MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤ ਨੇ ਇਜ਼ਰਾਈਲ ਤੇ ਫਲਸਤੀਨ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕੀਤਾ


ਨਿਊਯਾਰਕ  : ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਮੱਧ ਪੂਰਬ ਦੇ ਮੁੱਦੇ ’ਤੇ ਖੁੱਲ੍ਹੀ ਬਹਿਸ ਕੀਤੀ ਹੈ। ਫਲਸਤੀਨ ਦੇ ਮੁੱਦੇ ’ਤੇ ਸ਼ਾਂਤੀਪੂਰਨ ਹੱਲ ਪ੍ਰਤੀ ਦ੍ਰਿੜ੍ਹਤਾ ਤੇ ਵਚਨਬੱਧਤਾ ਪ੍ਰਗਟਾਈ ਹੈ। ਨਾਲ ਹੀ ਦੋ ਦੇਸ਼ਾਂ ਦੇ ਹੱਲ ਲਈ ਸਮਝੌਤੇ ’ਤੇ ਆਪਣਾ ਪੂਰਾ ਸਮਰਥਨ ਦਿੱਤਾ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਤੇ ਰਾਜਦੂਤ ਟੀਐੱਸ ਤਿਰੁਮੂਰਤੀ ਨੇ ਫਲਸਤੀਨ ਦੀ ਸੁਰੱਖਿਅਤ ਤੇ ਮਾਨਤਾ ਪ੍ਰਾਪਤ ਹੱਦਾਂ ਦੇ ਨਾਲ ਹੀ ਇਜ਼ਰਾਈਲ ਦੇ ਨਾਲ ਉਸਦੇ ਸ਼ਾਂਤੀਪੂਰਨ ਸਬੰਧ ਯਕੀਨੀ ਬਣਾਉਣ ਲਈ ਸਮਰਥਨ ਪ੍ਰਗਟਾਇਆ ਹੈ। ਪ੍ਰੀਸ਼ਦ ਨੇ ਮਤਾ ਨੰਬਰ 2334 ਨੂੰ ਮੰਨ ਲਿਆ ਹੈ। ਇਸ ਜ਼ਰੀਏ ਅੰਤਰਰਾਸ਼ਟਰੀ ਫਿਰਕਾ ਪੱਛਮੀ ਤੱਟ ਤੇ ਗਾਜ਼ਾ ਪੱਟੀ ’ਚ ਅਕਸਰ ਤਣਾਅ ਨੂੰ ਘੱਟ ਕਰਨ ਲਈ ਤੱਤਪਰ ਰਹੇਗਾ। ਤਿਰੁਮੂਰਤੀ ਨੇ ਕਿਹਾ ਕਿ ਅਹਿਮ ਸਿਆਸੀ ਮੁੱਦੇ ’ਤੇ ਸਿੱਧੀ ਗੱਲਬਾਤ ਦੇ ਨਾਲ ਹੀ ਇਜ਼ਰਾਈਲ ਤੇ ਫਲਸਤੀਨ ਲਈ ਲੰਬੇ ਸਮੇਂ ਦੀ ਸ਼ਾਂਤੀ ਦੀ ਕਾਮਨਾ ਕਰਦੇ ਹਾਂ।