MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜੇਲੇਂਸਕੀ ਦੇ ਚੋਟੀ ਦੇ ਸਲਾਹਕਾਰ ਦਾ ਦਾਅਵਾ- ਜੰਗ 'ਚ ਮਾਰੇ ਗਏ 13 ਹਜ਼ਾਰ ਯੂਕ੍ਰੇਨੀ ਫ਼ੌਜੀ

ਕੀਵ 3 ਦਸੰਬਰ  (ਮਪ) ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੇ ਚੋਟੀ ਦੇ ਸਲਾਹਕਾਰ ਮਿਖਾਇਲੋ ਪੋਡੋਲਿਯਾਕ ਨੇ ਫ਼ੌਜੀਪ੍ਰਮੁੱਖਾਂ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ’ਤੇ ਕਿਹਾ ਕਿ ਰੂਸ ਦੇ ਹਮਲੇ ਦੇ ਵਿਰੁੱਧ 9 ਮਹੀਨੇ ਤੋਂ ਜਾਰੀ ਸੰਘਰਸ਼ ਵਿਚ 10 ਤੋਂ 13 ਹਜ਼ਾਰ ਯੂਕ੍ਰੇਨੀ ਫ਼ੌਜੀਆਂ ਦੀ ਮੌਤ ਹੋ ਚੁੱਕੀ ਹੈ। ਪੋਡੋਲਿਯਾਕ ਨੇ ਨੇ ਮਾਰੇ ਗਏ ਫ਼ੌਜੀਆਂ ਦੀ ਜੋ ਗਿਣਤੀ ਦੱਸੀ ਹੈ, ਉਹ ਪੱਛਮੀ ਨੇਤਾਵਾਂ ਦੇ ਅਨੁਮਾਨ ਤੋਂ ਬਹੁਤ ਘੱਟ ਹੈ। ਪੋਡੋਲਿਯਾਕ ਨੇ ਕਿਹਾ ਕਿ ਰੂਸੀ ਫੋਰਸ ਸਰਹੱਦ ’ਤੇ ਬੁਨੀਆਦੀ ਢਾਂਚਿਆਂ ’ਤੇ ਰਾਕੇਟ ਅਤੇ ਯੂਕ੍ਰੇਨੀ ਫੌਜੀਆਂ ਦੇ ਟਿਕਾਣਿਆਂ ’ਤੇ ਲਗਾਤਾਰ ਹਵਾਈ ਹਮਲੇ ਕਰ ਰਹੀ ਹੈ। ਪੋਡੋਲਿਯਾਕ ਨੇ ਵੀਰਵਾਰ ਦੇਰ ਰਾਤ ਯੁੱਧ ਵਿੱਚ ਮਾਰੇ ਗਏ ਯੂਕ੍ਰੇਨੀ ਫ਼ੌਜੀਆਂ ਦੇ ਨਵੇਂ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਫ਼ੌਜੀਆਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ਚੈਨਲ 24 ਨੂੰ ਦੱਸਿਆ, “ਫੌਜੀ ਅਧਿਕਾਰੀਆਂ ਵੱਲੋਂ ਸਾਨੂੰ ਅਧਿਕਾਰਤ ਅੰਕੜੇ ਦਿੱਤੇ ਗਏ ਹਨ, ਸਾਨੂੰ ਹਾਈ ਕਮਾਂਡ ਤੋਂ ਅੰਕੜੇ ਮਿਲੇ ਹਨ ਅਤੇ ਕੁੱਲ ਮਿਲਾ ਕੇ 10 ਹਜ਼ਾਰ ਤੋਂ ਸਾਢੇ 12 ਜਾਂ 13 ਹਜ਼ਾਰ ਫ਼ੌਜੀ ਮਾਰੇ ਗਏ ਹਨ।