MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਮੌਕੇ ਅੰਤਰ-ਰਾਸ਼ਟਰੀ ਵੈਸ਼ ਸਹਾਸ ਮਿਲਨ ਦੁਆਰਾ ਹਰ ਘਰ ਤਿਰੰਗਾ ਦੀ ਸ਼ੁਰੂਆਤ ਕੀਤੀ: ਡਾ.ਗੋਇਲ




ਫ਼ਰੀਦਕੋਟ, 14 ਅਗਸਤ (ਧਰਮ ਪ੍ਰਵਾਨਾਂ )- ਅੰਤਰ ਰਾਸ਼ਟਰੀ ਵੈਸ਼ ਮਹਾਂ ਸੰਮੇਲਨ ਦੁਆਰਾ ਦਿੱਲੀ ਦੇ ਪੰਜ ਤਾਰਾ ਹੋਟਲ ’ਚ ਰਾਸ਼ਟਰੀ ਪ੍ਰਧਾਨ ਅਸ਼ੋਕ ਅਗਰਵਾਲ ਦੀ ਪ੍ਰਧਾਨਗੀ ਹੇਠ ਆਜ਼ਾਦੀ ਦਾ ਅ੍ਰੰਮਿਤ ਮਹਾਂਉਤਸਵ ਮੌਕੇ ਪਹੁੰਚੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਹਰ ਘਰ ਤਿਰੰਗਾ ਅਭਿਆਨ ਦੀ ਸ਼ੁਰੂਆਤ ਕਰਦੇ ਅਗਰਵਾਲ ਵੈਸ਼ ਸਮਾਜ ਦਾ ਆਜ਼ਾਦੀ ਨੂੰ ਲੈ ਕੇ ਅੱਜ ਤੱਕ ਹਰ ਖੇਤਰ’ਚ ਅਹਿਮ ਯੋਗਦਾਨ ਰਿਹਾ ਹੈ। ਇਸ ਨੂੰ ਭਾਰਤੀ ਇਤਿਹਾਸ ’ਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਰਾਜ ਸਭਾ ਸਾਂਸਦ ਡਾ.ਅਨਿਲ ਅਗਰਵਾਲ, ਮੇਰਠ ਤੋਂ ਸਾਂਸਦ ਰਾਜੇਂਦਰ ਅਗਰਵਾਲ, ਰਾਜ ਸਾਂਸਦ ਨਰੇਸ਼ ਬਾਂਸਲ, ਉੱਤਰ ਪ੍ਰਦੇਸ਼ ਦੇ ਮੰਤਰੀ ਕਪਿਲ ਦੇਵ ਅਗਰਵਾਲ, ਸ਼ਾਮ ਜਾਜੂ, ਲਖਨਊ ਦੇ ਵਿਧਾਇਕ ਡਾ.ਨੀਰਜ ਵੋਹਰਾ, ਉਤਰ ਪ੍ਰਦੇਸ਼ ਰਾਰ ਮਹਿਲਾ ਆਯੋਗ ਦੀ ਚੇਅਰਮੈਨ ਬਿਮਲਾ ਬਾਥਮ,ਉੱਤਰ ਪ੍ਰਦੇਸ਼ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਰਵੀ ਕਾਂਤ ਅਗਰਵਾਲ ਸਮੇਤ ਰਾਸ਼ਟਰੀ ਪਦਅਧਿਕਾਰੀ, ਪ੍ਰਦੇਸ਼ ਦੇ ਪ੍ਰਧਾਨ, ਮਹਾਂ ਮੰਤਰੀਆਂ ਸਹਿਤ ਸਮਾਜ ਦੇ ਅਤੀ ਵਿਰਿਸ਼ਟ ਉਦਯੋਗਤਪੀ ਹਾਜ਼ਰ ਸਨ। ਰਾਸ਼ਟਰੀ ਪ੍ਰਧਾਨ ਅਸ਼ੋਕ ਅਗਰਵਾਲ ਨੇ ਕਿਹਾ ਦੇਸ਼ ’ਚ 25 ਲੱਖ ਤੋਂ ਵੱਧ ਤਿਰੰਗੇ ਵੰਡੇ ਜਾਣਗੇ। ਅੰਤਰ-ਰਾਸ਼ਟਰੀ ਵੈਸ਼ ਮਹਾਂ ਸੰਮੇਲਨ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਵਰਿਸ਼ਟ ਕਾਰਜਕਾਰੀ ਪ੍ਰਧਾਨ ਡਾ.ਸੰਜੀਵ ਗੋਇਲ , ਸਕੱਤਰ ਹਰਕੇਸ਼ ਮਿੱਤਲ ਲੁਧਿਆਣਾ, ਕਾਰਜਕਾਰੀ ਪ੍ਰਧਾਨ ਸੌਰਵ ਗਰਗ ਡੱਬਵਾਲੀ ਨੇ ਵੀ ਇਸ ਸਮਾਗਮ ’ਚ ਉਚੇਚੇ ਤੌਰ ਤੇ ਭਾਗ ਲਿਆ। ਇਸ ਮੌਕੇ ਰਾਜ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਮੁੱਖ ਮਹਿਮਾਨ ਪੀਯੂਸ਼ ਗੋਇਲ ਨੂੰ ਤਿਰੰਗੇ ਦਾ ਬੈਂਜ ਲਗਾ ਕੇ ਮਾਣ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕੁਰਕਸ਼ੇਤਰ ਤੋਂ ਸਾਂਸਦ ਰਹੇ ਨਵੀਨ ਜਿੰਦਲ ਵੱਲੋਂ ਲੈਗ ਫ਼ਾਊਡੇਸ਼ਨ ਆਫ਼ ਇੰਡੀਆ ਵੱਲੋਂ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਦੇ ਮੌਕੇ ਦੇਸ਼ ’ਚ ਤਿਰੰਗੇ, ਬੈਂਜ, ਤਿਰੰਗੇ ਦੀ ਮਹੱਤਤਾ ਸਬੰਧੀ ਕਿਤਾਬਾਂ ਪ੍ਰਕਾਸ਼ਿਤ ਕਰਕੇ ਉਚ ਅਧਿਕਾਰੀਆਂ ਤੇ ਦਫ਼ਤਰਾਂ ’ਚ ਵੰਡੀਆਂ ਗਈਆਂ ਹਨ ਤਾਂ ਕਿ ਤਿਰੰਗੇ ਨੂੰ ਪੂਰੇ ਸਨਮਾਨਜਨਕ ਢੰਗ ਨਾਲ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕੇ। ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਡਾ.ਸੰਜੀਵ ਗੋਇਲ ਫ਼ਰੀਦਕੋਟ ਨੇ ਕਿਹਾ ਇਸ ਮੁਹਿੰਮ ਤਹਿਤ ਦਿਨ ਰਾਤ ਇੱਕ ਕਰਕੇ ਤਿੰਰਗੇ ਆਮ ਲੋਕਾਂ ਤੱਕ ਪੁੱਜਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਲੋਕ ਖੁਸ਼ੀ-ਖੁਸ਼ੀ ਤਿਰੰਗੇ ਨੂੰ ਲਹਿਰਾਉਣ ਵਾਸਤੇ ਪੂਰਨ ਉਤਸ਼ਾਹ ਵਿਖਾ ਰਹੇ ਹਨ