MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਮੀਡੀਆ ਪੰਜਾਬ ਦੇ ਐਮ. ਡੀ ਬਲਦੇਵਸਿੰਘ ਬਾਜਵਾ ਦੇ ਭਰਜਾਈ  ਬੇਅੰਤ ਕੌਰ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟ

ਪੈਰਿਸ 25 ਨਵੰਬਰ (ਪੱਤਰ ਪ੍ਰੇਰਕ), ਜਰਮਨੀ ਤੋਂ ਪੰਜਾਬੀ 'ਚ ਛੱਪਦੇ (ਪ੍ਰਸਿੱਧ) ਅਖਬਾਰ ਮੀਡੀਆ ਪੰਜਾਬ ਦੇ ਮੈਨੇਜਿੰਗ ਡਿਰੈਕਟਰ ਸ੍ਰ ਬਲਦੇਵ ਸਿੰਘ ਬਾਜਵਾ ਦੀ ਭਰਜਾਈ ਸਰਦਾਨੀ ਬੇਅੰਤ ਕੌਰ ਧਰਮ-ਸੁਪਤਨੀ ਸਵ: ਸ੍ਰ ਦਲੀਪ ਸਿੰਘ ਬਾਜਵਾ ਪਿੰਡ ਫੂਲੇਵਾਲ ਜਿਲ੍ਹਾ (ਕਪੂਰਥਲਾ) ਦਾ ਇਸ ਫਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਜਾਣ ਤੇ ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਆਗੂਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਆਗੂ ਕੁਲਵੀਰ ਸਿੰਘ ਹੇਅਰ, ਰਘਬੀਰ ਸਿੰਘ ਕੋਹਾੜ,ਬਾਜ ਸਿੰਘ ਵਿਰਕ,ਂਨਾਨਕ ਸਿੰਘ ਭੁੱਲਰ, ਦਲਜੀਤ ਸਿੰਘ ਬਾਬਕ, ਜੋਗਿਦਰ ਸਿੰਘ ਭੋਲੀ, ਜਸਵੀਰ ਸਿੰਘ ਚੰਨਾ, ਦਲਵਿੰਦਰ ਸਿੰਘ ਘੁੰਮਣ, ਸੁਖਦੇਵ ਸਿੰਘ ਖਾਲੂ, ਗੁਰਚਰਨ ਸਿੰਘ ਬਿੱਲਾ, ਭਜਨ ਸਿੰਘ ਸਮਾਣਾ, ਕੋਚ ਮੰਗਾ, ਮੱਖਣ ਸਿੰਘ ਨੱਥੂਚਾਹਲ, ਰਾਮ ਸਿੰਘ ਵਿਰਕ ਤੇ  ਜਗਤਾਰ ਸਿੰਘ ਨੇ ਬਾਜਵਾ ਪ੍ਰਵਾਰਾਂ ਨਾਲ ਇਸ ਦੁਖਦਾਈ ਮੌਤ ਤੇ ਦਿਲੀ ਹਮਦਰਦੀ ਪ੍ਰਗਟ ਕਰਦਿਆ ਕਿਹਾ ਕਿ ਪ੍ਰਮਾਤਮਾ ਭਾਣੇ ਅਨੁਸਾਰ ਇਹ ਅੱਤ ਦੁਖਦਾਈ ਮੋਕਾ ਹੈ ਜਦੋਂ ਬਾਜਵਾ ਪ੍ਰਵਾਰ ਵਿਚ 2022 ਦੇ ਨਵੰਬਰ ਮਹੀਨੇ ਅੰਦਰ ਦੋ ਮੌਤਾਂ ਦਾ ਹੋਣਾ ਅਕਹਿ ਤੇ ਅਸਹਿ ਹੈ।ਕਿਉਂਕਿ ਅਜੇ ਦੋ ਹਫਤੇ ਪਹਿਲੇ ਸਵ: ਸ੍ਰ ਦਲੀਪ ਸਿੰਘ ਬਾਜਵਾ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇਗਏ ਸਨ, ਹੁਣ ਦੋ ਹਫਤੇ ਬਾਅਦ ਉਨ੍ਹਾ ਦੀ ਧਰਮਪਤਨੀ ਸਰਦਾਨੀ ਬੇਅੰਤ ਕੌਰਦਾ ਬਾਜਵਾ ਪ੍ਰਵਾਰ ਅਤੇ ਸਾਰੇ ਸਾਕ-ਸਬੰਧੀਆਂ ਨੂੰ ਸਦੀਵੀ ਕਾਲ ਲਈ ਵਿਛੋੜਾ ਦੇਕੇ ਚਲੇ ਜਾਣ ਨਾਲ ਬਾਜਵਾ ਪ੍ਰਵਾਰ 'ਚ ਵੱਡਾ ਖਲਾਅ ਪੈਦਾ ਹੋਇਆ ਹੈ। ਉਕਤ ਕਲੱਬ ਆਗੂਆਂ ਨੇ ਇਸ ਦੁਖਦਾਈ ਮੋਕੇ ਬਾਜਵਾ ਪ੍ਰਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆ ਕਿਹਾ ਕਿ ਇਸ ਅਸਹਿ ਤੇ ਅਕਹਿ ਸਦਮੇ ਨੂੰ ਕਿਸੇ ਵੀ ਸ਼ਬਦਾਂ ਵਿਚ ਬਿਆਨ ਕਰਨਾ ਬੜਾ ਔਖਾ ਹੈ, ਜਿਸ ਕਰਕੇ ਦੇਸ਼ ਵਿਦੇਸ਼ 'ਚ ਬੈਠੇ ਬਾਜਵਾ ਪ੍ਰਵਾਰ ਦੇ ਹਜ਼ਾਰਾਂ ਪ੍ਰਸ਼ੰਸ਼ਕਾਂ ਨੂੰ ਗਹਿਰਾ ਸਦਮਾਂ ਲੱਗਾ। ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਆਗੂਆਂ ਨੇ ਕਿਹਾ ਕਿ ਸਾਡੀ 'ਵਾਹਿਗੁਰੂ ਦੇ ਚਰਨ ਵਿੱਚ ਅਰਦਾਸ ਹੈਸਵ: ਸਰਦਾਰਨੀ ਬੇਅੰਤ ਕੌਰ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿਛੇ ਬਾਜਵਾ ਪ੍ਰਵਾਰ ਸਮੇਤ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ ਭਾਣਾ ਮੰਨਣ ਦਾ ਬੱਲ ਬਖਣਾ।