ੇ ਤੇ ਸੈਮੀਨਾਰ ਕੀਤਾ ਜਾ ਰਿਹਾ ਹੈ , ਜਿਸ ਵਿੱਚ ਮੁੱਖ ਬੁਲਾਰੇ ਦੇ ਰੂਪ ਵਿੱਚ 'ਪ੍ਰੋ ਜਗਮੋਹਨ ਸਿੰਘ' ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਲਈ ਆਉਣਾ ਹੈ।ਇਸ ਲਈ ਵੱਧ ਤੋਂ ਵੱਧ ਵਿਿਦਆਰਥੀ ਸਰਕਾਰੀ ਕਾਲਜ ਗੁਰਦਾਸਪੁਰ ਦੇ ਸੈਮੀਨਾਰ ਹਾਲ ਵਿੱਚ ਪੁੱਜਣ।ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਤਿਨ, ਰੋਹਨ, ਇਸਮਾਇਲ, ਅਮਨ, ਸ਼ਿਵਾਨੀ, ਰਾਜੇਸ਼ ਭੱਟੀ, ਕਮਲਦੀਪ ਨਡਾਲਾ ਆਦਿ ਹਾਜ਼ਿਰ ਹੋਏ।