MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੁਇੰਟ ਇਸ਼ੈਸੀਅਲ ਹਾਕੀ ਕੱਪ 2022 ਸਪੰਨ : ਮੈਲਬੋਰਨ ਸਿੱਖ ਯੂਨਾਇਟਿਡ ਵਾਰੀਅਰਜ਼ ਨੇ ਸਿਡਨੀ ਲਾਇਨਜ਼ ਰੈਡ ਨੂੰ ਹਰਾ ਕੇ ਖਿਤਾਬ ਜਿੱਤਿਆ

ਮੈਲਬੋਰਨ 25 ਸਤੰਬਰ (ਮਪ) ਮੈਲਬੋਰਨ ਸਿੱਖ ਯੂਨਾਇਟਿਡ ਵਾਰੀਅਰਜ਼ ਨੇ ਸਿਡਨੀ ਲਾਇਨਜ਼ ਰੈਡ ਨੂੰ ਪੈਨਲਟੀ ਸ਼ੂਟ ਆਊਟ ਰਾਂਹੀ 6-5 ਦੇ ਫਰਕ ਨਾਲ ਹਰਾ ਕੇ ਪਹਿਲੇ ਕੁਇੰਟ ਇਸ਼ੈਸੀਅਲ ਹਾਕੀ ਕੱਪ 2022 ਦਾ ਖਿਤਾਬ ਜਿੱਤ ਲਿਆ। ਮੈਲਬੋਰਨ ਸਪੋਰਟਸ ਸੈਂਟਰ ਪਾਰਕਵਿਲੈ ਵਿਖੇ ਸਪੰਨ ਹੋਏ ਉਕਤ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪਦਮ ਸ੍ਰੀ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਨੇ ਕੀਤੀ। ਜੇਤੂ ਟੀਮ ਨੂੰ ਟਰਾਫੀ ਦੇ ਨਾਲ ਨਾਲ 5000 ਡਾਲਰ ਦਾ ਨਕਦ ਇਨਾਮ ਵੀ ਦਿੱਤਾ ਗਿਆ।

ਪ੍ਰਬੰਧਕ ਕਮੇਟੀ ਵਲੋਂ ਸਿਡਨੀ ਲਾਇਨਜ਼ ਰੈਡ ਦੇ ਨਿਕ ਮੈਕਵਿਨ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਉਸ ਨੂੰ ਟਰਾਫੀ ਦੇ ਨਾਲ ਨਾਲ 1100 ਡਾਲਰ ਦਾ ਨਕਦ ਇਨਾਮ ਦਿੱਤਾ ਗਿਆ। ਜਦਕਿ ਸਿਡਨੀ ਲਾਇਨਜ਼ ਦੇ ਰਿਆਨ ਓਕੇਡੈਲਸ ਨੂੰ ਸਰਵੋਤਮ ਗੋਲ ਕੀਪਰ, ਮੈਲਬੋਰਨ ਸਿੱਖ ਵਾਰੀਅਰਜ਼ ਰੈਡ ਦੇ ਗੁਰਜਿੰਦਰ ਸਿੰਘ ਨੂੰ ਸਰਵੋਤਮ ਡਿਫੈਂਡਰ, ਮੈਲਬੋਰਨ ਸਿੱਖ ਯੂਨਾਇਟਿਡ ਵਾਰੀਅਰਜ਼ ਦੇ ਉਲੰਪੀਅਨ ਵਸੀਮ ਅਹਿਮਦ ਨੂੰ ਸਰਵੋਤਮ ਮਿਡ ਫੀਲਡਰ ਅਤੇ ਸਿਡਨੀ ਲਾਇਨਜ਼ ਦੇ ਟਿਮੋਥੀ ਪ੍ਰੀਚਰਡ ਨੂੰ ਸਰਵੋਤਮ ਫਾਰਵਰਡ ਐਲਾਨਿਆ।

ਫਾਇਨਲ ਮੁਕਾਬਲੇ ਵਿਚ ਦੋਵੇਂ ਟੀਮਾਂ ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 1-1 ਦੀ ਬਰਾਬਰੀ ਤੇ ਰਿਹਾ ਅਤੇ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਫੈਸਲਾ ਕੀਤਾ ਗਿਆ। ਸਵੇਰੇ ਖੇਡੇ ਗਏ ਸੈਮੀਫਾਇਨਲ ਮੁਕਾਬਲੇ ਵਿਚ ਮੈਲਬੋਰਨ ਸਿੱਖ ਯੂਨਾਇਟਿਡ ਵਾਰੀਅਰਜ਼ ਨੇ ਕਰੇਗੀਬਰਨ ਫਾਲਕਨ ਨੂੰ ਅਤੇ ਸਿਡਨੀ ਲਾਇਨਜ਼ ਰੈਡ ਨੇ ਮੈਲਬੋਰਨ ਸਿੱਖ ਯੂਨਾਇਟਿਡ ਸਟਰਾਇਕਰਜ਼ ਨੂੰ ਹਰਾ ਕੇ ਫਾਇਨਲ ਵਿਚ ਪ੍ਰਵੇਸ਼ ਕੀਤਾ ਸੀ।