
ਨਵੇ ਸੈਸ਼ਨ ਦੀ ਚੰਗੀ ਸ਼ੁਰੂਆਤ ਲਈ ਕੈਂਪਸ ’ਚ ਕਰਵਾਇਆ ਹਵਨ ਯੱਗ
-ਨਵੇਂ ਵਿਦਿਆਰਥੀ ਅਪਣੇ ਟੀਚੇ ਤੇ ਫੋਕਸ ਕਰਦੇ ਹੋਏ ਕਰਨ ਪੜਾਈ- ਕੈਂਪਸ ਡਾਇਰੈਕਟਰ ਡਾ. ਰਸ਼ਮੀ ਗੁਜਰਾਤੀ

ਨਵਾਂਸ਼ਹਰਿ, 22 ਅਗਸਤ, (ਵਿਪਨ ਕੁਮਾਰ) ਕੇ.ਸੀ. ਗਰੁੱਪ ਆੱਫ ਇੰਸੀਟਿਚਿਊਸ਼ਨ ’ਚ ਨਵੇਂ ਸੈਸ਼ਨ ਦੀ ਚੰਗੀ ਸ਼ੁਰੂਆਤ ਦੇ ਲਈ ਕੈਂਪਸ ’ਚ ਹਵਨ ਯੱਗ ਕਰਵਾਇਆ ਗਿਆ, ਜਿਸ ’ਚ ਕੈਂਪਸ ਦੇ ਸਾਰੇ ਵਿਭਾਗਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਮਿਲ ਕੇ ਆਹੁਤਿਆਂ ਪਾਈਆਂ। ਪੰਡਿਤ ਡਾੱ. ਰਾਜ ਕੁਮਾਰ ਨੇ ਵੈਦਿਕ ਮੰਤਰਾਂ ਦਾ ਜਾਪ ਕਰਦੇ ਹੋਏ ਹਵਨ ਯੱਗ ਕੀਤਾ। ਉਹਨਾਂ ਨੇ ਸਭ ਤੋਂ ਪਹਿਲਾਂ ਗਣੇਸ਼ ਪੂਜਨ, ਨਵਗ੍ਰਹਿ ਪੂਜਨ, ਸਰਸਵਤੀ ਪੂਜਨ ਅਤੇ ਸਾਰੇ ਦੇਵਤਿਆਂ ਦਾ ਆਹਵਾਨ ਕੀਤਾ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਦੇ ਉੱਜਵਲ ਭਵਿੱਖ ਲਈ ਸਰਸਵਤੀ ਦੇਵੀ ਅੱਗੇ ਅਰਦਾਸ ਕੀਤੀ। ਇਸ ਹਵਨ ਯੱਗ ਚ ਕੈਂਪਸ ਡਾਇਰੈਕਟਰ ਡਾ ਰਸ਼ਮੀ ਗੁਜਰਾਤੀ ਮੁੱਖ ਜੱਜ ਰਹੇ, ਉਨ੍ਹਾਂ ਨਾਲ ਡਾੱ. ਕੁਲਜਿੰਦਰ ਕੌਰ, ਇੰਜ. ਪਰਵਿੰਦਰ ਕੁਮਾਰ, ਪ੍ਰੋ. ਕਪਿਲ ਕਨਵਰ, ਪ੍ਰੋ. ਅੰਕੁਸ ਨਿਝਾਵਾਨ, ਸ਼ੈੱਫ ਮਿਰਜਾ ਸ਼ਹਿਜਾਨ ਵੇਗ, ਡੈਪ ਜੀਨਤ ਰਾਣਾ, ਐਚਆਰ ਮਨੀਸ਼ਾ, ਪ੍ਰੋ. ਰੁਚੀ ਖੁਰਾਣਾ, ਨਵਜੋਤ ਸਿੰਘ ਆਦਿ ਦੇ ਨਾਲ-ਨਾਲ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਵੀ ਆਹੁਤਿਆਂ ਪਾਈਆਂ। ਡਾੱ. ਰਸ਼ਮੀ ਗੁਜਰਾਤੀ ਨੇ ਕਿਹਾ ਕਿ ਨਵੇਂ ਵਿਦਿਆਰਥੀਆਂ ਨੂੰ ਆਪਣੇ ਟੀਚੇ ਤੇ ਫੋਕਸ ਕਰਦੇ ਹੋਏ ਪੜਾਈ ਕਰਨੀ ਚਾਹੀਦੀ ਹੈ। ਇਹੀ ਪੜਾਈ ਉਨ੍ਹਾਂ ਦੇ ਭਵਿੱਖ ਨੂੰ ਆਰਥਿਕ ਤੌਰ ‘ਤੇ ਉੱਜਵਲ ਕਰੇਗੀ। ਆਪਣੀ ਸੋਚ ਨੂੰ ਸਕਾਰਾਤਮਕ ਰੱਖੋ। ਸਾਨੂੰ ਹਮੇਸਾਂ ਸਾਰੇ ਸੰਸਾਰ ਦਾ ਭਲਾ ਮੰਗਨਾ ਚਾਹੀਦਾ ਹੈ। ਪੰਡਿਤ ਡਾੱ. ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਸਿੱਖਿਆ ਦੇ ਖੇਤਰ ਵਿਚ ਵਿਸ਼ਵ ਆਗੂ ਰਿਹਾ ਹੈ । ਪ੍ਰਾਚੀਨ ਕਾਲ ’ਚ ਵੈਦਿਕ ਮੰਤਰਾਂ ਦਾ ਜਾਪ ਕਰਕੇ ਹਵਨ ਕੀਤਾ ਜਾਂਦਾ ਸੀ। ਹਵਨ ਸ਼ਰੀਰ ਨੂੰ ਨਿਰੋਗੀ ਅਤੇ ਵਾਤਾਵਰਣ ਨੂੰ ਸੁੱਧ ਰੱਖਦਾ ਹੈ। ਇਹ ਮਨੁੱਖਾਂ ਅਤੇ ਕਿਸੇ ਵੀ ਥਾਂ ‘ਤੇ ਫੈਲਣ ਵਾਲੀ ਨਕਾਰਾਤਮਕ ਊਰਜਾ ਨੂੰ ਸਕਾਰਾਤਮਕ ਊਰਜਾ ’ਚ ਤਬਦੀਲ ਕਰਦਾ ਹੈ। ਉਨ੍ਹਾਂ ਨੇ ਕੇਸੀ ਗਰੁੱਪ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ। ਮੌਕੇ ਤੇ ਕੇਸੀ ਇੰਜੀਨੀਅਰਿੰਗ ਕਾਲਜ, ਕੇਸੀ ਪੋਲੀਟੈਕਨਿਕ ਕਾਲਜ, ਕੇਸੀ ਹੋਟਲ ਮੈਨੇਜਮੈਂਟ ਕਾਲਜ, ਕੇਸੀ ਐਜੂਕੇਸ਼ਨ ਕਾਲਜ, ਕੇਸੀ ਮੈਨੇਜਮੈਂਟ ਕਾਲਜ, ਕੇਸੀ ਫਾਰਮੇਸੀ ਕਾਲਜ, ਕੇਸੀ ਐਮਬੀਏ ਵਿਭਾਗ, ਕੇਸੀ ਕਾੱਲਜ ਆੱਫ ਨਰਸਿੰਗ ਅਤੇ ਕਮਲ ਗਾਂਧੀ ਮੈਮੋਰੀਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ।