MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਾਣੀ ਨੂੰ ਤਰਸੇਗਾ ਪਾਕਿਸਤਾਨ, ਤਿੰਨ ਨਦੀਆਂ ਦਾ ਪਾਣੀ ਰੋਕੇਗਾ ਭਾਰਤ - ਨਿਤਿਨ ਗਡਕਰੀ

ਨਵੀਂ ਦਿੱਲੀ 21 ਫਰਵਰੀ  (ਮਪ) ਭਾਰਤ ਨੇ ਅੱਤਵਾਦੀ ਦੇਸ਼ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਇਕ ਹੋਰ ਵੱਡਾ ਫ਼ੈਸਲਾ ਕੀਤਾ ਹੈ। ਹੁਣ ਸਿੰਧੂ ਜਲ ਸੰਧੀ ਤਹਿਤ ਭਾਰਤ ਦੇ ਹਿੱਸੇ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਜਾਵੇਗਾ। ਇਸ ਪਾਣੀ ਦੀ ਵਰਤੋਂ ਪੰਜਾਬ ਅਤੇ ਜੰਮੂ-ਕਸ਼ਮੀਰ ਲਈ ਹੋਵੇਗੀ। ਹੁਣ ਤਕ ਭਾਰਤ ਦਰਿਆਦਿਲੀ ਦਿਖਾਉਂਦੇ ਹੋਏ ਇਸ ਪਾਣੀ ਨੂੰ ਪਾਕਿਸਤਾਨ ਵੱਲ ਵਹਿਣ ਦਿੰਦਾ ਸੀ। ਕੇਂਦਰੀ ਜਲ ਵਸੀਲਾ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਸਰਕਾਰ ਨੇ ਸਾਡੇ ਹਿੱਸੇ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਪੂਰਬੀ ਨਦੀਆਂ-ਰਾਵੀ, ਬਿਆਸ ਅਤੇ ਸਤਲੁੁਜ ਦਾ ਪਾਣੀ ਡਾਇਵਰਟ ਕੀਤਾ ਜਾਵੇਗਾ। ਇਨ੍ਹਾਂ ਤਿੰਨ ਨਦੀਆਂ 'ਤੇ ਬਣੇ ਪ੍ਰਾਜੈਕਟਾਂ ਦੀ ਮਦਦ ਨਾਲ ਪਾਕਿਸਤਾਨ ਨੂੰ ਦਿੱਤੇ ਜਾ ਰਹੇ ਪਾਣੀ ਨੂੰ ਹੁਣ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਨਦੀਆਂ 'ਚ ਪ੍ਵਾਹਿਤ ਕੀਤਾ ਜਾਵੇਗਾ। ਗਡਕਰੀ ਨੇ ਕਿਹਾ ਕਿ ਇਸ ਲਈ ਜੰਮੂ-ਕਸ਼ਮੀਰ ਦੇ ਸ਼ਾਹਪੁਰ-ਕੰਡੀ 'ਚ ਰਾਵੀ ਨਦੀ 'ਤੇ ਪ੍ਰਾਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਇਲਾਵਾ ਇਕ ਹੋਰ ਪ੍ਰਾਜੈਕਟ ਦੀ ਮਦਦ ਨਾਲ ਜੰਮੂ-ਕਸ਼ਮੀਰ 'ਚ ਰਾਵੀ ਨਦੀ ਦਾ ਪਾਣੀ ਸਟੋਰ ਕੀਤਾ ਜਾਵੇਗਾ ਅਤੇ ਇਸ ਡੈਮ ਦਾ ਫਾਲਤੂ ਪਾਣੀ ਹੋਰਨਾਂ ਸੂਬਿਆਂ 'ਚ ਪ੍ਵਾਹਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਾਗਪਤ ਦੇ ਇਕ ਪ੍ਰੋਗਰਾਮ 'ਚ ਗਡਕਰੀ ਨੇ ਕਿਹਾ ਸੀ, 'ਵੰਡ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਨੂੰ ਤਿੰਨ-ਤਿੰਨ ਨਦੀਆਂ ਦੇ ਪਾਣੀ ਦੀ ਵਰਤੋਂ ਦੀ ਇਜਾਜ਼ਤ ਮਿਲੀ ਸੀ। ਇਸ ਸਮਝੌਤੇ ਦੇ ਬਾਵਜੂਦ ਭਾਰਤ ਦੇ ਕੋਟੇ 'ਚ ਆਈਆਂ ਤਿੰਨ ਨਦੀਆਂ ਦਾ ਪਾਣੀ ਹੁਣ ਤਕ ਪਾਕਿਸਤਾਨ 'ਚ ਪ੍ਵਾਹਿਤ ਹੋ ਰਿਹਾ ਸੀ। ਹੁਣ ਅਸੀਂ ਇਨ੍ਹਾਂ ਤਿੰਨਾਂ ਨਦੀਆਂ 'ਤੇ ਪ੍ਰਾਜੈਕਟਾਂ ਦਾ ਨਿਰਮਾਣ ਕਰਾਇਆ ਹੈ, ਜਿਨ੍ਹਾਂ ਦੀ ਮਦਦ ਨਾਲ ਹੁਣ ਪਾਣੀ ਰੋਕਿਆ ਜਾਵੇਗਾ। ਇਹ ਕੰਮ ਸ਼ੁਰੂ ਹੋਣ ਦੇ ਬਾਅਦ ਯਮੁਨਾ ਦੇ ਪਾਣੀ 'ਚ ਵੀ ਵਾਧਾ ਹੋ ਸਕੇਗਾ।