MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਕੁਰਬਾਨੀ ਨੇ (ਹਿੰਦੂ ਧਰਮ) ਨੂੰ ਬੰਜਰ ਹੋਣ ਤੋ ਬਚਾਇਆ: ਕੋਹਾੜ

ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰੱਖਿਆ ਲਈ ਅਤੇ ਸਮੁੱਖਤਾਂ ਮਨੁੱਖਤਾਂ ਦੀ ਸੁਤੰਤਰਤਾ 'ਤੇ ਉਹਨਾਂ ਦੀ ਅਜ਼ਾਦੀ ਵਾਲੇ ਬੁਨਿਆਦੀ ਹੱਕਾਂ ਤੇ ਅਧਿਕਾਰਾਂ ਨੂੰ ਕਾਇਮ ਰੱਖਣ ਖਾਤਰ ਜ਼ਾਲਮ ਦੀ ਤਲਵਾਰ ਵਿਰੁੱਧ ਖੜੇ ਹੋ ਕੇ ਆਪ ਸ਼ਹਾਦਤਾਂ ਦੇ ਕੇ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨਿਆ। ਸ਼ਹੀਦੀ ਪ੍ਰੰਪਰਾ ਸਿੱਖ ਇਤਿਹਾਸ ਦੀ ਇਕ ਨਿਵੇਕਲੀ ਤੇ ਵਿਲੱਖਣ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ। ਨਿੱਡਰਤਾ ਦੀ ਨਿਸ਼ਾਨੀ ਹੈ, ਸਬਰ ਤੇ ਸਿਦਕ ਦਾ ਮੁਜੱਸਮਾ ਹੈ। ਅਣਖ ਗੈਰਤ ਹੋਣ ਦਾ ਐਲਾਨ-ਨਾਮਾ ਹੈ। 'ਸ਼ਹੀਦੀ ਲਫਜ਼ ਦਾ (ਭਾਵ) ਸ਼ਾਹਦੀ, ਗਵਾਹੀ ਦੇਣਾ ਹੈ, ਨੇਕ ਮਕਸਦ ਵਾਸਤੇ ਦ੍ਰਿੜ੍ਹਤਾ ਨਾਲ ਖੜ੍ਹੇ ਹੋ ਕੇ ਮਿਸਾਲ ਬਣਨਾ ਹੈ। ਇਸ ਮੁਕਾਮ ਲਈ ਵਿਰਲੇ ਹੀ ਰੱਬ ਦੀ ਰਜ਼ਾਂ 'ਚ ਭਿੱਜੇ ਰੂਹਾਂ ਵਾਲੇ ਇਸ ਪਵਿੱਤਰ ਅਸੂਲ 'ਤੇ ਪਹਿਰਾ ਦਿੰਦੇ ਹਨ। ਸਿੱਖ ਧਰਮ ਦੀ ਨੀਂਹ ਕੁਰਬਾਨੀਆਂ ਉਪਰ ਰੱਖੀ ਗਈ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵਿੱਲਖਣ ਹੈ, ਕਿਉਕਿ ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਨਹੀਂ ਵੇਖਣ ਸੁਣਨ ਨੂੰ ਮਿਲਦਾ ਕਿਸੇ ਧਾਰਮਿਕ ਸ਼ਖਸ਼ੀਅਤ ਨੇ ਦੂਜੇ ਧਰਮ ਦੀ ਰਾਖੀ ਲਈ ਜ਼ਬਰ ਜ਼ੁਲਮ ਵਿਰੁੱਧ ਟੱਕਰ ਲਈ ਹੋਵੇ। ਦੁਨੀਆਂ ਦੇ ਇਤਿਹਾਸ ਅੰਦਰ ਇਕ ਸਿੱਖ ਧਰਮ ਅਜਿਹਾ ਧਰਮ ਹੈ ਜਿਸ ਨੇ ਦੂਸਰਿਆਂ ਦੇ ਦੁੱਖਾਂ-ਕਸ਼ਟਾਂ ਮੋਕੇ ਗੁਰੂ ਸਾਹਿਬਾਨਾਂ ਤੇ ਹੋਰ ਗੁਰੂ ਕੇ ਸਿੱਖਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਹਨ। ਦੂਸਰੇ ਧਰਮ ਦੀ ਰਾਖੀ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਕੇ ਸਿਖਰ ਹੀ ਤੋੜ ਦਿੱਤਾ। ''ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਅੋਰੰਗਜ਼ੇਬ ਦੀ ਸਾਰੀਆਂ ਸ਼ਰਤਾਂ ਨਾ ਮਨਜ਼ੂਰ ਕਰਦਿਆ ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਉਂਦਿਆਂ ਰੱਖਣ ਲਈ (ਹਿੰਦੂ ਧਰਮ) ਦੀ ਭੂਮੀ ਨੂੰ ਬੰਜਰ ਹੋਣ ਤੋ ਬਚਾਇਆ। ਮੁਗਲ ਹਕੂਮਤ ਦਾ ਹਾਕਮ ਔਰੰਗਜ਼ੇਬ ਧੱਕੇ ਨਾਲ ਹਿੰਦੂਆਂ ਦੇ ਰੋਜ਼ ਮਣ-ਮਣ ਪੱਕੇ ਜਨੇਊ ਲੁਹਾ ਕੇ ਧਰਮ ਪਰਿਵਰਤਨ ਰਾਹੀਂ ਇਸਲਾਮ ਵਿੱਚ ਲਿਆ ਕੇ ਮੁਸਲਮਾਨ ਬਣਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ। ਬ੍ਰਹਾਮਣਾ-ਪੰਡਤਾਂ ਨੇ ਧਰਮ ਖਤਰੇ ਵਿੱਚ ਪੈਦਾਂ ਦੇਖ ਕੇ ਸਭ ਪਾਸੇ ਨਜ਼ਰ ਦੁੜਾਈ ਜੋ ਉਨਾਂ ਦੇ ਧਰਮ ਦੀ ਰੱਖਿਆ ਕਰ ਸਕੇ। ਪਰ ਜਦੋਂ ਕੋਈ ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਦੇਵੀ ਦੇਵਤਾ ਨਹੀ ਬੁਹੜਿਆਂ ਤਾਂ ਆਖਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਨੌਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਉਨਾਂ ਦਾ ਧਿਆਨ ਗਿਆ ਜੋ ਮਹਾਨ ਪਰਉਪਕਾਰੀ, ਦੀਨ ਦੁਖੀਆ ਦੇ ਸਹਾਇਤਾ ਕਰ ਸਕਦੇ ਹਨ। ਕਸ਼ਮੀਰੀ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤ ਇੱਕਠੇ ਹੋ ਕੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਸ਼੍ਰੀ ਅਨੰਦਪੁਰ ਸਾਹਿਬ ਆਪਣੇ ਧਰਮ ਦੀ ਰੱਖਿਆ ਲਈ ਫਰਿਆਦ ਲੈ ਕੇ ਪੁੱਜੇ। ਗੁਰੂ ਸਾਹਿਬ ਜੀ ਨੇ ਪੰਡਿਤਾਂ ਦੀ ਦਰਦ-ਭਰੀ ਫਰਿਆਦ ਸੁਣਣ ਕੇ ਜੁਆਬ ਦਿੱਤਾ ਕੇ ਹਿੰਦੂ ਧਰਮ ਬਚਾਉਣ ਵਾਸਤੇ ਕਿਸੇ ਬਹੁਤ ਵੱਡੇ ਧਰਮੀ ਪੁਰਖ ਦੇ ਬਲੀਦਾਨ ਦੀ ਲੋੜ ਹੈ। ਇਸ ਸਮੇਂ ਬਾਲ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਜੀ ਆਪ ਜੀ ਤੋਂ ਵੱਡਾ ਧਰਮੀ ਪੁਰਖ ਇਸ ਸੰਸਾਰ ਵਿੱਚ ਇਸ ਸਮੇਂ ਕੌਣ ਹੋ ਸਕਦਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਜਾ ਕੇ ਔਰੰਗਜ਼ੇਬ ਨੂੰ ਸੰਦੇਸ਼ ਪਹੁੰਚਾ ਦਿਉ।  ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਨੌਵੇਂ ਗੁਰੂ 'ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਵਿੱਚ ਪਹਿਲਾ ਲਿਆਂਦਾ ਜਾਵੇ। ਫਿਰ ਅਸੀਂ ਆਪਣੇ ਆਪ ਇਸਲਾਮ ਕਬੂਲ ਕਰ ਲਵਾਂਗੇ 'ਇਹ ਸੁਣਦਿਆ ਕਸ਼ਮੀਰੀ ਪੰਡਿਤਾਂ ਵਿੱਚ ਸਾਹ ਵਿੱਚ ਸਾਹ ਵਾਪਸ ਆਏ। ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਬਾਂਹ ਫੜਦਿਆਂ ਆਪ ਸ਼੍ਰੀ ਅਨੰਦਪੁਰ ਤੋਂ ਚਲ ਕੇ ਦਿੱਲੀ ਦੇ ਜ਼ਾਲਮ ਦਰਬਾਰ ਵਿਰੱਧ ਖੁਦ ਕੁਰਬਾਨੀ ਦੇਣ ਲਈ ਪੁੱਜੇ।ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਗਏ 'ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਨੂੰ ਪਹਿਲੇ ਚਾਂਦਨੀ ਚੌਂਕ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ। ''ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥'ਤੇ ਇਹ ਸਭ ਡਰਾਵੇ ਅਤੇ ਦੁੱਖ 'ਗੁਰੂ ਸਾਹਿਬ ਜੀ,ਨੂੰ ਆਪਣੇ ਅਕੀਦੇ ਤੋਂ ਡੁਲ੍ਹਾ ਨਾ ਸਕੇ। 11 ਨਵੰਬਰ 1675ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿੱਚ ਵਿੱਚ ਸ਼ਹੀਦ ਕੀਤਾ ਗਿਆ। ਜਿਥੇ ਅੱਜ-ਕੱਲ੍ਹ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਬਿਤ ਹੈ।ਇਥੋਂ ਭਾਈ ਜੈਤਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪੁੱਜੇ ਸਨ 'ਤੇ ਗੁਰੂ ਗੋਬਿੰਦ ਸਿੰਘ ਜੀ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾਕੇ 'ਰੰਘਰੇਟੇ ਗੁਰੂ ਕੇ ਬੇਟੇ ਕਹਿ ਕੇ ਨਿਵਾਜਿਆ ਸੀ।ਮੁਗਲ ਹਕੂਮਤ ਦੇ ਇਸ ਜ਼ੁਲਮੀ ਕਾਰੇ ਨੇ ਲੋਕਾਂ ਨੂੰ ਧੁਰ ਅੰਦਰ ਤੱਕ ਝਜੋੜਿਆ।ਇਸ ਉਪਰੰਤ ਕਲਗੀਧਰ  ਗੁਰੂ ਗੋਬਿੰਦ ਸਿੰਘ ਜੀ ਦੀ ਰੁਹਨੁਮਈ ਹੇਠ ਲੋਕਾਂ ਨੂੰ ਜਗਾਉਣ ਲਈ ਵੱਡੀ ਲਹਿਰ ਚੱਲੀ, ਜਿਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉਪਰ ਵਿਸਾਖੀ ਵਾਲੇ ਦਿਨ ਸਾਰੀਆਂ ਜਾਤਾਂ-ਪਾਤਾਂ, ਮਜ਼ਹਬਾਂ, ਊਚ-ਨੀਚ ਵਾਲੇ ਭੇਦ-ਭਾਵ ਮੁਟਾ ਕੇ ਖਾਲਸਾ ਪੰਥ ਦਾ ਪਰਚਮ ਲਹਿਰਾਇਆ।ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਿਆ 'ਸਵਾ ਲਾਖ ਸੇ ਏਕ ਲੜਾਊ, ਤਬੈ ਗਬਿੰਦ ਸਿੰਘ ਨਾਮ ਕਹਾਊ। ਖਾਲਸੇ ਦੀ ਸਿਰਜਣਾ ਨੇ ਸਿੱਖ ਕੌਮ ਅੰਦਰ ਆਤਮਿਕ ਬਲ, ਸੂਰਬੀਰਤਾ ਅਤੇ ਦੁਸ਼ਮਣ ਦੀ ਅੱਖ 'ਚ ਅੱਖ ਪਾਕੇ ਝਾਕਣ ਦਾ ਹੋਸਲਾ ਜਗਾਇਆ। ਇਹ ਸਭ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਕੁਰਬਾਨੀ ਸਦਕਾ ਹੋ ਸਕਿਆ। ਇਸ ਮੋਕੇ ਮੈਂ ਮਹਾਨ ਪਰਉਪਕਾਰੀ, ਦੀਨ ਦੁਖੀਆ ਦੇ ਦਾਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਕੋਟਿਨ-ਕੋਟਿ-ਕੋਟਿ ਵਾਰ ਨਤ-ਨਮਸਤਕ ਹੁੰਦਿਆ ਗੁਰੂ ਜੀ ਦੇ ਨਾਲ ਗਏ ਤਿੰਨ ਸਿੱਖ 'ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ,ਭਾਈ ਸਤੀ ਦਾਸ ਜੀ ਨੂੰ ਆਪਣੇ ਅਕੀਦਤ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।

ਗੁਰੂ ਪੰਥ ਦਾ ਸੇਵਾਦਾਰ
 ਰਘਬੀਰ ਸਿੰਘ ਕੋਹਾੜ ਪ੍ਰਧਾਨ
ਇੰਟਰਨੈਸ਼ਲ ਸਿੱਖ ਕੌਂਸਲ ਫਰਾਂਸ